ਐੱਸ ਜੀ ਸਰਦੇਸਾਈ
ਐੱਸ ਜੀ ਸਰਦੇਸਾਈ | |
---|---|
ਜਨਮ | ਸ਼ਰੀਨਿਵਾਸ ਗਣੇਸ਼ ਸਰਦੇਸਾਈ 1907 |
ਮੌਤ | 1996 |
ਰਾਜਨੀਤਿਕ ਦਲ | ਭਾਰਤੀ ਕਮਿਊਨਿਸਟ ਪਾਰਟੀ |
ਸ਼ਰੀਨਿਵਾਸ ਗਣੇਸ਼ ਸਰਦੇਸਾਈ (1907-1996)[1] ਆਮ ਪ੍ਰਚਲਿਤ ਨਾਮ ਐੱਸ ਜੀ ਸਰਦੇਸਾਈ ਮਹਾਰਾਸ਼ਟਰ ਤੋਂ ਇੱਕ ਸੁਤੰਤਰਤਾ ਸੰਗਰਾਮੀ ਅਤੇ ਭਾਰਤ ਦੇ ਮਹਾਨ ਕਮਿਊਨਿਸਟ ਆਗੂਆਂ ਵਿੱਚੋਂ ਇੱਕ ਸੀ। ਉਸ ਦੀ ਕਿਤਾਬ Progress and conservatism in ancient India ਸਿਧਾਂਤਕ ਵਿਸ਼ਲੇਸ਼ਣ ਲਈ ਮਸ਼ਹੂਰ ਹੈ।[2] ਉਹ ਸਾਂਝੀ ਕਮਿਊਨਿਸਟ ਪਾਰਟੀ ਦੇ ਕੇਂਦਰੀ ਐਗਜੈਕਟਿਵ ਕਮੇਟੀ ਮੈਂਬਰ ਸਨ।[3]
ਆਜ਼ਾਦੀ ਤੋਂ ਪਹਿਲਾਂ ਅਤੇ ਬਾਅਦ ਵਿੱਚ ਸਰਦੇਸਾਈ ਸੀਪੀਆਈ ਦੇ ਸਿਧਾਂਤਿਕ ਨੇਤਾਵਾਂ ਵਿਚੋਂ ਇੱਕ ਸੀ। ਸੰਸਕ੍ਰਿਤ ਅਤੇ ਉਦਾਰਵਾਦੀ ਬ੍ਰਾਹਮਣੀ ਸਿੱਖਿਆ ਦੇ ਨਾਲ ਜੁੜਿਆ ਹੋਇਆ, ਉਹ 1927 ਵਿੱਚ ਕਮਿਊਨਿਸਟ ਬਣ ਗਿਆ ਜਦੋਂ ਉਹ 20 ਸਾਲਾਂ ਦਾ ਸੀ। ਉਸ ਨੇ ਪਹਿਲੀ ਵਾਰ ਤ੍ਰਿਪੁਰੀ ਕਾਂਗਰਸ ਵਿੱਚ 1939 ਵਿੱਚ ਆਪਣੇ ਭਾਸ਼ਣ ਨਾਲ ਜਨਤਕ ਧਿਆਨ ਖਿਚਿਆ।
ਸਰਦੇਸਾਈ ਸ਼ੁਰੂ ਤੋਂ ਹੀ ਵਧੀਆ ਲਿਖਦਾ ਸੀ। ਆਪਣੀ ਜ਼ਿੰਦਗੀ ਦੇ ਆਖਰੀ ਸਮੇਂ ਤੱਕ ਉਸਨੇ ਖ਼ੂਬ ਲਿਖਿਆ। "ਮਾਰਕਸਿਜ਼ਮ ਅਤੇ ਗੀਤਾ" ਨਾਮ ਦੇ ਆਪਣੇ ਕਿਤਾਬਚੇ ਵਿੱਚ ਉਸਨੇ ਗੀਤਾ ਦਾ ਮਹੱਤਵਪੂਰਨ ਅਤੇ ਤਿੱਖਾ ਮੁਲਾਂਕਣ ਮੁਹੱਈਆ ਕੀਤਾ ਹੈ। ਉਸ ਨੇ ਦੱਸਿਆ ਕਿ ਗੀਤਾ ਬਾਰੇ ਲਗਭਗ ਸਾਰੀਆਂ ਵਿਆਖਿਆਵਾਂ ਉੱਚੇ ਜਾਤੀ ਮੂਲ ਦੇ ਤਿਲਕ, ਗਾਂਧੀ, ਅਰਬਿੰਦੋ, ਰਾਧਾਕ੍ਰਿਸ਼ਨਨ ਆਦਿ ਚਿੰਤਕਾਂ ਨੇ ਲਿਖੀਆਂ ਹਨ। ਕਬੀਰ, ਨਾਨਕ, ਤੁਕਾਰਾਮ, ਫੂਲੇ ਸਮੇਤ ਜਿਹੜੇ ਲੋਕ ਹੇਠਲੀਆਂ ਜਾਤਾਂ ਦੀ ਲਹਿਰ ਦੀ ਨੁਮਾਇੰਦਗੀ ਕਰਦੇ ਹਨ, ਉਹਨਾਂ ਨੇ ਗੀਤਾ ਨੂੰ ਨਜ਼ਰਅੰਦਾਜ਼ ਕੀਤਾ ਹੈ। ਉਸ ਨੇ ਗੀਤਾ ਵਿੱਚ ਮਿਲਦੀ ਜਾਤ ਪ੍ਰਣਾਲੀ ਦੀ ਉਚਿਤਤਾ ਵੱਲ ਸੰਕੇਤ ਕੀਤਾ, ਜਿਸ ਵਿੱਚ ਹੇਠਲੀਆਂ ਜਾਤਾਂ ਅਤੇ ਔਰਤਾਂ ਪ੍ਰਤੀ ਪੱਖਪਾਤੀ ਦ੍ਰਿਸ਼ਟੀਕੋਣ ਮਿਲਦਾ ਸੀ।
