ਕਰਨੈਲ ਸਿੰਘ ਈਸੜੂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ

ਸ਼ਹੀਦ ਕਰਨੈਲ ਸਿੰਘ ਈਸੜੂ ਦਾ ਜਨਮ 1929 ਈਸਵੀ ਵਿੱਚ ਚੱਕ ਨੰਬਰ 30, ਤਹਿਸੀਲ ਸਮੁੰਦਰੀ ਜ਼ਿਲ੍ਹਾ ਲਾਇਲਪੁਰ (ਪਾਕਿਸਤਾਨ) ਵਿੱਚ ਹੋਇਆ।[1]

ਪੜ੍ਹਾਈ[ਸੋਧੋ]

ਆਪ ਨੇ ਸੱਤਵੀਂ ਜਮਾਤ ਤੱਕ ਦੀ ਵਿੱਦਿਆ ਹਾਈ ਸਕੂਲ ਖੁਸ਼ਪੁਰ ਤੋਂ ਪ੍ਰਾਪਤ ਕੀਤੀ। ਅੱਠਵੀਂ ਪਾਸ ਕਰਨ ਮਗਰੋਂ ਆਪ ਵੀ ਮਾਤਾ ਜੀ ਪਾਸ ਪਿੰਡ ਈਸੜੂ ਆ ਗਏ ਅਤੇ ਦਸਵੀਂ ਦੀ ਪੜ੍ਹਾਈ ਖੰਨੇ ਦੇ ਇੱਕ ਸਕੂਲ ਤੋਂ ਪ੍ਰਾਪਤ ਕੀਤੀ।

ਅਧਿਆਪਕ[ਸੋਧੋ]

ਘਰ ਦੀ ਹਾਲਾਤ ਠੀਕ ਨਾ ਹੋਣ ਕਰ ਕੇ ਆਪ ਕਾਲਜ ਵਿੱਚ ਦਾਖਲਾ ਨਾ ਲੈ ਸਕੇ ਤੇ ਪ੍ਰਾਈਵੇਟ ਤੌਰ ’ਤੇ ਐਫ.ਏ. ਦੀ ਪ੍ਰੀਖਿਆ ਪਾਸ ਕਰਨ ਉੱਪਰੰਤ ਪਿੰਡ ਬੰਬਾ ਦੇ ਸਕੂਲ ਵਿਖੇ ਅਧਿਆਪਕ ਦੇ ਤੌਰ ’ਤੇ ਸੇਵਾ ਨਿਭਾਉਣ ਲੱਗੇ। ਇਸੇ ਦੌਰਾਨ ਹੀ ਆਪ ਅਧਿਆਪਕ ਦੀ ਬੇਸਿਕ ਸਿਖਲਾਈ ਲਈ ਜਗਰਾਉਂ ਸਕੂਲ ਚਲੇ ਗਏ।

ਅਜ਼ਾਦੀ ਦੀ ਲੜ੍ਹਾਈ[ਸੋਧੋ]

ਇਸ ਸਮੇਂ ਗੋਆ ਦੀ ਆਜ਼ਾਦੀ ਲਈ ਸੰਘਰਸ਼ ਸਿਖਰਾਂ ’ਤੇ ਸੀ। ਆਪ ਨੇ ਬਿਨਾਂ ਕਿਸੇ ਪਰਿਵਾਰ ਦੇ ਮੈਂਬਰ ਦੀ ਸਲਾਹ ਲਏ ਸੱਤਿਆਗ੍ਰਹਿ ਵਿੱਚ ਸ਼ਾਮਲ ਹੋਣ ਦਾ ਫੈਸਲਾ ਕਰ ਲਿਆ ਤੇ ਜਗਰਾਉਂ ਤੋਂ ਸਿੱਧਾ ਗੋਆ ਪਹੁੰਚ ਗਏ। ਉੱਥੇ ਆਪ ਨੇ ਪੁਰਤਗਾਲੀ ਸੈਨਾ ਦਾ ਡੱਟ ਕੇ ਮੁਕਾਬਲਾ ਕੀਤਾ ਅਤੇ ਆਜ਼ਾਦੀ ਦਾ ਤਰੰਗਾ ਝੰਡਾ ਲਹਿਰਾ ਕੇ ਸ਼ਹੀਦੀ ਪ੍ਰਾਪਤ ਕੀਤੀ। ਇਸ ਤਰ੍ਹਾਂ ਆਪ ਨੇ ਆਪਣੀ ਸ਼ਹੀਦੀ ਦੇ ਕੇ ਆਪਣਾ ਅਤੇ ਆਪਣੇ ਪਿੰਡ ਦਾ ਨਾਂ ਇਤਿਹਾਸ ਦੇ ਸੁਨਹਿਰੀ ਪੰਨਿਆਂ ਵਿੱਚ ਦਰਜ ਕਰਵਾਇਆ। ਆਪ ਦੀ ਯਾਦ ਵਿੱਚ ਪਿੰਡ ਈਸੜੂ ਵਿਖੇ ਹਰ ਸਾਲ 15 ਅਗਸਤ ਨੂੰ ਭਾਰੀ ਸ਼ਹੀਦੀ ਮੇਲਾ ਲੱਗਦਾ ਹੈ, ਜਿੱਥੇ ਪੰਜਾਬ ਦੇ ਵੱਖ-ਵੱਖ ਕੋਨਿਆਂ ਤੋਂ ਲੱਖਾਂ ਦੀ ਗਿਣਤੀ ਵਿੱਚ ਉਨ੍ਹਾਂ ਦੀ ਸੋਚ ’ਤੇ ਪਹਿਰਾ ਦੇਣ ਵਾਲੇ ਸ਼ਰਧਾਲੂ ਆਪਣੇ ਇਸ ਮਹਾਨ ਸ਼ਹੀਦ ਨੂੰ ਨਤਮਸਤਕ ਹੁੰਦੇ ਹਨ। ਕਸਬਾ ਈਸੜੂ ਪੰਜਾਬ ਵਿੱਚ ਹੀ ਨਹੀਂ ਬਲਕਿ ਪੂਰੇ ਸੰਸਾਰ ਭਰ ਵਿੱਚ ਪ੍ਰਸਿੱਧ ਹੈ। ਸ਼ਹੀਦ ਮਾਸਟਰ ਕਰਨੈਲ ਸਿੰਘ ਈਸੜੂ, ਇਸ ਛੋਟੇ ਜਿਹੇ ਕਸਬੇ ਨੂੰ ਸੰਸਾਰ ਭਰ ’ਚ ਸਤਿਕਾਰ ਦਿਵਾਉਣ ਵਾਲੀ ਮਹਾਨ ਸ਼ਖਸੀਅਤ ਹਨ। ਸ਼ਹੀਦੋ ਕੀ ਚਿਤਾਓ ਪੇ ਲਗੇਂਗੇ ਹਰ ਬਰਸ ਮੇਲੇ, ਵਤਨ ਪੇ ਮਿਟਨੇ ਵਾਲੋਂ ਕਾ ਬਾਕੀ ਯਹੀ ਨਿਸ਼ਾਂ ਹੋਗਾ

ਹਵਾਲੇ[ਸੋਧੋ]