ਸਮੱਗਰੀ 'ਤੇ ਜਾਓ

ਮਸਕਟ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਮਸਕਟ
ਸਮਾਂ ਖੇਤਰਯੂਟੀਸੀ+4

ਮਸਕਟ (ਅਰਬੀ: مسقط, ਮਸਕਤ) ਓਮਾਨ ਦੀ ਰਾਜਧਾਨੀ ਹੈ। ਇਹ ਮਸਕਟ ਦੀ ਰਾਜਪਾਲੀ (ਗਵਰਨਰੇਟ) ਦਾ ਸਭ ਤੋਂ ਵੱਡਾ ਸ਼ਹਿਰ ਅਤੇ ਸਰਕਾਰ ਦਾ ਟਿਕਾਣਾ ਹੈ। 2010 ਮਰਦਮਸ਼ੁਮਾਰੀ ਮੁਤਾਬਕ ਮਸਕਟ ਮਹਾਂਨਗਰ ਦੀ ਅਬਾਦੀ 734,697 ਸੀ।[1] ਇਸ ਮਹਾਂਨਗਰੀ ਖੇਤਰ ਦਾ ਖੇਤਰਫਲ ਲਗਭਗ 1500 ਵਰਗ ਕਿ.ਮੀ. ਅਤੇ ਛੇ ਸੂਬਿਆਂ (ਵਿਲਾਇਤ) ਦਾ ਬਣਿਆ ਹੋਇਆ ਹੈ। ਇਹ ਅਗੇਤਰੀ ਪਹਿਲੀ ਸਦੀ ਤੋਂ ਹੀ ਪੱਛਮੀ ਅਤੇ ਪੂਰਬੀ ਜਗਤ ਵਿਚਲੀ ਇੱਕ ਵਪਾਰਕ ਬੰਦਰਗਾਹ ਵਜੋਂ ਜਾਣਿਆ ਜਾਂਦਾ ਸੀ ਅਤੇ ਇਤਿਹਾਸ ਵਿੱਚ ਵੱਖ-ਵੱਖ ਸਮਿਆਂ ਵਿੱਚ ਇਸ ਉੱਤੇ ਬਹੁਤ ਸਾਰੇ ਸਥਾਨਕ ਕਬੀਲਿਆਂ ਅਤੇ ਵਿਦੇਸ਼ੀ ਤਾਕਤਾਂ, ਜਿਵੇਂ ਕਿ ਫ਼ਾਰਸੀ ਅਤੇ ਪੁਰਤਗਾਲੀ ਸਾਮਰਾਜ, ਨੇ ਰਾਜ ਕੀਤਾ। ਇਹ ਅਠ੍ਹਾਰਵੀਂ ਸਦੀ ਵਿੱਚ ਇੱਕ ਪ੍ਰਮੁੱਖ ਸੈਨਿਕ ਤਾਕਤ ਸੀ ਅਤੇ ਇਸ ਦਾ ਸਿੱਕਾ ਪੂਰਬੀ ਅਫ਼ਰੀਕਾ ਅਤੇ ਜ਼ਾਂਜ਼ੀਬਾਰ ਤੱਕ ਚੱਲਦਾ ਸੀ। ਓਮਾਨ ਦੀ ਖਾੜੀ ਦੀ ਪ੍ਰਮੁੱਖ ਬੰਦਰਗਾਹ ਹੋਣ ਕਰ ਕੇ ਇਹ ਵਿਦੇਸ਼ੀ ਵਪਾਰੀਆਂ ਅਤੇ ਅਬਾਦਕਾਰਾਂ, ਜਿਵੇਂ ਕਿ ਬਲੋਚੀ, ਫ਼ਾਰਸੀ ਅਤੇ ਗੁਜਰਾਤੀ ਆਦਿ, ਦੀ ਖਿੱਚ ਦਾ ਕੇਂਦਰ ਬਣਿਆ। 1970 ਕਬੂਸ ਬਿਨ ਸਈਦ ਦੇ ਓਮਾਨ ਦਾ ਸੁਲਤਾਨ ਬਣਨ ਤੋਂ ਬਾਅਦ ਇਸ ਸ਼ਹਿਰ ਵਿੱਚ ਬਹੁਤ ਤੇਜ਼ ਰਫ਼ਤਾਰ ਨਾਲ ਤਰੱਕੀ ਹੋਈ ਹੈ ਜਿਸਨੇ ਇੱਕ ਪ੍ਰਫੁੱਲ ਅਰਥਚਾਰੇ ਅਤੇ ਬਹੁ-ਨਸਲੀ ਸਮਾਜ ਨੂੰ ਜਨਮ ਦਿੱਤਾ ਹੈ।

ਮਸਕਟ ਦਾ ਪੁਲਾੜੀ ਦ੍ਰਿਸ਼

ਇਸ ਦਾ ਜ਼ਿਆਦਾਤਰ ਹਿੱਸਾ ਚਟਾਨੀ ਪੱਛਮੀ ਅਲ ਹਜਰ ਪਹਾੜਾਂ ਨਾਲ ਬਣਿਆ ਹੈ। ਇਹ ਅਰਬ ਸਾਗਰ ਉੱਤੇ ਓਮਾਨ ਦੀ ਖਾੜੀ ਦੇ ਨਾਲ਼-ਨਾਲ਼ ਅਤੇ ਰਣਨੀਤਕ ਹੋਰਮੂਜ਼ ਦੀ ਜਲਸੰਧੀ ਕੋਲ ਸਥਿਤ ਹੈ। ਇਸ ਦਾ ਸ਼ਹਿਰੀ ਦ੍ਰਿਸ਼ ਜ਼ਿਆਦਾਤਰ ਨੀਵੀਆਂ ਚਿੱਟੀਆਂ ਇਮਾਰਤਾਂ ਦਾ ਬਣਿਆ ਹੈ ਜਦਕਿ ਮੁਤਰਾਹ ਦਾ ਬੰਦਰਗਾਹੀ ਜ਼ਿਲ੍ਹਾ ਇਸ ਦੀ ਉੱਤਰ-ਪੂਰਬੀ ਹੱਦ ਬਣਾਉਂਦਾ ਹੈ। ਇਸ ਦੀ ਅਰਥਚਾਰਾ ਮੁੱਖ ਤੌਰ ਉੱਤੇ ਵਪਾਰ, ਪੈਟਰੋਲ ਅਤੇ ਬੰਦਰਗਾਹੀ ਕਾਰਜਾਂ ਉੱਤੇ ਨਿਰਭਰ ਹੈ।

ਹਵਾਲੇ

[ਸੋਧੋ]
  1. World Gazetteer