ਸਮੱਗਰੀ 'ਤੇ ਜਾਓ

ਮੌਲਾਨਾ ਅਬੁਲ ਕਲਾਮ ਆਜ਼ਾਦ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਅਬੁਲ ਕਲਾਮ ਆਜ਼ਾਦ ਤੋਂ ਮੋੜਿਆ ਗਿਆ)
ਅਬੁਲ ਕਲਾਮ ਆਜ਼ਾਦ
ਸਿਖਿਆ ਮੰਤਰੀ, ਭਾਰਤ
ਦਫ਼ਤਰ ਵਿੱਚ
15 ਅਗਸਤ 1947 – 2 ਫਰਵਰੀ 1958
ਪ੍ਰਧਾਨ ਮੰਤਰੀਜਵਾਹਰਲਾਲ ਨਹਿਰੂ
ਨਿੱਜੀ ਜਾਣਕਾਰੀ
ਜਨਮ(1888-11-11)11 ਨਵੰਬਰ 1888
ਮੱਕਾ, ਹੇਜਾਜ਼ ਵਿਲਾਇਤ, ਉਸਮਾਨੀਆ ਸਲਤਨਤ (ਹੁਣ ਸਉਦੀ ਅਰਬ)
ਮੌਤ22 ਫਰਵਰੀ 1958(1958-02-22) (ਉਮਰ 69)
ਦਿੱਲੀ, ਭਾਰਤ
ਜੀਵਨ ਸਾਥੀਜ਼ੁਲੈਖਾ ਬੇਗਮ
ਦਸਤਖ਼ਤ

ਅਬੁਲ ਕਲਾਮ ਮੁਹਿਉੱਦੀਨ ਅਹਿਮਦ ਆਜ਼ਾਦ pronunciation  (Urdu: مولانا ابوالکلام محی الدین احمد آزاد, ਬੰਗਾਲੀ: আবুল কালাম মুহিয়ুদ্দিন আহমেদ আজাদ) (11 ਨਵੰਬਰ 1888 – 22 ਫਰਵਰੀ 1958) ਭਾਰਤੀ ਵਿਦਵਾਨ ਅਤੇ ਭਾਰਤ ਦੇ ਆਜ਼ਾਦੀ ਸੰਗਰਾਮ ਦਾ ਸੀਨੀਅਰ ਆਗੂ ਸੀ। ਉਹ ਮਹਾਤਮਾ ਗਾਂਧੀ ਦੇ ਸਿਧਾਂਤਾਂ ਦਾ ਸਮਰਥਕ ਸੀ। ਉਸ ਨੇ ਹਿੰਦੂ-ਮੁਸਲਮਾਨ ਏਕਤਾ ਲਈ ਕਾਰਜ ਕੀਤਾ, ਅਤੇ ਉਹ ਵੱਖ ਮੁਸਲਮਾਨ ਰਾਸ਼ਟਰ (ਪਾਕਿਸਤਾਨ) ਦੇ ਸਿਧਾਂਤ ਦਾ ਵਿਰੋਧ ਕਰਨ ਵਾਲੇ ਮੁਸਲਮਾਨ ਨੇਤਾਵਾਂ ਵਿੱਚੋਂ ਇੱਕ ਸੀ। 1992 ਵਿੱਚ ਉਸਦਾ ਮਰਨ-ਉਪਰੰਤ ਭਾਰਤ ਰਤਨ ਨਾਲ ਸਨਮਾਨ ਕੀਤਾ ਗਿਆ। [1] ਖਿਲਾਫਤ ਅੰਦੋਲਨ ਵਿੱਚ ਉਨ੍ਹਾਂ ਦੀ ਮਹੱਤਵਪੂਰਣ ਭੂਮਿਕਾ ਸੀ। 1923 ਵਿੱਚ ਉਹ ਇੰਡੀਅਨ ਨੈਸ਼ਨਲ ਕਾਂਗਰਸ ਦਾ ਸਭ ਤੋਂ ਘੱਟ ਉਮਰ ਦਾ ਪ੍ਰਧਾਨ ਬਣਿਆ। ਆਜ਼ਾਦੀ ਦੇ ਬਾਅਦ ਉਹ ਭਾਰਤ ਦਾ ਸੰਸਦ ਮੈਂਬਰ ਚੁਣਿਆ ਗਿਆ ਅਤੇ ਉਹ ਭਾਰਤ ਦਾ ਪਹਿਲਾ ਸਿੱਖਿਆ ਮੰਤਰੀ ਬਣਿਆ।

