1970 ਦਾ ਦਹਾਕਾ
1970 ਦਾ ਦਹਾਕਾ ਵਿੱਚ ਸਾਲ 1970 ਤੋਂ 1979 ਤੱਕ ਹੋਣਗੇ|
ਯੁੱਗ |
---|
ਦੂਜੀ millennium |
ਸਦੀ |
ਦਹਾਕਾ |
ਸਾਲ |
ਸ਼੍ਰੇਣੀਆਂ |
This is a list of events occurring in the 1970s, ordered by year.
ਸਦੀ: | 19ਵੀਂ ਸਦੀ – 20ਵੀਂ ਸਦੀ – 21ਵੀਂ ਸਦੀ |
---|---|
ਦਹਾਕਾ: | 1940 ਦਾ ਦਹਾਕਾ 1950 ਦਾ ਦਹਾਕਾ 1960 ਦਾ ਦਹਾਕਾ – 1970 ਦਾ ਦਹਾਕਾ – 1980 ਦਾ ਦਹਾਕਾ 1990 ਦਾ ਦਹਾਕਾ 2000 ਦਾ ਦਹਾਕਾ |
ਸਾਲ: | 1967 1968 1969 – 1970 – 1971 1972 1973 |
1970 20ਵੀਂ ਸਦੀ ਅਤੇ 1970 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਵੀਰਵਾਰ ਨੂੰ ਸ਼ੁਰੂ ਹੋਇਆ।
ਘਟਨਾ
[ਸੋਧੋ]- 13 ਫ਼ਰਵਰੀ – ਭਾਰਤ ਦੇ ਉਤਰਾਖੰਡ ਸੂਬੇ (ਪਹਿਲਾ ਯੂ.ਪੀ.) ਦੀਆਂ ਕੁਮਾਊਂ ਪਹਾੜੀਆਂ ਵਿੱਚ ਇੱਕ ਸ਼ੇਰ ਨੇ ਇਕੋ ਦਿਨ ਵਿੱਚ 48 ਬੰਦਿਆਂ ਦੀ ਜਾਨ ਲਈ।
- 27 ਮਾਰਚ – ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਵਲਜੋਂ ਹਲਫ਼ ਲੈ ਲਿਆ।
- 4 ਮਈ – ਅਮਰੀਕਾ ਨੇ ਨੇਵਾਦਾ 'ਚ ਪਰਮਾਣੂੰ ਪਰਖ ਕੀਤਾ।
- 10 ਨਵੰਬਰ – ਦੁਨੀਆ ਦੇ ਇੱਕ ਅਜੂਬੇ, ਚੀਨ ਦੀ ਮਹਾਨ ਦੀਵਾਰ ਨੂੰ ਯਾਤਰੂਆਂ ਵਾਸਤੇ ਖੋਲ੍ਹਿਆ ਗਿਆ।
- 27 ਨਵੰਬਰ – ਪੋਪ ਪਾਲ ਦੀ ਫਿਲਪੀਨਜ਼ ਫੇਰੀ ਦੌਰਾਨ ਮਨੀਲਾ ਹਵਾਈ ਅੱਡੇ 'ਤੇ ਇੱਕ ਬੋਲੀਵੀਅਨ ਨੇ ਪਾਦਰੀ ਦੇ ਪਹਿਰਾਵੇ ਵਿੱਚ ਆ ਕੇ ਪੋਪ 'ਤੇ ਹਮਲਾ ਕੀਤਾ, ਪਰ ਕੋਈ ਨੁਕਸਾਨ ਹੋਣੋਂ ਬਚਾਅ ਹੋ ਗਿਆ।
