ਗੁਰੂ ਨਾਨਕ
ਗੁਰੂ ਨਾਨਕ | |
---|---|
ਨਿੱਜੀ | |
ਜਨਮ | ਨਾਨਕ 15 ਅਪਰੈਲ 1469 (ਕੱਤਕ ਦੀ ਪੂਰਨਮਾਸ਼ੀ, ਸਿੱਖ ਪਰੰਪਰਾ ਅਨੁਸਾਰ)[1] |
ਮਰਗ | 22 ਸਤੰਬਰ 1539 | (ਉਮਰ 70)
ਦਫ਼ਨ | ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ, ਕਰਤਾਰਪੁਰ, ਪੰਜਾਬ, ਪਾਕਿਸਤਾਨ |
ਧਰਮ | ਸਿੱਖ ਧਰਮ |
ਜੀਵਨ ਸਾਥੀ | ਮਾਤਾ ਸੁਲੱਖਣੀ |
ਬੱਚੇ | ਸ੍ਰੀ ਚੰਦ ਲਖਮੀ ਦਾਸ |
ਮਾਤਾ-ਪਿਤਾ | ਮਹਿਤਾ ਕਾਲੂ ਅਤੇ ਮਾਤਾ ਤ੍ਰਿਪਤਾ |
ਲਈ ਪ੍ਰਸਿੱਧ |
|
ਹੋਰ ਨਾਮ | ਪੀਰ ਬਾਲਗਦਾਨ (ਅਫ਼ਗ਼ਾਨਿਸਤਾਨ ਵਿੱਚ)[2] ਨਾਨਕਚਰਿਆਯਾ (ਸ਼੍ਰੀ ਲੰਕਾ ਵਿੱਚ)[3] ਨਾਨਕ ਲਾਮ (ਤਿੱਬਤ ਵਿੱਚ)[4] ਗੁਰੂ ਰਿਨਪੋਚ (ਸਿੱਕਮ ਅਤੇ ਭੂਟਾਨ ਵਿੱਚ)[5] ਨਾਨਕ ਰਿਸ਼ੀ (ਨੇਪਾਲ ਵਿੱਚ)[6] ਨਾਨਕ ਪੀਰ (ਇਰਾਕ ਵਿੱਚ)[7] ਵਾਲੀ ਹਿੰਦੀ (ਸਾਊਦੀ ਅਰਬ ਵਿੱਚ)[8] ਨਾਨਕ ਵਾਲੀ (ਮਿਸਰ ਵਿੱਚ)[9] ਨਾਨਕ ਕਦਮਦਾਰ (ਰੂਸ ਵਿੱਚ)[10] ਬਾਬਾ ਫੂਸਾ (ਚੀਨ ਵਿੱਚ)[11] |
ਦਸਤਖ਼ਤ | |
ਧਾਰਮਿਕ ਜੀਵਨ | |
Based in | ਕਰਤਾਰਪੁਰ |
ਵਾਰਸ | ਗੁਰੂ ਅੰਗਦ |
ਗੁਰੂ ਨਾਨਕ (15 ਅਪਰੈਲ 1469 – 22 ਸਤੰਬਰ 1539), ਜਾਂ ਬਾਬਾ ਨਾਨਕ,[12] ਸਿੱਖ ਧਰਮ ਦੇ ਮੋਢੀ ਸਨ ਅਤੇ ਦਸ ਸਿੱਖ ਗੁਰੂਆਂ ਵਿੱਚੋਂ ਪਹਿਲੇ ਹਨ। ਉਹਨਾਂ ਦਾ ਜਨਮ ਕੱਤਕ ਦੀ ਪੂਰਨਮਾਸ਼ੀ (ਯਾਨੀ ਅਕਤੂਬਰ-ਨਵੰਬਰ) ਨੂੰ ਗੁਰੂ ਨਾਨਕ ਦੇਵ ਜੀ ਗੁਰਪੁਰਬ ਵਜੋਂ ਮਨਾਇਆ ਜਾਂਦਾ ਹੈ।
ਗੁਰੂ ਨਾਨਕ ਜੀ ਨੇ ਏਸ਼ੀਆ ਭਰ ਵਿੱਚ ਦੂਰ-ਦੂਰ ਤੱਕ ਯਾਤਰਾ ਕੀਤੀ ਅਤੇ ਲੋਕਾਂ ਨੂੰ ਇੱਕ ਓਅੰਕਾਰ (ੴ, 'ਇਕ ਰੱਬ') ਦਾ ਸੰਦੇਸ਼ ਦਿੱਤਾ, ਜੋ ਉਸਦੀ ਹਰ ਰਚਨਾ ਵਿੱਚ ਨਿਵਾਸ ਕਰਦਾ ਹੈ ਅਤੇ ਸਦੀਵੀ ਸੱਚ ਦਾ ਗਠਨ ਕਰਦਾ ਹੈ।[13] ਇਸ ਸੰਕਲਪ ਦੇ ਨਾਲ, ਉਹ (ਪਰਮਾਤਮਾ) ਸਮਾਨਤਾ, ਭਾਈਚਾਰਕ ਪਿਆਰ, ਚੰਗਿਆਈ ਅਤੇ ਨੇਕੀ 'ਤੇ ਅਧਾਰਤ ਇੱਕ ਵਿਲੱਖਣ ਅਧਿਆਤਮਿਕ, ਸਮਾਜਿਕ ਅਤੇ ਰਾਜਨੀਤਿਕ ਪਲੇਟਫਾਰਮ ਸਥਾਪਤ ਕਰੇਗਾ।[14][15][16]
ਗੁਰੂ ਨਾਨਕ ਜੀ ਦੇ ਸ਼ਬਦ ਸਿੱਖ ਧਰਮ ਦੇ ਪਵਿੱਤਰ ਧਾਰਮਿਕ ਗ੍ਰੰਥ ਗੁਰੂ ਗ੍ਰੰਥ ਸਾਹਿਬ ਵਿੱਚ 974 ਕਾਵਿ-ਸ਼ਬਦ ਦੇ ਰੂਪ ਵਿੱਚ ਦਰਜ ਹਨ, ਜਿਨ੍ਹਾਂ ਵਿੱਚ ਕੁਝ ਪ੍ਰਮੁੱਖ ਅਰਦਾਸਾਂ ਜਪੁਜੀ ਸਾਹਿਬ ਹਨ; ਆਸਾ ਦੀ ਵਾਰ; ਅਤੇ ਸਿਧ ਗੋਸਟਿ ਹਨ। ਇਹ ਸਿੱਖ ਧਾਰਮਿਕ ਵਿਸ਼ਵਾਸ ਦਾ ਹਿੱਸਾ ਹੈ ਕਿ ਨਾਨਕ ਜੀ ਦੀ ਪਵਿੱਤਰਤਾ, ਬ੍ਰਹਮਤਾ, ਅਤੇ ਧਾਰਮਿਕ ਅਧਿਕਾਰ ਦੀ ਭਾਵਨਾ ਉਸ ਤੋਂ ਬਾਅਦ ਦੇ ਨੌਂ ਗੁਰੂਆਂ ਵਿੱਚੋਂ ਹਰੇਕ ਉੱਤੇ ਉਤਰੀ ਸੀ ਜਦੋਂ ਉਨ੍ਹਾਂ ਨੂੰ ਗੁਰਗੱਦੀ ਸੌਂਪੀ ਗਈ ਸੀ।
ਪਰਿਵਾਰ ਅਤੇ ਸ਼ੁਰੂਆਤੀ ਜ਼ਿੰਦਗੀ
ਸਿੱਖੀ |
---|
ਗੁਰੂ ਨਾਨਕ ਸਾਹਿਬ ਦਾ ਜਨਮ ਕੱਤਕ ਦੀ ਪੂਰਨਮਾਸ਼ੀ[17] ਨੂੰ ਲਾਹੌਰ ਨੇੜੇ ਰਾਇ ਭੋਇ ਦੀ ਤਲਵੰਡੀ (ਹੁਣ ਨਨਕਾਣਾ ਸਾਹਿਬ, ਪੰਜਾਬ, ਪਾਕਿਸਤਾਨ), ਵਿਖੇ ਹਿੰਦੂ ਪਰਿਵਾਰ ਵਿਚ ਹੋਇਆ ਜੋ ਸਨਾਤਨ ਧਰਮ ਦੇ ਅਨੁਯਾਈ ਸਨ।[18][19] ਇਹਨਾਂ ਦੇ ਮਾਪੇ, ਕਲਿਆਣ ਚੰਦ ਦਾਸ ਬੇਦੀ, ਮਕਬੂਲ ਨਾਮ ਮਹਿਤਾ ਕਾਲੂ ਅਤੇ ਤ੍ਰਿਪਤਾ ਸਨ।[20] ਪਿਓ ਪਿੰਡ ਤਲਵੰਡੀ ਦੇ ਫ਼ਸਲ ਮਾਮਲੇ ਦੇ ਪਟਵਾਰੀ ਸਨ।[21] ਮਾਪੇ ਹਿੰਦੂ ਖੱਤਰੀ ਵਜੋਂ ਸ਼ਨਾਖ਼ਤ ਕਰਦੇ ਸਨ ਅਤੇ ਪੇਸ਼ਾਵਰ ਵਪਾਰੀ ਸਨ।[22][23]