ਉਸ ਨੇ ਇੱਕ ਪੱਤਰਕਾਰ ਦੇ ਤੌਰ ਤੇ ਆਪਣੇ ਕੰਮ ਨਾਲ ਆਪਣਾ ਨਾਮ ਬਣਾਇਆ। ਉਸਨੇ ਜੁਲਾਈ 1912 ਵਿੱਚ ਕਲਕੱਤਾ ਤੋਂ ਉਰਦੂ ਸਪਤਾਹਿਕ ਅਲ-ਹਲਾਲ ਸ਼ੁਰੂ ਕੀਤਾ। ਉਹ ਆਪਣੀਆਂ ਲਿਖਤਾਂ ਵਿੱਚ ਬ੍ਰਿਟਿਸ਼ ਰਾਜ ਦੀ ਆਲੋਚਨਾ ਅਤੇ ਭਾਰਤੀ ਰਾਸ਼ਟਰਵਾਦ ਦੇ ਕਾਜ਼ ਦੀ ਵਕਾਲਤ ਕਰਦਾ ਸੀ। ਉਸ ਨੇ ਆਜ਼ਾਦੀ ਅੰਦੋਲਨ ਤੋਂ ਫਾਸਲਾ ਰੱਖਣ ਦੀ ਅਲੀਗੜ ਲੀਹ ਦੀ ਵਿਰੋਧਤਾ ਕੀਤੀ। 1914'ਚ ਯੂਰਪ ਵਿੱਚ ਜੰਗ ਛਿੜ ਜਾਣ ਤੇ ਉਸ ਦੇ ਰਸਾਲੇ ਤੇ ਪਬੰਦੀ ਲਗ ਗਈ ਤੇ ਉਸ ਨੂੰ ਬੰਗਾਲ ਤੋ ਬਾਹਰ ਕੱਢ ਦਿਤਾ ਗਿਆ। ਬੰਬਈ,ਪੰਜਾਬ,ਦਿੱਲੀ ਅਤੇ ਸਯੁਕਤ ਰਾਜਾਂ ਦੀਆਂ ਸਰਕਾਰਾਂ ਨੇ ਵੀ ਉਹਨਾਂ ਦੇ ਪਰਵੇਸ਼ ਤੇ ਪਾਬੰਦੀ ਲਗਾ ਦਿੱਤੀ ਇਸ ਲਈ ਉਹ ਬਿਹਾਰ ਚਲੇ ਗਿਆ। ਪਹਿਲੀ ਜਨਵਰੀ 1920 ਤੱਕ ਉਹ ਰਾਂਚੀ ਵਿੱਚ ਨਜਰਬੰਦ ਰਿਹਾ। ਇਸ ਦੌਰਾਨ ਉਹ ਖਿਲਾਫ਼ਤ ਅੰਦੋਲਨ ਦਾ ਨੇਤਾ ਬਣ ਗਿਆ ਅਤੇ ਇਸੇ ਦੌਰਾਨ ਮਹਾਤਮਾ ਗਾਂਧੀ ਦੇ ਨਾਲ ਨਜ਼ਦੀਕੀ ਸੰਪਰਕ ਵਿੱਚ ਆਇਆ ਅਤੇ ਅਹਿੰਸਕ ਸਿਵਲਨਾਫੁਰਮਾਨੀ ਦੇ ਗਾਂਧੀ ਦੇ ਵਿਚਾਰਾਂ ਦਾ ਜੋਸ਼ੀਲਾ ਸਮਰਥਕ ਬਣ ਗਿਆ ਹੈ, ਅਤੇ 1919 ਰੋਲਟ ਐਕਟ ਦੇ ਵਿਰੋਧ ਵਿਚ ਨਾਮਿਲਵਰਤਨ ਲਹਿਰ ਨੂੰ ਸੰਗਠਿਤ ਕਰਨ ਦਾ ਕੰਮ ਕੀਤਾ। ਕਲਕੱਤਾ ਸੇਸ਼ਨ 1920 ਵਿੱਚ ਉਹ ਆਲ-ਇੰਡੀਆ ਖਿਲਾਫਤ ਕਮੇਟੀ ਦਾ ਪਰਧਾਨ ਚੁਣਿਆ ਗਿਆ ਅਤੇ 1924 ਵਿੱਚ ਦਿੱਲੀ ਵਿਖੇ ਯੂਨਿਟੀ ਕਾਨਫਰੰਸ ਦਾ ਵੀ ਪਰਧਾਨ ਚੁਣਿਆ ਗਿਆ। 1928 ਵਿੱਚ ਉਹਨਾਂ ਨੇ ਨੇਸ਼ਨਲਿਸ੍ਟ ਮੁਸਲਿਮਜ ਕਾਨਫਰੰਸ ਦੀ ਪ੍ਰਧਾਨਗੀ ਕੀਤੀ। 1923 ਤੇ ਫਿਰ 1940 ਵਿੱਚ ਅਤੇ ਫਿਰ 1946 ਉਸ ਨੂੰ ਨੈਸ਼ਨਲ ਕਾਂਗਰਸ ਦਾ ਪਰਧਾਨ ਚੁਣਿਆ ਗਿਆ। ਉਸ ਨੇ ਕਾਂਗਰਸ ਪਾਰਟੀ ਵਲੋਂ 1946 ਵਿੱਚ ਬ੍ਰਿਟਿਸ਼ ਕੈਬਿਨੇਟ ਮਿਸ਼ਨ ਨਾਲ ਗਲਬਾਤ ਦੀ ਅਗਵਾਈ ਕੀਤੀ। ਭਾਰਤ ਦੀ ਅਜਾਦੀ ਦੀ ਜਿੱਤ (India wins freedom ਦਾ ਪੰਜਾਬੀ ਅਨੁਵਾਦ) ਉਸਦੀ ਲਿਖੀ ਚਰਚਿਤ ਕਿਤਾਬ ਮਹਿਜ ਇੱਕ ਕਿਤਾਬ ਨਹੀੰ ਬਲਿਕ ਦੇਸ਼ ਦੀ ਆਜ਼ਾਦੀ ਅੰਦੋਲਨ ਦੀਆਂ ਪਰਾਪਤੀਆਂ, ਗਲਤੀਆਂ, ਘਾਟਾਂ ਤੇ ਲਹਿਰ ਦੇ ਵੱਡੇ-ਵੱਡੇ ਆਗੂਆਂ ਦੇ ਕਿਰਦਾਰਾਂ ਬਾਰੇ ਮੁਲਾਂਕਣ ਇੱਕ ਵੱਖਰੀ ਕਿਸਮ ਦੇ ਇਤਹਾਸ ਦੀ ਰਚਨਾ ਹੈ। ਉਸ ਨੇ ਉਰਦੂ ਜੁਬਾਨ ਵਿੱਚ ਅਲ-ਬਯਾਨ (1915) ਅਤੇ ਤਰਜੁਮਾਨ-ਉਲ-ਕੁਰਾਨ (1933-36) ਜੋ ਟੀਕੇ ਹਨ,ਤਜਕਰਾਹ (1916) ਇੱਕ ਆਤਮਕਥਾ ਅਤੇ ਗੁਬਾਰੇ ਖਾਤਿਰ (1943) ਪਤਰਾਂ ਦਾ ਸੰਗ੍ਰਹਿ ਹੈ ਅਨੇਕ ਰਚਨਾਵਾਂ ਪ੍ਰਕਾਸ਼ਿਤ ਕੀਤੀਆਂ।

