ਕੈਲੀਫ਼ੋਰਨੀਆ ਦੀ ਖਾੜੀ
Jump to navigation
Jump to search
ਕੈਲੀਫ਼ੋਰਨੀਆ ਦੀ ਖਾੜੀ ਦੇ ਟਾਪੂ ਅਤੇ ਰੱਖਿਅਤ ਖੇਤਰ | |
---|---|
ਨਾਂ ਜਿਵੇਂ ਕਿ ਵਿਸ਼ਵ ਵਿਰਾਸਤ ਸੂਚੀ ਵਿੱਚ ਲਿਖਿਆ ਗਿਆ ਹੈ | |
ਦੇਸ਼ | ਮੈਕਸੀਕੋ |
ਕਿਸਮ | ਕੁਦਰਤੀ |
ਮਾਪ-ਦੰਡ | vii, ix, x |
ਯੁਨੈਸਕੋ ਖੇਤਰ | ਲਾਤੀਨੀ ਅਮਰੀਕਾ ਅਤੇ ਕੈਰੇਬੀਅਨ |
ਗੁਣਕ | 28°0′N 112°0′W / 28.000°N 112.000°Wਗੁਣਕ: 28°0′N 112°0′W / 28.000°N 112.000°W |
ਸ਼ਿਲਾਲੇਖ ਇਤਿਹਾਸ | |
ਸ਼ਿਲਾਲੇਖ | 2005 (29th ਅਜਲਾਸ) |
ਕੈਲੀਫ਼ੋਰਨੀਆ ਦੀ ਖਾੜੀ (ਜਿਸ ਨੂੰ ਕੋਰਤੇਸ ਸਾਗਰ ਜਾਂ ਸੰਦੂਰੀ ਸਾਗਰ; ਸਥਾਨਕ ਤੌਰ ਉੱਤੇ ਸਪੇਨੀ ਭਾਸ਼ਾ ਵਿੱਚ ਮਾਰ ਦੇ ਕੋਰਤੇਸ (Mar de Cortés) ਜਾਂ ਮਾਰ ਬੇਰਮੇਹੋ (Mar Bermejo) ਜਾਂ ਗੋਲਫ਼ੋ ਦੇ ਕਾਲੀਫ਼ੋਰਨੀਆ (Golfo de Californi)) ਪਾਣੀ ਦਾ ਇੱਕ ਪਿੰਡ ਹੈ ਜੋ ਹੇਠਲੇ ਕੈਲੀਫ਼ੋਰਨੀਆ ਪਰਾਇਦੀਪ ਨੂੰ ਮੈਕਸੀਕੀ ਮੁੱਖਦੀਪ ਤੋਂ ਵੱਖ ਕਰਦਾ ਹੈ। ਇਸ ਦੀਆਂ ਹੱਦਾਂ ਮੈਕਸੀਕੀ ਰਾਜਾਂ ਹੇਠਲਾ ਕੈਲੀਫ਼ੋਰਨੀਆ, ਦੱਖਣੀ ਹੇਠਲਾ ਕੈਲੀਫ਼ੋਰਨੀਆ, ਸੋਨੋਰਾ ਅਤੇ ਸਿਨਾਲੋਆ ਨਾਲ਼ ਲਗਭਗ 4,000 ਕਿ.ਮੀ. ਦੀ ਤਟਰੇਖਾ ਨਾਲ਼ ਲੱਗਦੀਆਂ ਹਨ। ਇਸ ਖਾੜੀ ਵਿੱਚ ਡਿੱਗਣ ਵਾਲੇ ਦਰਿਆਵਾਂ ਵਿੱਚ ਕੋਲੋਰਾਡੋ, ਮਾਇਓ, ਸਿਨਾਲੋਆ, ਸੋਨੋਰਾ ਅਤੇ ਯਾਕੀ ਸ਼ਾਮਲ ਹਨ। ਇਸ ਦਾ ਖੇਤਰਫਲ ਲਗਭਗ 160,000 ਵਰਗ ਕਿ.ਮੀ. ਹੈ।