ਸਰੋਜਨੀ ਨਾਇਡੂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸਰੋਜਿਨੀ ਨਾਇਡੂ
Sarojini Naidu in Bombay 1946.jpg
ਸ਼੍ਰੀਮਤੀ ਸਰੋਜਿਨੀ ਨਾਇਡੂ ਪਰ ਜਾਰੀ ਭਾਰਤ ਸਰਕਾਰ ਦਾ ਇੱਕ ਡਾਕ ਟਿਕਟ
ਜਨਮਸਰੋਜਿਨੀ ਚੱਟੋਪਾਧਿਆਏ (সরোজিনী চট্টোপাধ্যায়)
(1879-02-13)13 ਫਰਵਰੀ 1879
ਹੈਦਰਾਬਾਦ, ਆਂਧਰ ਪ੍ਰਦੇਸ਼, ਭਾਰਤ
ਮੌਤ2 ਮਾਰਚ 1949(1949-03-02) (ਉਮਰ 70)
ਅਲਾਹਾਬਾਦ, ਉੱਤਰ ਪ੍ਰਦੇਸ਼, ਭਾਰਤ
ਸਾਥੀਸ਼੍ਰੀ.ਮੁਤਯਲਾ ਗੋਵਿੰਦਰਾਜੁਲੁ ਨਾਇਡੂ
ਬੱਚੇਜਯਸੂਰੀਆ, ਪਦਮਜਾ, ਰਣਧੀਰ ਔਰ ਲੀਲਾਮਣੀ
ਮਹਾਤਮਾ ਗਾਂਧੀ ਦੇ ਨਾਲ ਸਰੋਜਿਨੀ ਨਾਇਡੂ

ਸਰੋਜਿਨੀ ਨਾਇਡੂ, (ਜਨਮ ਵਕਤ ਸਰੋਜਿਨੀ ਚੱਟੋਪਾਧਿਆਏ / সরোজিনী চট্টোপাধ্যায়) (13 ਫ਼ਰਵਰੀ 1879 - 2 ਮਾਰਚ 1949) ਜਿਸਨੂੰ ਪਿਆਰ ਨਾਲ ਭਾਰਤ ਦੀ ਸਵਰ ਕੋਕਿਲਾ ਵੀ ਕਿਹਾ ਜਾਂਦਾ ਹੈ,[1] ਭਾਰਤ ਦੇ ਆਜ਼ਾਦੀ ਸੰਗਰਾਮ ਦੀ ਵੱਡੀ ਆਗੂ ਅਤੇ ਕਵਿਤਰੀ ਸੀ। ਇਹ ਭਾਰਤ ਦੇ ਸੰਵਿਧਾਨ ਦੇ ਨਿਰਮਾਤਿਆਂ ਵਿੱਚੋਂ ਇੱਕ ਸੀ।[2] ਇਹ 1947 ਤੋਂ 1949 ਤੱਕ ਸੰਯੁਕਤ ਪ੍ਰਾਂਤ ਦੀ ਪਹਿਲੀ ਗਵਰਨਰ ਰਹੀ ਅਤੇ ਇਹ ਪਹਿਲੀ ਭਾਰਤੀ ਔਰਤ ਸੀ ਜੋ ਰਾਜਸਥਾਨ ਦੀ ਗਵਰਨਰ ਬਣੀ।

ਮੁੱਢਲਾ ਜੀਵਨ[ਸੋਧੋ]

