ਅੰਡੋਰਾ ਲਾ ਵੇਲਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਅੰਡੋਰਾ ਲਾ ਵੇਲਾ
 • ਘਣਤਾ741.87/km2 (1,921.4/sq mi)

ਅੰਡੋਰਾ ਲਾ ਵੇਲਾ (ਕਾਤਾਲਾਨ ਉਚਾਰਨ: [ənˈdorə ɫə ˈβeʎə], ਸਥਾਨਕ ਤੌਰ 'ਤੇ: [anˈdɔra la ˈβeʎa]) ਅੰਡੋਰਾ ਦੀ ਰਜਵਾੜਾਸ਼ਾਹੀ ਦੀ ਰਾਜਧਾਨੀ ਹੈ ਜੋ ਸਪੇਨ ਅਤੇ ਫ਼ਰਾਂਸ ਵਿੱਚਕਾਰ ਪੀਰਨੇ ਪਹਾੜਾਂ ਉੱਤੇ ਸਥਿਤ ਹੈ। ਇਹ ਆਲੇ-ਦੁਆਲੇ ਦੇ ਪਾਦਰੀ-ਸੂਬੇ (ਪੈਰਿਸ਼) ਦਾ ਵੀ ਨਾਂ ਹੈ।

2011 ਤੱਕ ਇਸ ਦੀ ਅਬਾਦੀ 22,256 ਸੀ ਅਤੇ ਇਸ ਦੇ ਸ਼ਹਿਰੀ ਖੇਤਰ, ਜਿਸ ਵਿੱਚ ਏਸਕਾਲਦੇਸ-ਏਂਗੋਰਦਾਨੀ ਅਤੇ ਨੇੜਲੇ ਪਿੰਡ ਸ਼ਾਮਲ ਹਨ, ਦੀ ਅਬਾਦੀ 40,000 ਤੋਂ ਵੱਧ ਸੀ।

ਪ੍ਰਮੁੱਖ ਉਦਯੋਗ ਸੈਰ-ਸਪਾਟਾ ਹੈ ਪਰ ਦੇਸ਼ ਵਿਦੇਸ਼ੀ ਕਮਾਈ ਕਰ ਪਨਾਹਗਾਹ ਹੋਣ ਕਾਰਨ ਵੀ ਕਰਦਾ ਹੈ। ਫ਼ਰਨੀਚਰ ਅਤੇ ਬਰਾਂਡੀਆਂ ਸਥਾਨਕ ਉਤਪਾਦ ਹਨ। 1,023 ਮੀਟਰ ਦੀ ਉੱਚਾਈ ਉੱਤੇ ਹੋਣ ਕਾਰਨ ਇਹ ਯੂਰਪ ਵਿਚਲੀ ਸਭ ਤੋਂ ਉੱਚੀ ਰਾਜਧਾਨੀ ਹੈ ਅਤੇ ਇੱਕ ਪ੍ਰਸਿੱਧ ਸਕੀ ਤਫ਼ਰੀਹਗਾਹ ਹੈ।

ਹਵਾਲੇ[ਸੋਧੋ]