ਸਮੱਗਰੀ 'ਤੇ ਜਾਓ

ਗੁਰੂ ਗੋਬਿੰਦ ਸਿੰਘ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਗੁਰੂ ਗੋਿਬੰਦ ਿਸੰਘ ਜੀ ਤੋਂ ਮੋੜਿਆ ਗਿਆ)
ਗੁਰੂ ਗੋਬਿੰਦ ਸਿੰਘ ਜੀ
ਗੁਰੂ ਗੋਬਿੰਦ ਸਿੰਘ ਦੀ ਖ਼ਿਆਲੀ ਪੇਂਟਿੰਗ
ਗੁਰੂ ਗੋਬਿੰਦ ਸਿੰਘ ਦੀ ਖ਼ਿਆਲੀ ਪੇਂਟਿੰਗ
ਨਿੱਜੀ
ਜਨਮ
ਗੋਬਿੰਦ ਰਾਇ (ਬਾਅਦ ਵਿਚ ਗੁਰੂ ਗੋਬਿੰਦ ਸਿੰਘ ਜੀ)

22 ਦਸੰਬਰ 1666
ਮਰਗ7 ਅਕਤੂਬਰ 1708(1708-10-07) (ਉਮਰ 41)
ਧਰਮਸਿੱਖ ਧਰਮ
ਜੀਵਨ ਸਾਥੀਮਾਤਾ ਜੀਤੋ ਜੀ, ਮਾਤਾ ਸੁੰਦਰੀ ਜੀ ਅਤੇ ਮਾਤਾ ਸਾਹਿਬ ਦੇਵਾਂ ਜੀ
ਬੱਚੇਅਜੀਤ ਸਿੰਘ
ਜੁਝਾਰ ਸਿੰਘ
ਜ਼ੋਰਾਵਰ ਸਿੰਘ
ਫ਼ਤਿਹ ਸਿੰਘ
ਮਾਤਾ-ਪਿਤਾਗੁਰੂ ਤੇਗ ਬਹਾਦਰ ਸਾਹਿਬ ਜੀ, ਮਾਤਾ ਗੁਜਰੀ ਜੀ
ਲਈ ਪ੍ਰਸਿੱਧਖ਼ਾਲਸਾ ਸਾਜਿਆ
ਹੋਰ ਨਾਮਦਸਵੇਂ ਨਾਨਕ "ਦਸਮ ਪਿਤਾ" "ਕਲਗੀਧਰ"[1]
ਧਾਰਮਿਕ ਜੀਵਨ
Predecessorਗੁਰੂ ਤੇਗ ਬਹਾਦਰ ਸਾਹਿਬ ਜੀ
ਵਾਰਸਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਗੁਰੂ ਗੋਬਿੰਦ ਸਿੰਘ (ਉਚਾਰਨ: [gʊɾuː goːbɪn̪d̪ᵊ sɪ́ŋgᵊ]; 22 ਦਸੰਬਰ 1666 – 7 ਅਕਤੂਬਰ 1708;[2][3] ਜਨਮ ਦਾ ਨਾਮ: ਗੋਬਿੰਦ ਦਾਸ ਜਾਂ ਗੋਬਿੰਦ ਰਾਏ[4][5][6]) ਸਿੱਖਾਂ ਦੇ ਦਸਵੇਂ ਗੁਰੂ ਹੋਏ ਹਨ। ਓਹ ਇੱਕ ਅਧਿਆਤਮਿਕ ਗੁਰੂ, ਯੋਧਾ, ਕਵੀ ਅਤੇ ਦਾਰਸ਼ਨਿਕ ਸਨ। ਜਦੋਂ ਓਹਨਾਂ ਦੇ ਪਿਤਾ, ਗੁਰੂ ਤੇਗ ਬਹਾਦਰ ਨੂੰ ਔਰੰਗਜ਼ੇਬ ਦੁਆਰਾ ਸ਼ਹੀਦ ਕੀਤਾ ਗਿਆ ਸੀ,[lower-alpha 1] ਤਾਂ ਗੁਰੂ ਗੋਬਿੰਦ ਸਿੰਘ ਨੂੰ ਰਸਮੀ ਤੌਰ 'ਤੇ ਨੌਂ ਸਾਲ ਦੀ ਉਮਰ ਵਿੱਚ ਓਹਨਾਂ ਦੇ ਵਾਰਸ ਵਜੋਂ ਸਿੱਖਾਂ ਦੇ ਅਗਲੇ (ਦਸਵੇਂ) ਆਗੂ ਵਜੋਂ ਸਥਾਪਿਤ ਕੀਤਾ ਗਿਆ ਸੀ। ਓਹ ਸਿੱਖ ਕੌਮ ਦੇ ਅੰਤਿਮ ਮਨੁੱਖੀ ਸਿੱਖ ਗੁਰੂ ਹੋਏ ਹਨ।[11] ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਕਾਲ ਦੌਰਾਨ ਓਹਨਾਂ ਦੇ ਚਾਰ ਜੀਵਿਤ ਪੁੱਤਰ ਸ਼ਹੀਦ ਹੋ ਗਏ - ਦੋ ਲੜਾਈ ਵਿੱਚ, ਦੋ ਨੂੰ ਮੁਗਲ ਗਵਰਨਰ ਵਜ਼ੀਰ ਖਾਨ ਦੁਆਰਾ ਸ਼ਹੀਦ ਕਰਵਾ ਦਿੱਤਾ ਗਿਆ।[12][13][14]

ਸਿੱਖ ਧਰਮ ਵਿੱਚ ਉਹਨਾਂ ਦੇ ਮਹੱਤਵਪੂਰਨ ਯੋਗਦਾਨਾਂ ਵਿੱਚ 1699 ਵਿੱਚ ਖਾਲਸਾ ਨਾਮਕ ਸਿੱਖ ਯੋਧੇ ਭਾਈਚਾਰੇ ਦੀ ਸਥਾਪਨਾ ਅਤੇ[15] ਪੰਜ ਕਕਾਰ, ਵਿਸ਼ਵਾਸ[16][17] ਲੇਖਾਂ ਨੂੰ ਪੇਸ਼ ਕਰਨਾ ਹੈ, ਜੋ ਖਾਲਸ (ਅਮ੍ਰਿਤ ਛਕੇ) ਸਿੱਖ ਹਰ ਸਮੇਂ ਪਹਿਨਦੇ ਹਨ। ਗੁਰੂ ਗੋਬਿੰਦ ਸਿੰਘ ਜੀ ਨੂੰ ਦਸਮ ਗ੍ਰੰਥ ਲਿਖਣ ਦਾ ਸਿਹਰਾ ਦਿੱਤਾ ਜਾਂਦਾ ਹੈ, ਜਿਸ ਦੀ ਬਾਣੀ ਸਿੱਖ ਅਰਦਾਸਾਂ ਅਤੇ ਖ਼ਾਲਸਾ ਰੀਤੀ ਰਿਵਾਜਾਂ ਦਾ ਪਵਿੱਤਰ ਅੰਗ ਹੈ।[18][19] ਇਹ ਵੀ ਮੰਨਿਆ ਜਾਂਦਾ ਹੈ ਕਿ ਓਹਨਾਂ ਨੇ "ਸ੍ਰੀ ਗੁਰੂ ਗ੍ਰੰਥ ਸਾਹਿਬ" ਨੂੰ ਸਿੱਖ ਧਰਮ ਦੇ ਪ੍ਰਾਇਮਰੀ ਗ੍ਰੰਥ ਅਤੇ ਸਦੀਵੀ ਗੁਰੂ ਵਜੋਂ ਅੰਤਮ ਰੂਪ ਦਿੱਤਾ ਅਤੇ ਰਹਿੰਦੀ ਦੁਨੀਆਂ ਤੱਕ ਸਿੱਖਾਂ ਦਾ ਅੰਤਿਮ ਅਤੇ ਸਦੀਵੀ ਗੁਰੂ ਨਿਸ਼ਚਿਤ ਕੀਤਾ।[20][21]

ਵਿਦਿਆ ਤੇ ਸਿੱਖਿਆ

[ਸੋਧੋ]

ਆਪ ਦੇ ਮਾਤਾ ਪਿਤਾ ਨੇ ਆਪ ਜੀ ਨੂੰ ਚੰਗੀ ਵਿਦਿਆ ਸਿਖਾਉਣ ਦੇ ਨਾਲ-ਨਾਲ ਸ਼ਸਤ੍ਰ ਵਿਦਿਆ ਤੋਂ ਵੀ ਚੰਗਾ ਜਾਣੂੰ ਕਰਵਾਇਆ ਸੀ। ਗੁਰੂ ਜੀ ਨੂੰ ਫੌਜੀ ਵਿਦਿਆ ਦੇ ਨਾਲ-ਨਾਲ ਸੰਸਕ੍ਰਿਤ ਤੇ ਫ਼ਾਰਸੀ ਵਿਦਿਆ ਵੀ ਪੜ੍ਹਾਈ ਗਈ ਸੀ। ਗੁਰੂ ਗੋਬਿੰਦ ਸਿੰਘ ਜੀ ਨੇ ਪੰਜਾਬੀ, ਹਿੰਦੀ, ਸੰਸਕ੍ਰਿਤ ਤੇ ਫ਼ਾਰਸੀ ਵਿੱਚ ਗੁਰਬਾਣੀ ਲਿਖੀ ਹੈ। 1672 ਵਿੱਚ ਆਨੰਦਪੁਰ ਵਿਖੇ ਆ ਗਏ। ਫਾਰਸੀ ਦੀ ਸਿੱਖਿਆ ਕਾਜ਼ੀ ਪੀਰ ਮੁਹੰਮਦ ਤੋਂ, ਸੰਸਕਿ੍ਤ ਦੀ ਸਿੱਖਿਆ ਪੰਡਿਤ ਹਰਜਸ ਤੋਂ, ਗੁਰਮੁਖੀ ਲਿਪੀ ਦੀ ਸਿੱਖਿਆ ਮਤੀ ਦਾਸ ਅਤੇ ਸਾਹਿਬ ਚੰਦ ਤੋਂ ਪ੍ਰਾਪਤ ਕੀਤੀ। ਗੁਰੂ ਤੇਗ਼ ਬਹਾਦਰ ਸਾਹਿਬ ਜੀ, ਮਾਰਚ 1673 ਦੇ ਆਖ਼ਰੀ ਹਫ਼ਤੇ ਤੋਂ 10 ਜੁਲਾਈ, 1675 ਤਕ ਚੱਕ ਨਾਨਕੀ ਵਿੱਚ ਰਹੇ। ਇਹਨਾਂ ਦਿਨਾਂ ਵਿੱਚ ਸਾਰੇ ਪਾਸੇ ਤੋਂ ਸਿੱਖ ਸੰਗਤਾਂ ਚੱਕ ਨਾਨਕੀ ਆਉਣ ਲੱਗ ਪਈਆਂ। ਇਹਨਾਂ ਦਿਨਾਂ ਵਿੱਚ ਹੀ ਲਾਹੌਰ ਤੋਂ ਭਾਈ ਹਰਿਜਸ ਸੁਭਿੱਖੀ ਵੀ ਦਰਸ਼ਨਾਂ ਵਾਸਤੇ ਆਇਆ। ਉਹਨਾ ਦੀ ਬੇਟੀ ਬੀਬੀ ਜੀਤਾਂ ਜੀ ਦੀ ਮੰਗਣੀ ਗੋਬਿੰਦ ਰਾਇ ਨਾਲ 12 ਮਈ, 1673 ਦੇ ਦਿਨ ਕੀਤੀ ਗਈ। ਇਸ ਦੇ ਨਾਲ ਹੀ ਭਾਈ ਬਜਰ ਸਿੰਘ ਨੂੰ ਗੋਬਿੰਦ ਰਾਇ ਨੂੰ ਸ਼ਸਤਰ ਚਲਾਉਣ ਅਤੇ ਘੋੜ ਸਵਾਰੀ ਸਿਖਾਉਣ ਵਾਸਤੇ ਤਾਇਨਾਤ ਕੀਤਾ ਗਿਆ।