ਉਹਨਾਂ ਦੀ ਇੱਕ ਭੈਣ, ਬੇਬੇ ਨਾਨਕੀ, ਉਹਨਾਂ ਤੋਂ ਪੰਜ ਸਾਲ ਵੱਡੀ ਸੀ। ਬੇਬੇ ਨਾਨਕੀ ਦਾ ਵਿਆਹ ਜੈ ਰਾਮ ਨਾਲ਼ 1475 ਵਿੱਚ ਸੁਲਤਾਨਪੁਰ ਲੋਧੀ ਵਿਖੇ ਹੋਇਆ, ਜੋ ਲਾਹੌਰ ਦੇ ਗਵਰਨਰ, ਦੌਲਤ ਖ਼ਾਨ ਲੋਧੀ ਦੇ ਮੋਦੀਖਾਨੇ ਵਿੱਚ ਕੰਮ ਕਰਦਾ ਸੀ। ਨਾਨਕ ਦਾ ਆਪਣੀ ਭੈਣ ਨਾਲ਼ ਲਾਡ ਹੋਣ ਕਾਰਨ ਉਹ ਵੀ ਮਗ਼ਰ ਸੁਲਤਾਨਪੁਰ ਆਪਣੀ ਭੈਣ ਅਤੇ ਜੀਜੇ ਦੇ ਘਰ ਰਹਿਣ ਲਈ ਚਲੇ ਗਏ। ਉੱਥੇ ਉਹ 20 ਸਾਲ ਦੀ ਉਮਰ ਵਿੱਚ, ਦੌਲਤ ਖ਼ਾਨ ਅਧੀਨ ਮੋਦੀਖਾਨੇ ਵਿੱਚ ਕੰਮ ਕਰਨ ਲੱਗ ਪਏ।[24] ਪੁਰਾਤਨ ਜਨਮ ਸਾਖੀਆਂ ਮਤਾਬਕ ਇਹ ਅਰਸਾ ਗੁਰੂ ਨਾਨਕ ਲਈ ਇੱਕ ਖ਼ੁਦ ਤਰੱਕੀ ਵਾਲ਼ਾ ਸੀ ਅਤੇ ਸ਼ਾਇਦ ਇਹਨਾਂ ਦੇ ਕਲਾਮ ਵਿੱਚ ਹੁਕਮਰਾਨੀ ਢਾਂਚੇ ਬਾਰੇ ਕੁਝ ਹਵਾਲੇ ਇਥੋਂ ਦੇ ਹੋ ਸਕਦੇ ਹਨ।[25]
ਸਿੱਖ ਰਿਵਾਜ਼ਾਂ ਮਤਾਬਕ, ਗੁਰੂ ਨਾਨਕ ਸਾਹਿਬ ਦੇ ਜਨਮ ਅਤੇ ਸ਼ੁਰੂਆਤ ਜ਼ਿੰਦਗੀ ਦੀਆਂ ਕਈ ਘਟਨਾਵਾਂ ਨਾਨਕ ਦੀ ਇਲਾਹੀ ਰਹਿਮਤ ਨੂੰ ਦਰਸਾਉਂਦੀਆਂ ਨੇ।[26] ਉਹਨਾਂ ਦੀ ਜ਼ਿੰਦਗੀ ਬਾਰੇ ਲਿਖਤਾਂ ਉਹਨਾਂ ਦੀ ਛੋਟੀ ਉਮਰ ਵਿੱਚ ਖਿੜਦੀ ਹੋਈ ਸੂਝ ਦਾ ਵੇਰਵਾ ਦਿੰਦੀਆਂ ਹਨ। ਕਿਹਾ ਜਾਂਦਾ ਕਿ ਪੰਜ ਸਾਲ ਦੀ ਉਮਰ ਵਿੱਚ, ਨਾਨਕ ਨੇ ਇਲਾਹੀ ਮਜ਼ਮੂਨਾਂ ਵਿੱਚ ਦਿਲਚਸਪੀ ਵਿਖਾਈ। ਪੰਜ ਸਾਲ ਦੀ ਉਮਰੇ ਹੀ[24], ਉਸ ਵਕ਼ਤ ਦੇ ਰਿਵਾਜ਼ ਮਤਾਬਕ ਉਹਨਾਂ ਦੇ ਪਿਓ ਨੇ ਉਹਨਾਂ ਨੂੰ ਪਿੰਡ ਦੇ ਪਾਂਧੇ ਗੋਪਾਲ ਕੋਲ ਸਕੂਲੀ ਵਿਦਿਆ ਹਾਸਲ ਕਰਨ ਲਈ ਦਾਖ਼ਲ ਕਰਵਾਇਆ।[18] ਗੋਪਾਲ ਨੇ ਇੱਕ ਮਸ਼ਹੂਰ ਵਾਕਿਆ ਕਿਹਾ ਜਾਂਦਾ ਕਿ ਨਿਆਣੇ ਹੁੰਦੇ ਨਾਨਕ ਨੇ ਆਪਣੇ ਅਧਿਆਪਕ ਨੂੰ ਨੰਬਰ ਇੱਕ ਨਾਲ਼ ਗੁਰਮੁਖੀ ਦੇ ਅੱਖਰ, ਓ ਅਤੇ ਅੰਕਾਰ ਦੇ ਨਿ ਨੂੰ ਜੋੜ, ਰੱਬ ਇੱਕ ਹੈ ਦਾ ਦਾਅਵਾ ਕੀਤਾ।[27] ਹੋਰ ਬਚਪਨੀ ਖ਼ਾਤਿਆਂ ਦੀਆਂ ਘਟਨਾਵਾਂ ਨਾਨਕ ਬਾਰੇ ਅਜੀਬ ਅਤੇ ਚਮਤਕਾਰੀ ਗੱਲਾਂ ਦਰਸਾਉਂਦੀਆਂ ਹਨ, ਜਿਵੇਂ ਕਿ ਇੱਕ ਰਾਏ ਬੁਲਾਰ ਵਲੋਂ ਚਸ਼ਮਦੀਦ ਗਵਾਹੀ, ਜਿਸ ਵਿੱਚ ਸੁੱਤੇ ਬੱਚੇ ਦੇ ਸਿਰ ਨੂੰ ਕੜਕਵੀਂ ਧੁੱਪ ਤੋਂ, ਇੱਕ ਖ਼ਾਤੇ ਮਤਾਬਕ, ਦਰਖ਼ਤ ਦੀ ਛਾਂ,[28] ਜਾਂ, ਦੂਜੇ ਵਿੱਚ, ਜ਼ਹਿਰੀਲੇ ਕੋਬਰਾ ਵਲੋਂ ਛਾਂ ਕੀਤੀ ਗਈ।[29]
24 ਸਤੰਬਰ 1487 ਨੂੰ ਨਾਨਕ ਦਾ ਵਿਆਹ ਬਟਾਲਾ ਕਸਬੇ ਦੇ ਮੂਲ ਚੰਦ ਅਤੇ ਚੰਦੋ ਰਾਣੀ ਦੀ ਧੀ ਮਾਤਾ ਸੁਲੱਖਣੀ ਨਾਲ਼ ਹੋਇਆ। ਇਸ ਜੋੜੇ ਦੇ ਦੋ ਪੁੱਤ ਸਨ, ਸ੍ਰੀ ਚੰਦ (8 ਸਤੰਬਰ 1494 - 13 ਜਨਵਰੀ 1629)[30] ਅਤੇ ਲਖਮੀ ਚੰਦ (12 ਫਰਵਰੀ 1497 - 9 ਅਪ੍ਰੈਲ 1555)। ਸ੍ਰੀ ਚੰਦ ਨੂੰ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਤੋਂ ਗਿਆਨ ਪ੍ਰਾਪਤ ਹੋਇਆ ਅਤੇ ਉਹ ਉਦਾਸੀ ਸੰਪਰਦਾ ਦੇ ਸੰਸਥਾਪਕ ਬਣ ਗਏ।[31][32]
ਜੀਵਨ
ਨਾਨਕ ਦੀ ਜ਼ਿੰਦਗੀ ਬਾਰੇ ਸਭ ਤੋਂ ਪਹਿਲੀ ਜੀਵਨੀ ਦਾ ਖ਼ਿਤਾਬ ਜਨਮਸਾਖੀਆਂ ਨੂੰ ਹਾਸਲ ਹੈ। ਭਾਈ ਗੁਰਦਾਸ, ਗੁਰੂ ਗ੍ਰੰਥ ਸਾਹਿਬ ਦੇ ਕਾਤਬ ਨੇ ਆਪਣੀਆਂ ਵਾਰਾਂ ਵਿੱਚ ਵੀ ਨਾਨਕ ਦੀ ਜ਼ਿੰਦਗੀ ਬਾਰੇ ਲਿਖਿਆ ਸੀ। ਹਾਲਾਂਕਿ ਇਹਨਾਂ ਨੂੰ ਨਾਨਕ ਦੇ ਵੇਲੇ ਤੋਂ ਕੁਝ ਅਰਸਾ ਬਾਅਦ ਕੰਪਾਇਲ ਕਰਕੇ ਤਿਆਰ ਕੀਤਾ ਗਿਆ, ਪਰ ਉਹ ਜਨਮਸਾਖੀਆਂ ਨਾਲੋਂ ਘੱਟ ਖ਼ੁਲਾਸਾ ਸਹਿਤ ਸਨ। ਜਨਮਸਾਖੀਆਂ ਦੁਆਰਾ ਨਾਨਕ ਦੇ ਜਨਮ ਦੇ ਹਲਾਤ ਨੂੰ ਛੋਟਿਆਂ ਵਾਕਿਆਂ ਨਾਲ਼ ਬਿਆਨ ਕੀਤਾ ਗਿਆ।
ਗਿਆਨ-ਰਤਨਵਾਲੀ ਨੂੰ ਭਾਈ ਮਨੀ ਸਿੰਘ ਨੇ ਗੁਰ ਨਾਨਕ ਬਾਬਤ ਪਿਛਲੇ ਪਖੰਡੀ ਖ਼ਾਤਿਆਂ ਨੂੰ ਸਹੀ ਕਰਨ ਦੇ ਇਰਾਦੇ ਨਾਲ਼ ਲਿਖਿਆ। ਭਾਈ ਮਨੀ ਸਿੰਘ ਗੁਰ ਗੋਬਿੰਦ ਸਿੰਘ ਦਾ ਇੱਕ ਮੁਰੀਦ ਸੀ ਜਿਸ ਨੂੰ ਕਈ ਸਿੱਖਾਂ ਨੇ ਗੁਰ ਨਾਨਕ ਸਾਹਿਬ ਦੀ ਜ਼ਿੰਦਗੀ ਦਾ ਸਹੀ ਖ਼ਾਤਾ ਲਿਖਣ ਲਈ ਅਰਜ਼ ਕੀਤੀ ਸੀ।
