ਕੁਸਲਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Kusla ਕੁਸਲਾ

Lua error in ਮੌਡਿਊਲ:Location_map at line 414: No value was provided for longitude.

ਗੁਣਕ: 29°47′53″N 75°14′04″E / 29.797982°N 75.234493°E / 29.797982; 75.234493
ਦੇਸ਼  ਭਾਰਤ
ਰਾਜ ਪੰਜਾਬ
ਜ਼ਿਲ੍ਹਾ ਮਾਨਸਾ
ਤਹਿਸੀਲ ਸਰਦੂਲਗੜ੍ਹ
ਅਬਾਦੀ (2001)
 - ਕੁੱਲ 2,987
ਭਾਸ਼ਾਵਾਂ
 - ਸਰਕਾਰੀ ਪੰਜਾਬੀ
ਸਮਾਂ ਜੋਨ ਭਾਰਤੀ ਮਿਆਰੀ ਸਮਾਂ (UTC+5:30)

ਕੁਸਲਾ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੀ ਤਹਿਸੀਲ ਸਰਦੂਲਗੜ੍ਹ ਦਾ ਇੱਕ ਪਿੰਡ ਹੈ।[1] 2001 ਵਿੱਚ ਕੁਸਲਾ ਦੀ ਅਬਾਦੀ 2987 ਸੀ। ਇਸ ਦਾ ਖੇਤਰਫ਼ਲ 13.63 ਕਿ. ਮੀ. ਵਰਗ ਹੈ। ਇਹ ਪਿੰਡ ਬਠਿੰਡਾ-ਸਰਦੂਲਗੜ ਰੋਡ ਉੱਪਰ ਸਥਿਤ ਹੈ। ਇਸ ਪਿੰਡ ਦੀ ਆਬਾਦੀ ਕਰੀਬ ਪੰਜ ਹਜ਼ਾਰ ਹੈ। ਪਿੰਡ ਦੀ ਜਮੀਨ ਦਾ ਰਕਬਾ ਕਰੀਬ 3 ਹਜ਼ਾਰ ਕਿਲਾ ਹੈ। ਪਿੰਡ ਦਾ ਸਾਰਾ ਪ੍ਬੰਧ ਗ੍ਰਾਮ ਪੰਚਾਇਤ ਕੋਲ ਹੈ ਜਿਸ ਵਿੱਚ ਇੱਕ ਸਰਪੰਚ ਸਮੇਤ ਸੱਤ ਮੈਂਬਰ ਹਨ। ਪਿੰਡ ਦੇ ਮੌਜੂਦਾ ਸਰਪੰਚ ਮਨਜੀਤ ਸਿੰਘ ਹੈ।[ਹਵਾਲਾ ਲੋੜੀਂਦਾ]

ਭੁਗੋਲਿਕ ਸਥਿਤੀ[ਸੋਧੋ]

ਕੁਸਲਾ ਸਰਦੂਲਗੜ ਤੋਂ 16 ਕਿਲੋਮੀਟਰ ਅਤੇ ਤਲਵੰਡੀ ਸਾਬੋ ਤੋਂ 32 ਕਿਲੋਮੀਟਰ ਦੂਰ ਤਲਵੰਡੀ - ਸਰਦੂਲਗੜ ਰੋਡ ਉਪਰ ਸਥਿਤ ਹੈ। ਇਹ ਪਿੰਡ ਭਾਖੜਾ ਮੇਨ ਬ੍ਰਾਂਚ ਦੇ ਕੰਢੇ ਉੱਪਰ ਵਸਿਆ ਹੋਇਆ ਹੈ ਤੇ ਭਾਖੜਾ ਦੀ ਸਹਾਇਕ ਨਹਿਰ ਪਿੰਡ ਦੇ ਦੂਜੇ ਪਾਸੇ ਤੋਂ ਲੰਘਦੀ ਹੈ। ਇਸ ਤਰ੍ਹਾਂ ਪਿੰਡ ਦੋ ਨਹਿਰਾਂ ਵਿਚਾਲੇ ਵਸਿਆ ਹੋਇਆ ਹੈ ਅਤੇ ਪਿੰਡ ਵਿੱਚ ਭਾਖੜਾ ਹੈੱਡ (ਡੈਮ) ਬਣਿਆ ਹੈ ਜਿਥੇ ਨਹਿਰੀ ਵਿਸ਼ਰਾਮ ਘਰ ਦੇਖਣ ਯੋਗ ਸਥਾਨ ਹੈ। ਇੱਥੇ ਬਣੇ ਪਾਰਕਾਂ ਤੇ ਚੈੱਕ ਡੈਮ ਦਾ ਨਜ਼ਾਰਾ ਦੇਖਣ ਯੋਗ ਹੈ।

