ਦਾਦਾ ਅਮੀਰ ਹੈਦਰ ਖਾਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਦਾਦਾ ਅਮੀਰ ਹੈਦਰ ਖਾਨ, ਅੰ. 1965

ਦਾਦਾ ਅਮੀਰ ਹੈਦਰ ਖਾਨ (1904-1989) ਹਿੰਦੁਸਤਾਨ ਅਤੇ ਪਾਕਿਸਤਾਨ ਦੇ ਇੱਕ ਕਮਿਊਨਿਸਟ ਇਨਕਲਾਬੀ ਸਨ ਅਤੇ ਸਾਮਰਾਜ-ਵਿਰੋਧੀ ਸੰਗਰਾਮ ਦੇ ਸਰਗਰਮ ਕਾਰਕੁਨ ਸਨ।[1][2] ਉਸ ਨੇ ਜੀ.ਵੀ. ਘਾਟੇ, ਐੱਸ.ਏ.ਡਾਂਗੇ, ਐੱਸ.ਐੱਸ. ਮਿਰਾਜਕਰ, ਪੀ.ਸੀ. ਜੋਸ਼ੀ, ਮੁਜ਼ੱਫ਼ਰ ਅਹਿਮਦ, ਸ਼ੌਕਤ ਉਸਮਾਨੀ ਤੇ ਜੀ. ਅਧਿਕਾਰੀ ਵਰਗੇ ਸੀਪੀਆਈ ਦੇ ਮੋਢੀ ਆਗੂਆਂ ਨਾਲ 1928 ਤੋਂ 1946 ਤਾਈਂ ਮਦਰਾਸ ਤੇ ਬੰਬਈ ਵਿੱਚ ਆਪਣੇ ਜਵਾਨੀ ਦੇ ਅਠਾਰ੍ਹਾਂ ਵਰ੍ਹੇ ਗੁਜ਼ਾਰੇ।

ਜੀਵਨ[ਸੋਧੋ]

