ਸਮੱਗਰੀ 'ਤੇ ਜਾਓ

ਨਿਰਮਲਾ ਦੇਸ਼ਪਾਂਡੇ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਨਿਰਮਲਾ ਦੇਸ਼ਪਾਂਡੇ 2007 ਵਿੱਚ

ਨਿਰਮਲਾ ਦੇਸ਼ਪਾਂਡੇ (19 ਅਕਤੂਬਰ, 1929 - 1 ਮਈ, 2008) ਗਾਂਧੀਵਾਦੀ ਵਿਚਾਰਧਾਰਾ ਨਾਲ ਜੁੜੀ ਹੋਈ ਪ੍ਰਸਿੱਧ ਸਮਾਜਕ ਕਰਮਚਾਰੀ ਸੀ। ਉਹਨਾਂ ਨੇ ਆਪਣਾ ਜੀਵਨ ਸਾੰਪ੍ਰਦਾਇਕ ਸੌਹਾਰਦ ਨੂੰ ਬੜਾਵਾ ਦੇਣ ਦੇ ਨਾਲ-ਨਾਲ ਮਹਿਲਾਵਾਂ, ਆਦਿਵਾਸੀਆਂ ਅਤੇ ਅਵਸਰ ਤੋਂ ਵੰਚਤ ਲੋਕਾਂ ਦੀ ਸੇਵਾ ਵਿੱਚ ਅਰਪਣ ਕਰ ਦਿੱਤਾ।

ਨਿਰਮਲਾ ਦਾ ਜਨਮ ਨਾਗਪੁਰ ਵਿੱਚ ਵਿਮਲਾ ਅਤੇ ਪੁਰਸ਼ੋਤਮ ਜਸਵੰਤ ਦੇਸ਼ਪਾਂਡੇ ਦੇ ਘਰ 19 ਅਕਤੂਬਰ 1929 ਨੂੰ ਹੋਇਆ ਸੀ। ਇਨ੍ਹਾਂ ਦੇ ਪਿਤਾ ਨੂੰ ਮਰਾਠੀ ਸਾਹਿਤ (ਅਨਾਮਿਕਾਚੀ ਚਿੰਤਨਿਕਾ) ਵਿੱਚ ਉੱਤਮ ਕੰਮ ਲਈ 1962 ਵਿੱਚ ਸਾਹਿਤ ਅਕਾਦਮੀ ਪੁਰਸਕਾਰ ਪ੍ਰਦਾਨ ਕੀਤਾ ਗਿਆ ਸੀ।

ਮੁੱਢਲਾ ਜੀਵਨ

[ਸੋਧੋ]

ਦੇਸ਼ਪਾਂਡੇ ਦਾ ਜਨਮ 19 ਅਕਤੂਬਰ 1929 ਨੂੰ ਵਿਮਲਾ ਅਤੇ ਪੁਰਸ਼ੋਤਮ ਯਸ਼ਵੰਤ ਦੇਸ਼ਪਾਂਡੇ (पुरुषोत्तम यशवंत देशपांडे) ਕੋਲ ਨਾਗਪੁਰ ਵਿੱਚ ਹੋਇਆ ਸੀ। ਉਸ ਦੇ ਪਿਤਾ 1962 ਵਿੱਚ ਮਰਾਠੀ ਅਨਾਮਿਕਾਚੀ ਚਿੰਤਨਿਕਾ (अनामिकाची चिंतनिका) ਵਿੱਚ ਕੰਮ ਕਰਨ ਲਈ ਸਾਹਿਤ ਅਕਾਦਮੀ ਪੁਰਸਕਾਰ ਪ੍ਰਾਪਤ ਕਰਤਾ ਰਹੇ ਸਨ।

ਉਸ ਨੇ ਨਾਗਪੁਰ, ਭਾਰਤ ਤੋਂ ਰਾਜਨੀਤੀ ਸ਼ਾਸਤਰ ਵਿੱਚ ਐਮ.ਏ ਕੀਤੀ, ਉਸ ਨੇ ਪੁਣੇ ਦੇ ਫਰਗੂਸਨ ਕਾਲਜ ਤੋਂ ਵੀ ਪੜ੍ਹਾਈ ਕੀਤੀ। ਇਸ ਤੋਂ ਬਾਅਦ, ਉਸ ਨੇ ਮੌਰਿਸ ਕਾਲਜ, ਨਾਗਪੁਰ ਵਿੱਚ ਰਾਜਨੀਤੀ ਸ਼ਾਸਤਰ ਵਿੱਚ ਲੈਕਚਰਾਰ ਵਜੋਂ ਸੇਵਾ ਨਿਭਾਈ।[1]

ਸਮਾਜਕ ਕਾਰਜ

[ਸੋਧੋ]

ਨਿਰਮਲਾ ਵਿਨੋਬਾ ਭਾਵੇ ਦੇ ਭੂਮਿਦਾਨ ਅੰਦੋਲਨ 1952 ਵਿੱਚ ਸ਼ਾਮਲ ਹੋਈ। ਅੰਦੋਲਨ ਦੌਰਾਨ ਮਹਾਤਮਾ ਗਾਂਧੀ ਦੇ ਗਰਾਮ ਸਵਰਾਜ ਦੇ ਸੰਦੇਸ਼ ਨੂੰ ਲੈ ਕੇ ਭਾਰਤ ਭਰ ਵਿੱਚ 40,000 ਕਿਮੀ ਦੀ ਪਦ-ਯਾਤਰਾ ਕੀਤੀ। ਉਹਨਾਂ ਨੇ ਸਵੀਕਾਰ ਕੀਤਾ ਕਿ ਗਾਂਧੀਵਾਦੀ ਸਿੱਧਾਂਤਾਂ ਦਾ ਅਭਿਆਸ ਔਖਾ ਹੈ, ਪਰ ਉਹਨਾਂ ਨੂੰ ਇਹ ਵਿਸ਼ਵਾਸ ਸੀ ਕਿ ਸਾਰਾ ਲੋਕੰਤਰਕ ਸਮਾਜ ਦੀ ਪ੍ਰਾਪਤੀ ਲਈ ਇਹੀ ਇੱਕ ਹੀ ਰਸਤਾ ਹੈ।[2]

ਨਿਰਮਲਾ ਨੂੰ ਪੰਜਾਬ ਅਤੇ ਕਸ਼ਮੀਰ ਵਿੱਚ ਹਿੰਸਾ ਦੀ ਚਰਮ ਸਥਿਤੀ ’ਤੇ ਸ਼ਾਂਤੀ ਮਾਰਚ ਲਈ ਜਾਣਿਆ ਜਾਂਦਾ ਹੈ। 1994 ਵਿੱਚ ਕਸ਼ਮੀਰ ਵਿੱਚ ਸ਼ਾਂਤੀ ਮਿਸ਼ਨ ਅਤੇ 1996 ਵਿੱਚ ਭਾਰਤ-ਪਾਕਿਸਤਾਨ ਚਰਚਾ ਆਯੋਜਿਤ ਕਰਨਾ ਇਨ੍ਹਾਂ ਦੀਆਂ ਦੋ ਮੁੱਖ ਉਪਲੱਬਧੀਆਂ ਵਿੱਚ ਸ਼ਾਮਲ ਹੈ।[3] ਚੀਨੀ ਦਮਨ ਦੇ ਖਿਲਾਫ ਤਿੱਬਤੀਆਂ ਦੀ ਅਵਾਜ ਨੂੰ ਬੁਲੰਦ ਕਰਣਾ ਵੀ ਇਨ੍ਹਾਂ ਦੇ ਦਿਲ ਦੇ ਕਰੀਬ ਸੀ।

ਉਸ ਨੇ ਜੂਨ 1983 ਤੋਂ ਆਪਣੀ ਮੌਤ ਤੱਕ ਇੱਕ ਇਤਿਹਾਸਕ ਸੰਸਥਾ ਅਰਥਾਤ ਹਰਿਜਨ ਸੇਵਕ ਸੰਘ ਦੀ ਪ੍ਰਧਾਨ ਵਜੋਂ ਸੇਵਾ ਨਿਭਾਈ। ਅਤੇ ਨਾਲ ਹੀ, ਉਸਨੇ ਅਖਿਲ ਭਾਰਤ ਰਚਨਾਤਮਕ ਸਮਾਜ ਦੀ ਸਥਾਪਨਾ ਕੀਤੀ ਜਿਸਨੇ 2004 ਵਿੱਚ ਰਾਸ਼ਟਰੀ ਕਮਿਊਨਲ ਏਕਤਾ ਦਾ ਪੁਰਸਕਾਰ ਜਿੱਤਿਆ।[4]

2006 ਵਿੱਚ, ਦੇਸ਼ਪਾਂਡੇ ਨੇ ਅਫਜ਼ਲ ਗੁਰੂ ਦੀ ਸ਼ਲਾਘਾ ਕੀਤੀ, ਜਿਸ ਨੂੰ 2001 ਵਿੱਚ ਭਾਰਤੀ ਸੰਸਦ ਉੱਤੇ ਅੱਤਵਾਦੀ ਹਮਲੇ ਦਾ ਦੋਸ਼ੀ ਠਹਿਰਾਇਆ ਗਿਆ ਸੀ। (ਹਮਲੇ ਵਿੱਚ 13 ਵਿਅਕਤੀਆਂ ਦੀ ਮੌਤ ਹੋ ਗਈ ਸੀ।)

