1 ਜੁਲਾਈ
ਦਿੱਖ
<< | ਜੁਲਾਈ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | 3 | 4 | 5 | 6 | |
7 | 8 | 9 | 10 | 11 | 12 | 13 |
14 | 15 | 16 | 17 | 18 | 19 | 20 |
21 | 22 | 23 | 24 | 25 | 26 | 27 |
28 | 29 | 30 | 31 | |||
2024 |
ਗ੍ਰੈਗਰੀ ਕਲੰਡਰ ਦੇ ਮੁਤਾਬਕ 1 ਜੁਲਾਈ ਸਾਲ ਦਾ 182ਵਾਂ (ਲੀਪ ਸਾਲ ਵਿੱਚ 183ਵਾਂ) ਦਿਨ ਹੁੰਦਾ ਹੈ। ਇਸ ਤੋਂ ਬਾਅਦ ਸਾਲ ਦੇ 183 ਦਿਨ ਬਾਕੀ ਰਹਿ ਜਾਂਦੇ ਹਨ।
ਵਾਕਿਆ
[ਸੋਧੋ]- 1543– ਇੰਗਲੈਂਡ ਅਤੇ ਸਕਾਟਲੈਂਡ ਵਿੱਚਕਾਰ ਲੰਡਨ ਦੀ ਗਰੀਨਵਿੱਚ ਜਗ੍ਹਾ ‘ਤੇ ਅਮਨ ਦੇ ਸਮਝੌਤੇ ‘ਤੇ ਦਸਤਖ਼ਤ ਹੋਏ।
- 1635– (ਬਾਬਾ) ਗੁਰਦਿਤਾ ਜੀ ਦੀ ਅਗਵਾਈ ਹੇਠ ਸਿੱਖਾਂ ਅਤੇ ਰੋਪੜ ਦੀਆਂ ਫ਼ੌਜਾਂ ਦੇ ਵਿੱਚਕਾਰ ਨੰਗਲ ਸਰਸਾ ਵਿਖੇ ਲੜਾਈ ਹੋਈ।
- 1798– ਨੈਪੋਲੀਅਨ ਬੋਨਾਪਾਰਟ ਨੇ ਮਿਸਰ ਦੇ ਸ਼ਹਿਰ ਅਲੈਗਜ਼ੈਂਡਰੀਆ ‘ਤੇ ਕਬਜ਼ਾ ਕਰ ਲਿਆ।
- 1838– ਚਾਰਲਸ ਡਾਰਵਿਨ ਨੇ ਲੰਡਨ ਵਿੱਚ ਇਨਸਾਨੀ ਵਿਕਾਸ ਦਾ ਸਿਧਾਂਤ ਪਹਿਲੀ ਵਾਰ ਆਪਣੇ ਇੱਕ ਪੇਪਰ ਵਿੱਚ ਪੇਸ਼ ਕੀਤਾ। ਬਾਈਬਲ ਦੀਆਂ ਗੱਲਾਂ ਦੇ ਉਲਟ ਹੋਣ ਕਾਰਨ ਬਹੁਤ ਰੌਲਾ ਪਿਆ।
