ਕਿਗਾਲੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਕਿਗਾਲੀ
Kigali
ਕਿਗਾਲੀ, ਰਵਾਂਡਾ
ਗੁਣਕ: 1°56′38″S 30°3′34″E / 1.94389°S 30.05944°E / -1.94389; 30.05944
ਦੇਸ਼  ਰਵਾਂਡਾ
ਸੂਬਾ ਕਿਗਾਲੀ ਸ਼ਹਿਰ
ਅਬਾਦੀ (2009)
 - ਕੁੱਲ 9,65,398
  ਅੰਦਾਜ਼ਾ
ਸਮਾਂ ਜੋਨ ਕੇਂਦਰੀ ਅਫ਼ਰੀਕੀ ਸਮਾਂ (UTC+2)
 - ਗਰਮ-ਰੁੱਤ (ਡੀ0ਐੱਸ0ਟੀ) ਕੋਈ ਨਹੀਂ (UTC+2)
ਜ਼ਿਲ੍ਹੇ
1. ਗਸਾਬੋ
2. ਕਿਕੂਕੀਰੋ
3. ਨਿਆਰੂਗੇਂਗੇ
Rwanda KigaliDists.png
ਵੈੱਬਸਾਈਟ www.kigalicity.gov.rw

ਕਿਗਾਲੀ, ਜਿਸਦੀ ਅਬਾਦੀ ਲਗਭਗ 10 ਲੱਖ (2009) ਹੈ, ਰਵਾਂਡਾ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਇਹ ਦੇਸ਼ ਦੇ ਭੂਗੋਲਕ ਕੇਂਦਰ ਕੋਲ ਸਥਿੱਤ ਹੈ। ਇਹ ਸ਼ਹਿਰ 1962 ਵਿੱਚ ਅਜ਼ਾਦੀ ਵੇਲੇ ਰਾਜਧਾਨੀ ਬਣਨ ਤੋਂ ਬਾਅਦ ਰਵਾਂਡਾ ਦਾ ਆਰਥਕ, ਸੱਭਿਆਚਾਰਕ ਅਤੇ ਢੋਆ-ਢੁਆਈ ਕੇਂਦਰ ਰਿਹਾ ਹੈ। ਰਵਾਂਡਾ ਦੇ ਰਾਸ਼ਟਰਪਤੀ ਦੀ ਪ੍ਰਮੁੱਖ ਰਿਹਾਇਸ਼ ਅਤੇ ਦਫ਼ਤਰ ਅਤੇ ਬਾਕੀ ਸਰਕਾਰੀ ਮੰਤਰਾਲੇ ਇਸੇ ਸ਼ਹਿਰ ਵਿੱਚ ਹਨ। ਇਸ ਸ਼ਹਿਰ ਦੀਆਂ ਹੱਦਾਂ ਕਿਗਾਲੀ ਸੂਬੇ ਦੀਆਂ ਹੱਦਾਂ ਦੇ ਤੁਲ ਹਨ ਜਿਸ ਨੂੰ ਜਨਵਰੀ 2006 ਵਿੱਚ ਦੇਸ਼ ਵਿੱਚ ਸਥਾਨਕ ਸਰਕਾਰ ਮੁੜ-ਸੰਗਠਨ ਦੇ ਤਹਿਤ ਪਸਾਰਿਆ ਗਿਆ। ਇਸ ਸ਼ਹਿਰ ਦਾ ਸ਼ਹਿਰੀ ਖੇਤਰਫਲ ਨਗਰ-ਨਿਗਮ ਹੱਦਾਂ ਦਾ ਲਗਭਗ 70% ਹੈ।[1]

ਹਵਾਲੇ[ਸੋਧੋ]

  1. "Kigali at a Glace", Official Website of Kigali City, accessed 15 August 2008