ਅਸ਼ਗ਼ਾਬਾਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਅਸ਼ਗਾਬਾਦ ਤੋਂ ਰੀਡਿਰੈਕਟ)
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਅਸ਼ਗ਼ਾਬਾਤ
Aşgabat, Ашхабад
ਅਸ਼ਖ਼ਾਬਾਤ
ਪੋਲਤੋਰਾਤਸਕ (1919-1927)
ਅਸ਼ਗਾਬਾਦ ਦੇ ਨਜ਼ਾਰੇ
ਉਪਨਾਮ: ਇਸ਼ਕ ਦਾ ਸ਼ਹਿਰ
ਉਪਗ੍ਰਹੀ ਨਜ਼ਾਰਾ
ਗੁਣਕ: 37°56′N 58°22′E / 37.933°N 58.367°E / 37.933; 58.367
ਦੇਸ਼  ਤੁਰਕਮੇਨਿਸਤਾਨ
ਸੂਬਾ ਅਹਾਲ ਸੂਬਾ
ਸਥਾਪਤ 1881
ਅਬਾਦੀ (2009)
 - ਕੁੱਲ 9,09,000
ਡਾਕ ਕੋਡ 744000
ਅਸ਼ਗ਼ਾਬਾਤ ਦਾ ਉੱਪਗ੍ਰਿਹੀ ਨਜ਼ਾਰਾ

ਅਸ਼ਗ਼ਾਬਾਤ ਜਾਂ ਅਸ਼ਗਾਬਾਦ (ਤੁਰਕਮੇਨ: Aşgabat, ਫ਼ਾਰਸੀ: عشق‌آباد, ਰੂਸੀ: Ашхабáд, ਰੂਸੀ ਤੋਂ ਲਿਪਾਂਤਰਨ ਵੇਲੇ ਅਸ਼ਖ਼ਾਬਾਦ ਵੀ, 1919-1927 ਵਿਚਕਾਰ ਪੂਰਵਲਾ ਪੋਲਤੋਰਾਤਸਕ) ਤੁਰਕਮੇਨਿਸਤਾਨ, ਮੱਧ ਏਸ਼ੀਆ ਦਾ ਇੱਕ ਦੇਸ਼, ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਇਸ ਦੀ ਅਬਾਦੀ (2001 ਮਰਦਮਸ਼ੁਮਾਰੀ ਅੰਦਾਜ਼ਾ) 695,300 ਹੈ ਅਤੇ 2009 ਦੇ ਅੰਦਾਜ਼ੇ 10 ਲੱਖ ਦੱਸਦੇ ਹਨ। ਇਹ ਸ਼ਹਿਰ ਕਾਰਾ ਕੁਮ ਮਾਰੂਥਲ ਅਤੇ ਕੋਪਤ ਦਾਗ ਪਹਾੜ ਲੜੀ ਵਿਚਕਾਰ ਸਥਿੱਤ ਹੈ। ਇਸ ਦੀ ਜ਼ਿਆਦਾਤਰ ਅਬਾਦੀ ਤੁਰਕਮੇਨ ਹੈ ਜਦਕਿ ਘੱਟ-ਗਿਣਤੀਆਂ ਵਿੱਚ ਰੂਸੀ, ਅਰਮੀਨੀਆਈ ਅਤੇ ਅਜ਼ੇਰੀ ਸ਼ਾਮਲ ਹਨ। ਇਹ ਇਰਾਨ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਮਸ਼ਾਦ ਤੋਂ 250 ਕਿ.ਮੀ. ਦੀ ਵਿੱਥ ਉੱਤੇ ਪੈਂਦਾ ਹੈ।