- 18 ਦਸੰਬਰ – ਕੈਥੋਲਿਕ ਦੇਸ਼ ਇਟਲੀ ਵਿੱਚ ਤਲਾਕ ਦੀ ਇਜਾਜ਼ਤ ਦਾ ਕਾਨੂੰਨ ਪਾਸ ਹੋਇਆ।
ਜਨਮ
[ਸੋਧੋ]- ਪੰਜਾਬ ਦੇ ਉਰਦੁ ਦੇ ਮਹਾਨ ਸਾਇਰ ਅੱਲ੍ਹਾ ਯਾਰ ਖ਼ਾਂ ਜੋਗੀ ਦਾ ਜਨਮ ਹੋਇਆ।
ਮਰਨ
[ਸੋਧੋ]- 17 ਫ਼ਰਵਰੀ – ਸ਼ਮੂਏਲ ਯੂਸਫ਼ ਆਗਨੋਨ, ਨੋਬਲ ਸਾਹਿਤ ਇਨਾਮ ਜੇਤੂ ਯੂਕਰੇਨੀ ਸਾਹਿਤਕਾਰ ਦੀ ਮੌਤ।(ਜ. 1887)
ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |
ਸਦੀ: | 19ਵੀਂ ਸਦੀ – 20ਵੀਂ ਸਦੀ – 21ਵੀਂ ਸਦੀ |
---|---|
ਦਹਾਕਾ: | 1940 ਦਾ ਦਹਾਕਾ 1950 ਦਾ ਦਹਾਕਾ 1960 ਦਾ ਦਹਾਕਾ – 1970 ਦਾ ਦਹਾਕਾ – 1980 ਦਾ ਦਹਾਕਾ 1990 ਦਾ ਦਹਾਕਾ 2000 ਦਾ ਦਹਾਕਾ |
ਸਾਲ: | 1968 1969 1970 – 1971 – 1972 1973 1974 |
1971 20ਵੀਂ ਸਦੀ ਅਤੇ 1970 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਸ਼ੁੱਕਰਵਾਰ ਨੂੰ ਸ਼ੁਰੂ ਹੋਇਆ।
ਘਟਨਾ
[ਸੋਧੋ]- 5 ਜਨਵਰੀ – ਆਸਟ੍ਰੇਲੀਆ ਅਤੇ ਇੰਗਲੈਂਡ ਵਿੱਚਕਾਰ ਸੰਸਾਰ ਦਾ ਪਹਿਲਾ ਇੱਕ ਦਿਨਾ ਅੰਤਰਰਾਸ਼ਟਰੀ ਕ੍ਰਿਕਟ ਮੁਕਾਬਲਾ ਖੇਡਿਆ ਗਿਆ।
- 8 ਜਨਵਰੀ – ਅੰਤਰਰਾਸ਼ਟਰੀ ਦਬਾਅ ਦੇ ਕਾਰਨ ਪਾਕਿਸਤਾਨ ਦੇ ਰਾਸ਼ਟਰਪਤੀ ਜ਼ੁਲਫੀਕਾਰ ਅਲੀ ਭੁੱਟੋ ਨੇ ਬੰਗਾਲੀ ਆਗੂ ਸ਼ੇਖ ਮੁਜੀਬੁਰਹਿਮਾਨ ਨੇ ਜੇਲ ਤੋਂ ਰਿਹਾਅ ਕੀਤਾ, ਜਿਸ ਨੂੰ ਬੰਗਲਾਦੇਸ਼ ਦੇ ਆਜ਼ਾਦੀ ਘੋਸ਼ਿਤ ਕਰਨ ਲਈ ਬੰਦੀ ਬਣਾਇਆ ਗਿਆ ਸੀ।