- 1844– ਮੁਲਤਾਨ ਦੀ ਲੜਾਈ: ਸਤੰਬਰ, 1844 ਵਿੱਚ ਆਪਣੇ ਪਿਤਾ ਦੀ ਮੌਤ ਮਗਰੋਂ ਦੀਵਾਨ ਮੂਲ ਰਾਜ ਨੂੰ ਮੁਲਤਾਨ ਦਾ ਗਵਰਨਰ ਬਣਾਇਆ ਗਿਆ ਸੀ। 1846 ਵਿੱਚ ਅੰਗਰੇਜ਼ਾਂ ਦੇ ਲਾਹੌਰ ਦਰਬਾਰ ਉੱਤੇ ਕਬਜ਼ੇ ਮਗਰੋਂ, ਮਿਸਰ ਲਾਲ ਸਿੰਘ ਜੋ ਪ੍ਰਧਾਨ ਮੰਤਰੀ ਸਨ ਦੀਆਂ ਸਾਜ਼ਸ਼ਾਂ ਹੇਠ, ਉਸ ਦਾ ਮਾਮਲਾ ਜਾਂ ਕਰ 25% ਵਧਾ ਦਿਤਾ ਗਿਆ। ਉਸ ਨੇ ਬਿਨਾਂ ਕਿਸੇ ਸ਼ਿਕਾਇਤ ਤੋਂ ਇਸ ਨੂੰ ਮਨਜ਼ੂਰ ਕਰ ਲਿਆ। ਇਹ ਗੱਲ 29 ਅਕਤੂਬਰ, 1846 ਦੀ ਹੈ।
- 1862– ਰੂਸੀ ਸਟੇਟ ਲਾਇਬ੍ਰੇਰੀ ਸਥਾਪਿਤ ਕੀਤੀ।
- 1867– ਕੈਨੇਡਾ ਇੱਕ ਆਜ਼ਾਦ ਹੋਇਆ।
- 1882– ਸੰਪਤੀ ਦਾ ਇੰਤਕਾਲ ਐਕਟ 1882 ਲਾਗੂ ਹੋਇਆ।
- 1898– ਤਹਿਜ਼ੀਬ-ਏ-ਨਿਸਵਾਂ (ਅਖ਼ਬਾਰ) ਦਾ ਪਹਿਲਾ ਹਫਤਾਵਾਰੀ ਅਖ਼ਬਾਰ ਪ੍ਰਕਾਸ਼ਿਤ ਹੋਇਆ।
- 1906– ਕੇਨਰਾ ਬੈਂਕ ਦੀ ਸਥਾਪਨਾ ਕੀਤੀ
- 1909– ਮਦਨ ਲਾਲ ਢੀਂਗਰਾ ਨੇ ਲੰਡਨ ਵਿੱਚ ਸਰ ਵਿਲੀਅਮ ਕਰਜ਼ਨ ਨੂੰ ਮਾਰਿਆ, ਗਣੇਸ਼ ਦਾਮੋਦਰ ਸਾਵਰਕਰ ਨੇ ਲੰਡਨ ਵਿੱਚ ਮਦਨ ਲਾਲ ਢੀਂਗਰਾ ਨੂੰ ਅੰਗਰੇਜ਼ਾਂ ਤੋਂ ਬਦਲਾ ਲੈਣ ਵਾਸਤੇ ਤਿਆਰ ਕੀਤਾ। ਢੀਂਗਰਾ ਨੇ ਇੰਡੀਆ ਆਫ਼ਿਸ ਦੇ ਸੀਨੀਅਰ ਅਫ਼ਸਰ ਸਰ ਵਿਲੀਅਮ ਕਰਜ਼ਨ ਵਾਹਿਲੀ ਨੂੰ ਪਹਿਲੀ ਜੁਲਾਈ, 1909 ਦੇ ਦਿਨ ਗੋਲੀ ਮਾਰ ਕੇ ਮਾਰ ਦਿਤਾ। ਇਸ ਐਕਸ਼ਨ ਦੀ ਨਿੰਦਾ ਕਰਨ ਵਾਲਿਆਂ ਵਿੱਚ ਸਰ ਆਗ਼ਾ ਖ਼ਾਨ, ਬਿਪਨ ਚੰਦਰ ਪਾਲ, ਗੋਪਾਲ ਕ੍ਰਿਸ਼ਨ ਗੋਖਲੇ, ਸਰਿੰਦਰਨਾਥ ਬੈਨਰਜੀ, ਐਨ. ਸੀ। ਕੇਲਕਰ ਵੀ ਸਨ।
- 1923– 32 ਵਿਦਿਆਰਥੀਆਂ ਨਾਲ ਆਂਧਰਾ ਮੈਡੀਕਲ ਕਾਲਜ ਵਿਜਾਗਪੱਟਨਮ ਵਿੱਖੇ ਸ਼ੁਰੂ।