ਗੁਰੂ ਗੋਬਿੰਦ ਸਿੰਘ ਜੀ ਦੇ ਆਦੇਸ਼ ਅਤੇ ਅਨਮੋਲ ਬਚਨ

[ਸੋਧੋ]
  • ਆਪਣੀ ਰੋਜ਼ੀ-ਰੋਟੀ ਨੂੰ ਇਮਾਨਦਾਰੀ ਨਾਲ ਚਲਾਓ.
  • ਆਪਣੀ ਕਮਾਈ ਦਾ ਦਸਵੰਧ ਦਾਨ ਕਰੋ.
  • ਕੰਮ ਤੇ ਸਖਤ ਮਿਹਨਤ ਕਰੋ ਅਤੇ ਕੰਮ ਵਿੱਚ ਆਲਸ ਨਾ ਕਰੋ.
  • ਆਪਣੀ ਜਵਾਨੀ, ਜਾਤ ਅਤੇ ਕੁਲ ਧਰਮ ਬਾਰੇ ਹੰਕਾਰੀ ਹੋਣ ਤੋਂ ਪਰਹੇਜ਼ ਕਰੋ.
  • ਦੁਸ਼ਮਣ ਦਾ ਸਾਹਮਣਾ ਕਰਨ ਤੋਂ ਪਹਿਲਾਂ, ਸਾਮਾ, ਦਾਮ, ਪੁਨੀਸ਼ ਅਤੇ ਬੇਦ ਦਾ ਸਹਾਰਾ ਲਓ ਅਤੇ ਅੰਤ ਵਿੱਚ ਇੱਕ-ਦੂਜੇ ਦੇ ਸਾਹਮਣੇ ਲੜਾਈ ਦਾ ਸਾਹਮਣਾ ਕਰਨਾ ਪਏਗਾ.
  • ਕੋਡਿੰਗ ਕਰਨ ਤੋਂ ਪਰਹੇਜ਼ ਕਰੋ ਅਤੇ ਕਿਸੇ ਨੂੰ ਈਰਖਾ ਕਰਨ ਦੀ ਬਜਾਏ ਸਖਤ ਮਿਹਨਤ ਕਰੋ.
  • ਲੋੜਵੰਦ ਲੋਕਾਂ ਦੀ ਹਮੇਸ਼ਾਂ ਮਦਦ ਕਰੋ.
  • ਆਪਣੇ ਆਪ ਨੂੰ ਸੁਰੱਖਿਅਤ ਰੱਖਣ ਲਈ, ਨਿਯਮਤ ਕਸਰਤ ਅਤੇ ਘੋੜ ਸਵਾਰੀ ਦੀਆਂ ਕਸਰਤਾਂ ਕਰੋ.
  • ਕਿਸੇ ਵੀ ਤਰਾਂ ਦੀ ਨਸ਼ਾ ਅਤੇ ਤੰਬਾਕੂ ਦਾ ਸੇਵਨ ਨਾ ਕਰੋ। ਗੁਰੂ ਸਾਹਿਬਾਨ ਨੇ ਸੰਗਤਾਂ ਨੂੰ ਸੁਨੇਹਾ ਦਿੱਤਾ ਹੈ ਕਿ ਪੂਰੇ ਗੁਰੂ ਦੀ ਭਾਲ ਕਰੋ. ਸਾਰਾ ਗੁਰੂ ਪਰਮਾਤਮਾ ਵਰਗਾ ਹੈ। ਸਾਰਾ ਗੁਰੂ ਇੱਕ ਉਹ ਹੋਵੇਗਾ ਜੋ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਤਰ੍ਹਾਂ ਪਰਮਾਤਮਾ ਦੀ ਕ੍ਰਿਪਾ ਨਾਲ ਬਖਸ਼ੇਗਾ. ਭਾਈ ਬਾਲੇ ਵਾਲੀ ਜਨਮ ਸਾਖੀ (ਪੰਜਾਬੀ ਭਾਸ਼ਾ) ਦੇ ਪੰਨਾ 272--273 ਤੇ ਆਖਿਆ ਹੈ ਮਰਦਾਨਾ ਨੇ ਪ੍ਰਹਿਲਾਦ ਨੂੰ ਪੁੱਛਿਆ ਕਿ ਇਥੇ ਹੋਰ ਕੌਣ ਆਇਆ? ਪ੍ਰਹਿਲਾਦਾ ਨੇ ਕਿਹਾ ਕਿ ਇਥੇ ਸਿਰਫ ਦੋ ਮਹਾਨ ਆਦਮੀ ਆਏ ਹਨ। ਪਹਿਲਾਂ ਕਬੀਰ ਜੀ ਦੂਸਰੇ ਸ਼੍ਰੀ ਗੁਰੂ ਨਾਨਕ ਦੇਵ ਜੀ ਹਨ ਅਤੇ ਕੇਵਲ ਇੱਕ ਹੋਰ ਆਵਿਗਾ ਜੋ ਇਹਨਾਂ ਵਰਗੇ ਹੋਣਗੇ।[22]

ਗੁਰੂ ਗੋਬਿੰਦ ਸਿੰਘ ਜੀ ਦੀਆਂ ਲੜਾਈਆਂ

[ਸੋਧੋ]

ਗੁਰੂ ਤੇਗ ਬਹਾਦਰ - ਸ਼੍ਰੀ ਗੁਰੂ ਗੋਬਿੰਦ ਸਿੰਘ ਦੇ ਪਿਤਾ, ਦੀ ਸ਼ਹੀਦੀ ਤੋਂ ਬਾਅਦ ਦਾ ਸਮਾਂ, ਉਹ ਸਮਾਂ ਸੀ ਜਦੋਂ ਔਰੰਗਜ਼ੇਬ ਦੇ ਅਧੀਨ ਮੁਗਲ ਸਾਮਰਾਜ ਸਿੱਖ ਲੋਕਾਂ ਦੀ ਵੱਧਦੀ ਦੁਸ਼ਮਣੀ ਸੀ।[23] ਸ਼੍ਰੀ ਗੋਬਿੰਦ ਸਿੰਘ ਦੀ ਅਗਵਾਈ ਵਿਚ ਸਿੱਖਾਂ ਨੇ ਵਿਰੋਧ ਕੀਤਾ ਅਤੇ ਇਸ ਸਮੇਂ ਦੌਰਾਨ ਮੁਸਲਮਾਨ-ਸਿੱਖ ਸੰਘਰਸ਼ ਸਿਖਰ 'ਤੇ ਪਹੁੰਚ ਗਏ।[23] ਮੁਗ਼ਲ ਪ੍ਰਸ਼ਾਸਨ ਅਤੇ ਔਰੰਗਜ਼ੇਬ ਦੀ ਫ਼ੌਜ ਦੋਵਾਂ ਦੀ ਗੁਰੂ ਗੋਬਿੰਦ ਸਿੰਘ ਵਿਚ ਸਰਗਰਮ ਦਿਲਚਸਪੀ ਸੀ। ਔਰੰਗਜ਼ੇਬ ਨੇ ਗੁਰੂ ਗੋਬਿੰਦ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਖਤਮ ਕਰਨ ਦਾ ਹੁਕਮ ਜਾਰੀ ਕੀਤਾ।[24]

ਗੁਰੂ ਗੋਬਿੰਦ ਸਿੰਘ ਇੱਕ ਧਰਮ ਯੁੱਧ (ਧਾਰਮਿਕਤਾ ਦੀ ਰੱਖਿਆ ਲਈ ਯੁੱਧ) ਵਿੱਚ ਵਿਸ਼ਵਾਸ ਰੱਖਦੇ ਸਨ, ਜੋ ਇੱਕ ਆਖਰੀ ਉਪਾਅ ਵਜੋਂ ਲੜਿਆ ਜਾਂਦਾ ਹੈ, ਨਾ ਤਾਂ ਬਦਲਾ ਲੈਣ ਦੀ ਇੱਛਾ, ਨਾ ਹੀ ਲਾਲਚ ਲਈ ਅਤੇ ਨਾ ਹੀ ਕਿਸੇ ਵਿਨਾਸ਼ਕਾਰੀ ਟੀਚਿਆਂ ਲਈ। [25] ਗੁਰੂ ਗੋਬਿੰਦ ਸਿੰਘ ਜੀ ਨੂੰ, ਜ਼ੁਲਮ ਨੂੰ ਰੋਕਣ, ਜ਼ੁਲਮ ਨੂੰ ਖਤਮ ਕਰਨ ਅਤੇ ਆਪਣੀਆਂ ਧਾਰਮਿਕ ਕਦਰਾਂ-ਕੀਮਤਾਂ ਦੀ ਰੱਖਿਆ ਲਈ ਮਰਨ ਲਈ ਤਿਆਰ ਰਹਿਣਾ ਚਾਹੀਦਾ ਹੈ। [25] ਗੁਰੂ ਗੋਬਿੰਦ ਸਿੰਘ ਜੀ ਨੇ ਇਹਨਾਂ ਉਦੇਸ਼ਾਂ ਨਾਲ ਚੌਦਾਂ ਯੁੱਧਾਂ ਦੀ ਅਗਵਾਈ ਕੀਤੀ, ਪਰ ਕਦੇ ਵੀ ਬੰਦੀ ਨਹੀਂ ਬਣਾਇਆ ਅਤੇ ਨਾ ਹੀ ਕਿਸੇ ਦੇ ਪੂਜਾ ਸਥਾਨ ਨੂੰ ਨੁਕਸਾਨ ਪਹੁੰਚਾਇਆ।[25]

ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ ਕਾਲ ਬਹੁਤ ਲੰਬਾ ਨਹੀਂ ਸੀ ਪ੍ਰੰਤੂ ਉਹ ਘਟਨਾਵਾਂ ਨਾਲ ਇੰਨਾ ਭਰਪੂਰ ਸੀ ਕਿ ਉਹਨਾਂ ਨੂੰ ਸ਼ਾਇਦ ਹੀ ਕਿਤੇ ਅਰਾਮ ਮਿਲਿਆ ਹੋਵੇੇ। ਨੇਕੀ ਨੂੰ ਬਚਾਉਣਾ ਅਤੇ ਬਦੀ ਨੂੰ ਨਸ਼ਟ ਕਰਨਾ ਉਹਨਾਂ ਦੇ ਜੀਵਨ ਦਾ ਮਨੋਰਥ ਸੀ।ਇਸ ਮਨੋਰਥ ਦੀ ਪੂਰਤੀ ਲਈ ਉਹਨਾਂ ਨੂੰ ਇਸ ਗੱਲ ਦੀ ਲੋੜ ਪਈ ਕਿ ਉਹ ਆਪਣੇ ਪੈਰੋਕਾਰਾਂ ਨੂੰ ਸੈਨਿਕ, ਇਖਲਾਕੀ ਅਤੇ ਜਜ਼ਬਾਤੀ ਤੌਰ ਤੇ ਤਿਆਰ ਕਰਨਾ।ਇਸ ਕਰਵਾਈ ਕਰ ਕੇ ਗੁਰੂ ਸਾਹਿਬ ਦਾ ਉਹਨਾਂ ਸਭਨਾਂ ਲੋਕਾਂ ਨਾਲ ਟਾਕਰਾ ਹੋਇਆ ਜਿਹੜੇ ਉਹਨਾਂ ਦੇ ਦੇਸ਼ ਭਾਰਤੀ ਦੇ ਕੰਮਾਂ-ਕਾਰਾਂ ਨੂੰ ਪਸੰਦ ਨਹੀਂ ਕਰਦੇ। ਇਸ ਦੇ ਸਿੱਟੇ ਵਜੋਂ ਉਹਨਾਂ ਨੂੰ ਬਹੁਤ ਸਾਰੀਆਂ ਲੜਾਈਆਂ ਨਾਲ ਜੂਝਣਾ ਪਿਆ। ਲੜਾਈਆਂ ਨੂੰ ਦੋ ਭਾਗਾਂ ਵਿੱਚ ਵੰਡਿਆ ਗਿਆ ਹੈ।

