ਭਗਤ ਰਵਿਦਾਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਭਗਤ ਰਵਿਦਾਸ ਜੀ ਤੋਂ ਰੀਡਿਰੈਕਟ)
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ

ਅਮ੍ਰਿਤਬਾਣੀ ਗੁਰੂ ਰਵੀਦਾਸ ਜੀ ਦੀ

ਰਵੀਦਾਸੀਆ ਪੰਥ ਦੀ ਲੜੀ ਦਾ ਇੱਕ ਹਿੱਸਾ
ShriGuruRavidasJikijai.png
ਰਵੀਦਾਸ ਦਾ ਮੂਲ ਅਤੇ ਅਭਿਆਸ
ਆਰਤੀ
ਭਗਤੀ ·
ਭਵਨ
ਪਵਿੱਤਰ ਪੁਸਤਕ
ਧਾਰਮਿਕ ਸਥਾਨ
ਗੁਰੂ ਰਵੀਦਾਸ ਜੀ ਦਾ ਜਨਮ ਅਸਥਾਨ
ਦੇਵਨਾਗਰੀ
. ਭਗਤ ਰਵੀਦਾਸ ਜੀ
ਸਮਾਂ
1450–1520
ਵਿਸ਼ਾ
ਭਗਤ ਰਵੀਦਾਸ ਜੀ  ·
ਭਗਤ ਰਵੀਦਾਸ ਜੀ ਜੈਅੰਤੀ
ਹਰਿ ਨਿਸ਼ਾਨ

HarrNishaan2.png

ਜਾਲਸਥਾਨ
Guru Ravidass Ji Website

ਭਗਤ ਰਵਿਦਾਸ ਜੀ ਦਾ ਵੀ ਬੜਾ ਸਨਮਾਨਯੋਗ ਸਥਾਨ ਹੈ। ਉੱਤਰੀ ਭਾਰਤ ਵਿੱਚ ਭਗਤੀ ਲਹਿਰ ਦਾ ਵਿਕਾਸ ਕਰਨ ਆਪ ਦਾ ਅਹਿਮ ਯੋਗਦਾਨ ਮੰਨਿਆ ਜਾਂਦਾ ਹੈ। ਉਹ ਰਾਮਾਨੰਦ ਦੀ ਸ਼ਿਸ਼ ਪਰੰਪਰਾ ਵਿਚੋਂ ਭਗਤ ਕਬੀਰ ਜੀ ਦੇ ਸਮਕਾਲੀ ਅਤੇ ਬਨਾਰਸ ਦੇ ਵਸਨੀਕ ਸਮਝੇ ਜਾਂਦੇ ਹਨ।[1]

ਮੁੱਢਲਾ ਜੀਵਨ[ਸੋਧੋ]

ਭਗਤ ਰਵਿਦਾਸ ਜੀ (1376- 1491) ਦਾ ਜਨਮ ਬਨਾਰਸ ਦੇ ਨੇੜੇ ਸੀਰ ਗੋਵਾਰਧਨਪੁਰ ਵਿਖੇ 1376 ਈ. ਵਿੱਚ ਹੋਇਆ। ਆਪ ਦੇ ਪਿਤਾ ਦਾ ਨਾਂ ਬਾਬਾ ਸੰਤੋਖ ਦਾਸ ਅਤੇ ਮਾਤਾ ਦਾ ਕਲਸਾਂ ਦੇਵੀ ਦੱਸਿਆ ਜਾਂਦਾ ਹੈ। ਭਗਤ ਰਵਿਦਾਸ ਬਹੁਤ ਹੀ ਨਿਮਰ ਸੁਭਾਅ ਵਾਲੇ ਅਤੇ ਅੰਦਰੋਂ ਬਾਹਰੋਂ ਇੱਕ ਸਨ। ਉਨ੍ਹਾਂ ਦੇ ਜੀਵਨ ਬਾਰੇ ਮਿਲਦੀ ਜਾਣਕਾਰੀ ਤੋਂ ਪਤਾ ਲੱਗਦਾ ਹੈ ਕਿ ਆਪ ਚਮਾਰ ਜਾਤੀ ਨਾਲ ਸੰਬੰਧਿਤ ਹੁੰਦੇ ਹੋਏ ਵੀ ਆਪਣੇ ਗਿਆਨ ਤੇ ਪ੍ਰਭੂ ਭਗਤੀ ਰਾਹੀ ਸ੍ਰੇਸ਼ਟਤਾ ਤੇ ਪ੍ਰਸਿੱਧੀ ਪ੍ਰਾਪਤ ਕਰ ਗਏ। ਰਵਿਦਾਸ ਜੀ ਨੂੰ ਅਰਬੀ ਫਾਰਸੀ ਭਾਸ਼ਾ ਦਾ ਵੀ ਗਿਆਨ ਸੀ ਰਾਗ ਗਉੜੀ ਦੇ ਸ਼ਬਦ ਵਿੱਚ ਫਾਰਸੀ ਰੰਗ ਉਘੜਿਆ ਹੈ।