ਇੱਕ ਮਸ਼ਹੂਰ ਜਨਮਸਾਖੀ ਨੂੰ ਗੁਰੂ ਸਾਹਿਬ ਦੇ ਕਰੀਬੀ ਰਫ਼ੀਕ, ਭਾਈ ਬਾਲਾ ਵਲੋਂ ਲਿਖੇ ਹੋਣ ਦਾ ਦਾਅਵਾ ਕੀਤਾ ਜਾਂਦਾ ਹੈ। ਹਾਲਾਂਕਿ, ਲਿਖਣ ਦੇ ਤਰੀਕ਼ੇ ਅਤੇ ਵਰਤੀ ਭਾਸ਼ਾ ਕਰਕੇ, ਮੈਕਸ ਆਰਥਰ ਮੈਕਾਲਿਫ਼ ਵਰਗੇ ਸਕੌਲਰਾਂ ਨੇ ਇਹ ਦਾਅਵਾ ਕੀਤਾ ਕਿ ਇਸਨੂੰ ਉਹਨਾਂ ਦੀ ਮੌਤ ਤੋਂ ਬਾਅਦ ਕਲਮਬੰਦ ਕੀਤਾ ਗਿਆ।[18] ਵਿਦਵਾਨਾਂ ਮਤਾਬਕ, ਇਸ ਦਾਅਵੇ ਉੱਤੇ ਸ਼ੱਕ ਕਰਨ ਦੇ ਚੰਗੇ ਕਾਰਨ ਹਨ ਕਿ ਲੇਖਕ ਗੁਰ ਨਾਨਕ ਦੇ ਕਰੀਬੀ ਰਫ਼ੀਕ ਸਨ ਅਤੇ ਉਹਨਾਂ ਦੇ ਨਾਲ਼ ਹਮਸਫ਼ਰੀ ਸਨ।
ਸਿੱਖੀ
ਨਾਨਕ ਇੱਕ ਗੁਰੂ ਸਨ ਅਤੇ 15ਵੀਂ ਸਦੀ ਦੌਰਾਨ ਉਹਨਾਂ ਨੇ ਸਿੱਖ ਧਰਮ ਦਾ ਆਗ਼ਾਜ਼ ਕੀਤਾ।[33][34] ਸਿੱਖੀ ਦਾ ਮੌਲਿਕ ਯਕੀਨ, ਮੁਕੱਦਸ ਗ੍ਰੰਥ ਗੁਰੂ ਗ੍ਰੰਥ ਸਾਹਿਬ ਵਿੱਚ ਦਰਸਾਇਆ ਹੈ, ਜਿਸ ਵਿੱਚ ਸ਼ਾਮਲ ਹਨ ਰੱਬ ਦੇ ਨਾਮ ਉੱਤੇ ਨਿਸ਼ਚਾ ਅਤੇ ਬੰਦਗੀ, ਸਾਰੀ ਇਨਸਾਨੀਅਤ ਵਿੱਚ ਇਤਫ਼ਾਕ, ਬੇਖ਼ੁਦ ਸੇਵਾ ਵਿੱਚ ਰੁੱਝਣਾ, ਸਰਬੱਤ ਦੇ ਭਲੇ ਅਤੇ ਖੁਸ਼ਹਾਲੀ ਵਾਸਤੇ ਸਮਾਜਕ ਇਨਸਾਫ਼ ਲਈ ਉੱਦਮ ਕਰਨਾ, ਅਤੇ ਇਮਾਨਦਾਰ ਵਤੀਰਾ ਅਤੇ ਰੋਜ਼ੀ ਨਾਲ਼ ਘਰੇਲੂ ਜ਼ਿੰਦਗੀ ਵਿੱਚ ਰਹਿਣਾ।[35][36][37]
ਗੁਰੂ ਗ੍ਰੰਥ ਸਾਹਿਬ ਨੂੰ ਸਿੱਖੀ ਵਿੱਚ ਸੁਪ੍ਰੀਮ ਇਖਤਿਆਰ ਦਾ ਦਰਜਾ ਹਾਸਲ ਹੈ ਅਤੇ ਸਿੱਖਾਂ ਦੇ ਗਿਆਰਵੇਂ ਅਤੇ ਆਖ਼ਰੀ ਗੁਰੂ ਹਨ। ਇਸ ਗ੍ਰੰਥ ਵਿੱਚ ਗੁਰ ਨਾਨਕ ਸਾਹਿਬ ਦੇ ਕੁੱਲ 974 ਸ਼ਬਦ ਹਨ।[38]
ਨਾਨਕ ਬਾਣੀ: ਸ਼ਬਦ, ਰਾਗ, ਰਬਾਬ
ਮੱਧਕਾਲ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਨੇ ‘ਪ੍ਰਭੂ ਭਗਤੀ’ ਅਤੇ ‘ਨਾਮ ਸਿਮਰਨ’ ਲਈ ਧੁਰ ਕੀ ਬਾਣੀ ਦੇ ਅਨਹਦ ਰੂਪ ਨੂੰ ਨਾਦੀ ਬਣਾਉਂਦਿਆਂ ‘ਰਾਗ ਸਹਿਤ’ ਸ਼ਬਦ ਦੀ ਮਹਿਮਾ ‘ਕੀਰਤਨ’ ਦੇ ਰੂਪ ਵਿੱਚ ਕੀਤੀ। ਭਾਵੇਂ ਗੁਰੂ ਸਾਹਿਬ ਨੇ ਦਾਰਸ਼ਨਿਕ ਕਾਵਿ ਜਿਵੇਂ ‘ਜਪੁ’, ਸਲੋਕ-ਸਹਸਕ੍ਰਿਤੀ ਤੇ ਸਲੋਕ ਵਾਰਾਂ ਤੋਂ ਵਧੀਕ ਰਾਗ ਰਹਿਤ ਰਚੇ, ਪਰ ਉਨ੍ਹਾਂ ਵਿਚਲਾ ਦਰਸ਼ਨ ਆਲਾਪ ਵਾਂਗ ਵਿਚਾਰਧਾਰਾ ਨੂੰ ਉਜਾਗਰ ਕਰਦਾ ਹੈ ਜਿਸ ਵਿੱਚ ਉਨ੍ਹਾਂ ਦੀ ਸੰਗੀਤਕਤਾ ਅਤੇ ਪ੍ਰਗੀਤਕਤਾ ਦੀ ਆਪਣੀ ਮਿਕਨਾਤੀਸੀ ਹੈ।
ਗੁਰੂ ਸਾਹਿਬ ਆਪਣੀਆਂ ਚਾਰ ਉਦਾਸੀਆਂ ਅਤੇ ਉਸ ਤੋਂ ਬਾਅਦ ਵੀ ਜੋ ਸ਼ਬਦ ਕੀਰਤਨ ਕਰਦੇ ਰਹੇ, ਉਹ ਵਿਚਾਰਧਾਰਕ ਤੌਰ ’ਤੇ ਵਿਭਿੰਨ ਦੇਸ਼ਾਂ, ਕੌਮਾਂ, ਜਾਤੀਆਂ ਤੇ ਮਜ਼ਹਬਾਂ ਦੇ ਲੋਕਾਂ ਵਿੱਚ ਵਿਭਿੰਨ ਸੁਰਾਂ ਅਤੇ ਸਮੁੱਚੀ ਮਨੁੱਖਤਾ ਨੂੰ ਇਕੱਠਿਆਂ ਕਰਕੇ ਅਰਬੀ-ਫ਼ਾਰਸੀ ਤੋਂ ਆਈ (ਵਿਦੇਸ਼ੀ ਸਾਜ਼) ਰਬਾਬ ਨੂੰ ਸੰਗ ਰਲਾ ਕੇ ਬਹੁਵਚਨਤਾ, ਬਹੁ-ਸਭਿਆਚਾਰਕਤਾ ਤੇ ਵਿਸਮਾਦੀ ਆਨੰਦ ਦਾ ਕ੍ਰਾਂਤੀਕਾਰੀ ਸੰਦੇਸ਼ ਦੇਣਾ ਸੀ।
ਜਨਮ ਸਾਖੀਆਂ ਗਵਾਹ ਨੇ ਕਿ ਨਾਨਕ ਆਖਦੇ ਹਨ ਕਿ ‘ਮਰਦਾਨਿਆਂ! ਰਬਾਬ ਛੇੜ ਬਾਣੀ ਆਈ।’ ‘ਛੇੜ ਰਬਾਬ’ ਕਿਉਂਕਿ ਵਜਾਉਣਾ ਜਾਂ ਕਹਿਣਾ ਵਜਾ ਰਬਾਬ ਹੁਕਮ ਹੈ ਅਤੇ ‘ਛੇੜ’ ਆਸ਼ਿਕਾਂ ਦੀ, ਪਿਆਰ ਵਿੱਚ ਰੱਤਿਆਂ ਦੀ ਨਿਸ਼ਾਨੀ ਹੈ। ਕਿਆਸ ਕਰੋ ਨਾਨਕ ਆਖ ਰਿਹੈ, ‘ਮਰਦਾਨਿਆ! ਛੇੜ ਰਬਾਬ।’ ਤਾਂ ਰਬਾਬ ਉਸ ਵਕਤ ਕੋਈ ਸਾਜ਼ ਨਹੀਂ ਰਹਿੰਦਾ ਸਗੋਂ ਆਪਣੇ ਰੱਬ (ਇਸ਼ਕ) ਨਾਲ ਮਿਲਾਪ ਹੈ ਤੇ ਮਰਦਾਨਾ ਕੋਈ ਮੁਸਲਿਮ ਜਾਂ ਰਬਾਬੀ ਨਹੀਂ ਰਹਿ ਜਾਂਦਾ, ਉਹ ਕੇਵਲ ਇੱਕ ਪ੍ਰੇਮੀ ਜਿਹੜਾ ਰਬਾਬ ਉਪਰ ਰਾਗ ਯਾਨੀ ਪ੍ਰੇਮ ਦੇ ਸੁਰ ਛੇੜਦਾ ਹੈ ਤੇ ਇਲਾਹੀ ਬਾਣੀ ਜਾਂ ਧੁਰ ਕੀ ਬਾਣੀ ਸਹਿਜੇ ਹੀ ਨਾਨਕ ਦੇ ਮੁਖਾਰਬਿੰਦ ’ਚੋਂ ਉਤਰਦੀ ਹੈ ਜੋ ਸਮਾਜ-ਸਭਿਆਚਾਰ ਦੀ ਭੁੱਲੀ-ਭਟਕੀ ਲੋਕਾਈ ਨੂੰ ਮਹਾਆਨੰਦ ਅਤੇ ਵਿਸਮਾਦ ਵਿੱਚ ਰੂਪਾਂਤ੍ਰਿਤ ਕਰ ਦਿੰਦੀ ਹੈ।[39]