- 1950– ਉੱਤਰੀ ਕੋਰੀਆ ਦੀਆਂ ਫ਼ੌਜਾਂ ਨੂੰ ਦੱਖਣੀ ਕੋਰੀਆ ਵਲ ਵਧਣ ਤੋਂ ਰੋਕਣ ਵਾਸਤੇ ਅਮਰੀਕਾ ਦੀਆਂ ਫ਼ੌਜਾਂ ਦੱਖਣੀ ਕੋਰੀਆ ਪੁਜੀਆਂ।
- 1955– ਭਾਰਤੀ ਸਟੇਟ ਬੈਂਕ ਦੀ ਸਥਾਪਨਾ ਕੀਤੀ ਗਈ।
- 1958– ਮਹਾਤਮਾ ਗਾਂਧੀ ਦੇ ਵਿਚਾਰਾਂ ਦਾ ਅਧਿਐਨ ਅਤੇ ਵਿਕਾਸ ਕਰਦੀ ਗਾਂਧੀ ਪੀਸ ਫਾਊਂਡੇਸ਼ਨ ਦੀ ਸਥਾਪਨਾ ਹੋਈ।
- 1961– ਇਰਾਕ ਵਲੋਂ ਕਬਜ਼ਾ ਕਰਨ ਦੀਆਂ ਧਮਕੀਆਂ ਨੂੰ ਦੇਖਦੇ ਹੋਏ ਬਰਤਾਨੀਆ ਨੇ ਆਪਣੀਆਂ ਫ਼ੌਜਾਂ ਕੁਵੈਤ ਵਿੱਚ ਭੇਜ ਦਿਤੀਆਂ।
- 1963– ਅਮਰੀਕਾ ਵਿੱਚ ਡਾਕ ਮਹਿਕਮੇ ਨੇ ‘ਪਿੰਨ ਕੋਡ ਸਿਸਟਮ’ ਸ਼ੁਰੂ ਕੀਤਾ।
- 1979– ਸੋਨੀ ਕੰਪਨੀ ਨੇ ਪਹਿਲਾ ‘ਵਾਕਮੈਨ’ ਮਾਰਕੀਟ ਵਿੱਚ ਲਿਆਂਦਾ।
- 1997 – ਬਰਤਾਨੀਆ ਨੇ ਹਾਂਗਕਾਂਗ ਦਾ ਸਾਰਾ ਕੰਟਰੋਲ ਚੀਨ ਨੂੰ ਸੌਂਪ ਦਿਤਾ।
- 2002 – ਅੰਤਰਰਾਸ਼ਟਰੀ ਅਪਰਾਧਾਂ ਲਈ ਕੋਰਟ ਕਾਰਜਸ਼ੀਲ ਹੋਈ।
- 2016– ਲਿੰਗ ਮਾਨਤਾ ਨੂੰ ਨਿਯਮਿਤ ਕਰਨ ਵਾਲੇ ਨਵੇਂ ਕਾਨੂੰਨ ਜੀਨੇਟ ਸੋਲਸਟੈਡ ਰੇਮੋ ਨੂੰ ਪ੍ਰਵਾਨਗੀ ਦਿੱਤੀ।
ਜਨਮ
[ਸੋਧੋ]- 1646– ਜਰਮਨ ਬਹੁਵਿਦ ਅਤੇ ਦਾਰਸ਼ਨਿਕ ਗੌਟਫ਼ਰੀਡ ਲਾਇਬਨਿਜ਼ ਦਾ ਜਨਮ।
- 1882– ਚਿਕਿਤਸਕ ਅਤੇ ਆਜ਼ਾਦੀ ਸੰਗਰਾਮੀ ਬਿਧਾਨ ਚੰਦਰ ਰਾਏ ਦਾ ਜਨਮ।
- 1887– ਉਰਦੂ ਕਵੀ, ਲੇਖਕ ਅਤੇ ਵਿਦਵਾਨ ਤਿਲੋਕ ਚੰਦ ਮਹਿਰੂਮ ਦਾ ਜਨਮ।