ਸਾਂਝੀਵਾਲਤਾ ਦਾ ਸੰਦੇਸ਼[ਸੋਧੋ]

ਸਮਾਜ ਦੇ ਬਹੁਤ ਪਛੜੇ ਵਰਗ ਨਾਲ ਹੋ ਰਹੇ ਅਨਿਆਂ ਖਿਲਾਫ ਆਵਾਜ਼ ਬੁਲੰਦ ਕਰਨ ਵਾਲੇ ਗੁਰੂ ਰਵਿਦਾਸ ਦਾ ਜਨਮ ਮੁਹੱਲਾ ਸੀਰ ਗੋਵਰਧਨ, ਕਾਂਸ਼ੀ (ਬਨਾਰਸ) ਹੁਣ ਵਾਰਾਨਸੀ (ਉੱਤਰ ਪ੍ਰਦੇਸ਼) ਵਿੱਚ ਹੋਇਆ। ਉਨ੍ਹਾਂ ਸਾਂਝੀਵਾਲਤਾ ਦਾ ਸੰਦੇਸ਼ ਦਿੰਦਿਆਂ ਉਸ ਵੇਲੇ ਸਮਾਜ ਵਿੱਚ ਫੈਲੀਆਂ ਬੁਰਾਈਆਂ ਉਚ-ਨੀਚ, ਛੂਤ-ਛਾਤ, ਭੇਖਾਂ-ਪਖੰਡਾਂ, ਨਾ-ਬਰਾਬਰੀ ਦਾ ਜ਼ੋਰਦਾਰ ਖੰਡਨ ਕੀਤਾ। ਵਰਣ ਵਰਗ ਦੀ ਸਖ਼ਤੀ ਹੋਣ ਕਾਰਨ ਆਪ ਸੰਸਕ੍ਰਿਤ ਦੀ ਪੜ੍ਹਾਈ ਤੋਂ ਵਾਂਝੇ ਰਹਿ ਗਏ ਸਨ। ਭਾਰਤ ਦੇ ਵੱਖ-ਵੱਖ ਪ੍ਰਾਂਤਾਂ ਵਿੱਚ ਯਾਤਰਾ ਕਰ ਕੇ ਆਪ ਨੇ ਸੰਤਾਂ, ਸਾਧੂਆਂ ਨਾਲ ਮੁਲਾਕਾਤਾਂ ਕੀਤੀਆਂ ਅਤੇ ਬਾਣੀ ਰਚ ਕੇ ਰੂਹਾਨੀ ਸੰਦੇਸ਼ ਦਿੱਤਾ। ਆਪ ਜੀ ਦੀਆਂ ਰਚਨਾਵਾਂ ਵੱਖ-ਵੱਖ ਭਾਸ਼ਾਵਾਂ ਵਿੱਚ ਮਿਲਦੀਆਂ ਹਨ।

ਵਿਆਹ[ਸੋਧੋ]

ਜਵਾਨੀ ਦੀ ਅਵਸਥਾ ਵਿੱਚ ਪੁੱਜਣ ’ਤੇ ਆਪ ਦਾ ਵਿਆਹ ਪਿੰਡ ਮਿਰਜ਼ਾਪੁਰ ਵਿੱਚ ਹੋਇਆ। ਆਪ ਜੀ ਦੇ ਇੱਕ ਸਪੁੱਤਰ ਦੀ ਦਾਤ ਬਖਸ਼ਿਸ਼ ਹੋਈ ਜਿਸ ਦਾ ਨਾਂ ਵਿਜੈ ਦਾਸ ਰੱਖਿਆ ਗਿਆ। ਸਪੁੱਤਰ ਵੀ ਨਰਮ ਸੁਭਾਅ ਵਾਲੇ ਦਿਆਲੂ ਪੁਰਸ਼ ਸਨ ਜੋ ਪਿਤਾ ਪੁਰਖੀ ਧੰਦੇ ਰਾਹੀਂ ਹੋਈ ਕਮਾਈ ਨਾਲ ਪਰਿਵਾਰ ਦਾ ਨਿਰਬਾਹ ਕਰਦੇ ਅਤੇ ਬਚੇ ਪੈਸੇ ਲੋੜਵੰਦਾਂ, ਸਾਧੂਆਂ, ਸੰਤਾਂ ਲਈ ਖਰਚ ਕਰ ਦਿੰਦੇ ਸਨ।