ਸਰੋਜਿਨੀ ਨਾਇਡੂ ਦਾ ਜਨਮ 13 ਫਰਵਰੀ 1879 ਨੂੰ ਭਾਰਤ ਦੇ ਸ਼ਹਿਰ ਹੈਦਰਾਬਾਦ ਵਿੱਚ ਹੋਇਆ ਸੀ। ਉਸ ਦੇ ਪਿਤਾ ਅਘੋਰਨਾਥ ਚੱਟੋਪਾਧਿਆਏ ਇੱਕ ਨਾਮੀ ਵਿਦਵਾਨ ਅਤੇ ਮਾਂ ਬਰਾਦਾ ਸੁੰਦਰੀ ਦੇਬੀ ਕਵਿਤਰੀ ਸੀ ਅਤੇ ਬੰਗਾਲੀ ਵਿੱਚ ਲਿਖਦੀ ਸੀ। ਉਹ ਅਠ ਭੈਣ-ਭਰਾਵਾਂ ਵਿੱਚੋਂ ਸਭ ਤੋਂ ਵੱਡੀ ਸੀ ਅਤੇ ਉਸਦਾ ਇੱਕ ਭਰਾ ਵਰਿੰਦਰਨਾਥ ਕ੍ਰਾਂਤੀਕਾਰੀ ਸੀ ਅਤੇ ਇੱਕ ਹੋਰ ਭਰਾ ਹਰਿੰਦਰਨਾਥ ਕਵੀ, ਨਾਟਕਕਾਰ ਅਤੇ ਐਕਟਰ ਸੀ।[3] ਬਚਪਨ ਤੋਂ ਹੀ ਤੇਜ਼-ਬੁੱਧੀ ਹੋਣ ਦੇ ਕਾਰਨ ਉਸ ਨੇ 12 ਸਾਲ ਦੀ ਥੋੜੀ ਉਮਰ ਵਿੱਚ ਹੀ 12ਵੀਂ ਦੀ ਪਰੀਖਿਆ ਚੰਗੇ ਅੰਕਾਂ ਦੇ ਨਾਲ ਪਾਸ ਕੀਤੀ ਅਤੇ 13 ਸਾਲ ਦੀ ਉਮਰ ਵਿੱਚ ਲੇਡੀ ਆਫ ਦ ਲੇਕ ਨਾਮਕ ਕਵਿਤਾ ਰਚੀ। ਉਹ 1895 ਵਿੱਚ ਉੱਚ ਸਿੱਖਿਆ ਪ੍ਰਾਪਤ ਕਰਨ ਲਈ ਇੰਗਲੈਂਡ ਗਈ ਅਤੇ ਪਡ਼੍ਹਾੲੀ ਦੇ ਨਾਲ-ਨਾਲ ਕਵਿਤਾਵਾਂ ਵੀ ਲਿਖਦੀ ਰਹੀ। ਗੋਲਡਨ ਥਰੈਸ਼ੋਲਡ ਉਨ੍ਹਾਂ ਦਾ ਪਹਿਲਾ ਕਵਿਤਾ ਸੰਗ੍ਰਿਹ ਸੀ। ਉਨ੍ਹਾਂ ਦੇ ਦੂਜੇ ਅਤੇ ਤੀਸਰੇ ਕਵਿਤਾ ਸੰਗ੍ਰਿਹ ਬਰਡ ਆਫ ਟਾਈਮ ਅਤੇ ਬਰੋਕਨ ਵਿੰਗ ਨੇ ਉਸ ਨੂੰ ਇੱਕ ਪ੍ਰਸਿੱਧ ਕਵਿਤਰੀ ਬਣਾ ਦਿੱਤਾ।

ਰਾਜਨੀਤਕ ਜੀਵਨ[ਸੋਧੋ]

