ਮੁਰਦਾ ਸਮੁੰਦਰ
ਮੁਰਦਾ ਸਮੁੰਦਰ | |
---|---|
![]() | |
ਇਜ਼ਰਾਇਲੀ ਪਾਸੇ ਤੋਂ ਜਾਰਡਨ ਵੱਲ ਵੇਖਦੇ ਹੋਏ ਨਜ਼ਾਰਾ | |
ਗੁਣਕ | 31°30′N 35°30′E / 31.500°N 35.500°E |
ਝੀਲ ਦੇ ਪਾਣੀ ਦੀ ਕਿਸਮ | ਦਮਘੋਟੂ ਅੱਤ-ਸਲੂਣਾ |
ਮੁਢਲੇ ਅੰਤਰ-ਪ੍ਰਵਾਹ | ਜਾਰਡਨ ਦਰਿਆ |
ਮੁਢਲੇ ਨਿਕਾਸ | ਕੋਈ ਨਹੀਂ |
ਵਰਖਾ-ਬੋਚੂ ਖੇਤਰਫਲ | 41,650 km2 (16,080 sq mi) |
ਪਾਣੀ ਦਾ ਨਿਕਾਸ ਦਾ ਦੇਸ਼ | ![]() ![]() ![]() |
ਵੱਧ ਤੋਂ ਵੱਧ ਲੰਬਾਈ | 55 km (34 mi)[1] |
ਵੱਧ ਤੋਂ ਵੱਧ ਚੌੜਾਈ | 18 km (11 mi)[1] |
ਖੇਤਰਫਲ | 810 km2 (310 sq mi) ਉੱਤਰੀ ਹੌਜ਼ੀ |
ਔਸਤ ਡੂੰਘਾਈ | 118 m (387 ft)[2] |
ਵੱਧ ਤੋਂ ਵੱਧ ਡੂੰਘਾਈ | 377 m (1,237 ft) |
ਪਾਣੀ ਦੀ ਮਾਤਰਾ | 147 km3 (35 cu mi)[2] |
ਕੰਢੇ ਦੀ ਲੰਬਾਈ੧ | 135 km (84 mi) |
ਤਲ ਦੀ ਉਚਾਈ | 427 m (1,401 ft) (- ਵਿੱਚ)[3] |
ਹਵਾਲੇ | [2][3] |
੧ ਕੰਢੇ ਦੀ ਲੰਬਾਈ ਇੱਕ ਢੁਕਵੀਂ ਤਰ੍ਹਾਂ ਪਰਿਭਾਸ਼ਤ ਮਾਪ ਨਹੀਂ ਹੈ। |
ਮੁਰਦਾ ਸਮੁੰਦਰ (Arabic: البحر الميت ਅਲ-ਬਹਿਰ ਅਲ-ਮਯੀਤ (ਮਦਦ·ਫ਼ਾਈਲ),[4] ਹਿਬਰੂ: יָם הַמֶּלַח, ਯਾਮ ਹਮਮੇਲਾਹਿ, "ਲੂਣ/ਖਾਰ ਦਾ ਸਮੁੰਦਰ", ਹਿਬਰੂ: יָם הַמָּוֶת, ਯਾਮ ਹਮਮਾਵਤ, "ਮੌਤ ਦਾ ਸਮੁੰਦਰ" ਵੀ), ਜਿਸ ਨੂੰ ਖਾਰਾ ਸਮੁੰਦਰ ਵੀ ਕਿਹਾ ਜਾਂਦਾ ਹੈ, ਇੱਕ ਖਾਰੀ ਝੀਲ ਹੈ ਜਿਸਦੀਆਂ ਹੱਦਾਂ ਪੂਰਬ ਵੱਲ ਜਾਰਡਨ ਅਤੇ ਪੱਛਮ ਵੱਲ ਇਜ਼ਰਾਇਲ ਅਤੇ ਪੱਛਮੀ ਬੈਂਕ ਨਾਲ਼ ਲੱਗਦੀਆਂ ਹਨ। ਇਸ ਦਾ ਤਲ ਅਤੇ ਕੰਢੇ ਸਮੁੰਦਰ ਦੇ ਤਲ ਤੋਂ 423 ਮੀਟਰ ਹੇਠਾਂ ਹਨ,[3] ਜੋ ਕਿ ਧਰਤੀ ਉੱਤੇ ਸਭ ਤੋਂ ਘੱਟ ਉੱਚਾਈ ਹੈ। ਮੁਰਦਾ ਸਮੁੰਦਰ 377 ਮੀਟਰ ਡੂੰਘਾ ਹੈ ਜੋ ਕਿ ਦੁਨੀਆ ਦੀ ਸਭ ਤੋਂ ਡੂੰਘੀ ਅੱਤ-ਖਾਰੀ ਝੀਲ ਹੈ। 