ਜੋਗਾ
ਜੋਗਾ | |
|---|---|
| ਜੋਗਾ | |
| ਗੁਣਕ: 30°09′49″N 75°24′50″E / 30.1634948°N 75.4140079°E | |
| ਦੇਸ਼ | |
| ਰਾਜ | ਪੰਜਾਬ |
| ਜ਼ਿਲ੍ਹਾ | ਮਾਨਸਾ |
| ਤਹਿਸੀਲ | ਭੀਖੀ |
| ਬਾਨੀ | ਜੁਗਰਾਜ |
| ਸਰਕਾਰ | |
| • ਕਿਸਮ | ਪੰਚਾਇਤੀ ਰਾਜ |
| • ਬਾਡੀ | ਗ੍ਰਾਮ ਪੰਚਾਇਤ |
| ਭਾਸ਼ਾਵਾਂ | |
| ਸਮਾਂ ਖੇਤਰ | ਯੂਟੀਸੀ+5:30 (IST) |
ਜੋਗਾ ਪੰਜਾਬ ਦੇ ਜ਼ਿਲਾ ਤੇ ਤਹਿਸੀਲ ਮਾਨਸਾ ਦਾ ਇੱਕ ਪਿੰਡ ਹੈ।[1] 2001 ਵਿੱਚ ਜੋਗਾ ਦੀ ਅਬਾਦੀ 9325 ਸੀ। ਇਸ ਦਾ ਖੇਤਰਫ਼ਲ 35.84 ਕਿ. ਮੀ. ਵਰਗ ਹੈ। ਇਹ ਪਿੰਡ ਮਾਨਸਾ-ਬਰਨਾਲਾ ਰੋਡ ਤੇ ਮਾਨਸਾ ਤੋਂ 22 ਕਿਲੋ ਮੀਟਰ ਦੀ ਦੂਰੀ ਤੇ ਸਥਿਤ ਹੈ ਬਰਨਾਲਾ ਤੋ 28 ਕਿਲੋ ਮੀਟਰ ਦੀ ਦੂਰੀ ਤੇ ਸਥਿਤ ਹੈ।
ਪਿਛੋਕੜ ਅਤੇ ਯਾਦਗਾਰਾਂ
[ਸੋਧੋ]ਜੋਗਾ ਆਬਾਦੀ ਅਤੇ ਖੇਤਰਫਲ ਕਰਕੇ ਇਹ ਮਾਨਸਾ ਜਿਲ੍ਹੇ ਦਾ ਵੱਡਾ ਪਿੰਡ ਹੈ। ਇਹ ਪਿੰਡ ਮੁਗਲ ਰਾਜ ਸਮੇਂ ਜੁਗਰਾਜ ਸਿੰਘ ਨਾਂ ਦੇ ਵਿਅਕਤੀ ਨੇ ਵਸਾਇਆ। ਪਹਿਲਾਂ ਜੋਗਾ ਤੇ ਰੱਲਾ ਸਕੇ ਭਰਾ ਅਤੇ ਮਾਖਾ ਮਤਰੇਈਆ ਭਰਾ ਸੀ (ਨੇੜੇ ਦਾ ਪਿੰਡ) ਤਿੰਨੋ ਭਰਾ ਇਕੱਠੇ ਹੁੰਦੇ ਸਨ ਜੋ ਬਾਅਦ ਵਿੱਚ ਵੱਖਰੇ ਵੱਖਰੇ ਪਿੰਡ ਬਣ ਗਏ। ਇਸ ਇਲਾਕੇ ਦੇ ਚਾਲੀ ਪਿੰਡਾਂ ਦੇ ਚਹਿਲ ਗੋਤ ਨਾਲ ਸੰਬਧਿਤ ਹੋਣ ਕਰ ਕੇ ਇਸ ਇਲਾਕੇ ਨੂੰ ਚੁਲੇਰਾ ਕਿਹਾ ਜਾਂਦਾ ਹੈ। ਇਸ ਪਿੰਡ ਵਿੱਚ ਗੁਰੂ ਤੇਗ ਬਹਾਦੁਰ ਜੀ ਵੀ ਆਏ ਜਿੰਨਾ ਦੀ ਯਾਦ ਚ ਗੁਰੂਦੁਆਰਾ ਬਣਿਆ ਹੋਇਆ ਹੈ। ਦੋ ਕੂਕੇ ਸਿੰਘ ਰਾਮ ਸਿੰਘ ਤੇ ਸ਼ਾਮ ਸਿੰਘ ਮਲੇਰਕੋਟਲਾ ਵਿਖੇ ਤੋਪਾਂ ਅੱਗੇ ਸ਼ਹੀਦ ਹੋਏ ਜਿੰਨਾ ਦੀ ਯਾਦ ਵਿੱਚ ਹਸਪਤਾਲ ਬਣਿਆ ਹੋਇਆ ਹੈ। ਸੰਗਰੂਰ ਦੇ ਮੋਰਚੇ ਵਿੱਚ ਸ਼ਹੀਦ ਜਥੇਦਾਰ ਅਣੋਖ ਸਿੰਘ ਦੀ ਯਾਦ ਵਿੱਚ ਇੱਕ ਲਾਇਬਰੇਰੀ ਬਣੀ ਹੋਈ ਹੈ। ਇਹ ਤੇਜਾ ਸਿੰਘ ਸੁਤੰਤਰ ਦੇ ਗੁਪਤਰਵਾਸ ਸਮੇਂ ਛੁਪਣਗਾਹ ਵੀ ਰਿਹਾ ਹੈ।
ਹੋਰ ਦੇਖੋ
[ਸੋਧੋ]ਹਵਾਲੇ
[ਸੋਧੋ]- ↑ "Blockwise List of Villages". ਪੰਜਾਬ ਰਾਜ ਪਲਾਨਿੰਗ ਬੋਰਡ. Retrieved 11 ਅਪਰੈਲ 2013.
| ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |