ਸਮੱਗਰੀ 'ਤੇ ਜਾਓ

ਕਰਨਲ ਗੁਰਬਖਸ਼ ਸਿੰਘ ਢਿੱਲੋਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਕਰਨਲ ਗੁਰਬਖਸ਼ ਸਿੰਘ ਢਿੱਲੋਂ (18 ਮਾਰਚ 1914 – 6 ਫਰਵਰੀ 2006), ਇੰਡੀਅਨ ਨੈਸ਼ਨਲ ਆਰਮੀ ਵਿੱਚ ਇੱਕ ਅਫ਼ਸਰ ਸੀ। ਦੂਸਰੀ ਵੱਡੀ ਜੰਗ ਦੇ ਬਾਅਦ ਪ੍ਰੇਮ ਕੁਮਾਰ ਸਹਿਗਲ ਅਤੇ ਜਨਰਲ ਸ਼ਾਹ ਨਵਾਜ ਖਾਨ ਸਮੇਤ ਉਹਨਾਂ ਤੇ ਦੇਸ਼ ਧ੍ਰੋਹ ਦਾ ਮੁਕੱਦਮਾ ਚਲਾਇਆ ਗਿਆ ਸੀ, ਅਤੇ ਬ੍ਰਿਟਿਸ਼ ਭਾਰਤੀ ਫੌਜ ਦੁਆਰਾ ਇੱਕ ਜਨਤਕ ਕੋਰਟ-ਮਾਰਸ਼ਲ 'ਚ ਮੌਤ ਦੀ ਸਜ਼ਾ ਸੁਣਾਈ ਗਈ ਸੀ। ਸਜ਼ਾ ਸੁਣਾਉਣ ਦੇ ਖਿਲਾਫ਼ ਆਮ ਲੋਕਾਂ ਵੱਲੋਂ ਜਬਰਦਸਤ ਧਰਨੇ-ਪ੍ਰਦਰਸ਼ਨ ਤੇ ਰੋਸ-ਵਿਖਾਵੇ ਹੋਣ ਲੱਗੇ ਸਨ। ਫੌਜ ਵਿੱਚ ਵੀ ਵਿਆਪਕ ਹਲਚਲ ਨੂੰ ਦੇਖ ਕੇ ਬਰਤਾਨਵੀ ਸਰਕਾਰ ਝੁੱਕ ਗਈ ਅਤੇ ਬ੍ਰਿਟਿਸ਼ ਕਮਾਂਡਰ-ਇਨ-ਚੀਫ਼ ਨੇ ਨਜ਼ਰਸਾਨੀ ਕਰਕੇ ਇਸ ਸਜਾ ਨੂੰ ਰੱਦ ਕਰ ਦਿੱਤਾ ਸੀ।[1]

ਇਹ ਵੀ ਵੇਖੋ

[ਸੋਧੋ]

ਹਵਾਲੇ

[ਸੋਧੋ]