ਭੁਪੇਸ਼ ਗੁਪਤਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਭੁਪੇਸ਼ ਗੁਪਤਾ (ਬੰਗਾਲੀ: ভূপেশ গুপ্ত) (ਅਕਤੂਬਰ 1914–6 ਅਗਸਤ 1981) ਭਾਰਤ ਦਾ ਸਿਆਸਤਦਾਨ, ਪਾਰਲੀਮੈਂਟੇਰੀਅਨ ਅਤੇ ਭਾਰਤੀ ਕਮਿਊਨਿਸਟ ਪਾਰਟੀ ਦੇ ਆਗੂ ਸਨ।

ਮੁੱਢਲਾ ਜੀਵਨ[ਸੋਧੋ]

ਭੁਪੇਸ਼ ਦਾ ਜਨਮ ਬਰਤਾਨਵੀ ਭਾਰਤ ਦੇ ਬੰਗਾਲ ਪ੍ਰਦੇਸ਼ ਦੇ ਉਦੋਂ ਦੇ ਮੈਮਨਸਿੰਘ ਜਿਲੇ ਵਿੱਚ ਹੋਇਆ ਸੀ। ਉਹਨਾਂ ਨੇ ਕੋਲਕਾਤਾ ਯੂਨੀਵਰਸਿਟੀ ਦੇ ਪ੍ਰਸਿਧ ਸਕਾਟਿਸ਼ ਚਰਚ ਕਾਲਜ ਵਿੱਚ ਪੜ੍ਹਾਈ ਕੀਤੀ।[1] ਵਿਦਿਆਰਥੀ ਜੀਵਨ ਦੌਰਾਨ ਹੀ ਉਹ ਅਜ਼ਾਦੀ ਸੰਗਰਾਮ ਦੇ ਖੱਬੇ ਧੜੇ ਵਿੱਚ ਸਰਗਰਮ ਹੋ ਗਏ ਸਨ। ਬਹਿਰਾਮਪੁਰ ਜੇਲ ਵਿੱਚੋਂ ਹੀ ਉਹਨਾਂ ਨੇ ਆਪਣੀ ਗ੍ਰੈਜੁਏਸ਼ਨ ਦੀ ਪੜ੍ਹਾਈ ਪੂਰੀ ਕੀਤੀ। ਰਿਹਾ ਹੋਣ ਤੋਂ ਬਾਅਦ ਉਹ ਉਚੇਰੀ ਪੜ੍ਹਾਈ ਲਈ 1936 ਵਿੱਚ ਇੰਗਲੈਂਡ ਚਲੇ ਗਏ।[2]

ਇੰਗਲੈਂਡ ਵਿੱਚ ਆਪਣੇ ਦਿਨਾਂ ਵਿਚ, ਉਹ ਇੰਦਰਾ ਗਾਂਧੀ ਦਾ ਇੱਕ ਕਰੀਬੀ ਮਿੱਤਰ ਸੀ ਕਿਉਂਕਿ ਉਹ ਹੋਰਨਾਂ ਸਹਿਤ ਇੰਡੀਆ ਲੀਗ ਦੀਆਂ ਗਤੀਵਿਧੀਆਂ ਵਿੱਚ ਹਿੱਸਾ ਲਿਆ ਕਰਦੇ ਸਨ। ਪਰ, ਗੁਪਤਾ ਨੇ ਨਹਿਰੂ ਪਰਿਵਾਰ ਨਾਲ ਆਪਣੀ ਨਿੱਜੀ ਦੋਸਤੀ ਨੂੰ ਆਪਣੀ ਰਾਜਨੀਤੀਕ ਅਕੀਦਿਆਂ ਦੇ ਰਾਹ ਵਿੱਚ ਆਉਣ ਦੀ ਇਜਾਜ਼ਤ ਨਹੀਂ ਦਿੱਤੀ।[3]

ਬਾਅਦ ਦਾ ਜੀਵਨ[ਸੋਧੋ]

ਉਹ 3 ਅਪ੍ਰੈਲ 1952 ਤੋਂ ਆਪਣੀ ਮੌਤ ਤੱਕ ਪੱਛਮੀ ਬੰਗਾਲ ਤੋਂ ਪੰਜ ਵਾਰ ਰਾਜ ਸਭਾ ਦਾ ਮੈਂਬਰ ਰਿਹਾ। ਉਹ 1958, 1964, 1970 ਅਤੇ 1976 ਵਿੱਚ ਦੁਬਾਰਾ ਚੁਣਿਆ ਗਿਆ ਸੀ। ਉਹ ਇੱਕ ਮਾਹਿਰ ਸੰਸਦ ਮੈਂਬਰ ਸੀ। 6 ਅਗਸਤ 1981 ਨੂੰ ਮਾਸਕੋ ਵਿੱਚ ਉਸਦੀ ਮੌਤ ਹੋ ਗਈ ਸੀ।

ਇਹ ਵੀ ਵੇਖੋ[ਸੋਧੋ]

ਹਵਾਲੇ[ਸੋਧੋ]

  1. Some Alumni of Scottish Church College in 175th Year Commemoration Volume. Scottish Church College, April 2008. page 592
  2. http://jyotibasumemoirs.wordpress.com/
  3. http://indiatoday.intoday.in/story/veteran-communist-leader-bhupesh-gupta-passes-away/1/402129.html