ਗੁਰੂ ਰਾਮਦਾਸ ਜੀ ਦੀ ਰਚਨਾ, ਕਲਾ ਤੇ ਵਿਚਾਰਧਾਰਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਗੁਰੂ ਰਾਮਦਾਸ ਜੀ ਦੀ ਸਾਰੀ ਰਚਨਾ 1574 ਤੋਂ 1581 ਈ. ਤੱਕ ਗੁਰਿਆਈ ਦੇ ਸੱਤ ਕੁ ਸਾਲਾ ਵਿੱਚ ਰਚੀ। ਇਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਰਾਗਾਂ ਦੀ ਗਿਣਤੀ 19 ਤੋਂ 30 ਕਰ ਦਿੱਤੀ। ਗੁਰੂ ਜੀ ਨੇ 19 ਤੋਂ 30 ਰਾਗ ਕਰ ਕੇ 11 ਰਾਗਾਂ ਵਿੱਚ ਵਾਧਾ ਕੀਤਾ। ਆਪ ਜੀ ਦੇ ਸ਼ਾਮਲ ਕੀਤੇ 11 ਰਾਗ ਇਹ ਹਨ। ਰਾਗ ਦੇਵ ਗੰਧਰੀ, ਰਾਗ ਬਿਹਾਗੜਾ, ਰਾਗ ਜੈਂਤਸਰੀ, ਰਾਗ ਟੋਡੀ, ਰਾਗ ਬੈਰਾੜੀ, ਰਾਗ ਗੌਂਡ, ਰਾਗ ਨਟ-ਨਾਰਾਇਣ, ਰਾਗ ਮਾਲੀ ਗਉੜਾ, ਰਾਗ ਕੰਦਾਰਾ, ਰਾਗ ਕਾਨੜਾ, ਤੇ ਰਾਗ ਕਲਿਆਣ ਆਪ ਜੀ ਦੀ ਰਚਨ, ਰਾਗ ਗਿਰੀ, ਰਾਗ ਮਾਲ, ਰਾਗ ਗਾਉੜੀ, ਰਾਗ ਆਸਾ, ਰਾਗ ਗੁੱਜਰੀ, ਰਾਗ ਦੇਵ ਗੰਧਾਰੀ ਰਾਗ ਬਿਹਾਗੜਾ, ਰਾਗ ਵਡਹੰਸ, ਰਾਗ ਸੌਰਠਿ, ਰਾਗ ਜੈਤਸਰੀ ਰਾਗ ਟੋਡੀ ਰਾਗ ਬੈਰਾੜੀ, ਰਾਗ ਤਿਲੰਗਾ ਰਾਗ ਸੂਹੀ, ਰਾਗ ਬਿਹਾਵਲ, ਰਾਗ ਗੌਂਡ, ਰਾਗ ਰਾਮਕਲੀ, ਰਾਗ ਨਟ ਨਰਾਇਣ ਰਾਗ ਮਾਲੀ ਗਉੜਾ ਰਾਗ ਮਾਰੂ ਰਾਗ ਤੁਖਾਰੀ ਰਾਗ ਕੇਦਾਰਾ, ਰਾਗ ਬਸੰਤ ਰਾਗ ਮਲਾਰ ਰਾਗ ਕਾਨੱੜਾ

ਹਉ ਢੂੰਢੇਦੀ ਸਜਣਾ ਸਜਣੁ ਮੈਡੈ ਨਾਲਿ॥
ਜਨ ਨਾਨਕ ਅਲਖੁ ਨ ਲਖੀਐ ਗੁਰਮੁਖਿ ਦੇਇ ਦਿਖਾਲਿ॥

ਵਾਰ[ਸੋਧੋ]

