ਸਮੱਗਰੀ 'ਤੇ ਜਾਓ

ਅਸ਼ਕਾਬਾਦ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਅਸ਼ਗ਼ਾਬਾਤ ਤੋਂ ਮੋੜਿਆ ਗਿਆ)
ਅਸ਼ਕਾਬਾਦ
ਸਮਾਂ ਖੇਤਰਯੂਟੀਸੀ+5
 • ਗਰਮੀਆਂ (ਡੀਐਸਟੀ)ਯੂਟੀਸੀ+5
ਅਸ਼ਗ਼ਾਬਾਤ ਦਾ ਉੱਪਗ੍ਰਿਹੀ ਨਜ਼ਾਰਾ

ਅਸ਼ਗ਼ਾਬਾਤ ਜਾਂ ਅਸ਼ਗਾਬਾਦ (ਤੁਰਕਮੇਨ: Aşgabat, Persian: عشق‌آباد, ਰੂਸੀ: Ашхабáд, ਰੂਸੀ ਤੋਂ ਲਿਪਾਂਤਰਨ ਵੇਲੇ ਅਸ਼ਖ਼ਾਬਾਦ ਵੀ, 1919-1927 ਵਿਚਕਾਰ ਪੂਰਵਲਾ ਪੋਲਤੋਰਾਤਸਕ) ਤੁਰਕਮੇਨਿਸਤਾਨ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਇਸ ਦੀ ਅਬਾਦੀ (2001 ਮਰਦਮਸ਼ੁਮਾਰੀ ਅੰਦਾਜ਼ਾ) 695,300 ਹੈ ਅਤੇ 2009 ਦੇ ਅੰਦਾਜ਼ੇ ਦੇ ਮਤਾਬਿਕ 10 ਲੱਖ ਹੈ। ਇਹ ਸ਼ਹਿਰ ਕਾਰਾ ਕੁਮ ਮਾਰੂਥਲ ਅਤੇ ਕੋਪਤ ਦਾਗ ਪਰਬਤ ਲੜੀ ਵਿਚਕਾਰ ਸਥਿਤ ਹੈ। ਇਸ ਦੀ ਜ਼ਿਆਦਾਤਰ ਅਬਾਦੀ ਤੁਰਕਮੇਨ ਜਾਤੀ ਦੇ ਲੋਕਾਂ ਦੀ ਹੈ ਜਦਕਿ ਘੱਟ-ਗਿਣਤੀਆਂ ਵਿੱਚ ਰੂਸੀ, ਆਰਮੀਨੀਆਈ ਅਤੇ ਅਜ਼ੇਰੀ ਸ਼ਾਮਲ ਹਨ। ਇਹ ਇਰਾਨ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਮਸ਼ਾਦ ਤੋਂ 250 ਕਿ.ਮੀ. ਦੀ ਵਿੱਥ ਉੱਤੇ ਪੈਂਦਾ ਹੈ। ਇਸ ਸ਼ਹਿਰ ਦਾ ਨਾਂ 'ਇਸ਼ਕ' ਅਤੇ 'ਆਬਾਦ' ਸ਼ਬਦਾਂ ਤੋਂ ਮਿਲ ਕੇ ਬਣਿਆ ਹੈ ਜਿਸਦਾ ਮਤਲਬ ਇਸ਼ਕ ਦਾ ਸ਼ਹਿਰ ਹੈ।[1]

ਇਸ ਸ਼ਹਿਰ ਦੀ ਸਥਾਪਨਾ 1881 ਵਿੱਚ ਹੋਈ ਸੀ ਅਤੇ 1924 ਵਿੱਚ ਇਹ ਤੁਰਕਮੇਨ ਸੋਵੀਅਤ ਸਮਾਜਵਾਦੀ ਗਣਰਾਜ ਦੀ ਰਾਜਧਾਨੀ ਬਣ ਗਿਆ ਸੀ। ਇਸ ਸ਼ਹਿਰ ਦਾ ਬਹੁਤਾ ਹਿੱਸਾ 1948 ਦੇ ਅਸ਼ਗਾਬਾਦ ਭੂਚਾਲ ਨਾਲ ਤਹਿਸ-ਨਹਿਸ ਹੋ ਗਿਆ ਸੀ, ਪਰ ਇਸ ਪਿੱਛੋਂ ਰਾਸ਼ਟਰਪਤੀ ਨੀਆਜ਼ੋਵ ਦੇ ਸ਼ਹਿਰੀ ਨਵੀਨੀਕਰਨ ਪਰਿਯੋਜਨਾ ਦੇ ਤਹਿਤ ਵਿਆਪਕ ਪੁਨਰਨਿਰਮਾਣ ਦੀ ਸ਼ੁਰੂਆਤ ਹੋਈ।[2] ਕਾਰਾਕੁਮ ਨਹਿਰ ਇਸ ਸ਼ਹਿਰ ਦੇ ਜ਼ਰੀਏ ਬਣਾਈ ਗਈ ਹੈ ਜੋ ਕਿ ਅਮੂ ਦਰਿਆ ਦਾ ਪਾਣੀ ਪੂਰਬ ਤੋਂ ਪੱਛਮ ਤੱਕ ਲੈ ਜਾਂਦੀ ਹੈ।[3]

