ਸਮੱਗਰੀ 'ਤੇ ਜਾਓ

ਕੁਲਰੀਆਂ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਕੁਲਰੀਆਂ
ਸਮਾਂ ਖੇਤਰਯੂਟੀਸੀ+5:30

ਨਾਮਕਰਣ:

ਨਾਮਕਰਣ: ਕੁਲਰੀਆਂ

(kulrian) ਪੰਜਾਬ ਦੇ ਮਾਨਸਾ ਜ਼ਿਲ੍ਹੇ ਦੀ ਤਹਿਸੀਲ ਬੁਢਲਾਡਾ ਦਾ ਇੱਕ ਪਿੰਡ ਹੈ। ਇਹ ਬੁਢਲਾਡਾ ਰੋਡ ਤੇ ਸਥਿਤ ਬਰੇਟਾ ਸ਼ਹਿਰ ਤੋਂ ਇਸ ਪਿੰਡ ਦੀ ਦੂਰੀ 13 ਕਿਲੋਮੀਟਰ ਹੈ। 2018 ਵਿੱਚ ਕੁਲਰੀਆ ਦੀ ਅਬਾਦੀ 8,588 ਸੀ। ਇਸ ਦਾ ਖੇਤਰਫ਼ਲ 25.61 ਕਿ. ਮੀ. ਵਰਗ ਹੈ। ਪਿੰਡ ਦੀ ਹੱਦ ਹਰਿਆਣਾ ਨਾਲ ਲੱਗਦੀ ਹੈ।

ਪਿੰਡ ਦਾ ਇਤਿਹਾਸ

[ਸੋਧੋ]

ਇਸ ਪਿੰਡ ਦਾ ਇਤਿਹਾਸ ਲਗਪਗ 650 ਸਾਲ ਪੁਰਾਣਾ ਹੈ।ਇਸ ਪਿੰਡ ਤੋਂ ਇੱਕ ਮੀਲ ਦੂਰੀ ਤੇ ਇੱਕ ਪਿੰਡ ਸੇਹਵਾਂ ਸੀ ਜਿਥੇ ਅੱਜ ਕੱਲ ਇੱਕ ਥੇਹ ਬਣੀ ਹੋਈ ਹੈ ਉਥੇ ਇੱਕ ਪੁਰਾਣਾ ਖੂਹ ਮਿਲਦਾ ਹੈ। ਕੁਲਰ ਅਤੇ ਗੁਜਰ ਦੋਵੇਂ ਭਰਾਵਾਂ ਤੋਂ ਇਹ ਪਿੰਡ ਬੱਝਿਆ। ਜਿਹਨਾਂ ਨੇ ਭੇਡ ਨੂੰ ਆਪਣੇ ਬੱਚੇ ਨਾਲ ਵੇਖਿਆ ਉਸ ਸਮੇਂ ਇੱਕ ਬਘਿਆੜ ਭੇਡ ਦੇ ਬੱਚੇ ਨੂੰ ਖਾਣਾ ਚਉਂਦਾ ਸੀ ਪਰ ਅਸਫਲ ਰਿਹਾ ਇਸ ਸਭ ਨੂੰ ਦੇਖ ਕੇ ਓਹ ਸਮਝ ਗਏ ਕੇ ਉਸ ਥਾਂ ਉੱਪਰ ਕੁਝ ਖਾਸ ਹੈ। ਇਸ ਥਾਂ ਉਪਰ ਅੱਜ ਇੱਕ ਖੇੜਾ ਬਣਿਆ ਹੋਇਆ ਹੈ ਮੱਝ ਸੂਏ ਤੋਂ ਬਾਅਦ ਇਸ ਜਗ੍ਹਾ ਤੇ ਦੁੱਧ ਚੜਾਇਆ ਜਾਂਦਾ ਹੈ ਤੇ ਇਹ ਮੰਨਿਆ ਜਾਂਦਾ ਹੈ ਕਿ ਇਹ ਜਗ੍ਹ ਪਿੰਡ ਦੇ ਵਿਚਾਲੇ ਹੈ। ਕੁਲਰ ਨੇ ਇਸ ਥਾਂ ਉੱਪਰ ਮੋੜੀ ਗੱਡ ਦਿਤੀ। ਗੁਜਰ ਨੇ ਵੀ ਕਿਹਾ ਕੇ ਓਹ ਵੀ ਆਪਣੀ ਮੋੜੀ ਨੇੜੇ ਹੀ ਗੱਡ ਲਵੇਗਾ ਕੁਲਰ ਦੇ ਗੁੱਸੇ ਵਾਲੇ ਸੁਭਾ ਹੋਣ ਕਾਰਨ ਉਸ ਨੇ ਮੋੜੀ ਥੋੜੀ ਦੂਰ ਜਾਂਦਾ ਜਾਂਦਾ ਉਹ ਬਹੁਤ ਦੂਰ ਚਲਿਆ ਗਿਆ ਜਿੱਥੇ ਉਸ ਨੇ ਮੋੜੀ ਗੱਡ ਦਿਤੀ ਅਤੇ ਗੁਜਰਵਾਲ ਨਾਮ ਦਾ ਪਿੰਡ ਵਸਾਇਆ ਜਿਹੜਾ ਕੇ ਲੁਧਿਆਣਾ ਦੇ ਕੋਲ ਹੈ। ਇਸ ਪਿੰਡ ਤੋਂ ਅੱਗੇ 22 ਪਿੰਡ ਹੋਰ ਵੱਸ ਗਏ। ਦੂਜੇ ਪਾਸੇ ਕੁਲਰ ਨੇ ਕੁਲਰੀਆਂ ਨਾਮ ਦਾ ਪਿੰਡ ਵਸਾਇਆ ਜਿਸ ਤੋਂ ਅੱਗੇ 4 ਪਿੰਡ ਹੋਰ ਵੱਸ ਗਏ ਧਨਪੁਰਾ, ਚੰਦਪੁਰਾ, ਮੁਦੰਲੀਆਂ ਅਤੇ ਨਵਾਂ ਗਾਮ(ਗੋਰਖਨਾਥ)। ਇਸ ਪਿੰਡ ਦੇ ਲੋਕਾਂ ਦਾ ਗੋਤ ਗਰੇਵਾਲ ਹੈ ਇਹ ਮੰਨਿਆ ਜਾਂਦਾ ਹੈ ਕੇ ਗਰੇਵਾਲਾਂ ਦੀ ਪੈਦਾਇਸ਼ ਇਸ ਪਿੰਡ ਤੋਂ ਹੋਈ ਹੈ।

