ਸਮੱਗਰੀ 'ਤੇ ਜਾਓ

ਵਾਰਸਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਵਾਰਸਾ ਦਾ ਨਿਸ਼ਾਨ

ਵਾਰਸਾ (ਪੋਲਿਸ਼: Warszawa) ਪੋਲੈਂਡ ਦਾ ਇੱਕ ਪ੍ਰਾਂਤ ਹੈ ਅਤੇ ਪੋਲੈਂਡ ਦੀ ਰਾਜਧਾਨੀ ਹੈ।

ਵਾਰਸਾ ਪ੍ਰਾਂਤ

[ਸੋਧੋ]

ਧਰਾਤਲ ਮੈਦਾਨੀ ਹੈ ਅਤੇ ਇੱਥੇ ਵਿਸਚਲਾ (Vistula) ਨਦੀ ਵਗਦੀ ਹੈ। ਇੱਥੇ ਦੀ ਮਿੱਟੀ ਘੱਟ ਉਪਜਾਊ ਹੈ। ਰਾਈ, ਜਵੀ, ਜੌਂ, ਕਣਕ, ਅਤੇ ਆਲੂ ਮੁੱਖ ਉਪਜ ਹਨ। ਉੱਤਰ ਵਿੱਚ ਜੰਗਲ ਅਤੇ ਦਲਦਲ ਜਿਆਦਾ ਹਨ। ਚੀਨੀ ਅਤੇ ਮਾਚਸ ਬਣਾਉਣਾ, ਚਮੜਾ ਕਮਾਉਣਾ, ਆਟਾ ਪੀਹਣਾ ਅਤੇ ਬਸਤਰ ਉਦਯੋਗ ਇੱਥੇ ਹਨ। ਵਾਰਸਾ, ਪਲੋਕ, ਗਾਸਟੀਨਿਨ, ਪਲੋਂਸਕ ਆਦਿ ਮੁੱਖ ਨਗਰ ਹਨ।

ਵਾਰਸਾ ਨਗਰ

[ਸੋਧੋ]

ਸਥਿਤੀ 52 ਡਿਗਰੀ 15ਮਿ ਉ. ਅਕਸ਼ਾਂਸ਼. ਅਤੇ 21 ਡਿਗਰੀ ਪੂ. ਦੇਸ਼ਾਂਤਰ। ਇਹ ਪੋਲੈਂਡ ਦੀ ਰਾਜਧਾਨੀ ਹੈ। ਨਗਰ ਵਿਸਚੁਲਾ ਨਦੀ ਦੇ ਖੱਬੇ ਪਾਸੇ ਕੰਢੇ ਉੱਤੇ ਬਰਲਿਨ ਦੇ 387 ਮੀਲ ਪੂਰਵ ਵਿੱਚ ਹੈ। ਵਾਰਸਾ ਦਾ ਸੰਬੰਧ ਛੇ ਵੱਡੇ ਮਾਰਗਾਂ ਦੁਆਰਾ ਵਿਆਨਾ, ਕੀਵ, ਸੇਂਟ ਪੀਟਰਸਬਰਗ (ਲੇਨਿਨਗਰੈਡ), ਮਾਸਕੋ, ਦੱਖਣ-ਪੱਛਮੀ ਰੂਸ, ਡਾਨਜਿੰਗ ਅਤੇ ਬਰਲਿਨ ਨਾਲ ਹੈ। ਇਸਪਾਤ, ਚਾਂਦੀ ਦੀ ਚਾਦਰ, ਜੁੱਤੇ, ਮੋਜੇ, ਬਨਾਇਣ, ਦਸਤਾਨੇ, ਤੰਮਾਕੂ, ਚੀਨੀ ਅਤੇ ਮਕਾਨ ਸਜਾਉਣ ਵਾਲੇ ਸਾਮਾਨ ਦੇ ਉਦਯੋਗ ਇੱਥੇ ਹਨ, ਕਿਉਂਕਿ ਇੱਥੇ ਕੁਸ਼ਲ ਕਾਰੀਗਰ ਮਿਲ ਜਾਂਦੇ ਹਨ। ਇੱਥੇ ਮੋਟੇ ਅਨਾਜ, ਚਮੜਾ ਅਤੇ ਕੋਇਲੇ ਦਾ ਵਪਾਰ ਹੁੰਦਾ ਹੈ। ਨਗਰ ਵਿੱਚ ਕਈ ਸ਼ਾਨਦਾਰ ਭਵਨ ਹਨ, ਜਿਹਨਾਂ ਵਿੱਚ ਕੁੱਝ ਰਾਜ ਮਹਿਲ, ਕੁੱਝ ਗਿਰਜਾਘਰ ਹਨ ਅਤੇ ਕੁੱਝ ਮਿਉਨਿਸਿਪਲ ਬੋਰਡ ਦੁਆਰਾ ਅਤੇ ਵਿਅਕਤੀਗਤ ਤੌਰ ਤੇ ਬਣਵਾਈਆਂ ਹੋਈਆਂ ਇਮਾਰਤਾਂ ਹਨ। ਸੁੰਦਰ ਫੁਲਵਾੜੀਆਂ ਵੀ ਹਨ। ਕਲਾ, ਸਾਹਿਤ, ਖੇਤੀਬਾੜੀ ਅਤੇ ਜੰਗਲ ਨਾਲ ਸਬੰਧਤ ਸੰਸਥਾਵਾਂ ਇੱਥੇ ਹਨ।