ਇਤਿਹਾਸ

[ਸੋਧੋ]

ਅਸ਼ਗਾਬਾਦ ਇੱਕ ਨਵਾਂ ਸ਼ਹਿਰ ਹੈ ਜਿਸਨੂੰ 1881 ਵਿੱਚ ਇੱਕ ਦੁਰਗ ਦੇ ਰੂਪ ਵਿੱਚ ਸਥਾਪਿਤ ਕੀਤਾ ਗਿਆ ਸੀ ਅਤੇ ਕੋਲ ਹੀ ਸਥਿਤ ਕਸਬਾ ਅਸ਼ਖ਼ਾਬਾਦ ਤੋਂ ਇਹ ਨਾਮ ਲਿਆ ਗਿਆ ਸੀ।[4] ਪਾਰਥੀਅਨ ਸਾਮਰਾਜ ਦੀ ਪ੍ਰਾਚੀਨ ਰਾਜਧਾਨੀ ਨੀਸਾ ਤੋਂ ਕੁਝ ਦੂਰ ਸਥਿਤ, ਇਹ ਰੇਸ਼ਮ ਮਾਰਗ ਸ਼ਹਿਰ ਕੋਂਜੀਕਲਾ ਦੇ ਖੰਡਰਾਂ ਤੇ ਬਣਾਇਆ ਗਿਆ, ਜਿਸਦਾ ਪਹਿਲਾਂ 2 ਸ਼ਤਾਬਦੀ ਈਸਾ ਪੂਰਵ ਵਿੱਚ ਸ਼ਰਾਬ ਬਣਾਉਣ ਵਾਲੇ ਪਿੰਡ ਦੇ ਰੂਪ ਵਿੱਚ ਜ਼ਿਕਰ ਕੀਤਾ ਗਿਆ ਸੀ ਅਤੇ 1 ਸ਼ਤਾਬਦੀ ਈਸਾ ਪੂਰਵ ਆਏ ਭੂਚਾਲ ਦੇ ਕਾਰਨ ਖੰਡਰ ਹੋ ਚੁੱਕਾ ਸੀ। ਕੋਂਜੀਕਲਾ ਦੇ ਰੇਸ਼ਮ ਮਾਰਗ ਤੇ ਆਪਣੇ ਫ਼ਾਇਦੇ ਵਾਲੀ ਜਗ੍ਹਾ ਤੇ ਸਥਿਤ ਹੋਣ ਦੇ ਕਾਰਨ ਇਸਦਾ ਪੁਨਰ-ਨਿਰਮਾਣ ਕੀਤਾ ਗਿਆ ਅਤੇ 13ਵੀਂ ਸ਼ਤਾਬਦੀ ਵਿੱਚ ਮੰਗੋਲਾਂ ਦੁਆਰਾ ਇਸਦਾ ਵਿਨਾਸ਼ ਕੀਤੇ ਜਾਣ ਤੋਂ ਪਹਿਲਾਂ ਇਹ ਬਹੁਤ ਵਧਿਆ-ਫੁੱਲਿਆ। ਉਸ ਪਿੱਛੋਂ ਇਹ ਇੱਕ ਛੋਟੇ ਜਿਹੇ ਪਿੰਡ ਦੇ ਰੂਪ ਵਿੱਚ ਬਚਿਆ ਰਿਹਾ ਜਿਸਨੂੰ ਮਗਰੋਂ ਰੂਸੀਆਂ ਨੇ 19ਵੀਂ ਸ਼ਤਾਬਦੀ ਵਿੱਚ ਇਸ ਉੱਪਰ ਕਬਜ਼ਾ ਕਰ ਲਿਆ ਸੀ।[5][6]