- 1890– ‘ਦੇਸ਼ ਭਗਤ ਯਾਦਾਂ’ ਮੈਗਜ਼ੀਨ ਦੇ ਸੰਪਾਦਕ ਮੁਨਸ਼ਾ ਸਿੰਘ ਦੁਖੀ ਦਾ ਜਨਮ।
- 1902– ਅਮਰੀਕੀ ਫਿਲਮ ਨਿਰਦੇਸ਼ਕ, ਨਿਰਮਾਤਾ ਅਤੇ ਸਕ੍ਰੀਨਲੇਖਕ ਵਿਲੀਅਮ ਵਾਈਲਰ ਦਾ ਜਨਮ।
- 1918– ਭਾਰਤੀ ਮੂਲ ਦਾ ਦੱਖਣੀ ਅਫਰੀਕੀ ਲੇਖਕ ਅਤੇ ਜਨਤਕ ਬੁਲਾਰਾ ਅਹਿਮਦ ਦੀਦਤ ਦਾ ਜਨਮ।
- 1921– ਜਰਮਨ-ਅਮਰੀਕੀ ਦਾਰਸ਼ਨਿਕ, ਅਨੁਵਾਦਕ ਅਤੇ ਕਵੀ ਵਾਲਟਰ ਆਰਨਲਡ ਕੌਫ਼ਮੈਨ ਦਾ ਜਨਮ।
- 1925– ਹਿੰਦੀ ਕਥਾ ਸਾਹਿਤ, ਕਹਾਣੀਕਾਰ ਅਮਰਕਾਂਤ ਦਾ ਜਨਮ।
- 1927– ਭਾਰਤੀ ਫਿਲਮ ਲੇਖਕ, ਨਿਰਦੇਸ਼ਕ ਅਤੇ ਅਦਾਕਾਰ ਅਬਰਾਰ ਅਲਵੀ ਦਾ ਜਨਮ।
- 1927– ਭਾਰਤ ਦਾ ਨੌਵਾਂ ਪ੍ਰਧਾਨਮੰਤਰੀ ਚੰਦਰਸ਼ੇਖਰ ਸਿੰਘ ਦਾ ਜਨਮ।
- 1928– ਭਾਰਤੀ ਨਾਵਲਕਾਰ, ਕਹਾਣੀਕਾਰ ਅਤੇ ਪਟਕਥਾ ਲੇਖਕ ਐਨ ਪੀ ਮੁਹੰਮਦ ਦਾ ਜਨਮ।
- 1932– ਪੰਜਾਬ ਦੇ ਖ਼ਾਸ ਕਬੀਲੇ ਨਾਲ ਸਬੰਧਿਤ ਲੇਖਕ ਅਤੇ ਅਧਿਆਪਕ ਗਿਆਨੀ ਸ਼ਿੰਗਾਰਾ ਸਿੰਘ ਆਜੜੀ ਦਾ ਜਨਮ।
- 1933– ਭਾਰਤੀ ਫੌਜ਼ ਦੇ ਚਾਰ ਗਰਨੇਡੀਅਰ ਦੇ ਸਿਪਾਹੀ ਨੇ ਭਾਰਤ-ਪਾਕਿਸਤਾਨ ਯੁੱਧ ਵਿਚ ਬਹਾਦਰੀ ਪਰਮਵੀਰ ਚੱਕਰ ਸਨਮਾਨਿਤ ਅਬਦੁਲ ਹਾਮੀਦ ਦਾ ਜਨਮ।
- 1938 – ਭਾਰਤੀ ਬੰਸਰੀ ਵਾਦਕ ਹਰੀ ਪ੍ਰਸਾਦ ਚੌਰਸੀਆ ਦਾ ਜਨਮ ਹੋਇਆ।
- 1939– ਭਾਰਤੀ ਜਨਤਾ ਪਾਰਟੀ ਦਾ ਸਿਆਸਤਦਾਨ ਕਪਤਾਨ ਸਿੰਘ ਸੋਲੰਕੀ ਦਾ ਜਨਮ।
- 1940– ਭਾਰਤੀ ਰੰਗ ਮੰਚ ਨਿਰਦੇਸ਼ਕ, ਹਿੰਦੀ ਫਿਲਮ ਐਕਟਰ ਅਤੇ ਨੈਸ਼ਨਲ ਸਕੂਲ ਆਫ ਡਰਾਮਾ ਦੇ ਪੂਰਵ ਨਿਰਦੇਸ਼ਕ ਰਾਮ ਗੋਪਾਲ ਬਜਾਜ ਦਾ ਜਨਮ।