ਦੇਸ਼ਪਾਂਡੇ ਨੇ ਆਪਣੀ ਜ਼ਿੰਦਗੀ ਦੇ ਆਖਰੀ ਸਾਲਾਂ ਵਿੱਚ ਲਾਂਸਿੰਗ, ਮਿਸ਼ੀਗਨ ਤੋਂ ਇੱਕ ਮਸ਼ਹੂਰ ਭਾਰਤੀ ਅਮਰੀਕੀ ਦੁਆਰਾ ਆਯੋਜਿਤ ਇੱਕ ਦੌਰੇ 'ਤੇ ਸੰਯੁਕਤ ਰਾਜ ਅਮਰੀਕਾ ਦੇ ਕਈ ਸ਼ਹਿਰਾਂ ਦਾ ਦੌਰਾ ਕੀਤਾ। ਉਹ ਇੱਕ ਰਾਜ ਸਭਾ ਦੀ ਮੈਂਬਰ ਸੀ, ਜਦੋਂ ਉਸ ਦੀ ਮੌਤ 1 ਮਈ, 2008 ਦੇ ਸ਼ੁਰੂ ਵਿੱਚ ਹੋਈ ਸੀ।

ਸਾਹਿਤਕ ਉਪਲੱਬਧੀ

[ਸੋਧੋ]

ਨਿਰਮਲਾ ਦੇਸ਼ਪਾਂਡੇ ਨੇ ਹਿੰਦੀ ਵਿੱਚ ਅਨੇਕ ਉਪੰਨਿਆਸ ਲਿਖੇ, ਜਿਹਨਾਂ ਵਿਚੋਂ ਇੱਕ ਨੂੰ ਰਾਸ਼ਟਰੀ ਪੁਰਸਕਾਰ ਵੀ ਮਿਲਿਆ ਹੈ। ਇਸ ਤੋਂ ਇਲਾਵਾ ਉਹਨਾਂ ਨੇ ਈਸ਼ਾ ਉਪਨਿਸ਼ਦ ’ਤੇ ਟਿੱਪਣੀ ਅਤੇ ਵਿਨੋਬਾ ਭਾਵੇਂ ਦੀ ਜੀਵਨੀ ਲਿਖੀ ਹੈ।

ਸਨਮਾਨ

[ਸੋਧੋ]

ਨਿਰਮਲਾ ਦੇਸ਼ਪਾਂਡੇ 1997 - 2007 ਤੱਕ ਰਾਜ ਸਭਾ ਵਿੱਚ ਮਨੋਨੀਤ ਸਦੱਸ ਰਹੇ। 2007 ਵਿੱਚ ਹੋਏ ਭਾਰਤ ਦੇ ਰਾਸ਼ਟਰਪਤੀ ਪਦ ਦੇ ਚੋਣ ਲਈ ਇਨ੍ਹਾਂ ਦੇ ਨਾਮ ’ਤੇ ਵੀ ਵਿਚਾਰ ਕੀਤਾ ਗਿਆ। ਉਹਨਾਂ ਨੂੰ 2006 ਵਿੱਚ ਰਾਜੀਵ ਗਾਂਧੀ ਰਾਸ਼ਟਰੀ ਸਦਭਾਵਨਾ ਪੁਰਸਕਰ ਅਤੇ ਪਦਮ ਵਿਭੂਸ਼ਨ ਦੀ ਉਪਾਧੀ ਨਾਲ ਸਨਮਾਨਿਤ ਕੀਤਾ ਗਿਆ। 2005 ਵਿੱਚ ਨੋਬਲ ਸ਼ਾਂਤੀ ਪੁਰਸਕਾਰ ਲਈ ਇਨ੍ਹਾਂ ਦੀ ਉਂਮੀਦਵਾਰੀ ਰੱਖੀ ਗਈ ਸੀ। 13 ਅਗਸਤ, 2009 ਨੂੰ ਪਾਕਿਸਤਾਨ ਦੇ ਸੁਤੰਤਰਤਾ ਦਿਵਸ ਦੀ ਪੂਰਵ ਸੰਧਿਆ ’ਤੇ ਪਾਕਿਸਤਾਨ ਸਰਕਾਰ ਦੁਆਰਾ ਦੇਸ਼ ਦੇ ਸਰਵਉੱਚ ਨਾਗਰਿਕ ਸਨਮਾਨ ਸਿਤਾਰਾ-ਏ-ਇੰਤੀਆਜ ਨਾਲ ਸਨਮਾਨਿਤ ਕੀਤਾ ਗਿਆ।

ਹਵਾਲੇ

[ਸੋਧੋ]
  1. "Veteran Gandhian Nirmala Deshpande dead". CNN-IBN. 1 May 2008. Archived from the original on 20 ਮਾਰਚ 2012. Retrieved 13 ਫ਼ਰਵਰੀ 2020. {{cite news}}: Unknown parameter |dead-url= ignored (|url-status= suggested) (help)
  2. "The never-say-die crusader". The Tribune. 2 January 2005.
  3. "DAWN - Opinion; May 03, 2008". 3 May 2008.
  4. "Awards - NFCH". nfch.nic.in.