ਗੁਰੂ ਸਾਹਿਬ ਨੇ 8 ਵਾਰਾ ਦੀ ਸਿਰਜਣਾ ਕੀਤੀ।

  • ਸ੍ਰੀ ਰਾਗ ਕੀ ਵਾਰ ਵਿੱਚ 21 ਪੌੜੀਆ ਹਨ ਤੇ ਹਰ ਇੱਕ ਪਉੜੀ ਨਾਲ 2-2 ਸਲੋਕ ਹਨ।

ਸਪਤ ਦੀਪ ਸਪਤ ਸਾਗਰਾ ਨਵ ਖੰਡ
ਚਾਰ ਵੇਦ ਦਸਅਸਟ ਪਰਾਣ

  • ਦੂਸਰੀ ਵਾਰ ਗਾਉੜੀ: ਵਿੱਚ ਕੁਲ 33 ਪਉੜੀਆਂ 68 ਵਿੱਚ ਪਰਮਾਤਮਾ ਦੀ ਮਹਿਮਾ ਹੈ। ਤੇ ਅਮੂਰਤ ਬ੍ਰਹਮ,ਅਗਮ ਤੇ ਅਗੋਚਰ ਹੈ
  • ਤੀਸਰੀ ਵਾਰ ਬਿਹਾਗੜੇ: ਦੀ ਵਾਰ ਹੈ ਇਸ ਦੀਆਂ ਕੁਲ 21 ਪਉੜੀਆਂ ਅਤੇ ਪੈਤੀ ਸ਼ਲੋਕ ਹਨ। ਜੋ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੂੰ ਚੁਣ ਕੇ ਅੰਕਿਤ ਕੀਤੇ ਹਨ।
  • ਚੋਥੀ ਵਾਰ ਵਡਹੰਸ: ਹੈ। ਜਿਸ ਦੀਆਂ ਪਉੜੀਆਂ 21 ਅਤੇ ਸ਼ਲੋਕ 43 ਹਨ। ਇਹ ਸਭ ਤੋਂ ਪਹਿਲੀ ਵਾਰ ਪਾਉੜੀਆਂ ਵਿੱਚ ਲਿਖ ਗਈ ਸੀ। ਇਸ ਵਿੱਚ ਵਜਨ ਤੋਲ ਦੀ ਖੁਲ ਲਈ ਹੈ।
  • ਪੰਜਵੀ ਵਾਰ ਦਾ ਨਾਮ ਸੋਰਠ ਦੀ ਵਾਰ: ਹੈ ਇਸ ਵਿੱਚ 29 ਪਉੜੀਆਂ ਅਤੇ 58 ਸ਼ਲੋਕ ਹਨ। ਹਰ ਪਾਉੜੀ ਨਾਲ ਦੋ-2 ਸਲੋਕ ਅੰਕਿਤ ਹਨ।
  • ਛੇਵੀ ਬਿਲਾਵਲ ਦੀ ਵਾਰ: 13 ਪਾਉੜੀਆਂ ਹਨ। ਇਹ ਗੁਰੂ ਜੀ ਦੀ ਸਭ ਤੋਂ ਲਘੂ ਵਾਰ ਹੈ। ਇਸ ਦੇ ਕੁੱਲ 27 ਸਲੋਕ ਹਨ।
  • ਸੱਤਵੀ ਵਾਰ ਸਾਰੰਗ ਦੀ: ਇਸ ਦੀਆਂ 36 ਪਉੜੀਆਂ ਹਨ। ਤੇ 74 ਸਲੋਕ ਹਨ। ਗੁਰੂ ਗੰਥ ਸਾਹਿਬ ਵਿੱਚ ਅੰਕਿਤ ਬਾਈ ਵਾਰਾਂ ਵਿਚੋਂ ਸਭ ਤੋਂ ਲੰਮੀ ਵਾਰ ਹ
  • ਅੱਠਵੀਂ ਵਾਰ ਰਾਗ ਕਾਨੜਾ ਦੀ ਵਾਰ ਹੈ।

ਘੋੜੀਆਂ[ਸੋਧੋ]

ਗੁਰੂ ਗ੍ਰੰਥ ਸਾਹਿਬ ਵਿੱਚ ਪੰਨਾ ਨੰ: 575 ਅਤੇ 576 ਵਿੱਚ ਘੋੜੀਆਂ ਦਰਜ ਹੈ। ਇਹ ਵਿਆਹ ਦੀਆਂ ਹੋਰ ਰਸਮਾਂ ਪੂਰੀਆਂ ਕਰਨ ਤੋਂ ਪਹਿਲਾ, ਲਾੜੇ ਨੂੰ ਘੋੜੀ ਤੇ ਬਿਠਾ ਕੇ ਲਾੜੀ ਦੇ ਘਰ ਲੈ ਜਾਦੇ ਹਨ। ਘੋੜੀਆਂ ਦਾ ਨਾਮ ਆਤਮਿਕ ਗਿਆਨ ਕਰ ਕੇ ਹੀ ਇੱਕ ਵਡਮੁਲੀ ਕਿਰਤ ਹੈ।

ਲਾਵਾਂ[ਸੋਧੋ]

ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਪੰਨਾ 773-774 ਉੱਤੇ ਸੂਹੀ ਰਾਗ ਦੇ ਛਤਾਂ ਵਿੱਚ ਹੀ ਲਾਵਾਂ ਦੇ ਚਾਰ ਛੰਦ ਆਉਂਦੇ ਹਨ। ਗੁਰੂ ਸਾਹਿਬ ਦੇ ਜੀਵਨ ਦਾ ਆਦਰਸ ਵਾਹਿਗੁਰੂ - ਪਤੀ ਨਾਲ ਜੀਵ ਇਸਤ੍ਰੀ ਦਾ ਮੰਨ ਮੰਨਿਆ ਹੈ। ਮਾਰ ਸੋਲਹੇ: ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਪੰਨਾ 1069-1071 ਉੱਤੇ ਰਾਗ ਮਾਰੂ ਵਿੱਚ ਇੱਕ ਵਿਸ਼ੰਮ ਛੇਦ ਰੂਪ ਸੋਲਹੇ ਦਰਜ ਹਨ। ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ ਸੋਹਲਾਆਨੰਦ ਦਾ ਗੀਤ ਹੈ, ਸੋਭਨ ਸਮੇਂ ਗਾਇਆ ਗੀਤ ਹੈ। ਇਸ ਦਾ ਸਾਰ ਵਾਹਿਗੁਰੂ ਦੇ ਨਾਮ ਦਾ ਸਿਮਰਣ ਕਰੋ।

ਵਣਜਾਰਾ[ਸੋਧੋ]

ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਪੰਨਾ 81 ਉੱਤੇ ਇੱਕ ਸ਼ਬਦ ਮਿਲਦਾ ਹੈ, ਗੁਰੂ ਜੀ ਨੇ ਜੀਵ ਨੂੰ ਉਸ ਵਣਜਾਰਾ ਦੀ ਉਪਮਾ ਦਿੱਤੀ ਜੋ ਕਿ ਦ੍ਰਿਸ਼ਟਮਾਨ ਸੰਸਾਰ ਵਿੱਚ ਝੂਠ ਦਾ ਵਣਜ ਕਰਨ ਆਇਆ ਹੈ।

ਮੈਂ ਹਰ ਬਿਨ ਅਵਰੁ ਨ ਕੋਇ।
ਹਰਿ ਕਰੁ ਸਰਣਾਈ ਪਾਈਐ ਵਣਜਾਰਿਆ ਮਿਤ੍ਰ
ਵਡਭਾਗ ਪਰਾਪਤ ਹੋਇ॥

ਕਲਾਪੱਖ[ਸੋਧੋ]

ਗੁਰੂ ਰਾਮਦਾਸ ਜੀ ਨੇ ਮਹਾਨ ਬਾਈ ਦੀ ਰਚਨਾ ਕੀਤੀ ਹੈ। ਗੁਰੂ ਰਾਮਦਾਸ ਜੀ ਦੁਆਰਾ ਰਚੇ ਛੰਤਾਂ ਦਾ ਪ੍ਰਧਾਨ ਸੁਰ ਅਧਿਆਤਮਿਕਤਾ ਅਤੇ ਭਗਤੀ ਭਾਵਨਾ ਦਾ ਹੈ ਜੋ ਮਨੁੱਖ ਤੇ ਉਸ ਦੇ ਜੀਵਨ ਨਾਲ ਸੰਬੰਧਤ ਹੈ। ਅਧਿਆਤਮਿਕ ਅਤੇ ਧਾਰਮਿਕ ਭਾਵਨਾ ਨੇ ਸੰਸਾਰ ਨੂੰ ਨਵੀਂ ਜੀਵਨ ਜਾਂਚ ਦੀ ਵਿਧੀ ਦਸੀ ਹੈ। ਗੁਰੂ ਰਾਮਦਾਸ ਜੀ ਨੇ ਗੁਰਬਾਣੀ ਰਚਨਾ ਵਿੱਚ ਬਿੰਬਾਬਲੀ ਨੂੰ ਤਿੰਨ ਭਾਗਾਂ ਵਿੱਚ ਵੰਡਿਆਂ ਹੈ। ਪ੍ਰਕਿਰਤੀ ਨਾਲ ਗੁਰੁ ਸਾਹਿਬ ਨੇ ਅਥਾਹ ਸੋਹ ਦਾ ਪ੍ਰਗਟਾਅ ਕਰਦਿਆ ਵੰਨ-ਸੁਵੇਨੇ ਕਾਵਿ-ਬਿੰਬਾਂ ਦੀ ਚੋਣ ਭਾਵ ਜਗਤ ਨੂੰ ਰੂਪਮਾਨ ਕੀਤਾ। ਜੀਵ-ਜੰਤੂ ਤੇ ਬਨਸਪਤੀ ਦੀ ਕਾਵਿ ਬਿੰਬ ਦੀ ਸਿਰਜਣਾ ਕੀਤੀ। ਗੁਰੂ ਜੀ ਨੇ ਦ੍ਰਿਸ਼ਟੀ ਮੂਲ, ਬਿੰਬ, ਨਾਟਮੂਲਕ ਬਿੰਬ, ਸਪਰਸ਼ ਮੂਲਕ ਬਿੰਬ, ਗੰਧ ਮੂਲਕ ਬਿੰਬ, ਰਸ ਮੂਲਕ ਬਿੰਬ ਦੀ ਵਰਤੋ ਕੀਤੀ ਹੈ। ਗੁਰੂ ਜੀ ਨੇ ਅਲੰਕਾਰ ਤੇ ਛੰਦ ਵਿੱਚ ਬਾਣੀ ਦਰਜ ਹੈ। ਪਾਉੜੀ ਵਿੱਚ ਰਚਨਾ ਕੀਤੀ ਗਈ ਹੈ। ਗੁਰੂ ਰਾਮਦਾਸ ਜੀ ਦੀ ਬਾਣੀ ਵਿੱਚ ਸਾਰੇ ਰਸਾ ਦੀ ਭਰਮਾਰ ਹੈ।

