ਸਮੱਗਰੀ 'ਤੇ ਜਾਓ

ਡਾ. ਭਗਵਾਨ ਦਾਸ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਭਗਵਾਨ ਦਾਸ ਤੋਂ ਮੋੜਿਆ ਗਿਆ)
ਡਾ. ਭਗਵਾਨ ਦਾਸ
ਜਨਮ(1869-01-12)12 ਜਨਵਰੀ 1869
ਵਾਰਾਨਸੀ, ਬਰਤਾਨਵੀ ਸੰਯੁਕਤ ਪ੍ਰਾਂਤ
ਮੌਤ18 ਸਤੰਬਰ 1958(1958-09-18) (ਉਮਰ 89)
ਪੁਰਸਕਾਰਭਾਰਤ ਰਤਨ

ਭਗਵਾਨ ਦਾਸ (12 ਜਨਵਰੀ 1869 – 18 ਸਤੰਬਰ 1958), ਭਾਰਤ ਦੇ ਪ੍ਰਮੁੱਖ ਸ਼ਿਖਿਆ ਸ਼ਾਸਤਰੀ, ਸਤੰਤਰਤਾ ਸੰਗਰਾਮੀ, ਦਾਰਸ਼ਨਿਕ ਅਤੇ ਕਈ ਸੰਸਥਾਵਾਂ ਦੇ ਸੰਸਥਾਪਕ ਸਨ।

ਉਹਨਾਂ ਨੇ ਡਾਕਟਰ ਏਨੀ ਬੇਸੇਂਟ ਦੇ ਨਾਲ ਮਿਲ ਕੇ ਵੀ ਕੰਮ ਕੀਤਾ, ਜੋ ਬਾਅਦ ਵਿੱਚ ਸੈਂਟਰਲ ਹਿੰਦੂ ਕਾਲਜ ਦੀ ਸਥਾਪਨਾ ਦਾ ਪ੍ਰਮੁੱਖ ਕਾਰਨ ਬਣਿਆ। ਸੈਂਟਰਲ ਹਿੰਦੂ ਕਾਲਜ, ਕਾਸ਼ੀ ਹਿੰਦੂ ਯੂਨੀਵਰਸਿਟੀ ਦੀ ਸਥਾਪਨਾ ਦਾ ਮੂਲ ਹੈ। ਬਾਅਦ ਵਿੱਚ ਉਹਨਾਂ ਨੇ ਕਾਸ਼ੀ ਵਿਦਿਆਪੀਠ ਦੀ ਸਥਾਪਨਾ ਕੀਤੀ ਅਤੇ ਉਥੇ ਉਹ ਮੁੱਖ ਅਧਿਆਪਕ ਵੀ ਸਨ। ਡਾਕਟਰ ਭਗਵਾਨ ਦਾਸ ਨੇ ਹਿੰਦੀ ਅਤੇ ਸੰਸਕ੍ਰਿਤ ਵਿੱਚ 30 ਤੋਂ ਵੀ ਜਿਆਦਾ ਕਿਤਾਬਾਂ ਲਿਖੀਆਂ। 1955 ਵਿੱਚ ਉਹਨਾਂ ਨੂੰ ਭਾਰਤ ਦੇ ਸਭ ਤੋਂ ਵੱਡੇ ਸਿਵਲ ਸਨਮਾਨ ਭਾਰਤ ਰਤਨ ਨਾਲ ਸਨਮਾਨਿਆ ਗਿਆ।