ਸਮੱਗਰੀ 'ਤੇ ਜਾਓ

ਸਾਹਨੇਵਾਲੀ

ਗੁਣਕ: 29°49′21″N 75°19′44″E / 29.822494°N 75.32896°E / 29.822494; 75.32896
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਾਹਨੇਵਾਲੀ
ਸਮਾਂ ਖੇਤਰਯੂਟੀਸੀ+5:30

ਸਾਹਨੇਵਾਲੀ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੀ ਤਹਿਸੀਲ ਝੁਨੀਰ ਦਾ ਇੱਕ ਪਿੰਡ ਹੈ।ਸਭ ਤੋ ਜਿਆਦਾ ਵਸੋਂ ਮਾਨ ਗੋਤ ਦੇ ਜੱਟ ਸਿੱਖਾਂ ਦੀ ਹੈ ਦੂਜੇ ਗੋਤ ਸਿੱਧੂ ਤੇ ਜਵੰਦਾ ਹਨ..ਪਿਛਲੇ ਚਾਰ ਕੁ ਸਾਲ ਤੋਂ ਰਾਜਸਥਾਨ ਤੋਂ ਆਏ ਲੋਕਾਂ ਨੇ ਪਿੰਡ ਦੇ ਲਹਿੰਦੇ ਪਾਸੇ ਬਾਜ਼ੀਗਰ ਬਸਤੀ ਵਸਾ ਲਈ ਹੈ। ਪਿੰਡ ਵਿੱਚ ਮਿਸਾਲੀ ਭਾਈਚਾਰਕ ਸਾਂਝ ਹੈ।ਮਜ਼ਬੀ ਸਿੱਖ,ਰਮਦਾਸੀਏ ਸਿੱਖ ਤੇ ਜੱਟ ਸਿੱਖ ਭਾਈਚਾਰਕ ਏਕਤਾ ਤੇ ਪਿਆਰ ਨਾਲ ਵੱਸਦੇ ਹਨ ਪਿੰਡ ਤੋਂ ਇੱਕ ਕਿਲੋਮੀਟਰ ਦੀ ਵਿੱਥ ਤੇ ਪੀਪੀ ਮੋਡ ਅਧੀਨ ਇੱਕ ਆਦਰਸ਼ ਸਕੂਲ ਹੈ[1] 2001 ਵਿੱਚ ਸਾਹਨੇਵਾਲੀ ਦੀ ਅਬਾਦੀ 1182 ਸੀ। ਇਸਦਾ ਖੇਤਰਫ਼ਲ 6.19 ਕਿ. ਮੀ. ਵਰਗ ਹੈ।ਧਾਂਰਮਿਕ ਖੇਤਰ ਵਿੱਚ ਸੰਤ ਭਾਗ ਸਿੰਘ ਸਿੱਖ ਧਰਮ ਦੇ ਵੱਡੇ ਪ੍ਰਚਾਰਕ ਇਸ ਪਿੰਡ ਦੇ ਜੰਮਪਲ ਹਨ ,ਉਨ੍ਹਾਂ ਨੇ ਲੋਕਾਂ ਨੂੰ ਪ੍ਰੇਰ ਕੇ ਬਹੁਤ ਸਾਰੇ ਨੇੜਲੇ ਪਿੰਡਾਂ ਵਿੱਚ ਗੁਰਦਵਾਰੇ ਬਣਵਾਏ ਅਤੇ ਬਹੁਤ ਪਾਠੀ ਸਿੰਘ ਤਿਆਰ ਕੀਤੇ।

ਹੋਰ ਸ਼ਖਸੀਅਤਾਂ: ਭਾਗ ਸਿੰਘ (ਬਠਿੰਡਾ) ਓਘੇ ਬਿਜ਼ਨਸਮੈਨ ਹਨ। 1962 ਦੀ ਭਾਰਤ ਚੀਨ ਜੰਗ ਦੇ ਮਹਾਨ ਯੋਧੇ ਨੌਰੰਗ ਸਿੰਘ ਜਵੰਦਾ ਇਸ ਪਿੰਡ ਦੇ ਵਾਸੀ ਸਨ।

ਪਿੰਡ ਸਾਹਨੇਵਾਲੀ ਬਠਿੰਡਾ ਜਿਲ਼ੇ ਦੇ ਪਿੰਡ ਰਾਠੀਕੇ ਬੁਰਜ ਵਿੱਚੋਂ ਬੱਝਿਆ ਹੈ..ਪਿੰਡ ਦੀ ਮੋਹੜੀ ਫਤਿਹ ਸਿੰਘ ਨੇ ਗੱਡੀ..ਫੱਤੇ ਕੇ ਲਾਣੇ ਵਿੱਚੋਂ ਅੰਗਰੇਜ਼ਾ ਦੇ ਸਮੇਂ ਮਸ਼ਾਹੂਰ ਡਾਕੂ ਸੋਭਾ ਸਿੰਘ ਸਾਨੇਆਲੀਆ ਹੋਇਆ ਹੈ ਜਿਸਦੀ ਆਪਣੇ ਸਮੇਂ ਵਿੱਚ ਬਹੁਤ ਚੜ੍ਹਤ ਰਹੀ ਹੈ।

ਹੋਰ ਦੇਖੋ

[ਸੋਧੋ]

ਹਵਾਲੇ

[ਸੋਧੋ]
  1. "Blockwise List of Villages". ਪੰਜਾਬ ਰਾਜ ਪਲਾਨਿੰਗ ਬੋਰਡ. Retrieved 11 ਅਪ੍ਰੈਲ 2013. {{cite web}}: Check date values in: |accessdate= (help)

29°49′21″N 75°19′44″E / 29.822494°N 75.32896°E / 29.822494; 75.32896