- 4 ਫ਼ਰਵਰੀ – ਬ੍ਰਿਟਿਸ਼ ਕਾਰ 'ਰੋਲਸ ਰਾਇਸ' ਦੇ ਮਾਲਕ ਨੇ ਆਪਣੇ ਆਪ ਨੂੰ ਦਿਵਾਲੀਆ ਐਲਾਨਿਆ।
- 20 ਫ਼ਰਵਰੀ – ਮੇਜਰ ਜਨਰਲ ਈਦੀ ਅਮੀਨ ਯੂਗਾਂਡਾ ਦਾ ਰਾਸ਼ਟਰਪਤੀ ਬਣਿਆ ਜਿਸ ਨੇ ਸਾਰੇ ਵਿਦੇਸ਼ੀਆਂ ਨੂੰ ਖ਼ਾਲੀ ਹੱਥ ਤਿੰਨਾਂ ਕਪੜਿਆਂ ਵਿੱਚ ਮੁਲਕ 'ਚੋਂ ਨਿਕਲ ਜਾਣ ਦਾ ਹੁਕਮ ਦਿਤਾ।
- 26 ਮਾਰਚ – ਸ਼ੇਖ਼ ਮੁਜੀਬੁਰ ਰਹਿਮਾਨ ਨੇ ਪਾਕਿਸਤਾਨੀ ਪਾਰਲੀਮੈਂਟ ਦੀਆਂ ਚੋਣਾਂ ਜਿੱਤਣ ਮਗਰੋਂ ਪੂਰਬੀ ਪਾਕਿਸਤਾਨ ਨੂੰ ਆਜ਼ਾਦ ਮੁਲਕ ਬੰਗਲਾਦੇਸ਼ ਐਲਾਨਿਆ।
- 10 ਜੂਨ – ਅਮਰੀਕਾ ਨੇ ਚੀਨ ‘ਤੇ ਲਾਈਆਂ ਪਾਬੰਦੀਆਂ 21 ਸਾਲ ਮਗਰੋਂ ਖ਼ਤਮ ਕੀਤੀਆਂ।
- 13 ਜੂਨ – ਪਰਕਾਸ਼ ਸਿੰਘ ਬਾਦਲ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿਤਾ।
- 15 ਜੁਲਾਈ – ਅਮਰੀਕਨ ਰਾਸਟਰਪਤੀ ਰਿਚਰਡ ਨਿਕਸਨ ਨੇ ਐਲਾਨ ਕੀਤਾ ਕਿ ਉਹ ਚੀਨ ਨਾਲ ਸਬੰਧ ਸੁਖਾਵੇਂ ਬਣਾਉਣ ਵਾਸਤੇ ਚੀਨ ਦਾ ਦੌਰਾ ਕਰੇਗਾ।
- 12 ਅਕਤੂਬਰ – ਅਮਰੀਕਾ ਦੀ ਪਾਰਲੀਮੈਂਟ ਨੇ 23 ਦੇ ਮੁਕਾਬਲੇ 354 ਵੋਟਾਂ ਨਾਲ ਸਾਰੇ ਸ਼ਹਿਰੀਆਂ ਵਾਸਤੇ ਬਰਾਬਰ ਦੇ ਹਕੂਕ ਦਾ ਬਿੱਲ ਪਾਸ ਕੀਤਾ।
- 10 ਨਵੰਬਰ – ਉੱਤਰੀ ਆਇਰਲੈਂਡ ਦੇ ਬੈਲਫ਼ਾਸਟ ਸ਼ਹਿਰ ਵਿੱਚ, ਇੱਕ ਔਰਤ ਵਲੋਂ ਬ੍ਰਿਟਿਸ਼ ਫ਼ੌਜੀ ਨਾਲ ਪਿਆਰ ਕਰਨ ਤੇ ਇੱਕ ਹੋਰ ਆਇਰਸ਼ ਔਰਤ ਵਲੋਂ ਇੱਕ ਬ੍ਰਿਟਿਸ਼ ਫ਼ੌਜੀ ਨਾਲ ਸ਼ਾਦੀ ਕਰਨ ਦੀ ਖ਼ਾਹਿਸ਼ ਦਾ ਇਜ਼ਹਾਰ ਕਰਨ ਉੱਤੇ ਇਨ੍ਹਾਂ ਦੋਹਾਂ ਔਰਤਾਂ ਦੇ ਕਪੜਿਆਂ ਉੱਤੇ ਲੁੱਕ ਲਾ ਕੇ ਪੰਛੀਆਂ ਦੇ ਖੰਭਾਂ ਨਾਲ ਸਜਾ ਕੇ ਜਲੂਸ ਕਢਿਆ ਗਿਆ।
