ਮਖ਼ਦੂਮ ਮੁਹੀਉੱਦੀਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਮਖ਼ਦੂਮ ਮੋਹਿਉਦੀਨ ਤੋਂ ਰੀਡਿਰੈਕਟ)
ਮਖ਼ਦੂਮ ਮੁਹੀਉੱਦੀਨ
ਜਨਮ(1908-02-04)4 ਫਰਵਰੀ 1908
ਆਂਧਰਾ ਪ੍ਰਦੇਸ਼ ਦੇ ਮੇਡਕ ਜਿਲ੍ਹੇ ਦਾ ਗਰਾਮ ਅੰਦੋਲੇ
ਮੌਤ25 ਅਗਸਤ 1969(1969-08-25) (ਉਮਰ 61)
ਹੈਦਰਾਬਾਦ
ਕੌਮੀਅਤਭਾਰਤੀ
ਕਿੱਤਾਉਰਦੂ ਸ਼ਾਇਰ
ਪ੍ਰਭਾਵਿਤ ਹੋਣ ਵਾਲੇਉਰਦੂ ਸ਼ਾਇਰੀ ਅਤੇ ਭਾਰਤ ਦਾ ਕਮਿਊਨਿਸਟ ਅੰਦੋਲਨ
ਦਸਤਖ਼ਤ
ਵਿਧਾਗਜ਼ਲ

ਮਖ਼ਦੂਮ ਮੁਹੀਉੱਦੀਨ (4 ਫਰਵਰੀ 1908 -25 ਅਗਸਤ 1969) (ਉਰਦੂ: مخدوم محی الدین, ਤੇਲੁਗੂ : మఖ్దూం మొహియుద్దీన్) ਉਰਦੂ ਜ਼ਬਾਨ ਦੇ ਸ਼ਾਇਰ ਹੋਣ ਦੇ ਨਾਲ ਨਾਲ ਨਾਮਵਰ ਕਮਿਊਨਿਸਟ ਆਗੂ ਵੀ ਸਨ।

ਜਿੰਦਗੀ[ਸੋਧੋ]

ਮਖ਼ਦੂਮ 4 ਫਰਵਰੀ 1908 ਨੂੰ ਆਂਧਰਾ ਪ੍ਰਦੇਸ਼ ਦੇ ਮੇਡਕ ਜਿਲ੍ਹੇ ਦੇ ਗਰਾਮ ਅੰਦੋਲੇ ਵਿੱਚ ਵਿੱਚ ਪੈਦਾ ਹੋਏ। ਇਹ ਜਿਲ੍ਹਾ ਉਸ ਸਮੇਂ ਦੀ ਹੈਦਰਾਬਾਦ ਰਿਆਸਤ ਵਿੱਚ ਆਉਂਦਾ ਸੀ ਉਨ੍ਹਾਂ ਦਾ ਤਾੱਲੁਕ ਇੱਕ ਕੱਟੜ ਮਜ਼ਹਬੀ ਖ਼ਾਨਦਾਨ ਨਾਲ ਸੀ। ਉਨ੍ਹਾਂ ਦੇ ਦਾਦਾ ਜੀ ਹੈਦਰਾਬਾਦ ਦੱਕਨ ਦੀ ਤਾਰੀਖ਼ੀ ਮੱਕਾ ਮਸਜਦ ਵਿੱਚ ਕਾਰੀ ਸਨ ਅਤੇ ਬਾਪ ਗ਼ੌਸ ਮੁਹੀਉੱਦੀਨ ਵੀ ਮਜ਼ਹਬੀ ਇਦਾਰੇ ਨਾਲ ਵਾਬਸਤਾ ਸਨ ਅਤੇ ਉਨ੍ਹਾਂ ਦੀ ਰਿਹਾਇਸ਼ ਵੀ ਮਸਜਦ ਹੀ ਵਿੱਚ ਸੀ। ਪੈਦਾਇਸ਼ੀ ਤੌਰ ਉੱਤੇ ਉਨ੍ਹਾਂ ਦਾ ਘਰਾਣਾ ਬੇਹੱਦ ਗਰੀਬ ਸੀ, ਆਪਣੇ ਨੇੜੇ ਤੇੜੇ ਗ਼ੁਰਬਤ ਦਾ ਦੌਰ ਦੌਰਾ ਵੇਖ ਉਹ ਕਮਿਊਨਿਸਟ ਖਿਆਲਾਂ ਤੋਂ ਮੁਤਾਸਿਰ ਹੋ ਗਏ ਅਤੇ ਜਿੰਦਗੀ ਭਰ ਜੱਦੋਜਹਦ ਵਿੱਚ ਰਹੇ।