ਗੁਰੂ ਨਾਨਕ ਸਾਹਿਬ ਅਤੇ ਭਗਤ ਰਵਿਦਾਸ[ਸੋਧੋ]

ਗੁਰੂ ਨਾਨਕ ਸਾਹਿਬ ਜੀ ਦੀ ਕਾਂਸ਼ੀ (ਬਨਾਰਸ) ਉੱਤਰ ਪ੍ਰਦੇਸ਼ ਵਿੱਚ ਭਗਤ ਰਵਿਦਾਸ ਜੀ ਨਾਲ ਇੱਕ ਗੋਸਟੀ ਹੋਈ। ਵਿਚਾਰ-ਵਟਾਂਦਰੇ ਤੋਂ ਪਿੱਛੋਂ ਸ੍ਰੀ ਗੁਰੂ ਰਵਿਦਾਸ ਜੀ ਦੀ ਵਿਚਾਰਧਾਰਾ ਤੋਂ ਗੁਰੂ ਨਾਨਕ ਸਾਹਿਬ ਜੀ ਬਹੁਤ ਖੁਸ਼ ਹੋਏ। ਗੁਰੂ ਨਾਨਕ ਸਾਹਿਬ ਜੀ ਨੇ ਭਗਤ ਰਵਿਦਾਸ ਜੀ ਪਾਸੋਂ ਉਨ੍ਹਾਂ ਦੀ ਬਾਣੀ ਪ੍ਰਾਪਤ ਕੀਤੀ।

40 ਸ਼ਬਦ 16 ਰਾਗਾਂ[ਸੋਧੋ]

ਗੁਰੂ ਗ੍ਰੰਥ ਸਾਹਿਬ ਵਿੱਚ ਇਨ੍ਹਾਂ ਦੇ 40 ਸ਼ਬਦ 16 ਰਾਗਾਂ ਵਿੱਚ ਦਰਜ ਹਨ। ਇਨ੍ਹਾਂ 40 ਸ਼ਬਦਾ ਤੋਂ ਇਲਾਵਾ “ਰੈਦਾਸ ਜੀ ਕੀ ਬਾਣੀ" ਨਾਮਕ ਇੱਕ ਹੱਥ ਲਿਖਤ ਪੋਥੀ ਨਾਗਰੀ ਪ੍ਰਚਾਰਿਣੀ ਸਭ ਕੋਲ ਉਪਲਬੱਧ ਹੈ। ਭਾਸ਼ਾ ਵਿਭਾਗ ਪੰਜਾਬ ਨੇ ਵੀ ਇਨ੍ਹਾਂ ਦੀਆਂ ਰਚਨਾਵਾਂ ਨੂੰ ‘ਬਾਣੀ ਭਗਤ ਰਵੀਦਾਸ ਜੀ ` ਸਿਰਲੇਖ ਅਧੀਨ 1984 ਈ: ਵਿੱਚ ਪ੍ਰਕਾਸ਼ਿਤ ਕਰਵਾਇਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਸ੍ਰੀ ਗੁਰੂ ਅਮਰਦਾਸ ਜੀ ਦੇ ਚਾਲੀ ਸ਼ਬਦ ਅਤੇ ਇੱਕ ਸਲੋਕ ਨੂੰ ਪ੍ਰਮਾਣਿਤ ਬਾਣੀ ਕਿਹਾ ਜਾਂਦਾ ਹੈ। ਇਸ ਵਿੱਚ ਗੁਰੂ ਗ੍ਰੰਥ ਸਾਹਿਬ ਵਿਚਲੀ ਬਾਣੀ ਤੋਂ ਇਲਾਵਾ 87 ਪਦ ਬਾਹਰਲੀ ਬਾਣੀ ਦੇ ਵੀ ਅੰਕਿਤ ਕੀਤੇ ਗਏ ਹਨ।

ਉਦਾਸੀਆਂ[ਸੋਧੋ]

ਭਗਤ ਰਵੀਦਾਸ ਜੀ ਨੇ ਭਾਰਤ ਦੇ ਵੱਖ-ਵੱਖ ਪ੍ਰਾਂਤਾਂ ਵਿਖੇ ਜਾ ਕੇ ਆਪਣੀਆਂ ਯਾਤਰਾਵਾਂ ਕਰ ਕੇ ਛੇ ਉਦਾਸੀਆਂ ਸਥਾਪਤ ਕੀਤੀਆਂ।

  1. ਪਹਿਲੀ ਉਦਾਸੀ: ਭਗਤ ਰਵੀਦਾਸ ਜੀ ਅਤੇ ਸਤਿਗੁਰੂ ਕਬੀਰ ਜੀ ਇਕੱਠੇ ਕਾਂਸ਼ੀ ਤੋਂ ਪਹਿਲੀ ਯਾਤਰਾ ਲਈ ਗਏ। ਆਪ ਜੀ ਦੇ ਨਾਲ ਭਗਤ ਰਵੀਦਾਸ ਜੀ ਦੇ ਸਪੁੱਤਰ ਸੰਤ ਵਿਜੈ ਦਾਸ ਜੀ ਵੀ ਗਏ ਸਨ ਅਤੇ ਹੇਠ ਲਿਖੇ ਸਥਾਨਾਂ ’ਤੇ ਉਦਾਸੀਆਂ ਸਥਾਪਤ ਕੀਤੀਆਂ-ਨਾਗਪੁਰ, ਭਾਗਲਪੁਰ, ਮਾਧੋਪੁਰ, ਚੰਦੋਸੀ, ਬੀਜਾਪੁਰ, ਰਾਣੀ ਪੁਰੀ, ਨਾਰਾਇਣਗੜ੍ਹ, ਭੁਪਾਲ, ਬਹਾਵਲਪੁਰ, ਕੋਟਾ, ਝਾਂਸੀ, ਉਦੇਪੁਰ, ਜੋਧਪੁਰ, ਅਜਮੇਰ, ਅਮਰਕੋਟ, ਅਯੁੱਧਿਆ, ਹੈਦਰਾਬਾਦ, ਕਾਠੀਆਵਾੜ, ਬੰਬਈ, ਕਰਾਚੀ, ਜੈਸਲਮੇਰ, ਚਿਤੌੜ, ਕੋਹਾਟ, ਦੱਰਾਖੈਬਰ, ਜਲਾਲਾਬਾਦ, ਸ੍ਰੀ ਨਗਰ, ਡਲਹੌਜ਼ੀ, ਗੋਰਖਪੁਰ
  2. ਦੂਸਰੀ ਉਦਾਸੀ: ਭਗਤ ਰਵੀਦਾਸ ਜੀ ਨੇ ਦੂਜੀ ਯਾਤਰਾ ਗੋਰਖਪੁਰ, ਪਰਤਾਪਗੜ੍ਹ, ਸ਼ਾਹਜਹਾਨ ਪੁਰ ਦੀ ਕੀਤੀ।
  3. ਤੀਜੀ ਉਦਾਸੀ: ਭਗਤ ਰਵੀਦਾਸ ਜੀ ਨੇ ਆਪਣੇ ਮਿਸ਼ਨ ਨੂੰ ਹੋਰ ਵਧਾਉਣ ਲਈ ਹਿਮਾਚਲ ਪ੍ਰਦੇਸ਼ ਦੇ ਲੋਕਾਂ ਨੂੰ ਆਪਣਾ ਨੂਰੀ ਉਪਦੇਸ਼ ਦੇ ਕੇ ਨਿਵਾਜ਼ਿਆ। ਆਪ ਜੀ ਨੇ ਆਪਣੀ ਤੀਜੀ ਉਦਾਸੀ ਹਿਮਾਚਲ ਪ੍ਰਦੇਸ਼ ਵਿੱਚ ਸਥਾਪਤ ਕੀਤੀ। ਆਪ ਜੀ ਦੇ ਉਪਦੇਸ਼ ਤੋਂ ਪ੍ਰਭਾਵਿਤ ਹੋ ਕੇ ਵੱਡੀ ਗਿਣਤੀ ਵਿੱਚ ਲੋਕ ਆਪ ਜੀ ਦੇ ਸੇਵਕ ਬਣੇ।
  4. ਚੌਥੀ ਉਦਾਸੀ: ਭਾਰਤ ਦੇ ਹੇਠ ਲਿਖੇ ਤੀਰਥ ਅਸਥਾਨਾਂ ’ਤੇ ਚੌਥੀ ਉਦਾਸੀ ਸਥਾਪਤ ਕੀਤੀ। ਹਰਿਦੁਆਰ, ਗੋਦਾਵਰੀ, ਕੁਰਕਸ਼ੇਤਰ, ਤ੍ਰਿਵੈਣੀ, ਆਦਿ/ਸੰਤਾਂ-ਸਾਧੂਆਂ, ਭਗਤਾਂ, ਨਾਥਾਂ, ਸਿੱਧਾਂ, ਮਹਾਂਪੁਰਸ਼ਾਂ, ਅਮੀਰਾਂ, ਗਰੀਬਾਂ ਨਾਲ ਵਿਚਾਰ ਸਾਂਝੇ ਕਰ ਕੇ ਆਪਣੇ ਮਿਸ਼ਨ ਦਾ ਸੰਦੇਸ਼ ਦਿੱਤਾ।
  5. ਪੰਜਵੀਂ ਉਦਾਸੀ: ਭਗਤ ਰਵੀਦਾਸ ਜੀ ਗਾਜ਼ੀਪੁਰ ਦੇ ਰਾਜਾ ਰੂਪ ਪਰਤਾਪ (ਚੰਦਰ ਪਰਤਾਪ) ਦੇ ਸੱਦੇ ਨੂੰ ਪ੍ਰਵਾਨ ਕਰ ਕੇ ਆਪਣੇ ਸੇਵਕਾਂ ਨਾਲ ਗਾਜ਼ੀਪੁਰ ਪਹੁੰਚੇ। ਆਪ ਨੇ ਰਾਜਾ ਰੂਪ ਪਰਤਾਪ ਨੂੰ ਗਾਜ਼ੀਪੁਰ ਦੀ ਪੰਜਵੀਂ ਉਦਾਸੀ ਦਾ ਪ੍ਰਬੰਧਕ ਬਣਾਇਆ।
  6. ਛੇਵੀਂ ਉਦਾਸੀ: ਭਗਤ ਰਵੀਦਾਸ ਜੀ ਨੇ ਪੰਜਾਬ ਵਿੱਚ ਯਾਤਰਾ ਕੀਤੀ। ਉਸ ਸਮੇਂ ਇੱਥੇ ਸਮਾਜਿਕ ਨਾਬਰਾਬਰੀ, ਊਚ-ਨੀਚ ਪ੍ਰਚਲਿਤ ਸੀ। ਇਸ ਲਈ ਆਪ ਜੀ ਪੰਜਾਬ ਲੁਧਿਆਣਾ ਰਾਹੀਂ ਯਾਤਰਾ ਲਈ ਪਿੰਡ ਚੱਕ ਹਕੀਮ ਨਜ਼ਦੀਕ ਫਗਵਾੜਾ ਵਿਖੇ ਪਧਾਰੇ। ਜਲੰਧਰ, ਸੁਲਤਾਨਪੁਰ ਲੋਧੀ, ਕਪੂਰਥਲਾ ਵਿਖੇ ਵੀ ਪਧਾਰੇ। ਭਗਤ ਰਵੀਦਾਸ ਜੀ ਆਪਣੀ ਮੁਲਤਾਨ ਫੇਰੀ (ਪੰਜਾਬ) ਦੌਰਾਨ ਪਿੰਡ ਖੁਰਾਲੀ (ਖੁਰਾਲਗੜ੍ਹ) ਤਹਿਸੀਲ ਗੜ੍ਹਸ਼ੰਕਰ (ਜ਼ਿਲ੍ਹਾ ਹੁਸ਼ਿਆਰਪੁਰ) ਪਧਾਰੇ।