- 12 ਨਵੰਬਰ – ਅਮਰੀਕਾ ਦੇ ਰਾਸ਼ਟਰਪਤੀ ਨਿਕਸਨ ਨੇ ਐਲਾਨ ਕੀਤਾ ਕਿ ਉਹ ਫ਼ਰਵਰੀ, 1972 ਤਕ ਵੀਅਤਨਾਮ ਵਿੱਚੋਂ 45,000 ਫ਼ੌਜੀ ਕੱਢ ਲਵੇਗਾ।
- 8 ਦਸੰਬਰ – ਭਾਰਤ-ਪਾਕਿਸਤਾਨ ਯੁੱਧ (1971): ਭਾਰਤੀ ਫੌਜ ਨੇ ਪੱਛਮੀ ਪਾਕਿਸਤਾਨ ਦੇ ਸ਼ਹਿਰ ਕਰਾਚੀ ਤੇ ਹਮਲਾ ਕੀਤਾ।
- 16 ਦਸੰਬਰ – ਭਾਰਤ-ਪਾਕਿਸਤਾਨ ਯੁੱਧ (1971) ਖ਼ਤਮ, 93000 ਪਾਕਿਸਤਾਨੀ ਫ਼ੌਜੀਆਂ ਨੇ ਹਥਿਆਰ ਸੁੱਟੇ
ਜਨਮ
[ਸੋਧੋ]ਮੌਤ
[ਸੋਧੋ]ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |
ਸਦੀ: | 19ਵੀਂ ਸਦੀ – 20ਵੀਂ ਸਦੀ – 21ਵੀਂ ਸਦੀ |
---|---|
ਦਹਾਕਾ: | 1940 ਦਾ ਦਹਾਕਾ 1950 ਦਾ ਦਹਾਕਾ 1960 ਦਾ ਦਹਾਕਾ – 1970 ਦਾ ਦਹਾਕਾ – 1980 ਦਾ ਦਹਾਕਾ 1990 ਦਾ ਦਹਾਕਾ 2000 ਦਾ ਦਹਾਕਾ |
ਸਾਲ: | 1969 1970 1971 – 1972 – 1973 1974 1975 |
1972 20ਵੀਂ ਸਦੀ ਅਤੇ 1970 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਸ਼ਨੀਵਾਰ ਨੂੰ ਸ਼ੁਰੂ ਹੋਇਆ।
ਘਟਨਾ
[ਸੋਧੋ]- 5 ਜਨਵਰੀ – ਪਾਕਿਸਤਾਨ ਨੇ ਸ਼ੇਖ਼ ਮੁਜੀਬੁਰ ਰਹਿਮਾਨ ਨੂੰ ਰਿਹਾਅ ਕਰ ਦਿਤਾ।
- 5 ਜਨਵਰੀ – ਅਮਰੀਕਾ ਦੇ ਰਾਸ਼ਟਰਪਤੀ ਰਿਚਰਡ ਨਿਕਸਨ ਨੇ 'ਸਪੇਸ ਸ਼ਟਲ' ਬਣਾਉਣ ਦੇ ਹੁਕਮ 'ਤੇ ਦਸਤਖ਼ਤ ਕੀਤੇ।
- 21 ਜਨਵਰੀ – ਅਰੁਣਾਚਲ ਪ੍ਰਦੇਸ਼, ਮੇਘਾਲਿਆ, ਤ੍ਰਿਪੁਰਾ, ਮਨੀਪੁਰ ਤੇ ਮੀਜ਼ੋਰਮ ਨਵੇਂ ਸੂਬੇ ਬਣੇ।