ਜੀਓਪ ਟੇਪ ਦੀ ਲੜਾਈ ਤੱਕ ਫ਼ਾਰਸ ਦਾ ਹਿੱਸਾ ਰਿਹਾ ਅਸ਼ਗਾਬਾਦ, ਅਖਲ ਸੰਧੀ ਦੀਆਂ ਸ਼ਰਤਾਂ ਦੇ ਤਹਿਤ ਰੂਸੀ ਸਾਮਰਾਜ ਨੂੰ ਸੌਂਪ ਦਿੱਤਾ ਗਿਆ। ਸ਼ਹਿਰ ਦੇ ਬ੍ਰਿਟਿਸ ਪ੍ਰਭਾਵਿਤ ਫ਼ਾਰਸ ਦੇ ਸੀਮਾ ਦੇ ਕਰੀਬ ਹੋਣ ਦੇ ਕਾਰਨ ਰੂਸ ਨੇ ਇਸ ਇਲਾਕੇ ਨੂੰ ਵਿਕਸਿਤ ਕੀਤਾ, ਅਤੇ 1881 ਤੋਂ 1897 ਵਿੱਚ ਜਨਸੰਖਿਆ 2500 ਤੋਂ ਵਧ ਕੇ 19400 ਹੋ ਗਈ ਸੀ, ਜਿਸ ਵਿੱਚ ਇੱਕ-ਤਿਹਾਈ ਫ਼ਾਰਸੀ ਸਨ।[7] 1908 ਵਿੱਚ ਅਸ਼ਗਾਬਾਦ ਵਿੱਚ ਪਹਿਲਾ ਬਹਾਈ ਪ੍ਰਾਥਨਾਘਰ ਬਣਾਇਆ ਗਿਆ, 1948 ਵਿੱਚ ਭੂਕੰਪ ਨਾਲ ਇਸਨੂੰ ਬਹੁਤ ਨੁਕਸਾਨ ਹੋਇਆ ਅਤੇ ਅੰਤ 1963 ਵਿੱਚ ਇਸਨੂੰ ਢਾਹ ਦਿੱਤਾ ਗਿਆ।[8] ਤੁਰਕਮੇਨਿਸਤਾਨ ਵਿੱਚ ਬਹਾਈ ਧਰਮ ਵਿੱਚ ਵਿਸ਼ਵਾਸ ਰੱਖਣ ਵਾਲੇ ਕਾਫ਼ੀ ਲੋਕ ਰਹਿੰਦੇ ਹਨ।

ਅਸ਼ਗਾਬਾਦ ਵਿੱਚ ਸੋਵੀਅਤ ਸੰਘ ਦਿਸੰਬਰ 1917 ਵਿੱਚ ਸਥਾਪਿਤ ਹੋਇਆ। 1919 ਵਿੱਚ, ਤੁਰਕਿਸਤਾਨ ਆਟੋਨੋਮਸ ਸੋਵੀਅਤ ਸੋਸ਼ਲਿਸਟ ਰਿਪਬਲਿਕ ਦੇ ਰਾਸ਼ਟਰੀ ਅਰਥਵਿਵਸਥਾ ਦੇ ਸੋਵੀਅਤ ਸੰਘ ਦੇ ਮੁਖਈ ਪੋਲਟਰੋਰਸਕੀ ਦੇ ਨਾਮ ਉੱਪਰ, ਸ਼ਹਿਰ ਦਾ ਨਾਮ ਬਦਲ ਕੇ ਪੋਲਟੋਰਾਤਸਕ ਰੱਖ ਦਿੱਤਾ। ਜਦ ਤੁਰਕਮੇਨ ਐਸ.ਐਸ.ਆਰ. 1924 ਵਿੱਚ ਸਥਾਪਿਤ ਕੀਤਾ ਗਿਆ, ਪੋਲਟੋਰਾਤਸਕ ਨੂੰ ਉਸਦੀ ਰਾਜਧਾਨੀ ਬਣਾ ਦਿੱਤਾ ਗਿਆ। 1927 ਵਿੱਚ ਇਸ ਸ਼ਹਿਰ ਦਾ ਨਾਮ ਫਿਰ ਤੋਂ ਅਸ਼ਗਾਬਾਦ ਰੱਖ ਦਿੱਤਾ ਗਿਆ।

ਇਹ ਵੀ ਵੇਖੋ

[ਸੋਧੋ]

ਹਵਾਲੇ

[ਸੋਧੋ]
  1. Central Asia: Kazakhstan, Tajikistan, Uzbekistan, Kyrgyzstan, Turkmenistan, Bradley Mayhew, Lonely Planet, 2007, ISBN 978-1-74104-614-4, ... Ashgabat ... pop 650000 With its lavish marble palaces, gleaming gold domes and vast expanses of manicured parkland, Ashgabat ('the city of love' ...
  2. "Turkmenistan: Government Orders People Out Of Their Homes In Name Of 'Urban Renewal'". ਜੁਲਾਈ 21, 2004. Retrieved 22 Nov 2017.
  3. "Brief Note on Turkmenistan". Embassy of India, Ashgabat. Archived from the original on February 18, 2014. Retrieved 10 Jun 2014. {{cite web}}: Unknown parameter |deadurl= ignored (|url-status= suggested) (help)
  4. Pospelov, pp.29–30
  5. "Konjikala". Archived from the original on 2014-10-29. Retrieved 2018-04-12. {{cite web}}: Unknown parameter |dead-url= ignored (|url-status= suggested) (help)
  6. Lua error in ਮੌਡਿਊਲ:Citation/CS1 at line 3162: attempt to call field 'year_check' (a nil value).
  7. Askabad, volume 2,page 762
  8. "Baha'i House of Worship in Ashgabat". Bahai.us. Archived from the original on August 8, 2007. Retrieved 2010-06-28. {{cite web}}: Unknown parameter |deadurl= ignored (|url-status= suggested) (help)