1.ਖਾਲਸੇ ਦੀ ਸਿਰਜਨਾ ਤੋਂ ਪਹਿਲਾਂ ਦੀਆਂ ਲੜਾਈਆਂ 2.ਖਾਲਸੇ ਦੀ ਸਿਰਜਨਾ ਤੋਂ ਬਾਅਦ ਦੀਆਂ ਲੜਾਈਆਂ ਪਹਿਲੀ ਲੜਾਈ ਪਾਉਂਟਾ ਸਾਹਿਬ ਤੋਂ ਛੇ ਮੀਲ ਉੱਤਰ ਵੱਲ ਭੰਗਾਣੀ ਦੇ ਸਥਾਨ ਤੇ ਸੰਮਤ 1688ਈ. ਵਿੱਚ ਹੋਈ। ਇਹ ਯੁੱਧ ਸ੍ਰੀਨਗਰ ਦੇ ਫਤਿਹਸ਼ਾਹ ਅਤੇ ਉਸ ਦੇ ਸਾਥੀਆਂ ਦੇ ਵਿੱਚ ਲੜਿਆ ਗਿਆ ਸੀ। ਕੋਈ ਡੇਢ ਸਾਲ ਪਿੱਛੋਂ ਗੁਰੂ ਜੀ ਨੇ ਨਦੌਣ ਦੇ ਯੁੱਧ ਵਿੱਚ ਭਾਗ ਲਿਆ ਅਤੇ ਮਹਾਨ ਹਮਲਾਵਰ ਅਲਫ਼ ਖਾਂ ਦੇ ਵਿਰੁੱਧ ਰਾਜਾ ਭੀਮ ਚੰਦ ਤੇ ਉਸ ਦੇ ਸਾਥੀਆਂ ਦੀ ਜਿੱਤ ਪ੍ਰਾਪਤ ਕਰਨ ਵਿੱਚ ਸਹਾਇਤਾ ਕੀਤੀ। ਇਸਤੋਂ ਉੱਪਰੰਤ ਕਈ ਵਰ੍ਹਿਆਂ ਤੱਕ ਸ਼ਾਂਤੀ ਬਣੀ ਰਹੀ। 1694 ਈ. ਦੇ ਅੰਤ ਵਿੱਚ ਕਾਂਗੜੇ ਦੇ ਫੌਜ਼ਦਾਰ ਦਿਲਾਵਰ ਖਾਂ ਨੇ ਆਪਣੇ ਪੁੱਤਰ ਨੂੰ ਆਨੰਦਪੁਰ ਤੇ ਹਮਲਾ ਕਰਨਾ ਲਈ ਭੇਜਿਆ। [26]ਪਰ ਉਹ ਕੁਝ ਨਾ ਕਰ ਸਕਿਆ। ਜਦੋਂ ਉਸ ਦੇ ਆਉਣ ਬਾਰੇ ਗੁਰੂ ਸਾਹਿਬ ਨੂੰ ਪਤਾ ਲੱਗਾ ਤੇ ਉਸ ਦੇ ਟਾਕਰੇ ਲਈ ਉਹ ਬਾਹਰ ਨਿਕਲੇ ਹਾਂ ਦੁਸ਼ਮਣ ਦਿਲ ਛੱਡ ਗਏ ਤੇ ਮੈਦਾਨ ਵਿਚੋਂ ਭੱਜ ਗਏ ਛੇਤੀ ਹੀ ਬਾਅਦ 1695 ਦੇ ਆਰੰਭ ਵਿੱਚ ਦਿਲਾਵਰ ਖਾਂ ਨੇ ਪਹਿਲੇ ਨਾਲੋਂ ਕਿਤੇ ਵਡੇਰੀ ਮਹਿੰਮ ਹੁਸੈਨ ਖਾਂ ਦੀ ਅਗਵਾਈ ਵਿੱਚ ਭੇਜੀ। ਗੁਰੂ ਸਾਹਿਬ ਨੇ ਸਿੰਧੀਆਂ ਅਤੇ ਮੁਗਲਾਂ ਦੇ ਵਿਰੁੱੱਧ ਲੜਾਈ ਵਿੱਚ ਹਿੱਸਾ ਨਾ ਲਿਆ। ਪਰ ਉਹਨਾਂ ਦੀ ਹਮਦਰਦੀ ਨਿਰਸੰਦੇਹ ਉਹਨਾਂ ਨਾਲ ਸੀ ਜੋ ਹੁਸੈਨ ਖਾਂ ਦੇ ਮੁਕਾਬਲੇ ਤੇ ਲੜੇ। 1696 ਵਿੱਚ ਸਹਿਜਾਦ ਮੁਅਜ਼ਿਮ ਦੇ ਕਮਾਂਡਰ ਮਿਰਜ਼ਾ ਬੇਗ ਨੇ ਹਮਲਾ ਕੀਤਾ ਤੇ 1699 ਦੋ ਬਾਅਦ ਲੜਾਈਆ ਦਾ ਇੱਕ ਨਵਾਂ ਦੌਰ ਚੱਲ ਪਿਆ। 1699 ਵਿਸਾਖੀ ਵਾਲੇ ਦਿਨ ਅੰਮਿ੍ਤ ਸੰਚਾਰ ਹੋਿੲਆ। ਪੰਜ ਪਿਆਰੇਆਂ ਨੇ ਅਮ੍ਰਿਤ ਛਕਿਆ ਤੇ ਗੁਰੂ ਜੀ ਨੇ ਉਹਨਾ ਤੋਂ ਆਪ ਅਮ੍ਰਿਤ ਛਕਿਆ। ਗੋਬਿੰਦ ਰਾਏ ਤੋਂ ਸ਼੍ਰੀ ਗੁਰੂ ਗੋਬਿੰਦ ਸਿੱਘ ਜੀ। ਪੰਜਾ ਪਿਆਰੇ ਨਾਲ ਸਿੰਘ ਸ਼ਬਦ ਲੱਗਾ। ਸਿੱਖਾਂ ਅਮ੍ਰਿਤ ਛਕ ਕੇ ਸਿੱਘ ਬਣ ਲੱਗੇ । ਮੁਗ਼ਲਾਂ ਅਤੇ ਪਹਾੜੀ ਰਾਜਿਆਂ ਦਾ ਨਿਸ਼ਾਨਾ ਅੰਨਦਪੁਰ ਸੀ। ਲਗਾਤਾਰ 8 ਮਹੀਨੇ ਤੋ ਅਨੰਦਪੁਰ ਸਾਹਿਬ ਨੂੰ ਘੇਰਾ ਪਾਇਆ ਸੀ । ਬਿਕ੍ਰਮੀ ਸੰਮਤ 1762 ਦੀ 6-7 ਪੋਹ ਦੀ ਦਰਮਿਆਨੀ ਰਾਤ ਨੂੰ ਅਨੰਦ ਗੜ ਦਾ ਕਿਲ੍ਹਾ ਖਾਲੀ ਕਰਨ ਤੋਂ ਬਾਅਦ ਮੁਗ਼ਲਾਂ ਅਤੇ ਪਹਾੜੀ ਰਾਜਿਆਂ ਨੇ ਚੁੱਕੀਆਂ ਕਸਮਾਂ ਨੂੰ ਤੋੜ ਕੇ ਕੀਰਤਪੁਰ ਸਾਹਿਬ ਪਾਰ ਕਰਦਿਆਂ ਹੀ ਸਿੱਖਾਂ ਫੌਜਾਂ ਤੇ ਹਮਲਾ ਕਰ ਦਿੱਤਾ। ਸਰਸਾ ਨਦੀ ਦੇ ਕੰਢੇ ਜੰਗ ਹੋਈ, ਕਾਫੀ ਸਿੰਘ ਸ਼ਹੀਦ ਹੋ ਗਏ ਅਤੇ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਵਿਛੜ ਗਿਆ। ਆਗਲਾ ਟਾਕਰਾ 8ਪੋਹ ਨੂੰ 1762 (ਸੰਨ 1705) ਚਮਕੌਰ ਦੀ ਗੜ੍ਹੀ ਤੇ ਭਾਰੀ ਜੰਗ ਹੋਇਆ ।ਇਸ ਜੰਗ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਪੁੱਤਰ ਬਾਬਾ ਅਜੀਤ ਸਿੰਘ ਜੀ ਅਤੇ ਬਾਬਾ ਜੁਝਾਰ ਸਿੰਘ ਜੀ , ਹੋਰਨਾਂ ਚਾਲੀ ਕੁ ਸਿੰਘਾਂ ਸਮੇਤ ਲੜਦਿਆਂ ਸ਼ਹੀਦ ਹੋ ਗਏ। ਇਸ ਤੋਂ ਬਾਅਦ 30 ਪੋਹ 1762 ਬਿਕ੍ਰਮੀ (ਸੰਨ1705ਈ. ) ਵਿੱਚ ਖਿਦਰਾਣਾ ਦੀ ਢਾਬ ਤੇ ਸੂਬਾ ਸਰਹਿੰਦ ਦੀ ਦਸ ਹਜ਼ਾਰ ਮੁਗ਼ਲਾ ਫੌਜ ਨਾਲ ਜੰਗ ਲੜੀ । ਇੱਥੇ ਚਾਲੀ ਸਿੰਘਾਂ ਵਲੋਂ ਲਿਖਿਆ ਗਿਆ ਬੇਦਾਵਾ ਗੁਰੂ ਜੀ ਨੇ ਪਾੜ ਦਿੱਤਾ। ਇਸ ਕਰ ਕੇ ਇਸ ਨੂੰ ਚਾਲੀ ਮੁਕਤਿਆ ਦੀ ਮੁਕਤੀ ਕਾਰਨ ਮੁਕਤਸਰ ਕਿਹਾ ਜਾਣ ਲੱਗਾ।

ਮਹੱਤਵਪੂਰਨ ਲੜਾਈਆਂ

[ਸੋਧੋ]

ਗੁਰੂ ਗੋਬਿੰਦ ਸਿੰਘ ਜੀ ਨੇ ਮੁਗਲ ਸਾਮਰਾਜ ਅਤੇ ਸ਼ਿਵਾਲਿਕ ਪਹਾੜੀਆਂ ਦੇ ਰਾਜਿਆਂ ਵਿਰੁੱਧ 13 ਲੜਾਈਆਂ ਲੜੀਆਂ।

  • ਭੰਗਾਣੀ ਦੀ ਲੜਾਈ (1688), ਜਿਸ ਵਿਚ ਗੋਬਿੰਦ ਸਿੰਘ ਦੇ ਬਿਚਿਤਰ ਨਾਟਕ ਦੇ ਅਧਿਆਇ 8 ਵਿਚ ਦੱਸਿਆ ਗਿਆ ਹੈ, ਜਦੋਂ ਫਤਿਹ ਸ਼ਾਹ ਨੇ ਭਾੜੇ ਦੇ ਕਮਾਂਡਰਾਂ ਹਯਾਤ ਖਾਨ ਅਤੇ ਨਜਾਬਤ ਖਾਨ[27] ਦੇ ਨਾਲ, ਬਿਨਾਂ ਕਿਸੇ ਮਕਸਦ ਦੇ ਉਸ ਦੀਆਂ ਫੌਜਾਂ 'ਤੇ ਹਮਲਾ ਕੀਤਾ। ਗੁਰੂ ਜੀ ਨੂੰ ਕ੍ਰਿਪਾਲ (ਉਸਦੇ ਮਾਮਾ) ਅਤੇ ਦਯਾ ਰਾਮ ਨਾਮ ਦੇ ਇੱਕ ਬ੍ਰਾਹਮਣ ਦੀਆਂ ਫੌਜਾਂ ਦੁਆਰਾ ਸਹਾਇਤਾ ਪ੍ਰਾਪਤ ਸੀ, ਜਿਨ੍ਹਾਂ ਦੋਵਾਂ ਦੀ ਉਹ ਆਪਣੇ ਪਾਠ ਵਿੱਚ ਨਾਇਕਾਂ ਵਜੋਂ ਪ੍ਰਸ਼ੰਸਾ ਕਰਦਾ ਹੈ।[28] ਗੁਰੂ ਹਰਗੋਬਿੰਦ ਜੀ ਦੀ ਪੁੱਤਰੀ ਦਾ ਚਚੇਰਾ ਭਰਾ ਸੰਗੋ ਸ਼ਾਹ ਇਸ ਲੜਾਈ ਵਿੱਚ ਮਾਰਿਆ ਗਿਆ ਸੀ।[27]
  • ਨਦੌਣ ਦੀ ਲੜਾਈ (1691), ਮੀਆਂ ਖ਼ਾਨ ਅਤੇ ਉਸ ਦੇ ਪੁੱਤਰ ਅਲੀਫ਼ ਖ਼ਾਨ ਦੀਆਂ ਇਸਲਾਮੀ ਫ਼ੌਜਾਂ ਵਿਰੁੱਧ, ਜਿਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ, ਭੀਮ ਚੰਦ ਅਤੇ ਹਿਮਾਲਿਆ ਦੀਆਂ ਤਹਿਆਂ ਦੇ ਹੋਰ ਹਿੰਦੂ ਰਾਜਿਆਂ ਦੀਆਂ ਸਹਿਯੋਗੀ ਫ਼ੌਜਾਂ ਨੇ ਹਰਾਇਆ ਸੀ।[29] ਗੁਰੂ ਨਾਲ ਜੁੜੇ ਗੈਰ-ਮੁਸਲਮਾਨਾਂ ਨੇ ਜੰਮੂ ਸਥਿਤ ਇਸਲਾਮਿਕ ਅਧਿਕਾਰੀਆਂ ਨੂੰ ਸ਼ਰਧਾਂਜਲੀ ਦੇਣ ਤੋਂ ਇਨਕਾਰ ਕਰ ਦਿੱਤਾ ਸੀ।[30]