- 1940– ਮਹਾਤਮਾ ਗਾਂਧੀ ਦੀ ਪੋਤਰੀ ਈਲਾ ਗਾਂਧੀ ਦਾ ਜਨਮ।
- 1941– ਪੰਜਾਬੀ ਲੇਖਕ ਅਤੇ ਕਵੀ ਕੁਲਵੰਤ ਸਿੰਘ ਗਰੇਵਾਲ ਦਾ ਜਨਮ।
- 1942– ਹਿੰਦੀ ਕਵੀ ਡਾ, ਕੁੰਵਰ ਬੇਚੈਨ ਦਾ ਜਨਮ।
- 1944– ਪੰਜਾਬ ਦੇ ਖੱਬੇ ਪੱਖੀ ਚਿੰਤਕ, ਲੇਖਕ, ਅੰਗਰੇਜ਼ੀ ਦੇ ਅਧਿਆਪਕ, ਸਿੱਖਿਆ ਸ਼ਾਸ਼ਤਰੀ ਤਰਸੇਮ ਬਾਹੀਆ ਦਾ ਜਨਮ।
- 1945– ਪੰਜਾਬੀ ਕਹਾਣੀ ਗੁਰਮੇਲ ਮਡਾਹੜ ਦਾ ਜਨਮ।
- 1946– ਕੈਨੇਡੀਅਨ ਪੰਜਾਬੀ ਲੇਖਕ ਅਤੇ ਰੇਡੀਓ ਬ੍ਰਾਡਕਾਸਟਰ ਇਕਬਾਲ ਮਾਹਲ ਦਾ ਜਨਮ।
- 1949– ਭਾਰਤੀ ਸਿਆਸਤਦਾਨ ਊਸ਼ਾ ਮੀਨਾ ਦਾ ਜਨਮ।
- 1949– ਭਾਰਤੀ ਸਿਆਸਤਦਾਨ, ਭਾਰਤ ਦੇ 15ਵੇਂ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਦਾ ਜਨਮ।
- 1951– ਪਿਸ਼ਾਵਰ ਸਕੂਲ ਹਮਲੇ 'ਚ ਮਾਰੀ ਗਈ ਸਕੂਲ ਪ੍ਰਿੰਸੀਪਲ ਤਾਹਿਰਾ ਕਾਜ਼ੀ ਦਾ ਜਨਮ।
- 1958– ਭਾਰਤ ਦੇ ਰਾਜਸਥਾਨ ਪਹਿਲਵਾਨ ਅਤੇ ਕੁਸ਼ਤੀ ਕੋਚ, ਦ੍ਰੋਣਾਚਾਰੀਆ ਪੁਰਸਕਾਰ ਮਹਾ ਸਿੰਘ ਰਾਓ ਦਾ ਜਨਮ।
- 1961– ਭਾਰਤੀ ਮਹਿਲਾ ਕ੍ਰਿਕਟ ਖਿਡਾਰੀ ਨੀਲਿਮਾ ਜੋਗਲੇਕਰ ਦਾ ਜਨਮ।
- 1961– ਭਾਰਤੀ ਅਮਰੀਕੀ ਅਤੇ ਪੁਲਾੜਯਾਤਰੀ ਸ਼ਟਲ ਮਿਸ਼ਨ ਮਾਹਰ ਕਲਪਨਾ ਚਾਵਲਾ ਦਾ ਜਨਮ।
- 1966– ਭਾਰਤੀ ਸ਼ਾਸਤਰੀ ਸੰਗੀਤ ਦੇ ਕਲਾਕਾਰ ਉਸਤਾਦ ਰਸ਼ੀਦ ਖਾਨ ਦਾ ਜਨਮ।