- 24 ਜਨਵਰੀ – ਗੁਆਮ ਵਿੱਚ ਕਿਸਾਨਾਂ ਨੂੰ ਜੰਗਲ ਵਿੱਚ ਇੱਕ ਜਾਪਾਨੀ ਸਾਰਜੰਟ ਲੱਭਾ। ਇਹ ਜਾਪਾਨੀ ਫ਼ੌਜੀ ਦੂਜੀ ਵੱਡੀ ਜੰਗ ਵੇਲੇ ਤੋਂ ਪਿਛਲੇ 28 ਸਾਲ ਤੋਂ ਉਥੇ ਲੁਕਿਆ ਹੋਇਆ ਸੀ ਤੇ ਜਾਪਾਨੀ ਫ਼ੌਜ ਦੇ ਜਰਨੈਲਾਂ ਦੇ ਹੁਕਮਾਂ ਦੀ ਉਡੀਕ ਕਰ ਰਿਹਾ ਸੀ | ਉਸ ਨੂੰ ਪਤਾ ਹੀ ਨਹੀਂ ਸੀ ਕਿ ਜੰਗ ਮੁੱਕੀ ਨੂੰ 28 ਸਾਲ ਹੋ ਚੁੱਕੇ ਹਨ।
- 26 ਫ਼ਰਵਰੀ –ਭਾਰਤ ਦੇ ਰਾਸ਼ਟਰਪਤੀ ਵੀ ਵੀ ਗਿਰੀ ਨੇ ਵਰਧਾ ਨੇੜੇ ਅਰਵੀ 'ਚ ਵਿਕਰਮ ਅਰਥ ਸੈਟੇਲਾਈਨ ਸਟੇਸ਼ਨ ਦੇਸ਼ ਨੂੰ ਸਮਰਪਿਤ ਕੀਤਾ।
- 20 ਜੂਨ –ਸਦਾਬਰਤ ਗੁਰਦਵਾਰੇ ਉੱਤੇ ਹਮਲਾ ਕਰ ਕੇ ਮੁਕਾਮੀ ਬੰਗਾਲੀਆਂ ਨੇ 20 ਸਿੱਖ ਮਾਰ ਦਿਤੇ।
- 7 ਦਸੰਬਰ – ਅਪੋਲੋ 17 ਚੰਦ ਮਿਸ਼ਨ ਨੂੰ ਸ਼ੁਰੂਆਤ ਕੀਤਾ।
- 11 ਦਸੰਬਰ – ਨੀਤੀਆਂ ਦਾ ਖਰੜਾ ਬਣਾਉਣ ਵਾਸਤੇ (ਅਨੰਦਪੁਰ ਸਾਹਿਬ ਦਾ ਮਤਾ) ਕਮੇਟੀ ਬਣੀ।
ਜਨਮ
[ਸੋਧੋ]- 25 ਮਈ – ਭਾਰਤੀ ਕਲਾਕਾਰ, ਨਿਰਦੇਸ਼ਕ, ਸਕਰੀਨ ਲੇਖਕ ਕਰਨ ਜੌਹਰ ਦਾ ਜਨਮ ਹੋਇਆ।
- 5 ਦਸੰਬਰ – 1972 ਨੂੰ ਭਾਈ ਵੀਰ ਸਿੰਘ ਪੰਜਾਬੀ ਸਾਹਿਤ ਦਾ ਮੋਢੀ,ਪੰਜਾਬੀ ਕਵੀ ਅਤੇ ਵਿਦਵਾਨ ਸਨ ਜਿਹਨਾਂ ਦਾ ਜਨਮ ਹੋਇਆ
ਮਰਨ
[ਸੋਧੋ]- 30 ਅਕਤੂਬਰ – ਸੰਤ ਫਤਿਹ ਸਿੰਘ ਦੀ ਮੌਤ।
ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |
ਸਦੀ: | 19ਵੀਂ ਸਦੀ – 20ਵੀਂ ਸਦੀ – 21ਵੀਂ ਸਦੀ |
---|---|