ਸਿੱਖਿਆਵਾਂ
ਗੁਰੂ ਨਾਨਕ ਸਾਹਿਬ ਜੀ ਦੀ ਸਿੱਖਿਆ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ, ਗੁਰਮੁਖੀ ਵਿੱਚ ਦਰਜ ਸ਼ਬਦਾਂ ਤੋਂ ਮਿਲਦੀਆਂ ਹਨ।
ਨਾਨਕ ਨੇ ਜਨਮਸਾਖੀਆਂ ਆਪ ਨਹੀਂ ਕਲਮਬੰਦ ਕੀਤੀਆਂ, ਇਹਨਾਂ ਨੂੰ ਉਹਨਾਂ ਦੇ ਮੁਰੀਦਾਂ ਨੇ ਬਾਅਦ ਵਿੱਚ ਇਤਿਹਾਸਕ ਦਰੁਸਤੀ ਬਾਝੋਂ, ਅਤੇ ਗੁਰ ਨਾਨਕ ਦੇ ਅਦਬ ਲਈ ਕਈ ਕਿੱਸੇ ਅਤੇ ਕਲਪ ਅਫ਼ਸਾਨਿਆ ਨਾਲ਼ ਲਿਖੀਆਂ।[40] ਸਿੱਖੀ ਵਿੱਚ ਗੁਰ ਨਾਨਕ ਦੀਆਂ ਸਿੱਖਿਆਵਾਂ ਨਾਲ਼ ਸਾਰੇ ਸਿੱਖ ਗੁਰੂਆਂ ਸਣੇ, ਕਦੀਮੀ, ਮੌਜੂਦਾ ਅਤੇ ਅਗਾਂਹ ਦੇ ਸਾਰੇ ਮਰਦ ਅਤੇ ਜ਼ਨਾਨੀਆਂ ਦੇ ਵਾਕ ਮਕਬੂਲ ਹਨ, ਜੋ ਬੰਦਗੀ ਰਾਹੀਂ ਇਲਾਹੀ ਇਲਮ ਨੂੰ ਜ਼ਾਹਰ ਕਰਦੇ ਹਨ। ਸਿੱਖੀ ਵਿੱਚ ਗ਼ੈਰ-ਸਿੱਖ ਭਗਤਾਂ ਦੇ ਵਾਕ ਸ਼ਾਮਲ ਹਨ, ਕਈ ਜੋ ਗੁਰ ਨਾਨਕ ਦੇ ਜਨਮ ਤੋਂ ਪਹਿਲਾਂ ਜੀ ਕੇ ਰੁਖ਼ਸਤ ਹੋ ਗਏ, ਅਤੇ ਉਹਨਾਂ ਦੀਆਂ ਸਿੱਖਿਆਵਾਂ ਸਿੱਖ ਗ੍ਰੰਥਾਂ ਵਿੱਚ ਦਰਜ ਹਨ।[41]
ਗੁਰੂ ਨਾਨਕ ਦੇਵ ਜੀ ਅਤੇ ਹੋਰ ਸਿੱਖ ਗੁਰੂਆਂ ਨੇ ਭਗਤੀ ਤੇ ਜ਼ੋਰ ਦਿੱਤਾ, ਅਤੇ ਸਿਖਾਇਆ ਕਿ ਆਤਮਕ ਜੀਵਨ ਅਤੇ ਧਰਮ ਨਿਰਪੱਖ ਘਰੇਲੂ ਜੀਵਨ ਇੱਕ ਦੂਜੇ ਨਾਲ ਜੁੜੇ ਹੋਏ ਹਨ।[42] ਸਿੱਖ ਜਗਤ ਦ੍ਰਿਸ਼ਟੀਕੋਣ ਵਿੱਚ, ਦਿਸਦਾ ਸੰਸਾਰ ਅਨੰਤ ਕਾਇਨਾਤ ਦਾ ਹਿੱਸਾ ਹੈ।[43]
ਪ੍ਰਸਿੱਧ ਪਰੰਪਰਾ ਦੁਆਰਾ, ਨਾਨਕ ਦੀ ਸਿੱਖਿਆ ਨੂੰ ਤਿੰਨ ਤਰੀਕਿਆਂ ਨਾਲ ਮੰਨਿਆ ਜਾਂਦਾ ਹੈ:
- ਵੰਡ ਛਕੋ: ਦੂਜਿਆਂ ਨਾਲ ਸਾਂਝਾ ਕਰਨਾ, ਉਨ੍ਹਾਂ ਦੀ ਸਹਾਇਤਾ ਕਰੋ ਜਿਨ੍ਹਾਂ ਨੂੰ ਜ਼ਰੂਰਤ ਹੈ।
- ਕਿਰਤ ਕਰੋ: ਬਿਨਾਂ ਕਿਸੇ ਸ਼ੋਸ਼ਣ ਜਾਂ ਧੋਖਾਧੜੀ ਦੇ ਈਮਾਨਦਾਰੀ ਨਾਲ ਜ਼ਿੰਦਗੀ ਕਮਾਉਣਾ / ਬਿਤਾਉਣਾ।
- ਨਾਮ ਜਪੋ: ਮਨੁੱਖ ਦੀਆਂ ਪੰਜ ਕਮਜ਼ੋਰੀਆਂ ਨੂੰ ਕਾਬੂ ਕਰਨ ਲਈ ਪ੍ਰਮਾਤਮਾ ਦੇ ਨਾਮ ਦਾ ਸਿਮਰਨ ਕਰਨਾ।
ਭਾਵ
ਨਾਨਕ ਦਾ ਪਾਲਣ ਪੋਸ਼ਣ ਇੱਕ ਹਿੰਦੂ ਪਰਿਵਾਰ ਵਿੱਚ ਹੋਇਆ ਸੀ ਅਤੇ ਉਹ ਭਗਤੀ ਸੰਤ ਪਰੰਪਰਾ ਨਾਲ ਸੰਬੰਧਤ ਸੀ।[44][45][46] ਵਿਦਵਾਨ ਦੱਸਦੇ ਹਨ ਕਿ ਗੁਰੂ ਨਾਨਕ ਦੇਵ ਜੀ ਮੱਧਯੁਗੀ ਭਾਰਤ ਵਿੱਚ ਭਗਤੀ ਲਹਿਰ ਦੀ ਵਿੱਚ ਪੂਰਣ ਪਰਮਾਤਮਾ ਜੌ ਕਿ ਸਤਲੋਕ (ਸੱਚਖੰਡ) ਵਿੱਚ ਰਹਿੰਦੇ ਹਨ ਉਨ੍ਹਾਂ ਦੇ ਅਧਿਆਤਮਿਕ ਗਿਆਨ ਤੋਂ ਪ੍ਰਭਾਵਿਤ ਸਨ।[44] ਹਾਲਾਂਕਿ, ਸਿੱਖ ਧਰਮ ਸਿਰਫ਼ ਭਗਤੀ ਲਹਿਰ ਦਾ ਵਿਸਥਾਰ ਨਹੀਂ ਸੀ।[47][48] ਵਿਦਵਾਨ ਇਹ ਵੀ ਦਸਦੇ ਹਨ ਕਿ ਗੁਰੂ ਨਾਨਕ ਦੇਵ ਜੀ ਦੇ ਦੋ ਗੁਰੂ ਸਨ ਇੱਕ ਜਿਹਨਾਂ ਨੇ ਉਹਨਾਂ ਨੂੰ ਅੱਖਰ ਗਿਆਨ ਦਿੱਤਾ ਉਹ ਪੰਡਿਤ ਸਨ ਅਤੇ ਦੂਜੇ ਜਿਹਨਾਂ ਨੇ ਉਹਨਾਂ ਨੂੰ ਅਧਿਆਤਮਿਕ ਗਿਆਨ ਦਾ ਪ੍ਰਕਾਸ਼ ਕਿੱਤਾ ਉਹ ਕਾਸ਼ੀ ਵਿੱਚ ਕਬੀਰ ਨਾਂ ਤੋਂ ਮਸ਼ਹੂਰ ਸਨ। ਕਬੀਰ ਸਾਹਿਬ ਜੀ ਨੇ ਉਹਨਾਂ ਨੂੰ ਇਹ ਗਿਆਨ ਬੇਈ ਨਦੀ ਤੇ ਦਿੱਤਾ ਸੀ।
ਗੁਰੂ ਨਾਨਕ ਦੇਵ ਜੀ ਨੇ ਆਪਣੀ ਬਾਣੀ ਵਿੱਚ ਵੀ ਲਿਖਿਆ ਹੈ
"ਵਾਹ ਵਾਹ ਕਬੀਰ ਗੁਰੂ ਪੂਰਾ ਹੈ। ਜਾ ਸਤਿਗੁਰੂ ਦੀ ਮੈਂ ਬਲੀ ਜਾਵਾਂ ਜਾਕਾ ਸਕਲ ਜਹੁਰਾ ਹੈ। ਵਾਹ ਵਾਹ ਕਬੀਰ ਗੁਰੂ ਪੂਰਾ ਹੈ।।"
ਉਦਾਸੀਆਂ
ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ-ਕਾਲ ਦੌਰਾਨ ਬਹੁਤ ਯਾਤਰਾ ਕੀਤੀ। ਕੁਝ ਆਧੁਨਿਕ ਬਿਰਤਾਂਤ ਦੱਸਦੇ ਹਨ ਕਿ ਉਹਨਾਂ ਨੇ ਤਿੱਬਤ, ਦੱਖਣੀ ਏਸ਼ੀਆ ਅਤੇ ਜ਼ਿਆਦਾਤਰ ਅਰਬ ਦੇ ਦੌਰੇ ਕੀਤੇ, ਜੋ 14 ਸਾਲ ਦੀ ਉਮਰ ਵਿੱਚ 1496 ਵਿੱਚ ਸ਼ੁਰੂ ਹੋਏ, ਜਦੋਂ ਉਸਨੇ ਆਪਣੇ ਪਰਿਵਾਰ ਨੂੰ ਤੀਹ ਸਾਲਾਂ ਦੀ ਮਿਆਦ ਲਈ ਛੱਡ ਦਿੱਤਾ।[49][50][51] ਇਨ੍ਹਾਂ ਦਾਅਵਿਆਂ ਵਿੱਚ ਗੁਰੂ ਨਾਨਕ ਦੇਵ ਜੀ ਭਾਰਤੀ ਮਿਥਿਹਾਸਕ ਦੇ ਮਾਉਂਟ ਸੁਮੇਰੂ ਦੇ ਨਾਲ ਨਾਲ ਮੱਕਾ, ਬਗਦਾਦ, ਅਚਲ ਬਟਾਲਾ ਅਤੇ ਮੁਲਤਾਨ ਦਾ ਦੌਰਾ ਵੀ ਕੀਤਾ।[52] ਇਹਨਾਂ ਥਾਵਾਂ ਤੇ ਉਸਨੇ ਮੁਕਾਬਲੇਬਾਜ਼ ਸਮੂਹਾਂ ਨਾਲ ਧਾਰਮਿਕ ਵਿਚਾਰਾਂ ਤੇ ਬਹਿਸ ਕੀਤੀ। ਇਹ ਕਹਾਣੀਆਂ 19 ਵੀਂ ਅਤੇ 20 ਵੀਂ ਸਦੀ ਵਿੱਚ ਵਿਆਪਕ ਤੌਰ ਤੇ ਪ੍ਰਸਿੱਧ ਹੋ ਗਈਆਂ, ਅਤੇ ਬਹੁਤ ਸਾਰੇ ਸੰਸਕਰਣਾਂ ਵਿੱਚ ਮੌਜੂਦ ਹਨ।[52][53]
1508 ਵਿੱਚ, ਨਾਨਕ ਨੇ ਬੰਗਾਲ ਦੇ ਸਿਲਹਟ ਖੇਤਰ ਦਾ ਦੌਰਾ ਕੀਤਾ।[54]
ਵਿਵਾਦ ਦਾ ਇੱਕ ਹੋਰ ਸਰੋਤ ਤੁਰਕੀ ਲਿਪੀ ਵਿੱਚ ਬਗਦਾਦ ਦੇ ਪੱਥਰ ਦਾ ਸ਼ਿਲਾਲੇਖ ਰਿਹਾ ਹੈ, ਜਿਸ ਨੂੰ ਕੁਝ ਲੋਕ ਸਮਝਾਉਂਦੇ ਹਨ ਕਿ ਬਾਬੇ ਨਾਨਕ ਫਕੀਰ 1511-1515 ਵਿੱਚ ਉਥੇ ਸਨ, ਦੂਸਰੇ ਇਸ ਦੀ ਵਿਆਖਿਆ 1521–1522 ਦੱਸਦੇ ਹੋਏ ਕਰਦੇ ਹਨ (ਅਤੇ ਇਹ ਕਿ ਉਹ ਆਪਣੇ ਪਰਿਵਾਰ ਤੋਂ 11 ਸਾਲ ਦੂਰ ਮੱਧ ਪੂਰਬ ਵਿੱਚ ਰਿਹਾ), ਜਦੋਂ ਕਿ ਦੂਸਰੇ ਲੋਕ ਖਾਸ ਕਰਕੇ ਪੱਛਮੀ ਵਿਦਵਾਨ ਕਹਿੰਦੇ ਹਨ ਕਿ ਪੱਥਰ ਦਾ ਸ਼ਿਲਾਲੇਖ 19ਵੀਂ ਸਦੀ ਦਾ ਹੈ ਅਤੇ ਪੱਥਰ ਇਸ ਗੱਲ ਦਾ ਭਰੋਸੇਯੋਗ ਸਬੂਤ ਨਹੀਂ ਹੈ ਕਿ ਗੁਰੂ ਨਾਨਕ ਨੇ 16 ਵੀਂ ਸਦੀ ਦੇ ਸ਼ੁਰੂ ਵਿੱਚ ਬਗਦਾਦ ਦਾ ਦੌਰਾ ਕੀਤਾ ਸੀ।[55] ਇਸ ਤੋਂ ਇਲਾਵਾ, ਪੱਥਰ ਤੋਂ ਪਰੇ, ਮੱਧ ਪੂਰਬ ਵਿੱਚ ਗੁਰੂ ਨਾਨਕ ਦੇਵ ਜੀ ਦੀ ਯਾਤਰਾ ਬਾਰੇ ਕੋਈ ਸਬੂਤ ਜਾਂ ਜ਼ਿਕਰ ਕਿਸੇ ਹੋਰ ਮੱਧ ਪੂਰਬ ਦੇ ਟੈਕਸਟ ਜਾਂ ਉਪ-ਲਿਖਤ ਰਿਕਾਰਡਾਂ ਵਿੱਚ ਨਹੀਂ ਮਿਲਿਆ ਹੈ। ਦਾਅਵਿਆਂ ਤੇ ਅਤਿਰਿਕਤ ਸ਼ਿਲਾਲੇਖ ਲਗਾਏ ਗਏ ਹਨ, ਪਰ ਕੋਈ ਵੀ ਉਨ੍ਹਾਂ ਨੂੰ ਲੱਭਣ ਅਤੇ ਪੁਸ਼ਟੀ ਕਰਨ ਦੇ ਯੋਗ ਨਹੀਂ ਹੋਇਆ ਹੈ।[56] ਬਗਦਾਦ ਦਾ ਸ਼ਿਲਾਲੇਖ ਭਾਰਤੀ ਵਿਦਵਾਨਾਂ ਦੁਆਰਾ ਲਿਖਣ ਦਾ ਅਧਾਰ ਬਣਿਆ ਹੋਇਆ ਹੈ ਕਿ ਗੁਰੂ ਨਾਨਕ ਦੇਵ ਜੀ ਮੱਧ ਪੂਰਬ ਵਿੱਚ ਗਏ ਸਨ, ਕੁਝ ਦਾਅਵਿਆਂ ਨਾਲ ਉਹ ਯਰੂਸ਼ਲਮ, ਮੱਕਾ, ਵੈਟੀਕਨ, ਅਜ਼ਰਬਾਈਜਾਨ ਅਤੇ ਸੁਡਾਨ ਗਏ ਸਨ।[57]
ਆਪਣੀਆਂ ਯਾਤਰਾਵਾਂ ਬਾਰੇ ਨਾਵਲ ਦੇ ਦਾਅਵਿਆਂ ਦੇ ਨਾਲ-ਨਾਲ ਗੁਰੂ ਨਾਨਕ ਦੇਵ ਜੀ ਦੀ ਦੇਹਾਂਤ ਤੋਂ ਬਾਅਦ ਦੇਹ ਮਿਟਣ ਵਰਗੇ ਦਾਅਵੇ ਵੀ ਬਾਅਦ ਦੇ ਸੰਸਕਰਣਾਂ ਵਿੱਚ ਮਿਲਦੇ ਹਨ ਅਤੇ ਇਹ ਸੂਫੀ ਸਾਹਿਤ ਵਿੱਚ ਪੀਰਾਂ ਬਾਰੇ ਚਮਤਕਾਰੀ ਕਹਾਣੀਆਂ ਵਰਗੀਆਂ ਹਨ। ਗੁਰੂ ਨਾਨਕ ਦੇਵ ਜੀ ਦੀਆਂ ਯਾਤਰਾਵਾਂ ਦੇ ਦੁਆਲੇ ਦੀਆਂ ਕਥਾਵਾਂ ਨਾਲ ਸਬੰਧਤ ਸਿੱਖ ਜਨਮ ਸਾਖੀਆਂ ਵਿੱਚ ਹੋਰ ਸਿੱਧੇ ਅਤੇ ਅਸਿੱਧੇ ਉਧਾਰ ਹਿੰਦੂ ਮਹਾਂਕਾਵਿ ਅਤੇ ਪੁਰਾਣਾਂ ਅਤੇ ਬੋਧੀ ਜਾਟਕ ਦੀਆਂ ਕਹਾਣੀਆਂ ਵਿਚੋਂ ਹਨ।[53][58][59]
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਚਾਰ ਯਾਤਰਾ ਕੀਤੀਆਂ ਸੀ ਜਿਨ੍ਹਾਂ ਨੂੰ ਉਦਾਸੀਆਂ ਕਿਹਾ ਜਾਂਦਾ ਹੈ। ਇਨ੍ਹਾਂ ਉਦਾਸੀਆਂ ਦੌਰਾਨ ਗੁਰੂ ਸਾਹਿਬ ਨੇ ਵੱਖ-ਵੱਖ ਮੱਤਾਂ ਦੇ ਧਾਰਨੀ ਲੋਕਾਂ ਨੂੰ ਮਾਨਵਤਾ ਦੀ ਸੇਵਾ ਕਰਨ ਦਾ ਉਪਦੇਸ਼ ਦਿੱਤਾ ਅਤੇ ਸਮਝਾਇਆ ਕਿ ਮਨੁੱਖ-ਮਾਤਰ ਦੀ ਸੇਵਾ ਅਤੇ ਪ੍ਰਭੂ ਦੀ ਯਾਦ ਘਰ 'ਚ ਰਹਿ ਕੇ ਹੀ ਮਨੁੱਖ ਪਰਮ ਸਤਿ ਨੂੰ ਪ੍ਰਾਪਤ ਕਰ ਸਕਦਾ ਹੈ, ਸੰਸਾਰ ਤੋਂ ਵੱਖ ਹੋ ਕੇ ਨਹੀਂ। ਇਸ ਉਪਦੇਸ਼ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਿੱਕਿਮ, ਭੁਟਾਨ, ਤਿੱਬਤ, ਸੁਮੇਰ ਪਰਬਤ, ਮਾਨਸਰੋਵਰ ਦੀ ਝੀਲ, ਬਦਰੀਨਾਥ, ਕੇਦਾਰਨਾਥ, ਜੋਸ਼ੀਮਠ, ਲੱਦਾਖ, ਅਮਰਨਾਥ, ਅਲਮੋੜਾ, ਬਾਗੇਸ਼ਵਰ, ਖਟਮੰਡੂ ਆਦਿ ਸਥਾਨਾਂ ਦੀ ਯਾਤਰਾ ਕੀਤੀ ਤੇ ਅੱਜ ਵੀ ਇਨ੍ਹਾਂ ਥਾਵਾਂ 'ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਦੇ ਨਿਸ਼ਾਨ ਮਿਲਦੇ ਹਨ।