ਮੌਲਾਨਾ ਨੇ ਲੜਕਪਣ ਵਿੱਚ ਹੀ ਸ਼ਾਇਰੀ ਕਰਨੀ ਸ਼ੁਰੂ ਕਰ ਦਿੱਤੀ ਸੀ ਅਤੇ ਆਜ਼ਾਦ ਤਖ਼ੱਲਸ ਰੱਖ ਲਿਆ ਸੀ। ਪਰ ਬਾਅਦ ਵਿੱਚ ਆਜ਼ਾਦੀ ਸੰਗਰਾਮ ਵਿੱਚ ਸਰਗਰਮ ਹੋਣ ਉਪਰੰਤ ਉਨ੍ਹਾਂ ਦੀਆਂ ਮਸਰੂਫ਼ੀਆਂ ਇਸ ਕਦਰ ਵਧ ਗਈਆਂ ਕਿ ਸ਼ਾਇਰੀ ਲਈ ਵਕਤ ਨਹੀਂ ਮਿਲਿਆ ਲੇਕਿਨ ਤਖ਼ੱਲਸ ਉਸ ਦੇ ਨਾਮ ਦਾ ਅਨਿੱਖੜ ਅੰਗ ਜ਼ਰੂਰ ਬਣ ਗਿਆ। ਮੌਲਾਨਾ ਦੀ ਆਤਮਕਥਾ "ਆਜ਼ਾਦ ਕੀ ਕਹਾਣੀ, ਆਜ਼ਾਦ ਕੀ ਜ਼ਬਾਨੀ" ਵਿੱਚ ਵੀ ਉਸਦੇ ਕੁਝ ਸ਼ੇਅਰ ਸ਼ਾਮਿਲ ਹਨ।