ਉਸ ਦਾ "ਪ੍ਰਾਚੀਨ ਭਾਰਤ ਵਿੱਚ ਪ੍ਰਗਤੀ ਅਤੇ ਕੰਜ਼ਰਵੇਟਿਜ਼ਮ" ਇੱਕ ਸ਼ਾਨਦਾਰ ਅਤੇ ਮੌਲਿਕ ਕੰਮ ਹੈ ਜਿਸ ਵਿੱਚ ਉਸ ਨੇ ਭਾਰਤ ਵਿੱਚ ਭੂਗੋਲਿਕ ਸਥਿਤੀ ਕਰਨ ਸਮਾਜਿਕ ਕ੍ਰਾਂਤੀ ਨਾ ਹੋਣ ਪੱਖ ਰੱਖਿਆ ਹੈ।
ਸਰਦੇਸਾਈ ਸੋਵੀਅਤ ਯੂਨੀਅਨ ਦੇ ਢਹਿ ਜਾਣ ਤੱਕ ਜੀਉਂਦਾ ਸੀ।
ਰਚਨਾਵਾਂ
[ਸੋਧੋ]- New history of the Marathas (1957)
- Kashmir; defence, democracy, secularism (1965)
- India's Path to Socialism (1966)
- India and the Russian Revolution (1967)
- For anti-imperialist unity democratic consolidation (ਐੱਸ ਏ ਡਾਂਗੇ ਨਾਲ ਸਾਂਝੀ, 1969)
- Fascist menace and democratic unity(1970)
- Shivaji: contours of a historica[l] evaluation (1974)
- Class struggle and caste conflict in rural areas (1979)
- National integration for democracy and socialism (1981)
- Marxism and the role of the working class in India (1982)
- Marxism and the Bhagvat Geeta (1982)
- The heritage we carry forward and the heritage we renounce(1984)
- Progress and conservatism in ancient India (1986)
- Marathi riyasata (1988)
- भारतीय तत्त्वज्ञान: वैचारिक आणि सामाजिक संघर्ष (ਮਰਾਠੀ ਵਿੱਚ)
ਹਵਾਲੇ
[ਸੋਧੋ]- ↑ Sardesai, S. G. From Library of Congress Name Authority File
- ↑ "searched JNU - Title: Progress and conservatism in ancient India / S.G. Sardesai". Archived from the original on 2015-12-24. Retrieved 2013-11-25.
{{cite web}}
: Unknown parameter|dead-url=
ignored (|url-status=
suggested) (help) - ↑ Full text of "A Mirror for Revisionists"