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪਹਿਲੀ ਉਦਾਸੀ 1509 ਵਿਚ ਸੁਲਤਾਨਪੁਰ ਲੋਧੀ ਤੋਂ ਅਰੰਭ ਕੀਤੀ ਅਤੇ ਇਹ ਉਦਾਸੀ ਸਭ ਤੋਂ ਲੰਮੀ ਸੀ। ਇਸ ਉਦਾਸੀ ਦੌਰਾਨ ਹੀ ਗੁਰੂ ਜੀ ਉੱਤਰ ਪ੍ਰਦੇਸ਼ 'ਚ ਨਾਨਕ ਮਤੇ ਤੋਂ ਪੀਲੀਭੀਤ, ਸੀਤਾਪੁਰ, ਲਖਨਊ, ਇਲਾਹਾਬਾਦ, ਸੁਲਤਾਨਪੁਰ, ਬਨਾਰਸ, ਪਟਨਾ, ਮਯਾ, ਸਿਲਹਟ, ਧੁਬੜੀ, ਗੁਹਾਟੀ, ਸਿਲਾਂਗ ਹੁੰਦੇ ਹੋਏ ਗੁਰੂ ਜੀ ਢਾਕਾ ਤੇ ਕਲਕੱਤਾ ਹੋ ਕੇ ਜਗਨਨਾਥਪੁਰੀ ਪਹੁੰਚੇ। ਜਗਨਨਾਥ ਤੋਂ ਸਮੁੰਦਰੀ ਤੱਟ ਦੇ ਨਾਲ-ਨਾਲ ਚਲਦਿਆਂ ਉਨ੍ਹਾਂ ਨੇ ਗੁੰਟੂਰ, ਮਦਰਾਸ ਅਤੇ ਰਾਮੇਸ਼ਵਰ ਦੀ ਯਾਤਰਾ ਕੀਤੀ, ਜਿਥੋਂ ਉਹ ਲੰਕਾ ਪਹੁੰਚੇ ਅਤੇ ਜਾਫਨਾ ਦੇ ਰਾਣਾ ਸ਼ਿਵਨਾਥ ਨੂੰ ਉਨ੍ਹਾਂ ਨੇ ਸਿੱਖੀ ਦੀ ਬਖਸ਼ਿਸ਼ ਕੀਤੀ। ਲੰਕਾ ਦੀ ਯਾਤਰਾ ਸਮਾਪਤ ਕਰਕੇ ਗੁਰੂ ਜੀ ਕੋਚੀਨ ਪਹੁੰਚੇ, ਜਿੱਥੋਂ ਗੁਰੂ ਜੀ ਨੇ ਆਂਧਰਾ ਪ੍ਰਦੇਸ਼ ਵਿਚ ਪ੍ਰਵੇਸ਼ਕੀਤਾ। ਫਿਰ ਸ੍ਰੀ ਗੁਰੂ ਨਾਨਕ ਦੇਵ ਜੀ ਨਾਨਕ ਝੀਰਾ, ਮਾਲਟੇਕਰੀ, ਨਾਂਦੇੜ, ਨਾਮਦੇਵ ਦੇ ਨਗਰ ਨਰਸੀ ਬਾਮਣੀ, ਭਗਤ ਤਿਰਲੋਚਨ ਦੇ ਨਗਰ ਵਾਰਸੀ ਹੁੰਦੇ ਹੋਏ ਔਕੇਸ਼ਵਰ ਪਹੁੰਚੇ ਤੇ ਉਥੋਂ ਉਹ ਇੰਦੌਰ, ਖੰਡਵਾ ਤੋਂ ਨਰਮਦਾ ਨਦੀ ਦੇ ਨਾਲ-ਨਾਲ ਤੁਰਦੇ ਹੋਏ ਜਬਲਪੁਰ ਸ਼ਹਿਰ ਦੇ ਗਵਾਰੀਘਾਟ ਪਹੁੰਚੇ| ਇਸ ਲਈ ਇਹ ਸੰਭਵ ਹੈ ਕਿ ਇਸ ਤਰ੍ਹਾਂ ਦੇ ਭਰਮਾਂ ਨੂੰ ਤੋੜਨ ਅਤੇ ਕਰਮਕਾਂਡਾਂ 'ਚ ਫਸੇ ਹੋਏ ਜੀਵਾਂ ਨੂੰ ਸਿੱਧਾ ਰਾਹ ਵਿਖਾਉਣ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਇਥੇ ਠਹਿਰੇ ਹੋਣ। ਨਰਮਦਾ ਨਦੀ ਦੇ ਖੱਬੇ ਕਿਨਾਰੇ 'ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਯਾਦਗਾਰ ਕਾਇਮ ਹੈ| ਅਪਰਕੰਟਕ ਜਿਥੋਂ ਨਰਮਦਾ ਨਿਕਲ ਦੀ ਹੈ, ਉਥੇ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਯਾਦ ਵਿੱਚ ਗੁਰਦੁਆਰਾ ਸਥਾਪਿਤ ਹੈ।
ਵਾਰਸ
ਗੁਰੂ ਨਾਨਕ ਸਾਹਿਬ ਨੇ ਭਾਈ ਲਹਿਣਾ ਨੂੰ ਗੁਰੂ ਵਾਰਸ ਐਲਾਨਿਆ ਅਤੇ ਉਹਨਾਂ ਦਾ ਨਾਮ ਗੁਰ ਅੰਗਦ ਵਿੱਚ ਤਬਦੀਲ ਕਰ ਦਿੱਤਾ, ਜਿਸ ਦਾ ਅਰਥ ਹੈ "ਇਕ ਬਹੁਤ ਹੀ ਆਪਣਾ" ਜਾਂ "ਤੁਹਾਡਾ ਆਪਣਾ ਹਿੱਸਾ"। ਭਾਈ ਲਹਿਣੇ ਨੂੰ ਵਾਰਸ ਐਲਾਨਣ ਤੋਂ ਕੁਝ ਅਰਸੇ ਬਾਅਦ, ਗੁਰੂ ਨਾਨਕ 22 ਸਤੰਬਰ 1539 ਨੂੰ ਕਰਤਾਰਪੁਰ ਵਿਖੇ 70 ਸਾਲ ਦੀ ਉਮਰੇ ਫ਼ਾਨੀ ਦੁਨੀਆ ਤੋਂ ਰੁਖ਼ਸਤ ਹੋ ਗਏ।[60]
ਇਹ ਵੀ ਵੇਖੋ
ਪ੍ਰਸਿੱਧ ਸਭਿਆਚਾਰ ਵਿੱਚ
2015 ਵਿੱਚ ਇੱਕ ਪੰਜਾਬੀ ਫ਼ਿਲਮ ਨਾਨਕ ਸ਼ਾਹ ਫਕੀਰ ਰਿਲੀਜ਼ ਕੀਤੀ ਗਈ ਸੀ, ਜੋ ਕਿ ਗੁਰੂ ਨਾਨਕ ਦੇਵ ਜੀ ਦੇ ਜੀਵਨ 'ਤੇ ਆਧਾਰਿਤ ਹੈ, ਜਿਸਦਾ ਨਿਰਦੇਸ਼ਨ ਸਰਤਾਜ ਸਿੰਘ ਪੰਨੂ ਨੇ ਕੀਤਾ ਹੈ ਅਤੇ ਗੁਰਬਾਣੀ ਮੀਡੀਆ ਪ੍ਰਾਈਵੇਟ ਲਿਮਟਿਡ ਦੁਆਰਾ ਨਿਰਮਿਤ ਹੈ। ਲਿਮਿਟੇਡ ਰੂਪਕ: ਗੁਰੂ ਨਾਨਕ ਦੀ ਯਾਤਰਾ ਦੀ ਇੱਕ ਟੇਪਸਟਰੀ ਨੌਂ ਵੱਖ-ਵੱਖ ਦੇਸ਼ਾਂ ਵਿੱਚ ਗੁਰੂ ਨਾਨਕ ਦੀਆਂ ਯਾਤਰਾਵਾਂ ਬਾਰੇ ਇੱਕ 2021-22 ਦਸਤਾਵੇਜ਼ੀ ਹੈ।
ਹਵਾਲੇ
- ↑ Gupta 1984, p. 49.