1693 ਵਿੱਚ, ਔਰੰਗਜ਼ੇਬ ਭਾਰਤ ਦੇ ਦੱਖਣ ਖੇਤਰ ਵਿੱਚ ਹਿੰਦੂ ਮਰਾਠਿਆਂ ਨਾਲ ਲੜ ਰਿਹਾ ਸੀ, ਅਤੇ ਉਸਨੇ ਹੁਕਮ ਜਾਰੀ ਕੀਤਾ ਕਿ ਗੁਰੂ ਗੋਬਿੰਦ ਸਿੰਘ ਅਤੇ ਸਿੱਖਾਂ ਨੂੰ ਅਨੰਦਪੁਰ ਵਿੱਚ ਵੱਡੀ ਗਿਣਤੀ ਵਿੱਚ ਇਕੱਠੇ ਹੋਣ ਤੋਂ ਰੋਕਿਆ ਜਾਵੇ।[31][32]

  • ਗੁਲੇਰ ਦੀ ਲੜਾਈ (1696), ਸਭ ਤੋਂ ਪਹਿਲਾਂ ਮੁਸਲਿਮ ਕਮਾਂਡਰ ਦਿਲਾਵਰ ਖਾਨ ਦੇ ਪੁੱਤਰ ਰੁਸਤਮ ਖਾਨ ਦੇ ਵਿਰੁੱਧ, ਸਤਲੁਜ ਦਰਿਆ ਦੇ ਨੇੜੇ, ਜਿੱਥੇ ਗੁਰੂ ਨੇ ਗੁਲੇਰ ਦੇ ਹਿੰਦੂ ਰਾਜੇ ਨਾਲ ਮਿਲ ਕੇ ਮੁਸਲਮਾਨ ਫੌਜ ਨੂੰ ਹਰਾਇਆ।[33] ਕਮਾਂਡਰ ਨੇ ਆਪਣੇ ਜਰਨੈਲ ਹੁਸੈਨ ਖਾਨ ਨੂੰ ਗੁਰੂ ਅਤੇ ਗੁਲੇਰ ਰਾਜ ਦੀਆਂ ਫੌਜਾਂ ਦੇ ਵਿਰੁੱਧ ਭੇਜਿਆ, ਪਠਾਨਕੋਟ ਦੇ ਨੇੜੇ ਇੱਕ ਯੁੱਧ ਹੋਇਆ, ਅਤੇ ਹੁਸੈਨ ਖਾਨ ਸਾਂਝੀ ਫੌਜਾਂ ਦੁਆਰਾ ਹਾਰ ਗਿਆ ਅਤੇ ਮਾਰਿਆ ਗਿਆ।[33]
  • ਅਨੰਦਪੁਰ ਦੀ ਲੜਾਈ (1700), ਔਰੰਗਜ਼ੇਬ ਦੀ ਮੁਗਲ ਫੌਜ ਦੇ ਵਿਰੁੱਧ, ਜਿਸ ਨੇ ਪਿਆਦਾ ਖਾਨ ਅਤੇ ਦੀਨਾ ਬੇਗ ਦੀ ਕਮਾਂਡ ਹੇਠ 10,000 ਸਿਪਾਹੀ ਭੇਜੇ ਸਨ।[34] ਗੁਰੂ ਗੋਬਿੰਦ ਸਿੰਘ ਅਤੇ ਪਿੰਡਾ ਖਾਨ ਵਿਚਕਾਰ ਸਿੱਧੀ ਲੜਾਈ ਵਿੱਚ, ਬਾਅਦ ਵਾਲਾ ਮਾਰਿਆ ਗਿਆ ਸੀ। ਉਸ ਦੀ ਮੌਤ ਕਾਰਨ ਮੁਗਲ ਫੌਜ ਜੰਗ ਦੇ ਮੈਦਾਨ ਤੋਂ ਭੱਜ ਗਈ।[34]
  • ਨਿਰਮੋਹਗੜ੍ਹ ਦੀ ਲੜਾਈ (1702), ਔਰੰਗਜ਼ੇਬ ਦੀਆਂ ਫ਼ੌਜਾਂ ਦੇ ਵਿਰੁੱਧ, ਜਿਸ ਦੀ ਅਗਵਾਈ ਵਜ਼ੀਰ ਖ਼ਾਨ ਨੇ ਨਿਰਮੋਹਗੜ੍ਹ ਦੇ ਕੰਢੇ ਸ਼ਿਵਾਲਿਕ ਪਹਾੜੀਆਂ ਦੇ ਪਹਾੜੀ ਰਾਜਿਆਂ ਦੁਆਰਾ ਕੀਤੀ। ਦੋ ਦਿਨ ਲੜਾਈ ਚੱਲਦੀ ਰਹੀ ਜਿਸ ਵਿੱਚ ਦੋਹਾਂ ਪਾਸਿਆਂ ਦਾ ਭਾਰੀ ਨੁਕਸਾਨ ਹੋਇਆ ਅਤੇ ਵਜ਼ੀਰ ਖਾਨ ਦੀ ਫੌਜ ਮੈਦਾਨ ਛੱਡ ਕੇ ਚਲੀ ਗਈ।
  • ਬਸੋਲੀ ਦੀ ਲੜਾਈ (1702), ਮੁਗਲ ਫੌਜ ਦੇ ਵਿਰੁੱਧ; ਬਸੋਲੀ ਦੇ ਰਾਜ ਦੇ ਨਾਮ ਤੇ ਰੱਖਿਆ ਗਿਆ ਹੈ ਜਿਸਦਾ ਰਾਜਾ ਧਰਮਪੂਲ ਨੇ ਲੜਾਈ ਵਿੱਚ ਗੁਰੂ ਦਾ ਸਾਥ ਦਿੱਤਾ ਸੀ।[35] ਮੁਗਲ ਫੌਜ ਨੂੰ ਰਾਜਾ ਅਜਮੇਰ ਚੰਦ ਦੀ ਅਗਵਾਈ ਵਿੱਚ ਕਹਿਲੂਰ ਦੇ ਵਿਰੋਧੀ ਰਾਜ ਦੁਆਰਾ ਸਮਰਥਨ ਪ੍ਰਾਪਤ ਸੀ। ਜਦੋਂ ਦੋਵੇਂ ਧਿਰਾਂ ਰਣਨੀਤਕ ਸ਼ਾਂਤੀ 'ਤੇ ਪਹੁੰਚ ਗਈਆਂ ਤਾਂ ਲੜਾਈ ਖਤਮ ਹੋ ਗਈ।[35]
  • ਚਮਕੌਰ ਦੀ ਲੜਾਈ (1704) ਨੂੰ ਸਿੱਖ ਇਤਿਹਾਸ ਦੀਆਂ ਸਭ ਤੋਂ ਮਹੱਤਵਪੂਰਨ ਲੜਾਈਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਇਹ ਨਾਹਰ ਖਾਨ ਦੀ ਅਗਵਾਈ ਵਾਲੀ ਮੁਗਲ ਫੌਜ ਦੇ ਵਿਰੁੱਧ ਸੀ;[36] ਮੁਸਲਿਮ ਕਮਾਂਡਰ ਮਾਰਿਆ ਗਿਆ,[36] ਜਦੋਂ ਕਿ ਸਿੱਖ ਪੱਖ ਤੋਂ ਗੁਰੂ ਜੀ ਦੇ ਬਾਕੀ ਦੋ ਵੱਡੇ ਪੁੱਤਰ- ਅਜੀਤ ਸਿੰਘ ਅਤੇ ਜੁਝਾਰ ਸਿੰਘ, ਹੋਰ ਸਿੱਖ ਸਿਪਾਹੀਆਂ ਸਮੇਤ ਇਸ ਲੜਾਈ ਵਿੱਚ ਮਾਰੇ ਗਏ।[37][38][39]

ਪਾਉਂਟਾ ਸਾਹਿਬ ਦੀ ਨੀਂਹ

[ਸੋਧੋ]

1684 ਤਕ ‘ਚੱਕ ਨਾਨਕੀ’ (ਹੁਣ ਅਨੰਦਪੁਰ ਸਾਹਿਬ ਦਾ ਇੱਕ ਹਿੱਸਾ) ਇੱਕ ਅਹਿਮ ਨਗਰ ਬਣ ਚੁੱਕਾ ਸੀ। ਇਸ ਨੂੰ ਵੇਖ ਕੇ ਕੁੱਝ ਪਹਾੜੀ ਰਾਜੇ ਈਰਖਾ ਕਰਨ ਲੱਗ ਪਏ ਸਨ। ਹੋਰ ਤਾਂ ਹੋਰ, ਬਿਲਾਸਪੁਰ ਦਾ ਰਾਜਾ ਭੀਮ ਚੰਦ ਵੀ ਗੁਰੂ ਸਾਹਿਬ ਨਾਲ ਵਿੱਟਰ ਗਿਆ ਸੀ। ਉਹ ਇਸ ਕਰ ਕੇ ਨਾਰਾਜ਼ ਹੋ ਗਿਆ ਸੀ ਕਿਉਂਕਿ ਗੁਰੂ ਸਾਹਿਬ ਨੇ ਉਸ ਦੇ ਮੰਗਣ ‘ਤੇ ਪਰਸਾਦੀ ਹਾਥੀ ਉਸ ਨੂੰ ਨਹੀਂ ਸੀ ਦਿਤਾ। ਉਸ ਨੇ ‘ਚੱਕ ਨਾਨਕੀ’ ਵਲ ਵੀ ਕੈਰੀ ਨਿਗਾਹ ਨਾਲ ਵੇਖਣਾ ਸ਼ੁਰੂ ਕਰ ਦਿਤਾ। 1685 ਦੇ ਸ਼ੁਰੂ ਵਿਚ, ਨਾਹਨ ਦੇ ਰਾਜੇ ਮੇਦਨੀ ਪ੍ਰਕਾਸ਼ ਨੇ ਗੁਰੂ ਸਾਹਿਬ ਨੂੰ ਅਪਣੀ ਰਿਆਸਤ ਵਿੱਚ ਦਰਸ਼ਨ ਦੇਣ ਦੀ ਅਰਜ਼ ਕੀਤੀ। 14 ਅਪਰੈਲ, 1685 ਦੇ ਦਿਨ ਨਾਹਨ ਦੇ ਰਾਜੇ ਮੇਦਨੀ ਪ੍ਰਕਾਸ਼ ਦੀ ਬੇਨਤੀ ਤੇ ਗੁਰੂ ਸਾਹਿਬ ਨਾਹਨ ਪੁੱਜੇ। ਗੁਰੂ ਸਾਹਿਬ ਨੇ ਰਿਆਸਤ ਦਾ ਦੌਰਾ ਕੀਤਾ ਅਤੇ ਦਰਿਆ ਜਮਨਾ ਦੇ ਕੰਢੇ ਮੌਜੂਦਾ ਪਾਉਂਟਾ ਸਾਹਿਬ ਵਾਲੀ ਜਗ੍ਹਾ ‘ਤੇ ਇੱਕ ਨਵਾਂ ਨਗਰ ਵਸਾਉਣ ਦਾ ਫ਼ੈਸਲਾ ਕੀਤਾ।ਪਾਉਂਟਾ ਸਾਹਿਬ ਦੀ ਨੀਂਹ ਗੁਰੂ ਸਾਹਿਬ ਨੇ 29 ਅਪਰੈਲ, 1685 ਦੇ ਦਿਨ, ਦੀਵਾਨ ਨੰਦ ਚੰਦ ਸੰਘਾ ਕੋਲੋਂ ਅਰਦਾਸ ਕਰਵਾ ਕੇ, ਭਾਈ ਰਾਮ ਕੁੰਵਰ ਦੇ ਹੱਥੋਂ ਮੋੜ੍ਹੀ ਗਡਵਾ ਕੇ ਰਖਵਾਈ। ਗੁਰੂ ਸਾਹਿਬ ਅਗਲੇ ਤਿੰਨ ਸਾਲ ਪੰਜ ਮਹੀਨੇ ਪਾਉਂਟਾ ਸਾਹਿਬ ਵਿੱਚ ਠਹਿਰੇ। ਇੱਥੇ 11 ਮਈ, 1685 ਦੇ ਦਿਨ ਰਾਮ ਰਾਏ ਜਿਸ ਨੂੰ ਗੁਰੂ ਹਰਿਰਾਇ ਸਾਹਿਬ ਜੀ ਨੇ ਗੁਰਗੱਦੀ ਤੋਂ ਮੌਕੂਫ਼ ਕਰ ਦਿਤਾ ਸੀ, ਗੁਰੂ ਸਾਹਿਬ ਨੂੰ ਮਿਲਣ ਆਇਆ।

