ਸਵੇਜ਼ ਦੀ ਖਾੜੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸਵੇਜ਼ ਦੀ ਖਾੜੀ
ਵਿਖਾਈ ਦੇ ਰਹੇ ਜਲ-ਪਿੰਡ ਹਨ ਸਵੇਜ਼ ਦੀ ਖਾੜੀ (ਪੱਛਮ, ਤਸਵੀਰ ਵਿੱਚ ਖੱਬੇ), ਅਕਬ ਦੀ ਖਾੜੀ (ਪੂਰਬ, ਤਸਵੀਰ ਵਿੱਚ ਸੱਜੇ), ਅਤੇ ਲਾਲ ਸਾਗਰ (ਦੱਖਨ, ਤਸਵੀਰ ਵਿੱਚ ਹੇਠਾਂ ਖੱਬੇ)।
ਸਥਿਤੀ ਮਿਸਰ
ਗੁਣਕ 28°45′N 33°00′E / 28.750°N 33.000°E / 28.750; 33.000
ਵੱਧ ਤੋਂ ਵੱਧ ਲੰਬਾਈ 314 kਮੀ (195 ਮੀਲ)
ਵੱਧ ਤੋਂ ਵੱਧ ਚੌੜਾਈ 32 kਮੀ (20 ਮੀਲ)
ਔਸਤ ਡੂੰਘਾਈ 40 ਮੀ (130 ਫ਼ੁੱਟ)
ਵੱਧ ਤੋਂ ਵੱਧ ਡੂੰਘਾਈ 70 ਮੀ (230 ਫ਼ੁੱਟ)
੧੮੫੬ ਦਾ ਸਵੇਜ਼ ਦੀ ਖਾੜੀ ਦਾ ਸਭ ਤੋਂ ਉੱਤਰੀ ਹਿੱਸਾ ਵਿੱਚ ਸਥਿਤ ਸਵੇਜ਼ ਨਗਰ ਵਾਲਾ ਨਕਸ਼ਾ।

ਲਾਲ ਸਾਗਰ ਦਾ ਉੱਤਰੀ ਸਿਰਾ ਸਿਨਾਈ ਪਰਾਇਦੀਪ ਵੱਲੋਂ ਦੋ ਹਿੱਸਿਆਂ ਵਿੱਚ ਵੰਡਿਆ ਜਾਂਦਾ ਹੈ ਜਿਸ ਨਾਲ਼ ਪੱਛਮ ਵੱਲ ਸਵੇਜ਼ ਦੀ ਖਾੜੀ (ਅਰਬੀ: خليج السويس; ਲਿਪਾਂਤਰਨ: ਖ਼ਲੀਜ ਅਸ-ਸੁਵੇਜ਼) ਪੱਛਮ ਵਿੱਚ ਅਤੇ ਪੂਰਬ ਵੱਲ ਅਕਬ ਦੀ ਖਾੜੀ ਬਣਦੀਆਂ ਹਨ। ਇਹ ਖਾੜੀ ਤੁਲਨਾਤਮਕ ਤੌਰ 'ਤੇ ਇੱਕ ਨਵੀਂ ਪਰ ਹੁਣ ਸੁਸਤ ਤੇੜ-ਚਿਲਮਚੀ, ਸਵੇਜ਼ ਦੀ ਖਾੜੀ ਤੇੜ, ਵਿੱਚ ਬਣੀ ਹੈ ਜੋ ੨.੮ ਕਰੋੜ ਸਾਲ ਪੁਰਾਣੀ ਹੈ।[1] ਇਸ ਖਾੜੀ ਦੀ ਮੱਧ-ਰੇਖਾ ਦੇ ਨਾਲ਼-ਨਾਲ਼ ਅਫ਼ਰੀਕਾ ਅਤੇ ਏਸ਼ੀਆ ਮਹਾਂਦੀਪਾਂ ਦੀ ਸਰਹੱਦ ਹੈ।[2] ਇਸ ਖਾੜੀ ਦਾ ਪ੍ਰਵੇਸ਼ ਇੱਕ ਵਿਕਸਤ ਗੈਮਸਾ ਤੇਲ ਅਤੇ ਗੈਸ ਭੰਡਾਰਾਂ ਦੇ ਉੱਤੇ ਸਥਿਤ ਹੈ।[3]

ਹਵਾਲੇ[ਸੋਧੋ]