ਦਹਾਕਾ: | 1940 ਦਾ ਦਹਾਕਾ 1950 ਦਾ ਦਹਾਕਾ 1960 ਦਾ ਦਹਾਕਾ – 1970 ਦਾ ਦਹਾਕਾ – 1980 ਦਾ ਦਹਾਕਾ 1990 ਦਾ ਦਹਾਕਾ 2000 ਦਾ ਦਹਾਕਾ |
ਸਾਲ: | 1970 1971 1972 – 1973 – 1974 1975 1976 |
1973 20ਵੀਂ ਸਦੀ ਅਤੇ 1970 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਸੋਮਵਾਰ ਨੂੰ ਸ਼ੁਰੂ ਹੋਇਆ।
ਘਟਨਾ
[ਸੋਧੋ]- 1 ਜਨਵਰੀ – ਇੰਗਲੈਂਡ ਯੂਰਪੀ ਸੰਘ ਵਿੱਚ ਸ਼ਾਮਲ ਹੋਇਆ |
- 15 ਜਨਵਰੀ – ਅਮਰੀਕਾ ਦੇ ਰਾਸ਼ਟਰਪਤੀ ਰਿਚਰਡ ਨਿਕਸਨ ਨੇ ਵੀਅਤਨਾਮ ਵਿੱਚ ਜੰਗ ਬੰਦ ਕਰਨ ਦਾ ਐਲਾਨ ਕੀਤਾ।
- 15 ਜਨਵਰੀ – ਕੈਥੋਲਿਕ ਮੁਖੀ ਪੋਪ ਪਾਲ ਛੇਵਾਂ ਦੀ ਇਜ਼ਰਾਈਲ ਦੀ ਪ੍ਰਾਈਮ ਮਨਿਸਟਰ ਗੋਲਡਾ ਮਾਇਰ ਨਾਲ ਵੈਟੀਕਨ ਸ਼ਹਿਰ ਵਿੱਚ ਮੁਲਾਕਾਤ।
- 23 ਜਨਵਰੀ – ਅਮਰੀਕਾ ਦੇ ਰਾਸ਼ਟਰਪਤੀ ਰਿਚਰਡ ਨਿਕਸਨ ਨੇ ਐਲਾਨ ਕੀਤਾ ਕਿ ਵੀਅਤਨਾਮ ਨਾਲ ਜੰਗਬੰਦੀ ਦੀਆਂ ਸ਼ਰਤਾਂ ਤੈਅ ਹੋ ਗਈਆਂ ਹਨ।
- 10 ਮਾਰਚ – ਮੋਰਾਕੋ ਨੇ ਸੰਵਿਧਾਨ ਅੰਗੀਕ੍ਰਿਤ ਕੀਤਾ।
- 13 ਅਕਤੂਬਰ – ਕਪੂਰ ਸਿੰਘ ਆਈ. ਸੀ। ਐਸ ਨੂੰ 'ਨੈਸ਼ਨਲ ਪ੍ਰੋਫ਼ੈਸਰ ਆਫ਼ ਸਿੱਖਇਜ਼ਮ' ਦਾ ਖ਼ਿਤਾਬ ਦਿਤਾ ਗਿਆ।
- 7 ਨਵੰਬਰ – ਅਮਰੀਕਨ ਕਾਂਗਰਸ ਨੇ ਰਾਸ਼ਟਰਪਤੀ ਰਿਚਰਡ ਨਿਕਸਨ ਦੇ ਉਸ ਬਿਲ ਨੂੰ ਵੀਟੋ ਕਰ ਦਿਤਾ ਜਿਸ ਹੇਠ ਕਾਂਗਰਸ ਦੀ ਮਨਜ਼ੂਰੀ ਤੋਂ ਬਿਨਾਂ ਚੀਫ਼ ਐਗਜ਼ੈਕਟਿਵ ਆਪ ਹੀ ਜੰਗ ਦਾ ਐਲਾਨ ਕਰ ਸਕਦਾ ਸੀ।
- 27 ਨਵੰਬਰ – ਅਮਰੀਕਾ ਦੇ ਉਪ ਰਾਸ਼ਟਰਪਤੀ ਸਪਾਇਰੋ ਟੀ. ਐਗਨਿਊ ਵਲੋਂ ਅਸਤੀਫ਼ਾ ਦੇਣ 'ਤੇ ਜੇਰਾਲਡ ਆਰ. ਫ਼ੋਰਡ ਨੂੰ ਉਪ ਰਾਸ਼ਟਰਪਤੀ ਚੁਣਿਆ ਗਿਆ।