ਸਿਹਤ ਅਤੇ ਸਿੱਖਿਆ[ਸੋਧੋ]

ਵਿਦਿਆਰਥੀਆਂ ਦੀ ਪੜ੍ਹਾਈ ਦੇ ਪੱਖੋਂ ਵੀ ਪਿੰਡ ਕਾਫੀ ਅੱਗੇ ਹੈ। ਇੱਥੇ ਇੱਕ ਸਰਕਾਰੀ ਸਕੈਡੰਰੀ ਸਕੂਲ ਹੈ ਅਤੇ ਇੱਕ ਸਰਕਾਰੀ ਪ੍ਰਾਇਮਰੀ ਸਕੂਲ ਹੈ। ਪਿੰਡ ਵਿੱਚ ਇੱਕ ਨਿੱਜੀ ਸਕੂਲ ਅਤੇ ਅਤੇ ਅਕਾਲ ਅਕੈਡਮੀ ਵੀ ਹੈ।

ਲੋਕਾਂ ਦੀ ਸਿਹਤ ਲਈ ਇੱਕ ਸਬਸਿਡਰੀ ਹੈਲਥ ਸੈਟਰ ਹੈ। ਪਸ਼ੂ ਧਨ ਦੀ ਸੰਭਾਲ ਲਈ ਇੱਕ ਪਸ਼ੂ ਹਸਪਤਾਲ ਹੈ ਅਤੇ ਕਿਸਾਨਾਂ ਦੀਆਂ ਜਿਣਸਾਂ ਲਈ ਇੱਕ ਅਨਾਜ ਮੰਡੀ ਹੈ। ਇੱਕ ਵੱਡਾ ਗੁਰਦੁਆਰਾ ਹੈ ਤੇ ਹੋਰ ਮੰਦਿਰ ਡੇਰੇ ਵਗੈਰਾ ਵੀ ਹਨ।

ਇਤਿਹਾਸ[ਸੋਧੋ]

ਪਿੰਡ ਦਾ ਇਤਿਹਾਸ ਕਈ ਸਦੀਆਂ ਪੁਰਾਣਾ ਹੈ, ਪਿੰਡ ਦਾ ਮੁਢ ਦਾਦੂ ਪਿੰਡ ਚੋਂ ਵੱਝਿਆ ਹੈ ਜਿਥੇ ਸੱਤ ਭਰਾ ਸਨ ਜਿੰਨਾਂ ਚੋਂ ਇੱਕ ਦਾ ਨਾਮ ਕੁਸਲਾ ਸੀ ਅਤੇ ਉਸ ਕੁਸਲਾ ਨਾਮ ਦੇ ਇੱਕ ਬਜੁਰਗ ਨੇ ਪਿੰਡ ਬੰਨਿਆ ਸੀ, ਸਾਰਾ ਪਿੰਡ ਸਿੱਧੂ ਗੋਤ ਨਾਲ ਸਬੰਧਿਤ ਹੈ ਪਰ ਕੁਝ ਘਰ ਗਿੱਲ ਗੋਤ ਦੇ ਵੀ ਹਨ ਜਿੰਨਾਂ ਬਾਰੇ ਕਿਹਾ ਜਾਂਦਾ ਹੈ ਕੁਸਲਾ ਦੇ ਕਿਸੇ ਘਰ ਦੀ ਕੁੜੀ ਗਿੱਲਾਂ ਦੇ ਵਿਆਹੀ ਸੀ ਪਰ ਜਮੀਨ ਕੋਲ ਜਮੀਨ ਘੱਟ ਹੋਣ ਕਰਕੇ ਗਿੱਲ ਨੂੰ ਘਰ ਜਵਾਈ ਨਣਾ ਕੇ ਕੁਝ ਜਮੀਨ ਦੇ ਦਿੱਤੀ ਗਈ ਜਿਸ ਤੋਂ ਉਹਨਾਂ ਦੀ ਪੀੜੀ ਤੁਰ ਪਈ!