- 1967– ਪੰਜਾਬੀ ਲੇਖਕ, ਕਵੀ ਅਤੇ ਸੰਪਾਦਕ ਸੁਸ਼ੀਲ ਦੁਸਾਂਝ ਦਾ ਜਨਮ।
- 1968– ਪੰਜਾਬੀ ਆਲੋਚਕ ਡਾ. ਰਾਜਵੰਤ ਕੌਰ ਪੰਜਾਬੀ ਦਾ ਜਨਮ।
- 1973– ਉੱਤਰ ਪ੍ਰਦੇਸ਼ ਦੇ ਮੁੱਖਮੰਤਰੀ ਅਖਿਲੇਸ਼ ਯਾਦਵ ਦਾ ਜਨਮ।
- 1975– ਬਾਲੀਵੁੱਡ ਅਭਿਨੇਤਰੀ ਅੰਤਰਾ ਮਾਲੀ ਦਾ ਜਨਮ।
- 1985– ਉਤਰਾਖੰਡ, ਭਾਰਤੀ 20 ਕਿਲੋਮੀਟਰ ਪੈਦਲ ਚਾਲ ਖਿਡਾਰੀ ਗੁਰਮੀਤ ਸਿੰਘ ਦਾ ਜਨਮ।
- 1986– ਭਾਰਤੀ ਪਲੇਅਬੈਕ ਗਾਇਕਾ ਅਤੇ ਸੰਗੀਤਕਾਰ, ਅਭਿਨੇਤਾ ਸਿਤਾਰਾ ਦਾ ਜਨਮ।
- 1992– ਅਮਰੀਕੀ ਪੌਰਨੋਗ੍ਰਾਫਿਕ ਅਦਾਕਾਰਾ ਮਿਆ ਮਾਲਕੋਵਾ ਦਾ ਜਨਮ।
- 1992– ਭਾਰਤੀ ਫ਼ਿਲਮ ਅਦਾਕਾਰਾ ਰਹੇਆ ਚੱਕਰਬੋਰਤੀ ਦਾ ਜਨਮ।
ਛੁੱਟੀਆਂ
[ਸੋਧੋ]ਮੌਤ
[ਸੋਧੋ]- 1745– ਭਾਈ ਤਾਰੂ ਸਿੰਘ ਦੀ ਖੋਪਰੀ ਰੰਬੀ ਨਾਲ 25 ਜੂਨ, 1745 ਦੇ ਦਿਨ ਲਾਹੀ ਗਈ ਸੀ ਤੇ ਉਹ ਪਹਿਲੀ ਜੁਲਾਈ ਦੇ ਦਿਨ ਸ਼ਹੀਦ ਹੋਇਆ ਸੀ।
- 1745– ਮੁਗ਼ਲ ਰਾਜਵੱਲੋਂ ਲਾਹੌਰ ਦਾ ਸੂਬੇਦਾਰ ਜ਼ਕਰੀਆ ਖ਼ਾਨ ਦਾ ਦਿਹਾਂਤ।* 1745– (ਮੱਸਾ ਰੰਘੜ ਨੂੰ ਸਜ਼ਾ ਦੇਣ ਵਾਲੇ) ਭਾਈ ਮਹਿਤਾਬ ਸਿੰਘ ਮੀਰਾਂਕੋਟ, ਜਿਸ ਨੂੰ ਜੂਨ 1745 ਦੇ ਆਖ਼ਰੀ ਦਿਨਾਂ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ, ਨੂੰ ਵੀ ਸ਼ਹੀਦ ਕੀਤਾ ਗਿਆ ਸੀ।
- 1876– ਰੂਸੀ ਇਨਕਲਾਬੀ, ਉਦਾਰ ਸਮਾਜਵਾਦੀ ਮਿਖਾਇਲ ਬਾਕੂਨਿਨ ਦਾ ਦਿਹਾਂਤ।