ਪੜ੍ਹਾਈ ਅਤੇ ਜੱਦੋਜਹਦ[ਸੋਧੋ]

ਮਖਦਮੂ ਨੇ ਉਸਮਾਨੀਆ ਯੂਨੀਵਰਸਿਟੀ ਤੋਂ ਉਰਦੂ ਸਾਹਿਤ ਵਿੱਚ ਐਮ ਏ ਕੀਤੀ ਅਤੇ ਹੈਦਰਾਬਾਦ ਦੇ ਸਿਟੀ ਕਾਲਜ ਵਿੱਚ ਹੀ ਪੜ੍ਹਾਉਣ ਲੱਗੇ ।[1] ਅਧਿਆਪਕੀ ਦੇ ਨਾਲ ਨਾਲ ਹੀ ਉਨ੍ਹਾਂ ਦਾ ਸਾਹਿਤਕ ਅਤੇ ਰਾਜਨੀਤਕ ਕੰਮ ਵੀ ਚੱਲਦਾ ਰਿਹਾ। ਉਹ ਆਪਣੇ ਸਾਰੇ ਕੰਮ ਪੂਰੀ ਤਰ੍ਹਾਂ ਡੁੱਬ ਕੇ ਕਰਦੇ ਸਨ। ਉਨ੍ਹਾਂ ਨੇ ੧੯੪੬-੪੭ ਵਿੱਚ ਨਿਜਾਮ ਦੇ ਖਿਲਾਫ ਚਲੇ ਅੰਦੋਲਨ ਵਿੱਚ ਸਰਗਰਮ ਭਾਗੀਦਾਰੀ ਕੀਤੀ ਅਤੇ ਤੇਲੰਗਾਨਾ ਦੇ ਹਥਿਆਰਬੰਦ ਕਿਸਾਨ ਅੰਦੋਲਨ ਵਿੱਚ ਕੈਫੀ ਆਜਮੀ ਦੇ ਨਾਲ ਬੰਦੂਕ ਲੈ ਕੇ ਵੀ ਲੜੇ । ਉਹ ਉਸ ਸਮੇਂ ਦੀ ਕਮਿਊਨਿਸਟ ਪਾਰਟੀ (ਸੀ ਪੀ ਆਈ) ਦੇ ਸਰਗਰਮ ਮੈਂਬਰ ਸਨ ਅਤੇ ਬਾਅਦ ਵਿੱਚ ਵਿਧਾਇਕ ਵੀ ਚੁਣੇ ਗਏ ਅਤੇ ਆਂਧਰਾ ਪ੍ਰਦੇਸ਼ ਵਿਧਾਨ ਸਭਾ ਵਿੱਚ ਵਿਰੋਧੀ ਪੱਖ ਦੇ ਨੇਤਾ ਵੀ ਰਹੇ।

ਮੌਤ[ਸੋਧੋ]

25 ਅਗਸਤ 1969 ਈ. ਨੂੰ ਜਦੋਂ ਉਹ ਹੈਦਰਾਬਾਦ ਤੋਂ ਇੱਕ ਮੀਟਿੰਗ ਵਿੱਚ ਸ਼ਿਰਕਤ ਕਰਨ ਦਿੱਲੀ ਆਏ ਹੋਏ ਸਨ, ਉਨ੍ਹਾਂ ਦਾ ਇੰਤਕਾਲ ਹੋ ਗਿਆ। ਉਨ੍ਹਾਂ ਨੂੰ ਹੈਦਰਾਬਾਦ ਦੱਕਨ ਵਿੱਚ ਕਬਰਿਸਤਾਨ ਸ਼ਾਹ ਖ਼ਮੂਸ਼ ਵਿੱਚ ਦਫਨ ਕੀਤਾ ਗਿਆ।

ਹਵਾਲੇ[ਸੋਧੋ]