ਸਮੱਗਰੀ 'ਤੇ ਜਾਓ

ਸਾਵੂ ਸਾਗਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਦੱਖਣ-ਪੂਰਬੀ ਏਸ਼ੀਆ ਵਿੱਚ ਸਾਵੂ ਸਮੁੰਦਰ ਦੀ ਸਥਿਤੀ

ਸਾਵੂ ਸਾਗਰ (ਜਾਂ ਸਾਵੂ ਸਮੁੰਦਰ) ਇੰਡੋਨੇਸ਼ੀਆ ਵਿਚਲਾ ਇੱਕ ਛੋਟਾ ਸਮੁੰਦਰ ਹੈ ਜਿਸਦਾ ਨਾਂ ਇਸਦੀ ਦੱਖਣੀ ਹੱਦ ਵੱਲ ਪੈਂਦੇ ਸਾਵੂ ਟਾਪੂ ਤੋਂ ਆਇਆ ਹੈ। ਇਸਦੀਆਂ ਹੱਦਾਂ ਦੱਖਣ ਵੱਲ ਸਾਵੂ ਅਤੇ ਰਾਇ ਜੂਆ, ਪੂਰਬ ਵੱਲ ਰੋਤ ਟਾਪੂ ਅਤੇ ਤਿਮੋਰ (ਪੂਰਬੀ ਤਿਮੋਰ ਅਤੇ ਇੰਡੋਨੇਸ਼ੀਆ ਵਿੱਚ ਵੰਡਿਆ ਹੋਇਆ), ਉੱਤਰ/ਉੱਤਰ-ਪੱਛਮ ਵੱਲ ਫ਼ਲੋਰੇਸ ਅਤੇ ਅਲੋਰ ਟਾਪੂ-ਸਮੂਹ ਅਤੇ ਪੱਛਮ/ਉੱਤਰ-ਪੱਛਮ ਵੱਲ ਸੁੰਬਾ ਟਾਪੂ ਨਾਲ਼ ਲੱਗਦੀਆਂ ਹਨ।