ਪਾਉਂਟਾ ਸਾਹਿਬ ਵਿੱਚ ਹਾਜ਼ਰ ਸਿੱਖਾ ਨਾਲ ਵਿਚਾਰ ਕਰ ਕੇ, ਗੁਰੂ ਗੋਬਿੰਦ ਸਿੰਘ ਜੀ ਨੇ ਚੱਕ ਨਾਨਕੀ ਜਾਣ ਦਾ ਫ਼ੈਸਲਾ ਕਰ ਲਿਆ। ਨਾਹਨ ਦੇ ਰਾਜੇ ਨੇ ਬੜੀ ਕੋਸ਼ਿਸ਼ ਕੀਤੀ ਕਿ ਗੁਰੂ ਜੀ ਨਾਹਨ ਰਿਆਸਤ 'ਚੋਂ ਨਾ ਜਾਣ ਪਰ ਆਪ ਨੇ ਉਸ ਨੂੰ ਦਿਲਾਸਾ ਦਿਤਾ ਤੇ ਤਿਆਰੀ ਸ਼ੁਰੂ ਕਰ ਦਿਤੀ। ਆਪ, 27 ਅਕਤੂਬਰ, 1688 ਦੇ ਦਿਨ, ਪਾਉਂਟਾ ਸਾਹਿਬ ਤੋਂ ਚੱਲੇ ਅਤੇ ਕਪਾਲ ਮੋਚਨ, ਲਾਹੜਪੁਰ, ਟੋਕਾ, ਦਾਬਰਾ, ਰਾਣੀ ਦਾ ਰਾਏਪੁਰ, ਢਕੌਲੀ, ਨਾਢਾ ਸਾਹਿਬ, ਮਨੀਮਾਜਰਾ, ਕੋਟਲਾ ਨਿਹੰਗ, ਘਨੌਲਾ, ਬੁੰਗਾ, ਅਟਾਰੀ, ਕੀਰਤਪੁਰ ਸਾਹਿਬ ਹੁੰਦੇ ਹੋਏ, ਨਵੰਬਰ ਦੇ ਅੱਧ ਵਿਚ, ਚੱਕ ਨਾਨਕੀ (ਹੁਣ ਅਨੰਦਪੁਰ ਸਾਹਿਬ) ਪਹੁੰਚ ਗਏ।

ਬਾਬਾ ਬੰਦਾ ਸਿੰਘ ਬਹਾਦੁਰ ਨਾਲ ਮੁਲਾਕਾਤ

[ਸੋਧੋ]

ਗੁਰੂ ਸਾਹਿਬ ਅਤੇ ਬਹਾਦਰ ਸ਼ਾਹ ਦੇ ਕਾਫ਼ਲੇ 13 ਮਈ, 1708 ਦੇ ਦਿਨ ਬੁਰਹਾਨਪੁਰ ਪੁੱਜੇ ਸਨ। ਵਜ਼ੀਰ ਖ਼ਾਨ ਦੇ ਨੁਮਾਇੰਦਿਆਂ ਦਾ ਮੇਲ ਬਾਦਸ਼ਾਹ ਨਾਲ ਬੁਰਹਾਨਪੁਰ ਜਾਂ ਇਸ ਤੋਂ ਕੁੱਝ ਚਿਰ ਮਗਰੋਂ ਹੀ ਹੋਇਆ ਹੋਵੇਗਾ ਕਿਉਂਕਿ ਬਹਾਦਰ ਸ਼ਾਹ, ਮਈ, 1708 ਦੇ ਦੋ ਹਫ਼ਤੇ ਨਰਮਦਾ ਦਰਿਆ ਵਿੱਚ ਹੜ੍ਹ ਆਏ ਹੋਣ ਕਾਰਨ ਬੁਰਹਾਨਪੁਰ ਰੁਕਿਆ ਰਿਹਾ ਸੀ। ਵਜ਼ੀਰ ਖ਼ਾਨ ਦੇ ਏਲਚੀਆਂ ਨੇ ਮਿਲੀ ਰਕਮ ਕਾਰਨ ਬਹਾਦਰ ਸ਼ਾਹ ਦੀ ਨੀਅਤ ਬਦਲੀ ਸੀ। ਇਸ ਤੋਂ ਬਾਅਦ ਬਹਾਦਰ ਸ਼ਾਹ ਨੇ ਗੁਰੂ ਸਾਹਿਬ ਤੋਂ ਦੂਰ ਰਹਿਣਾ ਸ਼ੁਰੂ ਕਰ ਦਿਤਾ। ਦਰਅਸਲ ਹੁਣ ਉਹ ਵਜ਼ੀਰ ਖ਼ਾਨ ਦੀ ਭੇਜੀ ਰਕਮ ਕਾਰਨ ਉਸ ਦੇ ਖ਼ਿਲਾਫ਼ ਐਕਸ਼ਨ ਨਹੀਂ ਸੀ ਲੈਣਾ ਚਾਹੁੰਦਾ। ਗੁਰੂ ਸਾਹਿਬ ਅਤੇ ਬਹਾਦਰ ਸ਼ਾਹ ਵਿੱਚ ਆਖ਼ਰੀ ਮੁਲਾਕਾਤ ਤਾਪਤੀ ਦਰਿਆ ਪਾਰ ਕਰਨ, 25 ਜੂਨ, 1708 ਮਗਰੋਂ ਬਾਲਾਪੁਰ ਵਿੱਚ ਅਗਸਤ, 1708 ਵਿੱਚ ਹੋਈ। ਇਸ ਮੁਲਾਕਾਤ ਵਿੱਚ ਗੁਰੂ ਸਾਹਿਬ ਨੇ ਜਾਣ ਲਿਆ ਕਿ ਬਹਾਦਰ ਸ਼ਾਹ ਅਪਣੇ ਕੌਲਾਂ ਤੋਂ ਮੁਕਰ ਗਿਆ ਹੈ। ਇਸ ਕਰ ਕੇ ਗੁਰੂ ਸਾਹਿਬ ਨੇ ਬਾਦਸ਼ਾਹ ਦਾ ਸਾਥ ਛੱਡ ਦਿਤਾ। ਬਾਦਸ਼ਾਹ 24 ਅਗੱਸਤ, 1708 ਨੂੰ ਦਰਿਆ ਬਾਣ ਗੰਗਾ ਪਾਰ ਕਰ ਕੇ ਅੱਗੇ ਨਿਕਲ ਗਿਆ ਅਤੇ ਗੁਰੂ ਸਾਹਿਬ, ਨੰਦੇੜ ਵਿੱਚ ਰੁਕ ਗਏ। ਗੁਰੂ ਸਾਹਿਬ ਨੇ ਫ਼ੈਸਲਾ ਕੀਤਾ ਕਿ ਬਾਦਸ਼ਾਹ ਤੋਂ ਆਸ ਛੱਡ ਕੇ ਆਪ ਇਨਸਾਫ਼ ਕਾਇਮ ਕੀਤਾ ਜਾਵੇ। ਜਿਥੇ ਉਨ੍ਹਾਂ ਦਾ ਮੇਲ 3 ਸਤੰਬਰ, 1708 ਦੇ ਦਿਨ ਮਾਧੋ ਦਾਸ ਬੈਰਾਗੀ (ਮਗਰੋਂ ਬਾਬਾ ਬੰਦਾ ਸਿੰਘ ਬਹਾਦੁਰ) ਨਾਲ ਹੋਇਆ। ਪੰਜਾਬ ਦੀ ਹਾਲਤ ਸੁਣ ਕੇ ਅਤੇ ਮੁਗ਼ਲ ਹਾਕਮਾਂ ਦੀਆਂ ਕਰਤੂਤਾਂ ਸੁਣ ਕੇ ਬੰਦਾ ਸਿੰਘ ਨੇ ਗੁਰੂ ਜੀ ਤੋਂ ਪੰਜਾਬ ਜਾ ਕੇ ਦੁਸ਼ਟਾਂ ਨੂੰ ਸੋਧਣ ਦੀ ਇਜਾਜ਼ਤ ਮੰਗੀ।

ਖਾਲਸੇ ਦੀ ਸਥਾਪਨਾ

[ਸੋਧੋ]

1699 ਈ. ਨੂੰ ਵਿਸਾਖੀ ਵਾਲੇ ਦਿਨ ਅਨੰਦਪੁਰ ਸਾਹਿਬ ਵਿਖੇ ਭਾਰੀ ਇਕੱਠ ਹੋਇਆ। ਗੁਰੂ ਜੀ ਨੇ ਇਕੱਠ ਵਿੱਚ ਵਾਰੀ-ਵਾਰੀ ਪੰਜ ਸਿਰਾਂ ਦੀ ਮੰਗ ਕੀਤੀ। ਇਹ ਮੰਗ ਭਾਈ ਦਇਆ ਸਿੰਘ ਜੀ ਜੋ ਕਿ ਲਾਹੌਰ ਦੇ ਖੱਤਰੀ ਪਰਿਵਾਰ ਵਿੱਚੋਂ ਸੀ। , ਭਾਈ ਧਰਮ ਸਿੰਘ ਜੀ ਇਹ ਦਿੱਲੀ ਦਾ ਜੱਟ ਸੀ। ਭਾਈ ਹਿੰਮਤ ਸਿੰਘ ਜੀਜੋ ਕਿ ਉੜੀਸਾ ਦੇ ਜਗਨਨਾਥ ਦਾ ਹਿੰਮਤ ਰਾਏ ਸੀ। ਭਾਈ ਮੋਹਕਮ ਸਿੰਘ ਜੀ ਇਹ ਗੁਜਰਾਤ ਦੇ ਦੁਆਰਕਾ ਰੰਗਾਈ ਛਪਾਈ ਵਾਲਾ ਮੋਹਕਮ ਚੰਦ ਸੀ। ਅਤੇ ਭਾਈ ਸਾਹਿਬ ਸਿੰਘ ਜੀਇਹ ਕਰਨਾਟਕਾ ਦੇ ਬੀਦਰ ਜਿਲ੍ਹੇ ਦਾ ਨਾਈ ਸਾਹਿਬ ਚੰਦ ਨੇ ਪੂਰੀ ਕੀਤੀ। ਗੁਰੂ ਜੀ ਨੇ ਪਹਿਲਾਂ ਉਨ੍ਹਾਂ ਨੂੰ ਅੰਮਿੑਤ ਛਕਾਇਆ ਫਿਰ ਉਹਨਾਂ ਪਾਸੌ ਆਪ ਅੰਮ੍ਰਿਤ ਛਕਿਆ । ਇਸ ਉੱਪਰੰਤ ਸਾਰਿਆਂ ਦੇ ਨਾਮ ਸਿੰਘ ਸ਼ਬਦ ਲੱਗਿਆ। ਅੰਮ੍ਰਿਤ ਛਕਣ ਤੋਂ ਬਾਅਦ ਹਰ ਸਿੱਖ ਨੂੰ ਕੇਸ, ਕੰਘਾ, ਕੜਾ, ਕਿਰਪਾਨ ਅਤੇ ਕੱਛ ਦਾ ਧਾਰੀ ਹੋਣ ਦੀ ਆਗਿਆ ਹੋਈ ਅਤੇ 20 ਹਜ਼ਾਰ ਤੋਂ ਵੱਧ ਲੋਕਾਂ ਨੇ ਵਿਸਾਖੀ ਵਾਲੇ ਦਿਨ ਗੁਰੂ ਦੀ ਪਾਸੋਂ ਅੰਮ੍ਰਿਤ ਛਕ ਕੇ ਆਪਣਾ ਪੂਰਨ ਵਿਸ਼ਵਾਸ ਪ੍ਰਗਟ ਕੀਤਾ। " ਆਪੇ ਗੁਰੂ ਗੁਰੂ ਹੈ, ਆਪੇ ਗੁਰ ਚੇਲਾ।"ਗੁਰੂ ਜੀ ਦੇ ਇਹ ਸ਼ਬਦ ਸਨ। ਖਾਲਸੇ ਦੇ ਨਿਯਮ ÷ ਪੰਜ ਕੱਕੇ - ਕੰਘਾ, ਕੜਾ, ਕਛਿਹਰਾ,ਕਿਰਪਾਨ, ਕੇਸ ਧਾਰਨ ਕਰੇਗਾ[40]। ਜਾਤੀਵਾਦ ਤੋਂ ਉਪਰ ਉੱਠ ਕੇ ਸਾਰਿਆਂ ਨੂੰ ਬਰਾਬਰ ਸਮਝੇਗਾ। ਅੰਮਿੑਤ ਵੇਲੇ ਜਾਗਣਾ, ਪਾਠ ਕਰਨਾ, ਬਲਿਦਾਨ ਦੇਣ ਲਈ ਤਿਆਰ ਰਹੇਗਾ।