ਹਰਿ ਬਿਨੁ ਰਹਿ ਨ ਸਕਉ ਇੱਕ ਰਾਤੀ
ਜਿਉ ਬਿਨੁ ਅਮਲੈ ਅਮਲੀ ਮਰਿ ਜਾਈ
ਹੈ ਤਿਉ ਹਰਿ ਬਿਨੁ ਰਸ ਮਰਾ

ਸ਼ੈਲੀਗਤ ਬਾਣੀ[ਸੋਧੋ]

ਗੁਰੂ ਰਾਮਦਾਸ ਜੀ ਦੀ ਬਾਣੀ ਦੀ ਪ੍ਰਥਮ ਸੈਲੀਗਤ ਖੂਬੀ ਅਰੁਕ ਵਹਾ ਗਤੀਸ਼ੀਲਤਾ ਅਤੇ ਰਵਾਨਗੀ ਦੀ ਹੈ। ਲਿਖਣ ਵਿਧੀ ਗਮਗੀਨ ਨਹੀਂ ਸ਼ਹਿਰੀ ਹੈ।ਸ਼ੈਲੀ ਦੀ ਰਵਾਨਗੀ ਦੀ ਖਾਸੀਅਤ ਸ਼ਬਦਾਂ ਦਾ ਦੁਹਰਾਉ ਕਹੀ ਜਾ ਸਕਦੀ ਹੈ। ਤੇ ਰਾਗ ਬੱਧਤਾ ਹੈ। ਵਿਚਾਰਧਾਰਾ: ਗੁਰੂ ਰਾਮਦਾਸ ਜੀ ਨੇ ਬਹੁਤ ਸਾਰੀ ਬਾਣੀ ਦੀ ਰਚਨਾ ਕੀਤੀ ਹੈ ਉਹਨਾਂ ਦੀ ਰਚਨਾ ਗਮਗੀਨ ਹੀ ਨਹੀਂ ਸਹੀਰੀ ਵੀ ਹੈ। ਗੁਰੂ ਜੀ ਦੀ ਅਧਿਆਤਮਕ ਅਤੇ ਰਹੱਸਵਾਦੀ ਪ੍ਰਕ੍ਰਿਤੀ ਵਿਚਾਰਧਾਰਾ ਹੈ। ਗੁਰੂ ਜੀ ਦੀ ਬਾਣੀ ਮਨੁੱਖ ਨੂੰ ਮਨਮੁੱਖ ਤੋਂ ਗੁਰਮੱਖ, ਮੰਦ ਤੋਂ ਚੰਗਾ ਸੀਮਤ ਤੋਂ ਅਸੀਮਤ ਅਸਮੱਰਥ ਤੋਂ ਸਮਰੱਥ ਬਣਨ ਦਾ ਉਤਸਾਹ ਜਗਾਉਂਦੀ ਹੈ। ਗੁਰੂ ਜੀ ਰਾਗਾ ਦੀ ਗਿਣਤੀ 19 ਤੋਂ 30 ਕਰ ਦਿੱਤੀ ਧਰਮ ਦੇ ਦਰਵਾਜੇ ਦੀਨ ਦੁਖੀਆਂ ਅਤੇ ਦਲਿਤ ਵਰਗਾਂ ਲਈ ਵੀ ਖੁੱਲੇ ਸਨ। ਗੁਰੂ ਜੀ ਦਾ ਸੰਘਰਸ਼ੀਲ ਜੀਵਨ ਸੰਸਾਰ ਲਈ ਪ੍ਰੇਰਣਾ ਸ਼ਰੋਤ ਹੈ ਉਹਨਾਂ ਦੀ ਮਹਾਨਤਾ ਚਾਰ ਅਧਿਆਤਮਕ ਰੁਤਬਿਆਂ ਸਰੀਅਤ, ਤਰੀਕਤ, ਹਕੀਕਤ ਤੇ ਮਾਰਫਤ ਤੋਂ ਉੱਚੀ ਦੱਸੀ। ਗੁਰੂ ਰਾਮਦਾਸ ਜੀ ਧਰਮ ਨਿਰਪੱਖ ਸ਼ਖਸੀਅਤ ਦੇ ਸਵਾਮੀ ਸਨ ਤੇ ਹਰ ਵਰਗ ਨੂੰ ਬਰਾਬਰ ਮਾਣ ਸਤਿਕਾਰ ਦਿੱਤਾ ਹੈ। ਅੰਮ੍ਰਿਤਸਰ ਸਰਬ ਸਾਂਝੀਵਾਲਤਾ ਦਾ ਚਿੰਨ੍ਹ ਹੈ ਅਜਿਹਾ ਜਿੱਥੇ ਊਚ-ਨੀਚ ਜਾਤ-ਪਾਤ ਜਾਂ ਧਾਰਮਿਕ ਵਿਤਕਰੇ ਨਹੀਂ ਇੱਕ ਸਾਂਝੀ ਕੋਮੀਅਤ ਦਾ ਆਦਰਸ਼ ਪਰਚਾਇਆ। ਉੱਚ ਕੋਟੀ ਦੇ ਕਵੀ, ਨਿਪੁੰਨ ਸਾਹਿਤਕਾਰ, ਅਦੁਤੀ ਸੰਗੀਤਾ ਗਿਆਤਾ, ਮਹਾਨ ਵਿਰਮਾਤਾ ਤੇ ਬਹੁੱਪਖੀ ਵਿਅਕਤਿਤਵ ਦੇ ਮਾਲਕ ਸਨ। ਗੁਰੂ ਰਾਮਦਾਸ ਜੀ ਨੇ ਸੰਸਾਰ ਮੁਕਤੀ ਅਤੇ ਪਰਮਾਤਮਾ ਮਿਲਾਪ ਲਈ ਨਾਮ ਸਿਮਰਣ ਨੂੰ ਆਧਾਰ ਦੱਸਿਆ ਹੈ। ਗੁਰੂ ਰਾਮਦਾਸ ਜੀ ਨੇ ਸੰਸਾਰ ਦੀ ਨਾਸ਼ਵਾਨਤਾ ਨੂੰ ਖਤਮ ਕਰਨ ਲਈ ਨਾਮ ਸਿਮਰਣ ਨੂੰ ਆਧਾਰ ਬਣਾਇਆ। ਗੁਰੂ ਰਾਮਦਾਸ ਜੀ ਨੇ ਜਤਾ-ਪਾਤ ਖੰਡਨ ਕਰ ਕੇ ਲੋਕਾਂ ਨੂੰ ਭਰਮਾਂ ਤੋਂ ਬਾਹਰ ਤੇ ਕੁਕਰਮ ਕਰਨ ਤੋਂ ਰੋਕਿਆ ਔਰਤ ਜਾਤੀ ਨਾਲ ਹੋ ਰਿਹਾ ਧੱਕਾ ਤੇ ਸਤੀ ਪ੍ਰਥਾ ਦੀ ਰਸਮ ਨੂੰ ਖਤਮ ਕੀਤਾ।ਤੇ ਸੰਸਾਰ ਨੂੰ ਗਿਆਨ ਮਾਰਗ ਤੇ ਚੱਲਣ ਦਾ ਰਸਤਾ ਦਿਖਾਇਆ। ਸਾਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਬਾਣੀ ਮੁੱਖ ਰੂਪ ਵਿੱਚ ਆਧਿਆਤਮਿਕ ਕਾਵਿ ਹੈ

ਸਹਾਇਕ ਪੁਸਤਕਾਂ[ਸੋਧੋ]

ਹਵਾਲੇ[ਸੋਧੋ]