ਪਿੰਡ ਦੇ ਸ਼ਹੀਦ

[ਸੋਧੋ]

ਇਸ ਪਿੰਡ ਵਿੱਚ ਦੋ ਸ਼ਹੀਦ ਕਿਰਪਾ ਸਿੰਘ ਅਤੇ ਦੇਸ਼ਾ ਸਿੰਘ. ਮੁਸਲਮਾਨ ਪਠਾਨ ਉਸ ਸਮੇਂ ਸਾਰੇ ਘਰਾਂ ਤੋਂ 25 ਕਿਲੋ ਆਟਾ ਹਰ ਸਤਵੇ ਦਿਨ ਪੀਸਵਾਉਂਦੇ ਸੀ ਜਿਸ ਦਾ ਵਿਰੋਧ ਕਰਦਿਆਂ ਇਹਨਾਂ ਭਰਵਾਂ ਨੇ ਵੰਗਾਰ ਖਤਮ ਕਰਨ ਦਾ ਅਹਿਦ ਲਿਆ 21 ਦਿਨ ਪਠਾਨਾ ਨੂੰ ਟਾਲ-ਮਟੋਲ ਕਰਨ ਤੋਂ ਬਾਅਦ ਵੰਗਾਰ ਦੇਣ ਤੋਂ ਜਵਾਬ ਦੇ ਦਿਤਾ ਜਿਸ ਕਾਰਨ ਪਠਾਨ ਪਿੰਡ ਵਿੱਚ ਤੰਬੂ ਲਾ ਕੇ ਬੈਠ ਗਏ ਇਹਨਾਂ ਭਰਾਵਾਂ ਨੇ ਜਨਾਨਾ ਭੇਸ ਬਣਾ ਕੇ ਤੰਬੂ ਵਿੱਚ ਦਾਖਲ ਹੋ ਕੇ ਪਠਾਨ ਦਾ ਕਤਲ ਕਰ ਆਏ ਜਿਸ ਕਰਨ ਇਹਨਾਂ ਦੋਵੇ ਭਰਾਵਾਂ ਨੂੰ ਮੁਸਲਮਾਨਾਂ ਨੇ ਪਿਠ ਨਾਲ ਜੋੜ੍ਹ ਕੇ ਤੋਪ ਨਾਲ ਕ਼ਤਲ ਕਰ ਦਿਤਾ ਸੀ ਅੱਜ ਵੀ ਪਿੰਡ ਦੇ ਬੱਸ ਸਟੈਂਡ ਤੇ ਭਾਈ ਕਿਰਪਾ ਸਿੰਘ ਦਾ ਬੁਤ ਬਣਿਆ ਹੋਇਆ ਹੈ।

