ਫ਼ੰਡੀ ਦੀ ਖਾੜੀ
Jump to navigation
Jump to search
ਫ਼ੰਡੀ ਦੀ ਖਾੜੀ (ਫ਼ਰਾਂਸੀਸੀ: Baie de Fundy) ਇੱਕ ਖਾੜੀ ਹੈ ਜੋ ਉੱਤਰੀ ਅਮਰੀਕਾ ਦੇ ਅੰਧ ਮਹਾਂਸਾਗਰ ਨਾਲ਼ ਲੱਗਦੇ ਤਟ ਉੱਤੇ ਮੇਨ ਦੀ ਖਾੜੀ ਦੇ ਉੱਤਰ-ਪੂਰਬੀ ਸਿਰੇ ਉੱਤੇ ਸਥਿਤ ਹੈ। ਇਹਦੀਆਂ ਹੱਦਾਂ ਕੈਨੇਡੀਆਈ ਸੂਬਿਆਂ ਨਿਊ ਬ੍ਰੰਸਵਿਕ ਅਤੇ ਨੋਵਾ ਸਕੋਸ਼ਾ ਅਤੇ ਥੋੜ੍ਹਾ ਜਿਹਾ ਅਮਰੀਕੀ ਰਾਜ ਮੇਨ ਨਾਲ਼ ਲੱਗਦੀਆਂ ਹਨ। ਕੁਝ ਸਰੋਤ ਮੰਨਦੇ ਹਨ ਕਿ ਇਹਦਾ ਨਾਂ "Fundy" ਫ਼ਰਾਂਸੀਸੀ ਸ਼ਬਦ "Fendu", ਭਾਵ "ਪਾੜ ਜਾਂ ਵੰਡ", ਦਾ ਵਿਗੜਿਆ ਹੋਇਆ ਰੂਪ ਹੈ[1] ਪਰ ਕੁਝ ਕਹਿੰਦੇ ਹਨ ਕਿ ਇਹ ਪੁਰਤਗਾਲੀ fondo, ਭਾਵ "ਧੂੰਆਰਾ" (ਕੀਪ, ਫ਼ਨਲ) ਤੋਂ ਆਇਆ ਹੈ।[2]
ਹਵਾਲੇ[ਸੋਧੋ]
- ↑ "Canadian Encyclopedia".
- ↑ Slocum, Victor (1950). Capt. Joshua Slocum. New York: Sheridan House. pp. 27–28. ISBN 0-924486-52-X.