ਜੋਤੀ ਜੋਤ ਸਮਾਉਣਾ

[ਸੋਧੋ]

ਗੁਰੂ ਗੋਬਿੰਦ ਸਿੰਘ ਜੀ ਨੇ ‘ਆਦਿ ਗ੍ਰੰਥ` ਵਿੱਚ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਸ਼ਾਮਿਲ ਕੀਤੀ ਅਤੇ ‘ਗੁਰੂ ਗ੍ਰੰਥ ਸਾਹਿਬ` ਨੂੰ ਗੁਰੂ ਦਾ ਦਰਜਾ ਦਿੱਤਾ। ਉਹਨਾਂ ਨੇ ਕਿਹਾ ਧਰਮ, ਅਰਥ, ਦਾਸ, ਸੇਖ ਚਾਰ ਪਦਾਰਥਾਂ ਦੀ ਦਾਤੀ, ਇਹ ਗੁਰਬਾਣੀ ਸਰਵ ਸ਼ਕਤੀਮਾਨ ਹੈ। ਇਸ ਹੁਕਮ ਨੂੰ ਮੰਨ ਕੇ ਸਰਬ ਸਿੱਖਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਿਆ ਤੇ ਇਸ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੁੰ ਗੁਰੂ ਦੀ ਪਦੱਵੀ ਥਾਪ ਕੇ 1708ਈ. ਵਿੱਚ ਗੁਰੂ ਜੀ ਨੰਦੇੜ ਦੇ ਸਥਾਨ ਤੇ ਜੋਤੀ ਜੋਤ ਸਮਾਂ ਗਏ।

ਪੰਜ ਅਕਤੂਬਰ, 1708 ਦੇ ਦਿਨ, ਬਾਬਾ ਬੰਦਾ ਸਿੰਘ, ਨੰਦੇੜ ਤੋਂ ਚਲਿਆ ਅਤੇ ਇਸੇ ਸ਼ਾਮ ਨੂੰ ਜਮਸ਼ੇਦ ਖ਼ਾਨ ਪਠਾਣ ਨੇ, ਗੁਰੂ ਸਾਹਿਬ ਦੇ ਸੁੱਤਿਆਂ, ਉਨ੍ਹਾਂ ਉੱਤੇ ਹਮਲਾ ਕਰ ਦਿਤਾ ਤੇ ਜਮਧਾਰ (ਕਟਾਰ) ਦੇ ਤਿੰਨ ਵਾਰ ਕਰ ਕੇ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿਤਾ। ਬੇਹੱਦ ਜ਼ਖ਼ਮੀ ਹੋਣ ਦੇ ਬਾਵਜੂਦ, ਗੁਰੂ ਸਾਹਿਬ ਨੇ, ਪਰਤਵਾਂ ਵਾਰ ਕਰ ਕੇ ਜਮਸ਼ੇਦ ਖ਼ਾਨ ਨੂੰ ਥਾਏਂ ਮਾਰ ਦਿਤਾ। ਗੁਰੂ ਸਾਹਿਬ ਆਪ ਵੀ ਇਨ੍ਹਾਂ ਜ਼ਖ਼ਮਾਂ ਦੀ ਤਾਬ ਨਾ ਝਲਦੇ ਹੋਏ, 7 ਅਕਤੂਬਰ ਨੂੰ ਤੜਕੇ ਵੇਲੇ ਅਕਾਲ ਪੁਰਖ ਦੀ ਗੋਦ ਵਿੱਚ ਸਮਾ ਗਏ। ਉਨ੍ਹਾਂ ਦਾ ਸਸਕਾਰ ਇਸੇ ਸ਼ਾਮ ਨੂੰ ਗੋਦਾਵਰੀ ਦਰਿਆ ਦੇ ਕੰਢੇ ਕਰ ਦਿਤਾ ਗਿਆ (ਮਗਰੋਂ ਕਿਸੇ ਸਿੱਖ ਨੇ ਗੱਪ ਫੈਲਾ ਦਿਤੀ ਕਿ ਗੁਰੂ ਸਾਹਿਬ ਘੋੜੇ ਸਣੇ ਅਖੌਤੀ ਦੂਜੀ ਦੁਨੀਆਂ ਵਿੱਚ ਚਲੇ ਗਏ ਸਨ।

ਚੜ੍ਹਾਈ ਕਰਨ ਦਾ ਜ਼ਿਕਰ

[ਸੋਧੋ]

ਗੁਰੂ ਸਾਹਿਬ ਦੇ ਚੜ੍ਹਾਈ ਕਰਨ ਦਾ ਜ਼ਿਕਰ 'ਅਖ਼ਬਾਰਾਤ-ਇ-ਦਰਬਾਰ-ਇ-ਮੁਅੱਲਾ' ਵਿੱਚ ਮੌਜੂਦ ਹੈ। ਇਸ ਤੋਂ ਇਲਾਵਾ ਇਹੀ ਜ਼ਿਕਰ ਇੱਕ ਸਿੱਖ ਲੇਖਕ ਸੈਨਾਪਤੀ ਦੀ 'ਗੁਰਸੋਭਾ' (1709), ਬਹਾਦਰ ਸ਼ਾਹ ਦੇ ਤਿੰਨ ਸਮਕਾਲੀ ਮੁਸਲਮਾਨ ਲੇਖਕਾਂ ਦੀਆਂ ਕਿਤਾਬਾਂ ਮਿਰਜ਼ਾ ਮੁਹੰਮਦ ਦੀ 'ਇਬਰਤਨਾਮਾ' (1716), ਮੁਹੰਮਦ ਕਾਸਿਮ ਦੀ 'ਇਬਰਤਨਾਮਾ' (1723), ਮੁਹੰਮਦ ਸ਼ਫ਼ੀ ਦੀ 'ਮੀਰਾਤ-ਇ-ਵਾਰਿਦਾਤ' (1734) ਅਤੇ ਇੱਕ ਹਿੰਦੂ ਲੇਖਕ ਚਤੁਰਮਾਨ ਸਕਸੈਨਾ ਦੀ 'ਚਹਾਰ ਗੁਲਸ਼ਨ' ਵਿੱਚ ਵੀ ਮਿਲਦਾ ਹੈ। ਇਨ੍ਹਾਂ ਸਾਰੀਆਂ ਕਿਤਾਬਾਂ ਵਿੱਚ ਗੁਰੂ ਸਾਹਿਬ ਦੀ 'ਮੌਤ' ਛੁਰਿਆਂ ਦੇ ਵਾਰ ਨਾਲ ਹੋਣ ਦਾ ਜ਼ਿਕਰ ਹੈ ਅਤੇ ਬਾਦਸ਼ਾਹ ਦੇ ਭੇਜੇ ਜਿਰਾਹ ਵਲੋਂ ਜ਼ਖ਼ਮ ਸੀਣ ਅਤੇ ਮਗਰੋਂ ਕਮਾਨ ਖਿੱਚਣ ਨਾਲ 'ਮੌਤ' ਦਾ ਜ਼ਰਾ-ਮਾਸਾ ਜ਼ਿਕਰ ਵੀ ਨਹੀਂ। ਦਰਅਸਲ ਬਾਦਸ਼ਾਹ ਉਸ ਵੇਲੇ ਕਈ ਮੀਲ ਦੂਰ ਨਿਕਲ ਚੁੱਕਾ ਸੀ, ਇਸ ਕਰ ਕੇ ਉਸ ਵਲੋਂ ਹਕੀਮ/ਜਿਰਾਹ ਭੇਜਣ ਵਾਲੀ ਗੱਲ ਸਿਰਫ਼ ਤੇ ਸਿਰਫ਼ ਨਾ-ਮੁਮਕਿਨ ਹੀ ਸੀ। ਉਂਜ ਉਹ ਹਮਲੇ ਦੀ ਸਾਜ਼ਸ਼ ਵਿੱਚ ਸ਼ਾਮਲ ਵੀ ਸੀ। ਅਜਿਹਾ ਜਾਪਦਾ ਹੈ ਕਿ ਗੁਰੂ ਸਾਹਿਬ ਦੇ ਜ਼ਖ਼ਮੀ ਹੋਣ, ਜ਼ਖ਼ਮ ਸੀਣ ਅਤੇ ਫਿਰ ਕਮਾਨ ਖਿੱਚਣ ਦੀ “ਦੁਰਘਟਨਾ/ਹਾਦਸੇ ਵਿੱਚ ਮੌਤ ਹੋਣ” ਜਾਂ “ਕਮਾਨ ਖਿੱਚ ਕੇ ਆਪ ਮਨਜ਼ੂਰ ਕੀਤੀ ਮੌਤ” ਦਾ ਪ੍ਰਚਾਰ ਵਜ਼ੀਰ ਖ਼ਾਨ ਜਾਂ/ਅਤੇ ਬਹਾਦਰ ਸ਼ਾਹ ਨੇ ਕਰਵਾਇਆ ਹੋਵੇਗਾ ਤਾਕਿ ਉਹ ਖ਼ੁਦ ਨੂੰ ਗੁਰੂ ਸਾਹਿਬ ਉੱਤੇ ਕਰਵਾਏ ਹਮਲੇ 'ਚੋਂ ਸੁਰਖ਼ਰੂ ਕਰ ਸਕਣ। ਗੁਰੂ ਸਾਹਿਬ ਦੀ “ਮੌਤ” ਇੰਜ ਵਿਖਾਉਣਾ ਵਜ਼ੀਰ ਖ਼ਾਨ ਅਤੇ ਬਹਾਦਰ ਸ਼ਾਹ ਦੇ ਜਾਲ ਵਿੱਚ ਫਸ ਕੇ ਤਵਾਰੀਖ਼ ਵਿਗਾੜਨਾ ਹੈ। ਕੁੱਝ ਸਿੱਖ ਲੇਖਕਾਂ ਨੇ, ਸਰਕਾਰੀ ਪ੍ਰਾਪੇਗੰਡੇ ਦੀ ਸਾਜ਼ਸ਼ ਦੀ ਤਹਿ ਤਕ ਜਾਣ ਦੀ ਬਜਾਏ, ਇਸ ਨੂੰ ਤਵਾਰੀਖ਼ ਬਣਾ ਕੇ ਅਹਿਮਕਤਾ ਦਾ ਇਜ਼ਹਾਰ ਕੀਤਾ ਜਿਸ ਨੂੰ ਕੁੱਝ ਅਗਲੇ ਬਚਕਾਨੇ ਲੇਖਕਾਂ ਨੇ ਲੋਕਾਂ ਦੇ ਕੰਨਾਂ ਵਿੱਚ ਚਾੜ੍ਹ ਦਿਤਾ। ਕੁੱਝ ਸਿੱਖ ਲਿਖਾਰੀ ਸ਼ਾਇਦ ਇਹ ਵੀ ਨਹੀਂ ਸਨ ਚਾਹੁੰਦੇ ਕਿ ਗੁਰੂ ਸਾਹਿਬ ਨੂੰ ਮੁਸਲਮਾਨੀ ਹਮਲੇ ਵਿੱਚ ਸ਼ਹੀਦ ਹੋਇਆ ਵਿਖਾਇਆ ਜਾਵੇ, ਸੋ ਉਨ੍ਹਾਂ ਨੂੰ ਕਮਾਨ ਖਿੱਚਣ ਨਾਲ ਮੌਤ ਸਾਬਤ ਕਰਨ ਵਿੱਚ ਵਧੇਰੇ ਸ਼ਰਧਾ ਜਾਪੀ ਹੋਵੇ। ਏਨਾ ਹੀ ਨਹੀਂ, ਇੱਕ ਅੱਧ ਲੇਖਕ ਨੇ ਤਾਂ ਇਹ ਵੀ ਲਿਖ ਮਾਰਿਆ ਕਿ ਗੁਰੂ ਸਾਹਿਬ ਨੂੰ ਇੱਕ ਪਠਾਣ ਨੇ ਘੋੜਿਆਂ ਦੀ ਕੀਮਤ ਦੇ ਲੈਣ-ਦੇਣ ਦੇ ਝਗੜੇ ਵਿੱਚ ਕਤਲ ਕਰ ਦਿਤਾ ਸੀ। ਦੋ ਲੇਖਕਾਂ ਨੇ ਇਹ ਬੇਥ੍ਹਵੀ ਵੀ ਮਾਰੀ ਕਿ ਗੁਰੂ ਸਾਹਿਬ ਨੇ ਹਮਲਾਵਰ ਪਠਾਣ ਨੂੰ ਉਨ੍ਹਾਂ (ਗੁਰੂ ਸਾਹਿਬ) ਤੋਂ ਬਦਲਾ ਲੈਣ ਵਾਸਤੇ ਆਪ ਭੜਕਾਇਆ ਸੀ। ਪਰ ਇਹ ਲੇਖਕ ਵੀ ਜ਼ਖ਼ਮ ਸੀਣ ਤੇ ਮਗਰੋਂ ਕਮਾਨ ਖਿਚਣ ਨਾਲ ਮੌਤ ਦੀ ਥਾਂ ਕਾਰੀ ਜ਼ਖ਼ਮਾਂ ਨਾਲ ਦੋ ਦਿਨ ਵਿੱਚ ਮੌਤ ਦਾ ਜ਼ਿਕਰ ਕਰਦੇ ਹਨ।

