ਉੱਤਰੀ ਅਫ਼ਰੀਕਾ
ਦਿੱਖ
(ਉੱਤਰੀ ਅਫਰੀਕਾ ਤੋਂ ਮੋੜਿਆ ਗਿਆ)
ਉੱਤਰੀ ਅਫ਼ਰੀਕਾ ਅਫ਼ਰੀਕੀ ਮਹਾਂਦੀਪ ਦਾ ਸਭ ਤੋਂ ਉੱਤਰੀ ਖੇਤਰ ਹੈ ਜੋ ਉਪ-ਸਹਾਰੀ ਅਫ਼ਰੀਕਾ ਨਾਲ਼ ਸਹਾਰਾ ਰਾਹੀਂ ਜੁੜਿਆ ਹੋਇਆ ਹੈ। ਉੱਤਰੀ ਅਫ਼ਰੀਕਾ ਦੀ ਭੂਗੋਲਕ-ਸਿਆਸੀ ਪਰਿਭਾਸ਼ਾ ਵਿੱਚ ਸੱਤ ਦੇਸ਼ ਜਾਂ ਰਾਜਖੇਤਰ ਸ਼ਾਮਲ ਹਨ; ਅਲਜੀਰੀਆ, ਮਿਸਰ, ਲੀਬੀਆ, ਮੋਰਾਕੋ, ਸੁਡਾਨ, ਤੁਨੀਸੀਆ ਅਤੇ ਪੱਛਮੀ ਸਹਾਰਾ ਸ਼ਾਮਲ ਹਨ।[1] ਅਲਜੀਰੀਆ, ਮੋਰਾਕੋ, ਤੁਨੀਸੀਆ, ਲੀਬੀਆ ਅਤੇ ਕਈ ਵਾਰ ਮਾਰੀਟੇਨੀਆ ਨੂੰ ਮਘਰਿਬ ਕਿਹਾ ਜਾਂਦਾ ਹੈ ਜਦਕਿ ਮਿਸਰ ਅਤੇ ਸੁਡਾਨ ਨੂੰ ਨੀਲ ਘਾਟੀ ਕਿਹਾ ਜਾਂਦਾ ਹੈ। ਮਿਸਰ ਸਿਨਾਈ ਪਰਾਇਦੀਪ, ਜੋ ਕਿ ਏਸ਼ੀਆ ਵਿੱਚ ਹੈ, ਦੀ ਬਦੌਲਤ ਇੱਕ ਬਹੁ-ਮਹਾਂਦੀਪੀ ਦੇਸ਼ ਹੈ। ਉੱਤਰੀ ਅਫ਼ਰੀਕਾ ਵਿੱਚ ਕਈ ਸਪੇਨੀ ਮਲਕੀਅਤਾਂ, ਸੇਊਤਾ ਅਤੇ ਮੇਲੀਯਾ (ਮੋਰਾਕੋ ਦੇ ਤਟ ਤੋਂ ਪਰ੍ਹੇ ਛੋਟੇ ਸਪੇਨੀ ਬਾਹਰੀ ਇਲਾਕੇ ਜਾਂ ਟਾਪੂ) ਵੀ ਸ਼ਾਮਲ ਹਨ।
ਹਵਾਲੇ
[ਸੋਧੋ]- ↑ According to UN country classification here: http://millenniumindicators.un.org/unsd/methods/m49/m49regin.htm Archived 2011-07-13 at the Wayback Machine.. The disputed territory of Western Sahara (formerly Spanish Sahara) is mostly administered by Morocco; the Polisario Front claims the territory in militating for the establishment of an independent republic, and exercises limited control over rump border territories.