ਪ੍ਰਾਚੀਨ ਧਰਮ ਸਥਾਨ

[ਸੋਧੋ]

ਸ਼ਿਵ ਮੰਦਿਰ ਜੋ 300 ਸਾਲ ਪੁਰਾਣਾ ਹੈ। ਕਾਲੀ ਦੇਵੀ ਦਾ ਮੰਦਿਰ ਜੋ ਲਗਪਗ 200 ਸਾਲ ਪੁਰਾਣਾ ਹੈ। ਪਿੰਡ ਵਿੱਚ ਡੇਰਿਆ ਦੀ ਗਿਣਤੀ 11 ਦੇ ਕਰੀਬ ਹੈ। ਪਿੰਡ ਵਿੱਚ ਇੱਕ ਡੰਡਿਆਂ ਵਾਲਾ ਪੀਰ ਦੀ ਸਮਾਧ ਹੈ। ਜਿਵੇਂ  ਲਾਡੀ ਵਾਲਾ ਡੇਰਾ, ਸਾਹਮਣਾ ਡੇਰਾ, ਬਾਹਮਣਾਂ ਵਾਲਾ ਡੇਰਾ, ਸਵਾਲ ਡੇਰਾ, ਹਰਜੀ ਡੇਰਾ, ਰਾਮ ਵਾਲਾ ਡੇਰਾ, ਕੂਈ ਵਾਲਾ ਡੇਰਾ, ਮਰੀੜ ਵਾਲਾ ਡੇਰਾ ਆਦਿ।

ਭੂਗੋਲਿਕ ਦਿਖ:

ਪਿੰਡ ਦੀ ਸ਼ੁਰੂਆਤ ਗੁੱਗਾ ਮੈੜੀ, ਮੰਡੀ ਤੇ ਬਾਜ਼ਾਰ ਤੋਂ ਹੁੰਦੀ ਹੈ। ਗੁੱਗਾ ਨੌਮੀ ਦਾ ਮੇਲਾ ਭਾਦਸੋਂ ਵਿੱਚ ਇਸ ਜਗ੍ਹਾ ਉਤੇ ਦੋ ਦਿਨ ਮੇਲਾ ਲੱਗਦਾ ਹੈ। ਪਿੰਡ ਦੀਆਂ ਸੜਕਾਂ ਸਾਫ ਸੁਥਰੀਆਂ ਹਨ, ਪੰਚਾਇਤ ਵੱਲੋਂ ਗਲੀਆਂ ਤੇ ਨਾਲੀਆਂ ਪੱਕੀਆਂ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ ਪਿੰਡ ਵਿੱਚ ਤਿੰਨ ਮੰਦਿਰ, ਦੋ ਗੁਰਦੁਆਰੇ,ਇਕ ਪੰਜ ਪੀਰ ਅਤੇ ਇੱਕ ਡੰਡਿਆਂ ਵਾਲਾ ਪੀਰ ਹੈ।

ਪਿੰਡ ਦੀਆਂ ਪੱਤੀਆਂ:

ਜਿਵੇਂ ਹਰ ਪਿੰਡ ਵਿੱਚ ਅਲੱਗ ਅਲੱਗ ਪੱਤਿਆਂ ਹੁੰਦੀਆਂ ਹਨ ਉਵੇਂ ਹੀ ਇਸ ਪਿੰਡ ਦੀ ਆਬਾਦੀ ਜ਼ਿਆਦਾ ਹੋਣ ਕਾਰਨ ਇਸ ਪਿੰਡ ਵਿੱਚ ਪੰਜ ਪੱਤਿਆਂ ਹਨ।

1. ਨੰਦਾ ਪੱਤੀ

2. ਮਾਨਸੂ ਪੱਤੀ

3. ਭੋਜੂ ਪੱਤੀ

4. ਮੱਸੂ ਪੱਤੀ

5. ਪੂਰਬ ਪੱਤੀ

ਵਸੋਂ ਤੇ ਆਰਥਿਕ:

ਕੁਲਰੀਆਂ ਪਿੰਡ ਦੀ ਆਬਾਦੀ ਲਗਭਗ 8588 ਹੈ। ਪਿੰਡ ਵਿੱਚ ਕਈ ਜਾਤਾਂ ਦੇ ਲੋਕ ਰਹਿੰਦੇ ਹਨ ਜਿਵੇਂ ਜੱਟ, ਬ੍ਰਹਾਮਣ, ਗੁਜ਼ਰ, ਸੈਣੀ, ਹੀਰ, ਲੁਹਾਰ, ਤਰਖਾਣ, ਜੋਗੀ, ਬਿਰਾਗੀ ਸਾਧ, ਰਾਮਦਾਸੀਏ, ਧਾਨਕ, ਨਾਈ, ਦਰਜ਼ੀ, ਝਿਉਰ, ਬੋਰੀਏ, ਮੁਸਲਮਾਨ ਆਦਿ ਪਿੰਡ ਵਿੱਚ ਲਗਭਗ ਕੁਲ ਜਾਤ ਹੈ ਇਕਲੇ ਮਜ਼ਬੀ ਸਿੱਖ ਨੂੰ ਛੱਡ ਕੇ ਮੰਨਿਆ ਜਾਂਦਾ ਹੈ ਕਿ ਮਜ਼ਬੀ ਸਿੱਖ ਨੂੰ ਇਹ ਪਿੰਡ ਵਫ਼ਾ ਨਹੀਂ ਕਰਦਾ ‌। ਪਿੰਡ ਦੇ ਬਹੁਤੇ ਲੋਕ ਖੇਤੀਬਾੜੀ ਕਰਦੇ ਸਨ ਤੇ ਇਸ ਤੋਂ ਇਲਾਵਾ ਕੁਝ ਲੁਹਾਰ, ਤਰਖਾਣ, ਮਜ਼ਦੂਰੀ, ਮਿਸਤਰੀ ਆਦਿ ਇਸ ਤੋਂ ਇਲਾਵਾ ਪੜੇ ਲਿਖੇ ਲੋਕ ਨੋਕਰੀਆਂ ਕਰਦੇ ਹਨ।

ਵਿਦਿਅਕ ਸੰਸਥਾਵਾਂ:

ਪਿੰਡ ਦੀ ਆਬਾਦੀ ਜ਼ਿਆਦਾ ਹੋਣ ਕਾਰਨ ਸਰਕਾਰੀ ਵਿੱਦਿਅਕ ਸੰਸਥਾਵਾ ਦੀ ਗਿਣਤੀ 3 ਹੈ। ਇਸ ਤੋਂ ਇਲਾਵਾ ਪਿੰਡ ਵਿੱਚ ਹੋਰ ਪ੍ਰਾਈਵੇਟ ਸਕੂਲ ਵੀ ਹਨ।  ਸਰਕਾਰੀ ਵਿੱਦਿਅਕ ਸੰਸਥਾਵਾਂ ਵਿੱਚ ਨੇੜੇ ਨੇੜੇ ਪਿੰਡਾਂ ਤੋਂ ਬੱਚੇ ਪੜ੍ਹਨ ਆਉਂਦੇ ਹਨ ਜਿਵੇਂ ਭਾਵਾ, ਧਨਪੁਰਾ, ਮੰਡੇਰ, ਚੱਕ, ਜੁਗਲਾਣ ਆਦਿ।

•  ਸਰਕਾਰੀ ਸੀਨੀਅਰ ਸੈਕੰਡਰੀ ਸਕੂਲ

• ਸਰਕਾਰੀ ਪ੍ਰਾਇਮਰੀ ਸਕੂਲ

• ਗੋਰਮਿੰਟ ਮੋਡਲ ਸਕੂਲ

ਪਿੰਡ ਤੋਂ ਲਗਭਗ 6 ਕਿਲੋਮੀਟਰ ਦੀ ਦੂਰੀ ਤੇ ਮੰਡੇਰ ਪਿੰਡ ਵਿੱਚ ਇੱਕ ਅਕਾਲ ਅਕੈਡਮੀ ਮੰਡੇਰ ਹੈ ‌।ਇਸ ਤੋਂ ਇਲਾਵਾ ਹੋਰ ਉਚੇਰੀ ਸਿੱਖਿਆ ਲਈ ਅੰਗਰੇਜ਼ੀ ਮਾਧਿਅਮ ਸਕੂਲ ਵੀ ਬਣੇ ਹੋਏ ਹਨ। ਉਚੇਰੀ ਸਿੱਖਿਆ ਲਈ ਪਿੰਡ ਦੇ ਬੱਚੇ ਪਿੰਡ ਤੋਂ ਬਾਹਰ ਦੇ ਸਕੂਲਾਂ ਵਿੱਚ ਜਾਂਦੇ ਹਨ।