ਰਚਨਾਵਾਂ

[ਸੋਧੋ]

ਗੁਰੂ ਗੋਬਿੰਦ ਸਿੰਘ ਜੀ ਨੇ ਬਹੁਤ ਸਾਰੀਆਂ ਰਚਨਾਵਾਂ ਦੀ ਰਚਨਾ ਕੀਤੀ ਜੋ ਦਸਮ ਗ੍ਰੰਥ ਅਤੇ ਸਰਬਲੋਹ ਗ੍ਰੰਥ ਵਿਚ ਦਰਜ ਹਨ। ਜਿਹਨਾਂ ਵਿੱਚੋਂ ਪ੍ਰਮੁੱਖ ਰਚਨਾਵਾਂ ਹੇਠ ਲਿਖੇ ਅਨੁਸਾਰ ਹਨ:ਜਾਪੁ ਸਾਹਿਬ, ਜ਼ਫ਼ਰਨਾਮਾ, ਅਕਾਲ ਉਸਤਤਿ, ਚੰਡੀ ਦੀ ਵਾਰ, ਬਚਿੱਤਰ ਨਾਟਕ, ਚੌਬੀਸ ਅਵਤਾਰ, ਸਸ਼ਤਰ ਨਾਮ ਮਾਲਾ, ਗਿਆਨ ਪਬੋੋਧ, ਖਾਲਸਾ ਮਹਿਮਾ ਆਦਿ ਸਨ। ਸ੍ਰੀ ਦਸਮ ਗ੍ਰੰਥ ਸਾਹਿਬ ਦੀ ਮੁੱਢਲੀ ਰਚਨਾ ਹੈ।[41]

ਅਨੰਦਪੁਰ ਤੋਂ ਮੁਕਤਸਰ ਤੱਕ

[ਸੋਧੋ]
  • 6 ਪੋਹ ਦੀ ਰਾਤ ਅਨੰਦਪੁਰ ਛਡਿਆ
  • 7 ਪੋਹ ਦੀ ਰਾਤ ਚਮਕੌਰ
  • 8 ਪੋਹ ਨੂੰ ਚਮਕੌਰ ਦੀ ਜੰਗ
  • 8 ਪੋਹ ਦੀ ਰਾਤ ਨੂੰ ਮਾਛੀਵਾੜੇ ਵੱਲ
  • 9 -11 ਪੋਹ ਮਾਛੀਵਾੜੇ
  • 12 ਪੋਹ ਨੂੰ ਮਾਛੀਵਾੜੇ ਤੋਂ ਉਚ ਦੇ ਪੀਰ ਬਣ ਟੁਰੇ
  • 13 ਪੋਹ ਅਜਨੇਰ ਰਹੇ
  • 14 ਪੋਹ ਕਨੇਚ
  • 15 ਪੋਹ ਆਲਮਗੀਰ
  • 16 ਪੋਹ ਮੋਹੀ
  • 17 ਪੋਹ ਹੇਹਰ ਕ੍ਰਿਪਾਲ ਦਾਸ ਮਹੰਤ ਕੋਲ
  • 18 ਪੋਹ ਰਾਇਕੋਟ
  • 19 ਪੋਹ ਲੰਮੇਂ ਜੱਟਪੁਰੇ
  • 20 ਪੋਹ ਰਾਤ ਭਦੌੜ
  • 21 ਪੋਹ ਦੀਨੇ
  • 22 ਪੋਹ ਨੂੰ ਜ਼ਫ਼ਰਨਾਮਾ ਔਰੰਗੇ ਵੱਲ ਭੇਜਿਆ
  • 26 ਪੋਹ ਨੂੰ ਭਗਤਾ
  • 27 ਪੋਹ ਨੂੰ ਬਰਗਾੜੀ
  • ਬਹਿਬਲ ਆਦਿ ਇਲਾਕੇ ਵਿਚ
  • 28 ਪੋਹ ਕੋਟਕਪੂਰੇ , ਢਿਲਵਾਂ
  • 29 ਪੋਹ ਜੈਤੋ ਨਗਰ , ਰਾਮੇਆਣੇ
  • 30 ਪੋਹ ਰੂਪੇਆਣੇ ਤੋਂ ਖਿਦਰਾਣੇ (ਮੁਕਤਸਰ ਦੀ ਜੰਗ )
  • 1 ਮਾਘ , ਸ਼ਹੀਦ ਸਿੰਘਾਂ ਦਾ ਸਸਕਾਰ।

ਜਫ਼ਰਨਾਮਾ

[ਸੋਧੋ]

12 ਦਸੰਬਰ, 1705 ਦੇ ਦਿਨ ਗੁਰੂ ਗੋਬਿੰਦ ਸਿੰਘ ਸਾਹਿਬ, ਮੁਸਲਮਾਨਾਂ ਦੇ ਪੀਰਾਂ ਵਾਲੇ ਹਰੇ ਰੰਗ ਦੇ (ਮੁਸਲਮਾਨ ਇਨ੍ਹਾਂ ਹਰੇ ਕਪੜਿਆਂ ਨੂੰ ਨੀਲ-ਬਸਤਰ ਕਹਿੰਦੇ ਸਨ; ਨੀਲ ਦਾ ਲਫ਼ਜ਼ੀ ਮਾਅਨਾ ਨੀਲਾ ਨਹੀਂ ਬਲਕਿ 'ਰੰਗਦਾਰ' ਹੈ) ਪਹਿਨ ਕੇ ਅਜਨੇਰ ਦੇ ਕਾਜ਼ੀ ਚਰਾਗ਼ ਸ਼ਾਹ ਤੇ ਚਾਰ ਹੋਰ ਮੁਸਲਮਾਨ ਮੁਰੀਦਾਂ (ਇਨਾਇਤ ਅਲੀ ਨੂਰਪੁਰ, ਕਾਜ਼ੀ ਪੀਰ ਮੁਹੰਮਦ ਸਲੋਹ, ਸੁਬੇਗ ਸ਼ਾਹ ਹਲਵਾਰਾ ਅਤੇ ਹਸਨ ਅਲੀ ਮੋਠੂ ਮਾਜਰਾ) ਨਾਲ ਮਾਛੀਵਾੜਾ ਤੋਂ ਦੀਨਾ ਕਾਂਗੜ ਵਲ ਚਲ ਪਏ। ਕਿੜੀ ਪਠਾਣਾਂ, ਘੁੰਗਰਾਲੀ, ਮਾਨੂੰਪੁਰ ਵਿਚੋਂ ਹੁੰਦੇ ਆਪ ਅਜਨੇਰ ਪੁੱਜੇ ਤੇ ਕਾਜ਼ੀ ਚਰਾਗ਼ ਸ਼ਾਹ ਦੇ ਮਹਿਮਾਨ ਬਣੇ। ਅਗਲਾ ਦਿਨ ਆਪ ਅਜਨੇਰ ਪਿੰਡ ਵਿਚ ਹੀ ਰਹੇ ਤੇ 13 ਦਸੰਬਰ ਨੂੰ ਅੱਗੇ ਚਲ ਪਏ। ਇਸ ਤੋਂ ਬਾਅਦ ਮਲਕਪੁਰ, ਲੱਲ, ਕਟਾਣੀ, ਰਾਮਪੁਰ ਹੁੰਦੇ ਦੋਰਾਹਾ ਪੁੱਜੇ ਅਤੇ ਰਾਤ ਉਥੇ ਸਰਾਂ ਵਿਚ ਬਿਤਾਈ। ਇਥੋਂ ਚਲ ਕੇ ਆਪ ਕਨੇਚ ਪਿੰਡ ਪੁੱਜੇ। ਇਥੋਂ ਚਲ ਕੇ ਹੋਰ ਪਿੰਡਾਂ ਵਿਚੋਂ ਹੁੰਦੇ ਹੋਏ 14 ਦਸੰਬਰ ਦੇ ਦਿਨ ਆਲਮਗੀਰ ਪੁੱਜੇ। ਇਕ ਰਾਤ ਇਥੇ ਰਹਿਣ ਮਗਰੋਂ ਮੋਹੀ ਪਿੰਡ ਵਲ ਚਲੇ ਗਏ। 15 ਦਸੰਬਰ ਦੀ ਰਾਤ ਮੋਹੀ ਵਿਚ ਰਹਿਣ ਮਗਰੋਂ ਆਪ 16 ਦਸੰਬਰ ਨੂੰ ਹੇਹਰ ਪਿੰਡ ਜਾ ਪੁੱਜੇ। ਇਥੋਂ ਚਲ ਕੇ 17 ਦਸੰਬਰ ਦੀ ਰਾਤ ਲੰਮੇ ਜਟਪੁਰੇ ਬਿਤਾਈ ਜਿਥੇ ਰਾਏ ਕੱਲ੍ਹਾ ਆਪ ਨੂੰ ਮਿਲਣ ਆਇਆ। ਉਸ ਨੇ ਅਪਣੇ ਸਾਥੀ ਨੂਰਾ ਮਾਹੀ ਨੂੰ ਸਰਹਿੰਦ ਭੇਜ ਕੇ, ਮਾਤਾ ਗੁਜਰੀ ਅਤੇ ਬੱਚਿਆਂ ਦੀ ਸਹੀਦੀ ਦੀ ਖ਼ਬਰ ਤਸਦੀਕ ਕਰਵਾਈ। ਦੋ ਰਾਤ ਇਥੇ ਰਹਿਣ ਮਗਰੋਂ ਇਥੋਂ ਚਲ ਕੇ ਗੁਰੂ ਜੀ ਤਖਤੂਪੁਰਾ ਪੁੱਜੇ। ਇਥੇ ਆਪ ਨੇ ਆਪ ਦੇ ਨਾਲ ਆਏ ਪੰਜ ਮੁਸਲਮਾਨ ਮੁਰੀਦਾਂ ਨੂੰ ਅਲਵਿਦਾ ਆਖੀ ਅਤੇ ਆਪ ਘੋੜੇ 'ਤੇ ਸਵਾਰ ਹੋ ਕੇ ਅੱਗੇ ਚਲ ਪਏ। ਫਿਰ ਆਪ ਮਧੇਅ ਹੁੰਦੇ ਹੋਏ ਭਦੌੜ ਪੁੱਜੇ। 20 ਦਸੰਬਰ ਦੀ ਰਾਤ ਉਥੇ ਬਿਤਾਉਣ ਮਗਰੋਂ 21 ਦਸੰਬਰ, 1705 ਦੇ ਦਿਨ ਦੀਨਾ ਪਿੰਡ ਵਿਚ ਜਾ ਠਹਿਰੇ। ਦੀਨਾ ਸਾਹਿਬ ਨਗਰ ਉਹ ਨਗਰ ਹੈ ਜਿੱਥੇ ਸਤਿਗੁਰੂ ਜੀ ਨੇ ਦਸੰਬਰ 21 ਸੰਨ 1705 ਈ. ਨੂੰ ਔਰੰਗਜ਼ੇਬ ਦੀ ਉਸ ਚਿੱਠੀ ਦਾ ਜਵਾਬ ਦਿੱਤਾ ਜੋ ਅੰਨਦਪੁਰ ਸਾਹਿਬ ਵਿੱਚ ਵਸੂਲ ਹੋਈ ਸੀ। ਸਿੱਖੀ ਰਵਾਇਤ ਅਨੁਸਾਰ ਇਸ ਚਿੱਠੀ ਦਾ ਤਾਤਵਿਕ ਸਿਰਲੇਖ ‘ਜਫ਼ਰਨਾਮਾ` ਦੇ ਨਾਮ ਦੁਆਰਾ ਪੁਕਾਰਿਆ ਜਾਂਦਾ ਹੈ। ਜਦੋਂ ਗੁਰੂ ਜੀ ਨੇ ਜਫ਼ਰਨਾਮਾ ਲਿਖਣਾ ਸ਼ੁਰੂ ਕੀਤਾ। 12 ਹਦਾਇਤ ਵਿੱਚ ਮੁਕੰਮਲ ਕੀਤਾ। ਹਦਾਇਤ ਨਾਮੇ ਦੇ ਆਰੰਭ ਵਿੱਚ ਗੁਰੂ ਜੀ ਨੇ ਪਰਮੇਸ਼ਰ ਦੀ ਸਿਫ਼ਤ ਕੀਤੀ ਹੈ। ਇਹ ਇੱਕ ਇਤਿਹਾਸਕ ਚਿੱਠੀ ਹੈ। ਜਿਹੜੀ ਫ਼ਾਰਸੀ ਕਵਿਤਾ ਵਿੱਚ ਲਿਖ ਕੇ ਗੁਰੂ ਜੀ ਨੇ ਔਰੰਗਜ਼ੇਬ ਨੂੰ ਭੇਜੀ। ਇਸ ਚਿੱਠੀ ਵਿੱਚ ਗੁਰੂ ਜੀ ਨੇ ਔਰੰਗਜ਼ੇਬ ਨੂੰ ਉਸ ਦੇ ਵਲੋਂ ਕੀਤੇ ਜ਼ੁਲਮ ਅਤੇ ਜਬਰ ਦੀ ਚੇਤਾਵਨੀ ਦਿੱਤੀ ਹੈ। ਕਿ ਜਦੋਂ ਸਾਰੇ ਹੋਰ ਹੀਲੇ ਖ਼ਤਮ ਹੋ ਜਾਣ ਤਾਂ ਹੱਥ ਵਿੱਚ ਤਲਵਾਰ ਢੁੱਕਵੀ ਜਾਇਜ਼ ਦੱਸੀ ਹੈ। ਫਿਰ ਗੁਰੂ ਜੀ ਨੇ ਲਿਖਿਆ।