ਸਵਰਗਵਾਸ[ਸੋਧੋ]

ਆਪ ਜੀ ਦੇ ਅੰਤਿਮ ਸਮੇਂ ਬਾਰੇ ਕੋਈ ਪ੍ਰਮਾਣਿਕ ਜਾਣਕਾਰੀ ਨਹੀਂ ਮਿਲਦੀ ਇੱਕ ਰਵਾਇਤੀ ਅਨੁਸਾਰ ਆਪ ਕਾਂਸ਼ੀ (ਉੱਤਰ ਪ੍ਰਦੇਸ਼) ਵਿਖੇ ਸੰਮਤ 1584 ਨੂੰ ਜੋਤੀ-ਜੋਤਿ ਸਮਾ ਗਏ। ਰਾਜੇ ਰਾਣੀਆਂ ਨੇ ਭਗਤ ਰਵੀਦਾਸ ਜੀ ਦੀ ਚਿਖਾ ਨੂੰ ਅਗਨੀ ਰਾਜਾ ਹਰਦੇਵ ਸਿੰਘ ਨਾਗਰ ਦੇ ਬਾਗ ਵਿੱਚ ਭੇਟ ਕੀਤੀ। ਆਪ ਜੀ ਦੀ ਸਮਾਧੀ ਵੀ ਬਾਗ ਵਿੱਚ ਬਣਾਈ ਗਈ।

ਹਵਾਲੇ[ਸੋਧੋ]