1905 ਵਿੱਚ ਬੰਗਾਲ ਦੀ ਵੰਡ ਦੇ ਮੱਦੇਨਜ਼ਰ ਸਰੋਜਿਨੀ ਨਾਇਡੂ ਭਾਰਤੀ ਕੌਮੀ ਅੰਦੋਲਨ ਵਿੱਚ ਕੁੱਦ ਪਈ। ਉਹ ਗੋਪਾਲ ਕ੍ਰਿਸ਼ਨ ਗੋਖਲੇ, ਰਾਬਿੰਦਰਨਾਥ ਟੈਗੋਰ, ਮੁਹੰਮਦ ਅਲੀ ਜਿਨਾਹ, ਐਨੀ ਬੇਸੈਂਟ, ਸੀ.ਪੀ. ਰਾਮਾਸਵਾਮੀ ਆਇਰ, ਮਹਾਤਮਾ ਗਾਂਧੀ ਅਤੇ ਜਵਾਹਰ ਲਾਲ ਨਹਿਰੂ ਦੇ ਸੰਪਰਕ ਵਿੱਚ ਆਈ।[4] 1914 ਵਿੱਚ ਇੰਗਲੈਂਡ ਵਿੱਚ ਉਹ ਪਹਿਲੀ ਵਾਰ ਮਹਾਤਮਾ ਗਾਂਧੀ ਜੀ ਨੂੰ ਮਿਲੀ ਸੀ ਅਤੇ ਉਨ੍ਹਾਂ ਦੇ ਵਿਚਾਰਾਂ ਤੋਂ ਪ੍ਰਭਾਵਿਤ ਹੋਕੇ ਦੇਸ਼ ਲਈ ਪੂਰਨ ਭਾਂਤ ਸਮਰਪਤ ਹੋ ਗਈ। ਇੱਕ ਕੁਸ਼ਲ ਸੈਨਾਪਤੀ ਦੀ ਭਾਂਤ ਉਸ ਨੇ ਆਪਣੀ ਪ੍ਰਤਿਭਾ ਦੀ ਝਲਕ ਹਰ ਖੇਤਰ (ਸੱਤਿਆਗ੍ਰਿਹ ਹੋਵੇ ਜਾਂ ਸੰਗਠਨ) ਵਿੱਚ ਦਿੱਤੀ। ਉਸ ਨੇ ਅਨੇਕ ਰਾਸ਼ਟਰੀ ਅੰਦੋਲਨਾਂ ਦੀ ਅਗਵਾਈ ਕੀਤੀ ਅਤੇ ਜੇਲ੍ਹ ਵੀ ਗਈ। ਸੰਕਟਾਂ ਤੋਂ ਨਾ ਘਬਰਾਉਂਦਿਆਂ ਉਹ ਇੱਕ ਧੀਰ ਵੀਰਾਂਗਨਾ ਦੀ ਭਾਂਤੀ ਪਿੰਡ-ਪਿੰਡ ਘੁੰਮਕੇ ਇਹ ਦੇਸ਼-ਪ੍ਰੇਮ ਦੀ ਅਲਖ ਜਗਾਂਦੀ ਰਹੀ ਅਤੇ ਦੇਸ਼ਵਾਸੀਆਂ ਨੂੰ ਉਨ੍ਹਾਂ ਦੇ ਕਰਤੱਵ ਦੀ ਯਾਦ ਦਿਵਾਉਂਦੀ ਰਹੀ। ਉਸ ਦੇ ਭਾਸ਼ਣ ਜਨਤਾ ਦੇ ਹਿਰਦੇ ਨੂੰ ਟੁੰਬਣ ਵਾਲੇ ਹੁੰਦੇ ਸਨ ਅਤੇ ਦੇਸ਼ ਲਈ ਆਪਣਾ ਸਭ ਕੁਝ ਨਿਛਾਵਰ ਕਰਨ ਲਈ ਪ੍ਰੇਰਿਤ ਕਰ ਦਿੰਦੇ ਸਨ। ਉਹ ਬਹੁਭਾਸ਼ਾਵਿਦ ਸੀ ਅਤੇ ਖੇਤਰ ਅਨੁਸਾਰ ਆਪਣਾ ਭਾਸ਼ਣ ਅੰਗਰੇਜ਼ੀ, ਹਿੰਦੀ, ਬੰਗਲਾ ਜਾਂ ਗੁਜਰਾਤੀ ਵਿੱਚ ਦਿੰਦੀ ਸੀ। ਲੰਦਨ ਦੀ ਇੱਕ ਸਭਾ ਵਿੱਚ ਅੰਗਰੇਜ਼ੀ ਵਿੱਚ ਬੋਲਕੇ ਉਸ ਨੇ ਉੱਥੇ ਮੌਜੂਦ ਸਾਰੇ ਸ਼ਰੋਤਿਆਂ ਨੂੰ ਮੰਤਰਮੁਗਧ ਕਰ ਦਿੱਤਾ ਸੀ। ਉਸ ਨੇ 1917 ਵਿੱਚ ਮਹਿਲਾ ਇੰਡੀਅਨ ਐਸੋਸੀਏਸ਼ਨ (WIA) ਸਥਾਪਤ ਕਰਨ ਲਈ ਮਦਦ ਕੀਤੀ।[5]

th-Century Indian Literature in English", in Natarajan, Nalini, and Emanuel Sampath Nelson, editors, Handbook of Twentieth-century Literatures of India (Google books link), Westport, Connecticut: Greenwood Publishing Group, 1996, ISBN 978-0-313-28778-7, retrieved December 10, 2008</ref> (ਟੈਕਸਟ ਆਨਲਾਇਨ ਮੌਜੂਦ)

