ਫ਼ਰੀਟਾਊਨ
Jump to navigation
Jump to search
ਫ਼ਰੀਟਾਊਨ | |
---|---|
ਫ਼ਰੀਟਾਊਨ ਦਾ ਦ੍ਰਿਸ਼ | |
ਗੁਣਕ: 8°29′4″N 13°14′4″W / 8.48444°N 13.23444°W | |
ਦੇਸ਼ | ![]() |
ਖੇਤਰ | ਪੱਛਮੀ ਖੇਤਰ |
ਸਥਾਪਤ | 11 ਮਾਰਚ 1792 |
ਸਰਕਾਰ | |
- ਕਿਸਮ | ਸਹਿਰੀ ਕੌਂਸਲ |
ਅਬਾਦੀ (2010) | |
- ਕੁੱਲ | 12,00,000 |
ਸਮਾਂ ਜੋਨ | ਗ੍ਰੀਨਵਿੱਚ ਔਸਤ ਸਮਾਂ |
ਫ਼ਰੀਟਾਊਨ ਸਿਏਰਾ ਲਿਓਨ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਇਹ ਅੰਧ ਮਹਾਂਸਾਗਰ ਵਿਚਲੀ ਇੱਕ ਪ੍ਰਮੁੱਖ ਬੰਦਰਗਾਹ ਹੈ ਅਤੇ ਸਿਏਰਾ ਲਿਓਨ ਦੇ ਪੱਛਮੀ ਖੇਤਰ ਵਿੱਚ ਸਥਿਤ ਹੈ। ਇਹ ਦੇਸ਼ ਦਾ ਸ਼ਹਿਰੀ, ਵਪਾਰਕ, ਸੱਭਿਆਚਾਰਕ, ਵਿੱਦਿਅਕ ਅਤੇ ਰਾਜਨੀਤਕ ਕੇਂਦਰ ਹੈ। 2004 ਮਰਦਮਸ਼ੁਮਾਰੀ ਮੁਤਾਬਕ ਇਸ ਦੇ ਢੁਕਵੇਂ ਸ਼ਹਿਰ ਦੀ ਅਬਾਦੀ 772,873 ਸੀ।[1] 2010 ਵਿੱਚ ਇਸ ਦੀ ਅਬਾਦੀ ਦਾ ਅੰਦਾਜ਼ਾ 12 ਲੱਖ ਉੱਤੇ ਲੱਗਿਆ ਹੈ। ਇਸ ਦੀ ਅਰਥਚਾਰਾ ਮੋਟੇ ਤੌਰ ਉੱਤੇ ਇਸ ਦੀ ਬੰਦਰਗਾਹ ਦੁਆਲੇ ਘੁੰਮਦੀ ਹੈ - ਜਿਸਨੇ ਸਿਏਰਾ ਲਿਓਨ ਦਰਿਆ ਜਵਾਰ ਦਹਾਨੇ ਦਾ ਜ਼ਿਆਦਾਤਰ ਭਾਗ ਘੇਰਿਆ ਹੋਇਆ ਹੈ ਅਤੇ ਜੋ ਦੁਨੀਆ ਦੀਆਂ ਸਭ ਤੋਂ ਵੱਡੇ ਡੂੰਘੇ ਪਾਣੀਆਂ ਵਾਲੀਆਂ ਕੁਦਰਤੀ ਬੰਦਰਗਾਹਾਂ ਵਿੱਚੋਂ ਇੱਕ ਹੈ।