ਜਗਜੀਤ ਸਿੰਘ ਅਨੰਦ
Jump to navigation
Jump to search
ਜਗਜੀਤ ਸਿੰਘ ਅਨੰਦ | |
---|---|
ਜਨਮ |
ਜਗਜੀਤ ਸਿੰਘ 28 ਦਸੰਬਰ 1921 ਤਰਨਤਾਰਨ, ਪੰਜਾਬ (ਭਾਰਤ) |
ਮੌਤ |
19 ਜੂਨ 2015 ਜਲੰਧਰ | (ਉਮਰ 93)
ਕਿੱਤਾ | ਪੱਤਰਕਾਰ, ਲੇਖਕ, ਕਮਿਊਨਿਸਟ ਸਿਆਸਤਦਾਨ |
ਪ੍ਰਮੁੱਖ ਕੰਮ | ਰੋਜ਼ਾਨਾ ਪੰਜਾਬੀ ਅਖਬਾਰ ਨਵਾਂ ਜ਼ਮਾਨਾ ਦਾ ਸੰਪਾਦਨ |
ਜੀਵਨ ਸਾਥੀ | ਉਰਮਿਲਾ ਆਨੰਦ |
ਔਲਾਦ | ਸੁਕੀਰਤ ਆਨੰਦ, ਸੁਅੰਗਨਾ ਆਨੰਦ |
ਜਗਜੀਤ ਸਿੰਘ ਅਨੰਦ (28 ਦਸੰਬਰ 1921 [1] — 19 ਜੂਨ 2015) ਪੰਜਾਬ ਦੇ ਕਮਿਊਨਿਸਟ ਆਗੂ, ਪੱਤਰਕਾਰ, ਵਾਰਤਕ ਲੇਖਕ, ਸਾਹਿਤਕ ਅਤੇ ਸਿਧਾਂਤਕ ਪੁਸਤਕਾਂ ਦੇ ਅਨੁਵਾਦਕ ਅਤੇ ਸਾਬਕਾ ਰਾਜ ਸਭਾ ਮੈਂਬਰ ਸਨ। ਉਹ ਤਕਰੀਬਨ ਪਿੱਛਲੀ ਅਧੀ ਸਦੀ ਤੋਂ ਰੋਜ਼ਾਨਾ ਪੰਜਾਬੀ ਅਖਬਾਰ ਨਵਾਂ ਜ਼ਮਾਨਾ ਦੇ ਸੰਪਾਦਕ ਵਜੋਂ ਕੰਮ ਕਰਦੇ ਆ ਰਹੇ ਸਨ। ਉਹ ਭਾਰਤੀ ਪੰਜਾਬ ਅੰਦਰ 1980ਵਿਆਂ ਦੌਰਾਨ ਚੱਲੀ ਦਹਿਸ਼ਤਗਰਦੀ ਦੀ ਲਹਿਰ ਸਮੇਂ ਨਿਡਰਤਾ ਨਾਲ ਮਿਲਦੀਆਂ ਮੌਤ ਦੀਆਂ ਧਮਕੀਆਂ ਦੀ ਪਰਵਾਹ ਕੀਤੇ ਬਗੈਰ, ਜਾਨ ਖਤਰੇ ਵਿੱਚ ਪਾਕੇ ਵੀ ਅਡੋਲ ਲਿਖਦੇ ਰਹਿਣ ਲਈ ਜਾਣੇ ਜਾਂਦੇ ਹਨ।[2]
ਜ਼ਿੰਦਗੀ[ਸੋਧੋ]
ਜਗਜੀਤ ਸਿੰਘ ਦਾ ਜਨਮ 28 ਦਸੰਬਰ 1921 ਨੂੰ ਤਰਨਤਾਰਨ, ਬਰਤਾਨਵੀ ਪੰਜਾਬ (ਭਾਰਤ) ਵਿੱਚ ਹੋਇਆ ਸੀ। ਉਨ੍ਹਾਂ ਦੇ ਪਿਤਾ ਸ. ਮਹਿਤਾਬ ਸਿੰਘ ਖਾਲਸਾ ਸਕੂਲ ਅੰਮ੍ਰਿਤਸਰ ਦੇ ਹੈੱਡਮਾਸਟਰ ਸਨ ਅਤੇ ਗੁਰਦੁਆਰਾ ਸੁਧਾਰ ਮੋਰਚੇ ਵਿੱਚ ਜੇਲ ਗਏ ਸਨ।
ਰਚਨਾਵਾਂ[ਸੋਧੋ]
ਮੌਲਿਕ[ਸੋਧੋ]
- ਰੰਗ ਤਰੰਗ
- ਸੂਝ ਸੰਚਾਰ
- ਸੂਝ ਦਾ ਸਫ਼ਰ
- ਕਿਰਨਾਂ ਦਾ ਕਾਫ਼ਲਾ
- ਚੇਤੇ ਦੀ ਚੰਗੇਰ 'ਚੋਂ
- ਮੇਰੀ ਸਾਹਿਤਕ ਸਵੈ-ਜੀਵਨੀ
- ਕਮਿਊਨਿਸਟ ਲਹਿਰ ਦੇ ਅੰਗ-ਸੰਗ
- ਚੇਤਾ ਚੋਗ ਚੁਗੇ
ਅਨੁਵਾਦ[ਸੋਧੋ]
- ਮਾਰਕਸਵਾਦ-ਲੈਨਿਨਵਾਦ ਦੇ ਮੂਲ ਸਿਧਾਂਤ[3]
- ਫਾਂਸੀ ਦੇ ਤਖ਼ਤੇ ਤੋਂ (ਜੂਲੀਅਸ ਫ਼ੂਚਿਕ)
- ਬਘਿਆੜਾਂ ਦੇ ਵੱਸ (ਬਰੂਨੋ ਅਪਿਤਜ਼) [4]
- ਨਵੀਂ ਧਰਤੀ ਨਵੇਂ ਸਿਆੜ[5]
- ਗੇਂਜੀ ਦੀ ਕਹਾਣੀ
ਹਵਾਲੇ[ਸੋਧੋ]
- ↑ ਰਛਪਾਲ ਸਿੰਘ ਗਿੱਲ (2004). ਪੰਜਾਬ ਕੋਸ਼. ਭਾਸ਼ਾ ਵਿਭਾਗ ਪੰਜਾਬ. p. 162.
- ↑ http://indiatoday.intoday.in/story/journalists-in-punjab-and-bihar-risking-their-lives-to-keep-the-flag-of-a-free-press-flying/1/323854.html
- ↑ http://webopac.puchd.ac.in/w21OneItem.aspx?xC=285205
- ↑ http://webopac.puchd.ac.in/w21OneItem.aspx?xC=295470
- ↑ http://www.panjabdigilib.org/webuser/searches/displayPageContent.jsp?Searched=W3GX&page=13&CategoryID=1&ID=36784