- 1896– ਅਮਰੀਕੀ ਲੇਖਿਕਾ, ਰੰਗਭੇਦ ਅਤੇ ਦਾਸਪ੍ਰਥਾ ਦੀ ਕੱਟੜ ਵਿਰੋਧੀ, ਅਤੇ ਨਾਵਲਕਾਰ ਹੈਰੀਅਟ ਬੀਚਰ ਸਟੋ ਦਾ ਦਿਹਾਂਤ।
- 1934– ਜਰਮਨ ਫ਼ੌਜੀ ਅਧਿਕਾਰੀ ਅਤੇ ਨਾਜ਼ੀ ਪਾਰਟੀ ਦੇ ਮੋਢੀਆਂ ਅਰਨਸਟ ਰੌਮ ਦਾ ਦਿਹਾਂਤ।
- 1941– ਪੰਜਾਬੀ ਲੇਖਕ ਅਤੇ ਕਵੀ ਕੁਲਵੰਤ ਸਿੰਘ ਗਰੇਵਾਲ ਦਾ ਜਨਮ।
- 1962– ਭਾਰਤ ਦੇ ਸਤੰਤਰਤਾ ਸੰਗਰਾਮੀ ਪੁਰਸ਼ੋਤਮ ਦਾਸ ਟੰਡਨ ਦਾ ਦਿਹਾਂਤ।
- 1962– ਚਿਕਿਤਸਕ ਅਤੇ ਆਜ਼ਾਦੀ ਸੰਗਰਾਮੀ ਬਿਧਾਨ ਚੰਦਰ ਰਾਏ ਦਾ ਦਿਹਾਂਤ।
- 1966– ਤੇਲਗੂ ਕਵੀ, ਨਾਵਲਕਾਰ ਅਤੇ ਲਘੂ ਕਹਾਣੀਕਾਰ ਦੇਵਰਕੁੰਡ ਬਾਲਗੰਗਾਧਰ ਤਿਲਕ ਦਾ ਦਿਹਾਂਤ।
- 1968– ਭਾਰਤੀ ਕ੍ਰਿਕਟ ਅੰਪਾਇਰ ਹਬੀਬ ਚੌਧਰੀ ਦਾ ਦਿਹਾਂਤ।
- 1975– ਪ੍ਰੋਫੈਸ਼ਨਲ ਅਮਰੀਕੀ ਫੁਟਬਾਲ ਕ੍ਰਿਸਟੋਫਰ ਐਲ. "ਕ੍ਰਿਸ" ਹਾਵਰਡ ਦਾ ਦਿਹਾਂਤ।
- 1983– ਕੇਰਲਾ, ਭਾਰਤ ਦੇ ਨਾਵਲਕਾਰ ਅਤੇ ਸਮਾਜ ਸੁਧਾਰਕ ਪੀ. ਕੇਸ਼ਵਦੇਵ ਦਾ ਦਿਹਾਂਤ।
- 1999– ਪੰਜਾਬੀ ਕਵੀ ਬਲਬੀਰ ਆਤਿਸ਼ ਦਾ ਦਿਹਾਂਤ।
- 2004– ਅਮਰੀਕੀ ਅਭਿਨੇਤਾ ਅਤੇ ਫਿਲਮ ਨਿਰਦੇਸ਼ਕ ਮਾਰਲਨ ਬ੍ਰੈਂਡੋ ਦਾ ਦਿਹਾਂਤ।
- 2006– ਭਾਰਤੀ ਕ੍ਰਿਕਟ ਅੰਪਾਇਰ ਪਦਮਕਰ ਪੰਡਿਤ ਦਾ ਦਿਹਾਂਤ।
- 2009– ਰੂਸ ਦੀ ਰਾਸ਼ਟਰੀ ਲੋਕ ਗਾਇਕਾ ਲੁਡਮਿਲਾ ਜ਼ਾਈਕੀਨਾ ਦਾ ਦਿਹਾਂਤ।
- 2013– ਮੈਸੇਡੋਨੀਅਨ ਕਮਿਊਨਿਸਟ ਮਾਰਾ ਨਾਕੇਵਾ ਦਾ ਦਿਹਾਂਤ।