- ↑ Service, Tribune News. "Booklet on Guru Nanak Dev's teachings released". Tribuneindia News Service (in ਅੰਗਰੇਜ਼ੀ).
Rare is a saint who has travelled and preached as widely as Guru Nanak Dev. He was known as Nanakachraya in Sri Lanka, Nanak Lama in Tibet, Guru Rimpochea in Sikkim, Nanak Rishi in Nepal, Nanak Peer in Baghdad, Wali Hind in Mecca, Nanak Vali in Misar, Nanak Kadamdar in Russia, Baba Nanak in Iraq, Peer Balagdaan in Mazahar Sharif and Baba Foosa in China, said Dr S S Sibia, director of Sibia Medical Centre.
- ↑ Baker, Janet (2 October 2019). "Guru Nanak: 550th birth anniversary of Sikhism's founder: Phoenix Art Museum, The Khanuja Family Sikh Art Gallery, 17 August 2019–29 March 2020". Sikh Formations. 15 (3–4): 499. doi:10.1080/17448727.2019.1685641. S2CID 210494526.
- ↑ Baker, Janet (2 October 2019). "Guru Nanak: 550th birth anniversary of Sikhism's founder: Phoenix Art Museum, The Khanuja Family Sikh Art Gallery, 17 August 2019–29 March 2020". Sikh Formations. 15 (3–4): 499. doi:10.1080/17448727.2019.1685641. S2CID 210494526.
- ↑ Baker, Janet (2 October 2019). "Guru Nanak: 550th birth anniversary of Sikhism's founder: Phoenix Art Museum, The Khanuja Family Sikh Art Gallery, 17 August 2019–29 March 2020". Sikh Formations. 15 (3–4): 499. doi:10.1080/17448727.2019.1685641. S2CID 210494526.
- ↑ Baker, Janet (2 October 2019). "Guru Nanak: 550th birth anniversary of Sikhism's founder: Phoenix Art Museum, The Khanuja Family Sikh Art Gallery, 17 August 2019–29 March 2020". Sikh Formations. 15 (3–4): 499. doi:10.1080/17448727.2019.1685641. S2CID 210494526.
- ↑ Baker, Janet (2 October 2019). "Guru Nanak: 550th birth anniversary of Sikhism's founder: Phoenix Art Museum, The Khanuja Family Sikh Art Gallery, 17 August 2019–29 March 2020". Sikh Formations. 15 (3–4): 499. doi:10.1080/17448727.2019.1685641. S2CID 210494526.
- ↑ Baker, Janet (2 October 2019). "Guru Nanak: 550th birth anniversary of Sikhism's founder: Phoenix Art Museum, The Khanuja Family Sikh Art Gallery, 17 August 2019–29 March 2020". Sikh Formations. 15 (3–4): 499. doi:10.1080/17448727.2019.1685641. S2CID 210494526.
- ↑ Baker, Janet (2 October 2019). "Guru Nanak: 550th birth anniversary of Sikhism's founder: Phoenix Art Museum, The Khanuja Family Sikh Art Gallery, 17 August 2019–29 March 2020". Sikh Formations. 15 (3–4): 499. doi:10.1080/17448727.2019.1685641. S2CID 210494526.
- ↑ Baker, Janet (2 October 2019). "Guru Nanak: 550th birth anniversary of Sikhism's founder: Phoenix Art Museum, The Khanuja Family Sikh Art Gallery, 17 August 2019–29 March 2020". Sikh Formations. 15 (3–4): 499. doi:10.1080/17448727.2019.1685641. S2CID 210494526.
- ↑ Baker, Janet (2 October 2019). "Guru Nanak: 550th birth anniversary of Sikhism's founder: Phoenix Art Museum, The Khanuja Family Sikh Art Gallery, 17 August 2019–29 March 2020". Sikh Formations. 15 (3–4): 499. doi:10.1080/17448727.2019.1685641. S2CID 210494526.
- ↑ Hayer 1988, p. 14.
- ↑ Sidhu 2009, p. 26.
- ↑ Khorana 1991, p. 214.
- ↑ Prasoon 2007.
- ↑ ਮੈਕਾਲਿਫ਼, ਮੈਕਸ ਆਰਥਰ (2004) [1909]. The Sikh Religion —।ts Gurus, Sacred Writings and Authors. ਭਾਰਤ: Low Price Publications. p. 1. ISBN 81-86142-31-2.
The third day of the light-half of the month of Baisakh (April–May) in the year AD 1469, but, some historians believe that the Guru was born on 15 April 1469 A.D.
. Generally thought to be the third day of Baisakh (or Vaisakh) of Vikram Samvat 1526. - ↑ 18.0 18.1 18.2 ਮੈਕਾਲਿਫ਼, ਮੈਕਸ ਆਰਥਰ (2004) [1909]. The Sikh Religion —।ts Gurus, Sacred Writings and Authors. India: Low Price Publications. ISBN 81-86142-31-2.
- ↑ ਸਿੰਘ, ਖ਼ੁਸ਼ਵੰਤ (2006). The।llustrated History of the Sikhs. ਭਾਰਤ: Oxford University Press. pp. 12–13. ISBN 0-19-567747-1. Also, according to the Purātan Janamsākhī (the birth stories of Guru Nanak).
- ↑ "Guru Nanak Sahib, Guru Nanak Ji, First Sikh Guru, First Guru Of Sikhs, Sahib Shri Guru Nanak Ji,।ndia". Sgpc.net. Archived from the original on 18 ਫ਼ਰਵਰੀ 2012. Retrieved 9 August 2009.
{{cite web}}
: Unknown parameter|dead-url=
ignored (|url-status=
suggested) (help) - ↑ "The Bhatti's of Guru Nanak's Order". Nankana.com. Archived from the original on 16 ਜੂਨ 2013. Retrieved 9 August 2009.
{{cite web}}
: Unknown parameter|dead-url=
ignored (|url-status=
suggested) (help) - ↑ ਸਿੰਘਾ, ਹ. ਸ. (2000). The Encyclopedia of Sikhism. ਹੇਮਕੁੰਟ ਪ੍ਰੈਸ. p. 125. ISBN 978-81-7010-301-1.
- ↑ ਮਕਲੌਡ, ਵ. ਹ. (2009). The A to Z of Sikhism. Scarecrow Press. p. 86. ISBN 978-0-8108-6828-1.
- ↑ 24.0 24.1 Singh, Dr. Trilochan Singh (1969). Guru Nanak Founder of Sikhism. Delhi: Gurdwara Parbandhak Committee , Sis Giani,Chandni Chowk, Delhi. pp. 8–12, 51, 50 – via http://www.panjabdigilib.org/webuser/searches/displayPage.jsp?ID=5529&page=1&CategoryID=1&Searched=.
For three years Gopal gave elementary education to Nanak in language, arithmetic and other subjects, ......He easily committed to memory , everything that was taught to him...When Gopal gave his first lesson on a secular subject and asked the students to write it on the wooden slate, Nanak wrote some verses in the form of an acrostic. Teacher was taken aback what he saw written on the wooden slate.....He found...acrostic written in couplets of extremely simple Panjabi Language.What surprised him was the profound thought of the poems: ...(a) aida _ He who has created the whole cosmos, His will is evolving it to his purpose . Nanak , the poet( shair) sayeth: He is the cause of all that occurs. __ Guru Nanak : Aasa , Patti, p 433 Page 51 footnote Puratan janm sakhi fixes the marriage date at age of 12 , which is too early , bahi mani singh and meharban janam sakhi fixes marriage age at 15 or 16 which seems to be correct. Bala's Janam sakhi fixes it at 18 which is less probable……page 50 For next 4 years Nanak led a homely life….during this period he had two sons…
{{cite book}}
: External link in
(help); line feed character in|via=
|quote=
at position 737 (help) - ↑ ਕੋਲ, ਵਿਲੀਅਮ ਓਵਨ; ਸੰਭੀ, ਪਿਆਰਾ ਸਿੰਘ (1978). The Sikhs: Their Religious Beliefs and Practices. ਲੰਡਨ: Routledge & Kegan Paul. 9. ISBN 0-7100-8842-6.