 • 1912:ਦ ਬਰਡ ਆਫ਼ ਟਾਈਮ: ਸੌਂਗਜ਼ ਆਫ਼ ਲਾਈਫ, ਡੈਥ ਐਂਡ ਦ ਸਪਰਿੰਗ The Bird of Time: Songs of Life, Death & the Spring, ਲੰਦਨ ਵਿੱਚ ਪ੍ਰਕਾਸ਼ਿਤ[6]
 • 1917:ਦ ਬਰੋਕਨ ਵਿੰਗ: ਸੌਂਗਜ਼ ਆਫ਼ ਲਾਈਫ, ਡੈਥ ਐਂਡ ਦ ਸਪਰਿੰਗ The Broken Wing: Songs of Love, Death and the Spring[6][7]
 • 1916:ਮਹੰਮਦ ਜਿਨਾਹ:ਐਨ ਐਂਬੈਸਡਰ ਆਫ਼ ਯੂਨਿਟੀ Muhammad Jinnah: An Ambassador of Unity[8]
 • 1943:ਦ ਸਕੈਪਟਰਡ ਫਲੂਟ: ਸੌਂਗਜ਼ ਆਫ਼ ਇੰਡੀਆ The Sceptred Flute: Songs of India, ਅਲਾਹਾਬਾਦ: ਕਿਤਾਬਿਸਤਾਨ, ਮੌਤ ਉਪਰੰਤ ਪ੍ਰਕਾਸ਼ਿਤ[6]
 • 1961:ਦ ਫੈਦਰ ਆਫ਼ ਦ ਡਾਨ The Feather of the Dawn, ਮੌਤ ਉਪਰੰਤ ਪ੍ਰਕਾਸ਼ਿਤ, ਇਹਨਾਂ ਦੀ ਬੇਟੀ ਪਦਮਾਜਾ ਨਾਇਡੂ ਦੁਆਰਾ ਪ੍ਰਕਾਸ਼ਿਤ[9]
 • 1971:ਦੀ ਇੰਡੀਅਨ ਵੀਵਰਜ਼ The Indian Weavers[10]

ਹਵਾਲੇ[ਸੋਧੋ]

 1. "Colors of India". First Woman Governor of a State in India. Retrieved 25 March 2012. 
 2. editor; Ramchandani, vice president Dale Hoiberg; editor South Asia, Indu (2000). A to C (Abd Allah ibn al-Abbas to Cypress). New Delhi: Encyclopædia Britannica (India). ISBN 978-0-85229-760-5.  Unknown parameter |coauthors= ignored (help)
 3. "Biography of Naidu". 
 4. compiled; Agrawal, edited by Lion M.G. (2008). Freedom fighters of India (in four volumes). Delhi: Isha Books. p. 142. ISBN 978-81-8205-468-4.  Unknown parameter |coauthors= ignored (help)
 5. Pasricha, Ashu (2009). The political thought of Annie Besant. New Delhi: Concept Pub. Co. p. 24. ISBN 978-81-8069-585-8. 
 6. 6.0 6.1 6.2 Vinayak Krishna Gokak, The Golden Treasury Of Indo-Anglian Poetry (1828-1965), p 313, New Delhi: Sahitya Akademi (1970, first edition; 2006 reprint), ISBN 81-260-1196-3, retrieved August 6, 2010
 7. Sisir Kumar Das, "A History of Indian Literature 1911-1956: Struggle for Freedom: Triumph and Tragedy", p 523, New Delhi: Sahitya Akademi (1995), ISBN 81-7201-798-7; retrieved August 10, 2010
 8. "Jinnah in India's history". The Hindu. 12 August 2001. Retrieved 25 March 2012. 
 9. Lal, P., Modern Indian Poetry in English: An Anthology & a Credo, p 362, Calcutta: Writers Workshop, second edition, 1971 (however, on page 597 an "editor's note" states contents "on the following pages are a supplement to the first edition" and is dated "1972")
 10. "Indian Weavers". Poem Hunter. Retrieved 25 March 2012.