ਪਿੰਡ ਦੇ ਬਜੁਰਗ ਸਵ ਕੌਰ ਸਿੰਘ ਅਜ਼ਾਦ ਹਿੰਦ ਫੌਜ ਵਿੱਚ ਨੌਕਰੀ ਕਰਕੇ ਆਏ ਸਨ ਉਹਨਾਂ ਨੇ ਨੇਤਾ ਜੀ ਸੁਭਾਸ਼ ਚੰਦਰ ਬੋਸ ਨਾਲ ਬਰਮਾ ਯੁਧ ਚ ਭਾਗ ਲਿਆ ਸੀ!

ਇਸ ਤੋਂ ਇਲਾਵਾ 14 ਜੁਲਾਈ 1971 ਨੂੰ ਇਸ ਪਿੰਡ ਵਿੱਚ ਹੀ ਤਿੰਨ ਨਕਸਲੀਆਂ ਗੁਰਬੰਤਾ ਸਿੰਘ (23 ਸਾਲ ਪਿੰਡ ਰਾਏਪੁਰ) ਤੇਜਾ ਸਿੰਘ (30 ਸਾਲ ਪਿੰਡ ਬਬਨਪੁਰ) ਤੇ ਸਰਵਣ ਸਿੰਘ (24 ਸਾਲ ਪਿੰਡ ਬੋਹਾ) ਨੂੰ ਪੁਲਿਸ ਵੱਲੋਂ ਗੋਲੀਆਂ ਮਾਰ ਕੇ ਸਹੀਦ ਕਰ ਦਿੱਤਾ ਗਿਆ ਸੀ ਜਿਸ ਚ ਪਿੰਡ ਦੇ ਕੁਝ ਬੰਦਿਆਂ ਦਾ ਹੱਥ ਹੋਣ ਕਰਕੇ ਕੁਝ ਸਮਾਂ ਨਕਸਲੀ ਮੁਖਬਰਾਂ ਤੋਂ ਬਦਲਾ ਲੈਣ ਲਈ ਪਿੰਡ ਚ ਸਰਗਰਮ ਰਹੇ!

ਜੂਨ 1999 ਨੂੰ ਪਿੰਡ ਦੇ ਇੱਕ ਫੌਜੀ ਨਿਰਮਲ ਸਿੰਘ ਦਾ ਸ਼ਹੀਦੀ ਹੋਈ ਸੀ ਜਿਸ ਦਾ ਬੁੱਤ ਪਿੰਡ ਦੇ ਬੱਸ ਅੱਡੇ ਉਪਰ ਲੱਗਿਆ ਹੋਇਆ ਹੈ!

ਹੋਰ ਦੇਖੋ[ਸੋਧੋ]

ਹਵਾਲੇ[ਸੋਧੋ]

  1. "Blockwise List of Villages". ਪੰਜਾਬ ਰਾਜ ਪਲਾਨਿੰਗ ਬੋਰਡ. Retrieved 11 ਅਪਰੈਲ 2013.  Check date values in: |access-date= (help)


ਗੁਣਕ: 29°47′53″N 75°14′04″E / 29.797982°N 75.234493°E / 29.797982; 75.234493