ਨਮੂਨਾ ਸ਼ਾਇਰੀ

[ਸੋਧੋ]

ਰੁਬਾਈ

[ਸੋਧੋ]

ਥਾ ਜੋਸ਼ੋ ਖ਼ਰੋਸ਼ ਇਤਫ਼ਾਕੀ ਸਾਕੀ
ਅਬ ਜ਼ਿੰਦਾ ਦਿਲੀ ਕਹਾਂ ਹੈ ਬਾਕੀ ਸਾਕੀ
ਮੈਖ਼ਾਨੇ ਨੇ ਰੰਗ ਓ ਰੂਪ ਬਦਲਾ ਐਸਾ
ਮੈਕਸ਼ ਮੈਕਸ਼ ਰਹਾ, ਨਾ ਸਾਕੀ ਸਾਕੀ

ਇੱਕ ਗ਼ਜ਼ਲ ਦੇ ਤਿੰਨ ਸ਼ੇਅਰ

[ਸੋਧੋ]

ਨਸ਼ਤਰ ਬਾ ਦਿਲ ਹੈ ਆਹ ਕਿਸੀ ਸਖ਼ਤ ਜਾਨ ਕੀ
ਨਕਲੀ ਸਦਾ ਤੋ ਫ਼ਸਦ ਖੁੱਲੇਗੀ ਜ਼ਬਾਨ ਕੀ

ਗੁੰਬਦ ਹੈ ਗਰਦ ਬਾਰ ਤੋ ਹੈ ਸ਼ਾਮਿਆਨਾ ਗਰਦ
ਸ਼ਰਮਿੰਦਾ ਮਿਰੀ ਕਬਰ ਨਹੀਂ ਸਾਇਬਾਨ ਕੀ

ਆਜ਼ਾਦ ਬੇ ਖ਼ੁਦੀ ਕੇ ਨਸ਼ੀਬ ਓ ਫ਼ਰਾਜ਼ ਦੇਖ
ਪੱਛੀ ਜ਼ਮੀਨ ਕੀ ਤੋ ਕਹੀ ਆਸਮਾਨ ਕੀ


ਹਵਾਲੇ

[ਸੋਧੋ]
  1. "Padma Awards Directory (1954–2007)" (PDF). Ministry of Home Affairs. Archived from the original (PDF) on 10 ਅਪ੍ਰੈਲ 2009. Retrieved 7 December 2010. {{cite web}}: Check date values in: |archive-date= (help); Unknown parameter |dead-url= ignored (|url-status= suggested) (help)