ਦਾਦਾ ਦਾ ਜਨਮ ਪੰਜਾਬ ਦੇ ਪੋਠੋਹਾਰ ਦੇ ਇਲਾਕੇ ਵਿੱਚ ਜ਼ਿਲ੍ਹਾ ਰਾਵਲਪਿੰਡੀ ਦੇ ਇੱਕ ਪਿੰਡ ਸਿਆਹਲੀਆਂ ਉਮਰ ਖਾਂ ਵਿੱਚ ਹੋਇਆ।। ਉਹ ਛੋਟੀ ਉਮਰੇ ਹੀ ਯਤੀਮ ਹੋ ਗਏ ਅਤੇ ਰੋਟੀ ਰੋਜ਼ੀ ਦੀ ਭਾਲ਼ ਵਿੱਚ ਭਟਕਣਾ ਪਿਆ। ਬੰਬਈ ਚਲੇ ਗਏ ਅਤੇ ਸਮੁੰਦਰੀ ਜਹਾਜ਼ ਵਿੱਚ ਕੋਇਲਾ ਝੋਕਣ ਦੀ ਨੌਕਰੀ ਲੱਭੀ। ਇਸੇ ਪੱਜ ਉਨ੍ਹਾਂ ਨੇ ਅਨੇਕ ਮੁਲਕਾਂ ਦੇ ਘਾਟ ਗਾਹੇ। ਇਸੇ ਸਮੇਂ ਉਨ੍ਹਾਂ ਦੀ ਮੁਲਾਕਾਤ ਇੱਕ ਆਇਰਿਸ਼ ਦੇਸ਼ਭਗਤ ਜੋਸਿਫ ਮਲਕਾਨੇ ਨਾਲ ਹੋ ਗਈ ਅਤੇ ਸਾਮਰਾਜ-ਵਿਰੋਧੀ ਲਹਿਰ ਦੇ ਵਿਚਾਰਾਂ ਨਾਲ ਵਾਹ ਪਿਆ। 1920 ਵਿੱਚ ਉਨ੍ਹਾਂ ਦੀ ਮੁਲਾਕਾਤ ਨਿਊਯਾਰਕ ਵਿੱਚ ਗਦਰ ਪਾਰਟੀ ਦੇ ਮੈਂਬਰਾਂ ਨਾਲ ਹੋਈ। ਉਨ੍ਹਾਂ ਨੇ ਵਿਸ਼ਵ ਭਰ ਦੀਆਂ ਬੰਦਰਗਾਹਾਂ ਤੇ ਹਿੰਦੁਸਤਾਨੀਆਂ ਨੂੰ ‘ਗਦਰ ਦੀ ਗੂੰਜ’ ਵੰਦਨਾ ਸ਼ੁਰੂ ਕਰ ਦਿੱਤਾ। ਪਹਿਲੀ ਵਿਸ਼ਵ ਜੰਗ ਤੋਂ ਬਾਅਦ ਸਮੁੰਦਰੀ ਜਹਾਜ਼ੀਆਂ ਦੀ ਵੱਡੀ ਹੜਤਾਲ ਦੌਰਾਨ ਉਨ੍ਹਾਂ ਨੂੰ ਨੌਕਰੀ ਤੋਂ ਕਢ ਦਿੱਤਾ ਗਿਆ। ਇਸ ਸਮੇਂ ਉਹ ਅਮਰੀਕਾ ਵਿੱਚ ਕੰਮ ਕਰਦੇ ਅਤੇ ਘੁੰਮਦੇ ਰਹੇ। ਫਿਰ ਸਿਆਸੀ ਤੌਰ ਤੇ ਸਰਗਰਮ ਹੋ ਗਏ ਅਤੇ ਸਾਮਰਾਜ-ਵਿਰੋਧੀ ਲੀਗ ਅਤੇ ਵਰਕਰਜ (ਕਮਿਊਨਿਸਟ) ਪਾਰਟੀ ਆਫ਼ ਯੂ ਐੱਸ ਏ ਨਾਲ ਕੰਮ ਕਰਨ ਲੱਗੇ ਜਿਸਨੇ ਉਨ੍ਹਾਂ ਨੂੰ ਸੋਵੀਅਤ ਯੂਨੀਅਨ ਵਿੱਚ ਪੜ੍ਹਾਈ ਕਰਨ ਲਈ ਭੇਜਿਆ।[3] 1928 ਵਿੱਚ ਮਾਸਕੋ ਵਿਚਲੀ ਪੂਰਬ ਦੇ ਕਿਰਤੀਆਂ ਲਈ ਯੂਨੀਵਰਸਿਟੀ ਤੋਂ ਕੋਰਸ ਖਤਮ ਕਰਕੇ ਬੰਬਈ ਪਹੁੰਚੇ। ਇਥੇ ਉਨ੍ਹਾਂ ਦਾ ਜੀ. ਵੀ. ਘਾਟੇ, ਐੱਸ. ਏ. ਡਾਂਗੇ, ਪੀ ਸੀ ਜੋਸ਼ੀ, ਬੀ. ਟੀ. ਰੰਦੀਵੇ, ਅਤੇ ਬਰੈਡਲੇ ਵਰਗੇ ਮੋਹਰੀ ਕਮਿਊਨਿਸਟ ਆਗੂਆਂ ਨਾਲ ਹੋਇਆ। ਇਸ ਤਰ੍ਹਾਂ ਦਾਦਾ ਨਿਜੀ ਮਾਲਕੀ ਵਾਲੇ ਪ੍ਰਬੰਧ ਨੂੰ ਜੜ੍ਹੋਂ ਪੁੱਟਣ ਲਈ ਹੁੰਦੇ ਵਿਸ਼ਵ ਘੋਲ਼ ਦਾ ਅੰਗ ਬਣੇ। ਹਿੰਦੁਸਤਾਨ ਵਿੱਚ ਇਨਕਲਾਬੀ ਲਹਿਰ ਜਗਾਉਣ ਅਤੇ ਕਾਮਿਆਂ ਦੀ ਪਹਿਲੀ ਪਾਰਟੀ ਉਸਾਰਨ ਵਿੱਚ ਹਿੱਸਾ ਪਾਇਆ। ਜੇਲਾਂ ਕੱਟੀਆਂ, ਕਸ਼ਟ ਭੋਗੇ ਪਰ ਅੰਤਲੇ ਸਾਹਵਾਂ ਤਾਈਂ ਸਿਰੜ ਨਹੀਂ ਛੱਡਿਆ। 1939 ਵਿੱਚ ਯਾਦਾਂ ਲਿਖਣੀਆਂ ਸ਼ੁਰੂ ਕੀਤੀਆਂ ਸਨ।

ਕਿਤਾਬਾਂ[ਸੋਧੋ]

ਦਾਦਾ ਅਮੀਰ ਹੈਦਰ ਦੀਆਂ ਯਾਦਾਂ ਦੀ ਇਹ ਸਵੈਜੀਵਨੀ ਦੋ ਭਾਗਾਂ ਵਿੱਚ ਛਪੀ ਹੈ।

ਅੰਗਰੇਜ਼ੀ ਅਡੀਸ਼ਨ[ਸੋਧੋ]

  • Chains to Lose: Life and Struggles of a Revolutionary: Memoirs of Dada Amir Haider Khan, Hassan Gardezi, Patriot Publishers, 1989. ISBN 81-7050-097-4.
  • Chains to Lose: Dada Amir Haider. Edited by Hasan.N.Gardezi. Pakistan Study Centre, Karachi University, 2007. (Two Volumes).[4]

ਬਾਹਰੀ ਲਿੰਕ[ਸੋਧੋ]

ਹਵਾਲੇ[ਸੋਧੋ]