ਚੇਤ ਸਿੰਘ ਮਾਸਟਰ
ਚੇਤ ਸਿੰਘ ਮਾਸਟਰ |
---|
ਚੇਤ ਸਿੰਘ ਮਾਸਟਰ ਦਾ ਜਨਮ ਉਨੀਵੀਂ ਸਦੀ ਦੇ ਅੰਤ ਵਿੱਚ ਨੇੜਲੇ ਪਿੰਡ ਭਦੌੜ, ਜ਼ਿਲ੍ਹਾ ਸੰਗਰੂਰ[1], ਵਿੱਚ ਹੋਇਆ। ਉਸ ਨੇ ਸਕੂਲ ਪੱਧਰ ਦੀ ਸਿੱਖਿਆ ਪਿੰਡ ਦੇ ਸਕੂਲ ਵਿੱਚੋਂ ਪ੍ਰਾਪਤ ਕੀਤੀ। ਉੱਚ ਵਿੱਦਿਆ ਪ੍ਰਾਪਤ ਕਰਨ ਤੋਂ ਬਾਅਦ ਆਪ ਪਿੰਡ ਬੀਹਲਾ ਦੇ ਸਰਕਾਰੀ ਸਕੂਲ ਵਿੱਚ ਮਾਸਟਰ ਦੀ ਨੌਕਰੀ ਕਰਨ ਲੱਗਾ ਤੇ ਆਪ ਦੇ ਨਾਮ ਨਾਲ ਮਾਸਟਰ ਲੱਗ ਗਿਆ। ਆਪ ਨੇ ‘ਪ੍ਰੀਤਮ’ ਕਾਵਿ ਨਾਉਂ ਅਧੀਨ ਕਾਵਿ ਰਚਨਾ ਕੀਤੀ ਹੈ।
ਅਜ਼ਾਦੀ ਦੀ ਲੜਾਈ
[ਸੋਧੋ]ਆਪ ਦੇ ਮਨ ਦੀ ਇੱਛਾ ਆਪ ਨੂੰ ਜੁਲਾਈ 1931 ਵਿੱਚ ਹਾਂਗਕਾਂਗ ਫਿਰ ਕੈਨੇਡਾ ਲੈ ਗਈ ਜਿਥੇ ਆਪ ਨੇ ਗੁਰਦੁਆਰਾ ਵੈਨਕੂਵਰ ਵਿੱਚ ਗ੍ਰੰਥੀ ਵਜੋਂ ਸੇਵਾ ਕੀਤੀ। ਵੈਨਕੂਵਰ ਦੇਸ਼ਭਗਤਾਂ ਦਾ ਸਾਥ ਮਿਲਿਆ ਤੇ ਆਪ ਦੇਸ਼ ਪਿਆਰ ਦੇ ਰੰਗ ਵਿੱਚ ਰੰਗਿਆ ਗਏ। 1935-36 ਆਪ ਨੇ ਸ਼ੰਘਾਈ ਦੇ ਗੁਰਦੁਆਰੇ ਵਿੱਚ ਗ੍ਰੰਥੀ ਕਰਦੇ ਹੋਏ ‘‘ਸਿੱਖ ਨੈਸ਼ਨਲ ਸੁਸਾਇਟੀ, ਸ਼ੰਘਾਈ’’ ਦੀ ਸਥਾਪਨਾ ਕੀਤੀ ਜੋ ਸੰਘਾਈ ਵਿੱਚ ਵਸਦੇ ਸਿੱਖਾਂ ਦੇ ਹਿਤਾਂ ਦੀ ਰੱਖਿਆ ਕੀਤੀ ਜਾ ਸਕੇ ਪਰ ਅੰਦਰਖਾਤੇ ਟਾਪੂਆਂ ਵਿੱਚ ਵਸਦੇ ਭਾਰਤੀਆਂ ਨੂੰ ਅੰਗਰੇਜ਼ ਹਕੂਮਤ ਵਿਰੁੱਧ ਹਥਿਆਰਬੰਦ ਸੰਘਰਸ਼ ਕਰਨ ਲਈ ਤਿਆਰ ਕਰਨਾ ਸੀ। ਦੂਜਾ ਵਿਸ਼ਵ ਯੁੱਧ ਸ਼ੁਰੂ ਹੋਣ ਪਿੱਛੋਂ ‘ਇੰਡੀਆ ਇੰਡੀਪੈਂਡੈਂਸ ਲੀਗ’ ਦੀ ਸਥਾਪਨਾ ਕੀਤੀ ਜਿਸ ਦੇ ਆਪ ਪ੍ਰਧਾਨ ਬਣੇ। ਜਦ ‘ਇੰਡੀਅਨ ਨੈਸ਼ਨਲ ਆਰਮੀ’ ਬਣਾਈ ਗਈ ਤਾਂ ‘ਇੰਡੀਆ ਇੰਡੀਪੈਂਡੈਂਸ ਲੀਗ’ ਨੂੰ ਇਸ ਵਿੱਚ ਜਜ਼ਬ ਕਰ ਦਿੱਤਾ ਗਿਆ। 24 ਜਨਵਰੀ, 1944 ਨੂੰ ਸੀ੍ਰ ਸੁਭਾਸ਼ ਚੰਦਰ ਬੋਸ ਦਾ 47ਵਾਂ ਜਨਮ ਦਿਨ ਸ਼ੰਘਾਈ ਵਿੱਚ ਬੜੀ ਧੂਮ ਧਾਮ ਨਾਲ ਮਨਾਇਆ ਗਿਆ। ਇਸ ਸਮਾਰੋਹ ਦੀ ਪ੍ਰਧਾਨਗੀ ਆਪ ਨੇ ਕੀਤੀ। ਆਪਨੇ ਅੰਗਰੇਜ਼ਾਂ ਖਿਲਾਫ ਯੁੱਧ ਕਰਨ ਲਈ ਮੋਰਚੇ ਉੱਤੇ ਲੜਦਿਆਂ 6 ਮਾਰਚ 1944 ਨੂੰ ਸ਼ਹੀਦ ਹੋ ਗਏ।