{{cite book}}
: Unknown parameter|nopp=
ignored (|no-pp=
suggested) (help) - ↑ "The founder of Sikhism". BBC. Retrieved 3 September 2019.
- ↑ ਕਨਿੰਗਹਮ, ਜੋਸਫ ਡੇਵੀ (1853). A History Of The Sikhs. ਲੰਡਨ: ਜੌਣ ਮਰੀ. pp. 37–38.
- ↑ ਸਿੰਘ, ਗੁਰਨੇਕ. "ਰਾਏ ਬੁਲਾਰ". Encyclopaedia of Sikhism. ਪੰਜਾਬੀ ਯੂਨੀਵਰਸਟੀ ਪਟਿਆਲ਼ਾ. Retrieved 18 August 2015.
- ↑ ਸਿੰਘ, ਕਰਤਾਰ (1984). Life Story Of Guru Nanak. New Delhi: ਹੇਮਕੁੰਟ ਪ੍ਰੈਸ. p. 18. ISBN 978-8170101628.
- ↑ ਸਿੰਘ, ਗੁਰਨੇਕ. "ਸ੍ਰੀ ਚੰਦ". Encyclopaedia of Sikhism. ਪੰਜਾਬੀ ਯੂਨੀਵਰਸਟੀ ਪਟਿਆਲ਼ਾ. Retrieved 18 August 2015.
- ↑ Madanjit Kaur. "Udasi". Encyclopaedia of Sikhism. Punjabi University Patiala. Retrieved 17 September 2015.
- ↑ "Sikh Gurus". Sikh-history.com. Archived from the original on 30 August 2007. Retrieved 11 March 2016.
- ↑ ਕੋਲ, ਵਿਲੀਅਮ ਓਵਨ; ਸੰਭੀ, ਪਿਆਰਾ ਸਿੰਘ (1978). The Sikhs: Their Religious Beliefs and Practices. London: Routledge & Kegan Paul. pp. 9–10. ISBN 0-7100-8842-6.
- ↑ ਲੋਈਜ਼ ਮੋਰੀਨੋ; ਕੇਸਰ ਕੋਲੀਨੋ (2010). Diversity and Unity in Federal Countries. McGill Queen University Press. p. 207. ISBN 978-0-7735-9087-8.
- ↑ ਸੇਵਾ ਸਿੰਘ ਕਲਸੀ. Sikhism. Chelsea House, Philadelphia. pp. 41–50.
- ↑ ਕੋਲ, ਵਿਲੀਅਮ ਓਵਨ; ਸੰਭੀ, ਪਿਆਰਾ ਸਿੰਘ (1995). The Sikhs: Their Religious Beliefs and Practices. Sussex Academic Press. p. 200.
- ↑ Teece, Geoff (2004). Sikhism:Religion in focus. Black Rabbit Books. p. 4. ISBN 978-1-58340-469-0.
- ↑ ਕ੍ਰਿਸਟਫਰ ਸ਼ੈਕਲ; ਅਰਵਿੰਦ ਮੰਡੇਰ (2013). Teachings of the Sikh Gurus: Selections from the Sikh Scriptures. Routledge. pp. xviii–xix. ISBN 978-1-136-45108-9.
- ↑ "ਨਾਨਕ ਬਾਣੀ: ਸ਼ਬਦ, ਰਾਗ, ਰਬਾਬ". Punjabi Tribune Online (in ਹਿੰਦੀ). 2019-11-11. Retrieved 2019-11-13.[permanent dead link]
- ↑ Nikky-Guninder Kaur Singh (2011), Sikhism: An।ntroduction,।B Tauris, ISBN 978-1848853218, pages 2-8
- ↑ ਵਿਲੀਅਮ ਓਵਨ ਕੋਲ ਅਤੇ ਪਿਆਰਾ ਸਿੰਘ ਸੰਭੀ (1995), The Sikhs: Their Religious Beliefs and Practices, Sussex Academic Press, ISBN 978-1898723134, pages 52-53, 46, 95-96, 159
- ↑ Nayar, Kamal Elizabeth; Sandhu, Jaswinder Singh (2007). The Socially Involved Renunciate – Guru Nanaks Discourse to Nath Yogi's. United States of America: State University of New York Press. p. 106. ISBN 978-0-7914-7950-6.
- ↑ Kaur Singh; Nikky Guninder (30 January 2004). Hindu spirituality: Postclassical and modern (Editors: K. R. Sundararajan, Bithika Mukerji). English: Motilal Banarsidass. p. 530. ISBN 81-208-1937-3.
- ↑ 44.0 44.1 David Lorenzen (1995), Bhakti Religion in North India: Community Identity and Political Action, State University of New York Press, ISBN 978-0791420256, pages 1-2, Quote: "Historically, Sikh religion derives from this nirguni current of bhakti religion"
- ↑ Louis Fenech (2014), in The Oxford Handbook of Sikh Studies (Editors: Pashaura Singh, Louis E. Fenech), Oxford University Press, ISBN 978-0199699308, page 35, Quote: "Technically this would place the Sikh community's origins at a much further remove than 1469, perhaps to the dawning of the Sant movement, which possesses clear affinities to Guru Nanak's thought sometime in the tenth century. The predominant ideology of the Sant parampara in turn corresponds in many respects to the much wider devotional Bhakti tradition in northern India."
- ↑ Sikhism, Encyclopædia Britannica (2014), Quote: "In its earliest stage Sikhism was clearly a movement within the Hindu tradition; Nanak was raised a Hindu and eventually belonged to the Sant tradition of northern India",
- ↑ Grewal, JS (October 1998). The Sikhs of the Punjab. United Kingdom: Cambridge University Press. pp. 28 onwards. ISBN 0-521-63764-3.
{{cite book}}
: CS1 maint: year (link) - ↑ Singha, HS (30 May 2009). Sikhism: A Complete Introduction. New Delhi, India: Hemkunt Press. p. 8. ISBN 978-81-7010-245-8.
- ↑ "Guru Nanak: A brief overview of the life of Guru Nanak, the founder of the Sikh religion".
- ↑ Harjinder Singh Dilgeer (2008). Sikh Twareekh. Belgium & India: The Sikh University Press.
- ↑ Jagbir Johal (2011). Sikhism Today. Bloomsbury Academic. pp. 125 note 1. ISBN 978-1-84706-272-7.
- ↑ 52.0 52.1 Winand M. Callewaert; Rupert Snell (1994). According to Tradition: Hagiographical Writing in India. Otto Harrassowitz Verlag. pp. 26–27. ISBN 978-3-447-03524-8.
- ↑ 53.0 53.1 David N. Lorenzen (1995). Bhakti Religion in North India: Community Identity and Political Action. State University of New York Press. pp. 41–42, context: 37–43. ISBN 978-0-7914-2025-6.
- ↑ "Gurdwaras in Bangladesh". Sikhi Wiki.
- ↑ V. L. Ménage (1979), The "Gurū Nānak" Inscription at Baghdad, The Journal of the Royal Asiatic Society of Great Britain and Ireland, Cambridge University Press, No. 1, pages 16-21
- ↑ WH McLeod (2004). Sikhs and Sikhism. Oxford University Press. pp. 127–131. ISBN 978-0-19-566892-6.
- ↑ Mahinder N. Gulati (2008). Comparative Religious And Philosophies: Anthropomorphlsm And Divinity. Atlantic Publishers. pp. 316–319. ISBN 978-81-269-0902-5.
- ↑ Winand M. Callewaert; Rupert Snell (1994). According to Tradition: Hagiographical Writing in India. Otto Harrassowitz Verlag. pp. 27–30. ISBN 978-3-447-03524-8.
- ↑ Harjot Oberoi (1994). The Construction of Religious Boundaries: Culture, Identity, and Diversity in the Sikh Tradition. University of Chicago Press. p. 55. ISBN 978-0-226-61593-6.
- ↑ "The Sikhism Home Page: Guru Nanak". Sikhs.org. Retrieved 9 August 2009.
ਅੱਗੇ ਪੜ੍ਹੋ
- ਮੈਕਾਲਿਫ਼, ਮੈਕਸ (1909) ਦ ਸਿੱਖ ਰਿਲਿਜਨ ਭਾਗ ਪਹਿਲਾ
- ਸਿੰਘ, ਸਾਹਿਬ (ਪ੍ਰੋ.) ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ
ਬਾਹਰੀ ਕੜੀਆਂ
- CS1 ਅੰਗਰੇਜ਼ੀ-language sources (en)
- CS1 errors: unsupported parameter
- CS1 errors: invisible characters
- CS1 errors: external links
- CS1 ਹਿੰਦੀ-language sources (hi)
- Articles with dead external links from ਜੁਲਾਈ 2023
- CS1 maint: year
- Articles having same image on Wikidata and Wikipedia
- Articles with dead external links from ਅਕਤੂਬਰ 2021
- ਸਿੱਖ ਧਰਮ ਦਾ ਇਤਿਹਾਸ
- ਸਿੱਖ ਗੁਰੂ
- ਪੰਜਾਬੀ ਲੋਕ
- ਜਨਮ 1469
- ਗੁਰੂ ਨਾਨਕ ਦੇਵ
- ਧਰਮਾਂ ਦੇ ਬਾਨੀ
- ਪੰਜਾਬ
- ਪੰਜਾਬ ਦਾ ਇਤਿਹਾਸ