33.7% ਸਲੂਣਤਾ ਨਾਲ਼ ਇਹ ਦੁਨੀਆ ਦੇ ਸਭ ਤੋਂ ਖਾਰੇ ਜਲ-ਪਿੰਡਾਂ ਵਿੱਚੋਂ ਇੱਕ ਹੈ ਭਾਵੇਂ ਅਸਾਲ ਝੀਲ (ਜਿਬੂਤੀ), ਗਰਬੋਗਜ਼ਕੋਲ ਅਤੇ ਅੰਟਾਰਕਟਿਕਾ ਵਿਚਲੀਆਂ ਮੈਕਮੁਰਡੋ ਸੁੱਕੀਆਂ ਘਾਟੀਆਂ ਦੀਆਂ ਕੁਝ ਖਾਰੀਆਂ ਝੀਲਾਂ ਜ਼ਿਆਦਾ ਖਾਰੀਆਂ ਮਿਲੀਆਂ ਹਨ। ਜਿਵੇਂ ਕਿ ਡੌਨ ਹੁਆਨ ਟੋਭਾ ਇਸ ਤੋਂ 8.6 ਗੁਣਾ ਵੱਧ ਖਾਰਾ ਹੈ।[5] ਇਸ ਸਲੂਣਤਾ ਕਰ ਕੇ ਇੱਥੇ ਕੋਈ ਜਾਨਵਰ ਨਹੀਂ ਰਹਿ ਸਕਦੇ ਅਤੇ ਇਸੇ ਕਰ ਕੇ ਇਹਦਾ ਇਹ ਨਾਂ ਪਿਆ ਹੈ। ਇਹ 55 ਕਿ.ਮੀ. ਲੰਮਾ ਅਤੇ ਸਭ ਤੋਂ ਚੌੜੀ ਥਾਂ ਉੱਤੇ 18 ਕਿ.ਮੀ. ਚੌੜਾ ਹੈ।[1] ਇਹ ਜਾਰਡਨ ਪਾੜ ਘਾਟੀ ਵਿੱਚ ਸਥਿਤ ਹੈ ਅਤੇ ਮੁੱਖ ਸਹਾਇਕ ਦਰਿਆ ਜਾਰਡਨ ਦਰਿਆ ਹੈ।
ਮੁਰਦਾ ਸਮੁੰਦਰ ਹਜ਼ਾਰਾਂ ਸਾਲਾਂ ਤੋਂ ਰੂਮ ਸਮੁੰਦਰ ਦੇ ਆਲੇ-ਦੁਆਲੇ ਰਹਿਣ ਵਾਲੇ ਯਾਤਰੀਆਂ ਦੇ ਲਈ ਇੰਤਹਾਈ ਪੁਰਕਸ਼ਿਸ਼ ਸਥਾਨ ਰਿਹਾ ਹੈ। ਬਾਈਬਲ ਮੁਤਾਬਕ ਇਹ ਬਾਦਸ਼ਾਹ ਡੇਵਿਡ ਦੀ ਪਨਾਹਗਾਹ ਹੈ।
ਹਵਾਲੇ[ਸੋਧੋ]
- ↑ 1.0 1.1 1.2 "Virtual Israel Experience: The Dead Sea". Jewish Virtual Library. Retrieved 21 January 2013.
- ↑ 2.0 2.1 2.2 Dead Sea Data Summary 2012. Water Authority of Israel.
- ↑ 3.0 3.1 3.2 "Monitoring of the Dead Sea". Israel Marine Data Center (ISRAMAR).
{{cite web}}
: Italic or bold markup not allowed in:|publisher=
(help) - ↑ The first article al- is unnecessary and usually not used.
- ↑ Goetz, P.W. (ed.) (1986). "The New Encyclopaedia Britannica (15th ed.)". 3. Chicago: 937.
{{cite journal}}
: Cite journal requires|journal=
(help);|author=
has generic name (help)