ਗਰਿਸਨਤ `ਚ ਕਾਰੇ ਕੁਨ ਦ ਚਿਹਲ ਨਰ।
ਕਿ ਦਕ ਲਕ ਬਰਾਇਦ ਬੇਖਬਰ।

ਹਵਾਲਾ ਪੁਸਤਕਾਂ

[ਸੋਧੋ]
  1. ਗੁਰੂ ਗੋਬਿੰਦ ਸਿੰਘ ਜੀ ਦੇ ਸਫ਼ਰ,ਕਰਨਵੀਰ ਸਿੰਘ (ਸੰਪਾ.)
  2. ਗੁਰੂ ਗੋਬਿੰਦ ਸਿੰਘ, ਡਾ. ਸੁਰਿੰਦਰ ਸਿੰਘ ਕੋਹਲੀ
  3. ਰਾਸ਼ਟਰੀਯ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਕਰਨਵੀਰ ਸਿੰਘ
  4. ਗੁਰੂ ਗੋਬਿੰਦ ਸਿੰਘ ਦੀ ਸਾਹਿਤ ਸਭਿਆਚਾਰ ਨੂੰ ਦੇਣ, ਸਤਿੰਦਰ ਸਿੰਘ
  5. ਦਸ਼ਮੇਸ਼ ਰਵਾਨੀ, ਸੰਤਾ ਸਿੰਘ ਤਾਤਲੇ
  6. ਜਨਮ ਸਾਖੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਅਮਰ ਸਿੰਘ

ਇਹ ਵੀ ਦੇਖੋ

[ਸੋਧੋ]

ਹਵਾਲੇ

[ਸੋਧੋ]
  1. Pashaura Singh; Louis E. Fenech (2014). The Oxford Handbook of Sikh Studies. Oxford University Press. p. 311. ISBN 978-0-19-969930-8.
  2. Ganda Singh. "GOBIND SINGH, GURU (1666–1708)". Encyclopaedia of Sikhism. Punjabi University Patiala. Archived from the original on 29 July 2017. Retrieved 7 March 2016.
  3. Owen Cole, William; Piara Singh Sambhi (1995). The Sikhs: Their Religious Beliefs and Practice. Sussex Academic Press. p. 36.
  4. Cole, W. Owen (26 August 2004). Understanding Sikhism (in ਅੰਗਰੇਜ਼ੀ). Dunedin Academic Press Ltd. p. 68. ISBN 978-1-906716-91-2. Guru Gobind Singh's name was Gobind Das or sometimes said to be Gobind Rai, but from the founding of the Khalsa he is known to be Guru Gobind Singh.
  5. McLeod, W. H. (1997). Sikhism (in ਅੰਗਰੇਜ਼ੀ). Penguin Books. p. 47. ISBN 978-0-14-025260-6. Gobind Das was the original name of the Tenth Guru, at least so it seems. Muslim sources generally refer to him as Gobind Rai, but documents issued by his father, Guru Tegh Bahadur, give his name as Gobind Das.
  6. Guru Gobind Singh in the final verse of his composition, Chaupai Sahib, refers to himself as Gobind Das.
  7. Jenkins 2000, p. 200.
  8. Grewal 1998, p. 72.
  9. Olson 2007, p. 23.
  10. Truschke 2017, p. 54–55.
  11. Mayled, Jon (2002). Sikhism. Heinemann. p. 12. ISBN 978-0-435-33627-1.
  12. Seiple, Chris; Hoover, Dennis; Otis, Pauletta (2013). The Routledge Handbook of Religion and Security. Routledge. p. 93. ISBN 978-0-415-66744-9.; Richards, John F. (1995). The Mughal Empire. Cambridge University Press. pp. 255–258. ISBN 978-0-521-56603-2.
  13. "The Sikh Review". Sikh Cultural Centre. 20 (218–229): 28. 1972.
  14. Hardip Singh Syan (2013). Sikh Militancy in the Seventeenth Century: Religious Violence in Mughal and Early Modern India. I.B.Tauris. pp. 218–222. ISBN 978-1-78076-250-0.
  15. "BBC Religions – Sikhism". BBC. 26 October 2009. Archived from the original on 23 January 2011. Retrieved 30 July 2011.
  16. Mandair, Arvind-Pal Singh; Shackle, Christopher; Singh, Gurharpal (2013). Sikh Religion, Culture and Ethnicity. Routledge. pp. 25–28. ISBN 978-1-136-84627-4.
  17. Dhavan, P (2011). When Sparrows Became Hawks: The Making of the Sikh Warrior Tradition, 1699–1799. Oxford University Press. pp. 3–4. ISBN 978-0-19-975655-1.
  18. Dasam Granth, Encyclopaedia Britannica
  19. McLeod, W. H. (1990). Textual Sources for the Study of Sikhism. University of Chicago Press. ISBN 978-0-226-56085-4., pages 2, 67
  20. Mandair, Arvind-Pal Singh; Shackle, Christopher; Singh, Gurharpal (2013). Sikh Religion, Culture and Ethnicity. Routledge. pp. 11–12, 17–19. ISBN 978-1-136-84627-4.
  21. Shelke, Christopher (2009). Divine covenant: rainbow of religions and cultures. Gregorian Press. p. 199. ISBN 978-88-7839-143-7.
  22. "Guru Gobind Singh Jayanti 2021 (Hindi):गुरु गोविद जी के बारे में अहम जानकारी". S A NEWS (in ਅੰਗਰੇਜ਼ੀ (ਅਮਰੀਕੀ)). 2021-01-20. Retrieved 2021-01-21.
  23. 23.0 23.1 Brekke, Torkel (2014). Gregory M. Reichberg and Henrik Syse (ed.). Religion, War, and Ethics: A Sourcebook of Textual Traditions. Cambridge University Press. pp. 673–674. ISBN 978-1-139-95204-0.
  24. J. S. Grewal (1998). The Sikhs of the Punjab. Cambridge University Press. p. 62. ISBN 978-0-521-63764-0., Quote: "Aurangzeb took an active interest in the issue of succession, passed orders for the execution of Guru Tegh Bahadur, and at one time ordered total extirpation of Guru Gobind Singh and his family".
  25. 25.0 25.1 25.2 Christopher J. H. Wright (2003). God and Morality. Oxford University Press. p. 153. ISBN 978-0-19-914839-4.
  26. Staff, K. J. "ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ". punjabi.krishijagran.com. Retrieved 2021-01-21.
  27. 27.0 27.1 J. S. Grewal (1998). The Sikhs of the Punjab. Cambridge University Press. pp. 73–74. ISBN 978-0-521-63764-0.
  28. Nikky-Guninder Kaur Singh (2012). Birth of the Khalsa, The: A Feminist Re-Memory of Sikh Identity. State University of New York Press. pp. 26–28. ISBN 978-0-7914-8266-7.
  29. Jaques, Tony (2007). Dictionary of Battles and Sieges: F-O. Greenwood. p. 704. ISBN 978-0-313-33538-9.
  30. J. S. Grewal (1998). The Sikhs of the Punjab. Cambridge University Press. pp. 73–74. ISBN 978-0-521-63764-0.
  31. J. S. Grewal (1998). The Sikhs of the Punjab. Cambridge University Press. pp. 73–74. ISBN 978-0-521-63764-0.
  32. Fenech, Louis E. (2013). The Sikh Zafar-namah of Guru Gobind Singh: A Discursive Blade in the Heart of the Mughal Empire. Oxford University Press. p. 14. ISBN 978-0-19-993145-3.
  33. 33.0 33.1 Jaques, Tony (2007). Dictionary of Battles and Sieges: F-O. Greenwood. p. 420. ISBN 978-0-313-33538-9.
  34. 34.0 34.1 Jaques, Tony (2007). Dictionary of Battles and Sieges: A-E. Greenwood Publishing. pp. 48–49. ISBN 978-0-313-33537-2.
  35. 35.0 35.1 Jaques, Tony (2007). Dictionary of Battles and Sieges: F-O. Greenwood. p. 112. ISBN 978-0-313-33538-9.
  36. 36.0 36.1 Fenech, Louis E.; W. H. McLeod (2014). Historical Dictionary of Sikhism. Rowman & Littlefield. p. 218. ISBN 978-1-4422-3601-1.
  37. Raju, Karam Singh (1999). Guru Gobind Singh: Prophet of peace. ISBN 9380213646.
  38. Rinehart, Robin (2011). Debating the Dasam Granth. Oxford University Press. pp. 22–23. ISBN 978-0-19-975506-6.
  39. Fenech, Louis E.; W. H. McLeod (2014). Historical Dictionary of Sikhism. Rowman & Littlefield. p. 79. ISBN 978-1-4422-3601-1.
  40. Staff, K. J. "ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ". punjabi.krishijagran.com. Retrieved 2021-01-21.
  41. (ਗੁਰੂ ਗੋਬਿੰਦ ਸਿੰਘ ਦੀ ਸਾਹਿਤ, ਸਭਿਆਚਾਰ ਨੂੰ ਦੇਣ) ਸਤਿੰਦਰ ਸਿੰਘ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਵਾਲੇ

ਬਾਹਰੀ ਕੜੀ

[ਸੋਧੋ]

Guru Gobind Singh ਨਾਲ ਸੰਬੰਧਿਤ ਮੀਡੀਆ ਵਿਕੀਮੀਡੀਆ ਕਾਮਨਜ਼ ਉੱਤੇ ਹੈ

ਪਿਛਲਾ
ਗੁਰੂ ਤੇਗ ਬਹਾਦਰ
ਸਿੱਖ ਗੁਰੂ
11 ਨਵੰਬਰ 1675 – 7 ਅਕਤੂਬਰ 1708
ਅਗਲਾ
ਗੁਰੂ ਗ੍ਰੰਥ ਸਾਹਿਬ

ਗੁਰੂ ਗੋਬਿੰਦ ਸਿੰਘ ਜੀ ਵੀਡੀਓ
ਪੁਰਖ ਭਗਵੰਤ ਗੁਰੂ ਗੋਬਿੰਦ ਸਿੰਘ ਜੀ ਦੀ ਜੀਵਨੀ ਲਿਖਿਤ ਪ੍ਰੋ ਸਤਬੀਰ ਸਿੰਘ


ਹਵਾਲੇ ਵਿੱਚ ਗ਼ਲਤੀ:<ref> tags exist for a group named "lower-alpha", but no corresponding <references group="lower-alpha"/> tag was found