- 28 ਦਸੰਬਰ – ਅਲੈਗਜ਼ੈਂਡਰ ਸੋਲਜ਼ੇਨਿਤਸਿਨ ਨੇ ਮਸ਼ਹੂਰ ਨਾਵਲ 'ਗੁਲਾਗ ਆਰਕੀਪੇਲਾਗੋ' ਛਾਪਿਆ ਜਿਸ ਵਿੱਚ ਰੂਸ ਦੀਆਂ ਜੇਲਾਂ ਦੀ ਅਸਲ ਦਰਦਨਾਕ ਹਾਲਤ ਪੇਸ਼ ਕੀਤੀ ਹੋਈ ਸੀ।
ਸਦੀ: | 19ਵੀਂ ਸਦੀ – 20ਵੀਂ ਸਦੀ – 21ਵੀਂ ਸਦੀ |
---|---|
ਦਹਾਕਾ: | 1940 ਦਾ ਦਹਾਕਾ 1950 ਦਾ ਦਹਾਕਾ 1960 ਦਾ ਦਹਾਕਾ – 1970 ਦਾ ਦਹਾਕਾ – 1980 ਦਾ ਦਹਾਕਾ 1990 ਦਾ ਦਹਾਕਾ 2000 ਦਾ ਦਹਾਕਾ |
ਸਾਲ: | 1971 1972 1973 – 1974 – 1975 1976 1977 |
1974 20ਵੀਂ ਸਦੀ ਅਤੇ 1970 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਮੰਗਲਵਾਰ ਨੂੰ ਸ਼ੁਰੂ ਹੋਇਆ।
ਘਟਨਾ
[ਸੋਧੋ]- 7 ਫ਼ਰਵਰੀ – ਗ੍ਰੇਨਾਡਾ ਨੂੰ ਸੰਯੁਕਤ ਬਾਦਸ਼ਾਹੀ ਤੋਂ ਆਜ਼ਾਦੀ ਪ੍ਰਾਪਤ ਹੋਈ।
- 12 ਫ਼ਰਵਰੀ – ਅਲੈਗਜ਼ੈਂਡਰ ਸੋਲਜ਼ੇਨਿਤਸਿਨ, 1970 ਦਾ ਨੋਬਲ ਸਾਹਿਤ ਪੁਰਸਕਾਰ ਵਿਜੇਤਾ, ਨੂੰ ਸੋਵੀਅਤ ਸੰਘ ਵਿੱਚੋਂ ਜਲਾਵਤਨ ਕੀਤਾ ਜਾਂਦਾ ਹੈ।
- 26 ਮਾਰਚ – ਚਿਪਕੋ ਅੰਦੋਲਨ ਦੀ ਮੁੱਖੀ ਗੌਰਾ ਦੇਵੀ ਅਤੇ 27 ਔਰਤਾਂ ਦਰੱਖਤਾਂ ਨੂੰ ਚਿਪਕ ਗਈ।
- 24 ਜੁਲਾਈ – ਅਮਰੀਕਾ ਦੀ ਸੁਪਰੀਮ ਕੋਰਟ ਨੇ ਹੁਕਮ ਦਿੱਤਾ ਕਿ ਰਾਸ਼ਟਰਪਤੀ ਰਿਚਰਡ ਨਿਕਸਨ ਵਾਟਰਗੇਟ ਸਕੈਂਡਲ ਨਾਲ ਸਬੰਧਤ ਟੇਪਾਂ ਅਦਾਲਤ ਨੂੰ ਸੌਂਪ ਦੇਵੇ।
- 27 ਜੁਲਾਈ – ਅਮਰੀਕਨ ਕਾਂਗਰਸ ਨੇ ਵਾਟਰਗੇਟ ਜਾਸੂਸੀ ਕਾਂਡ ਵਿੱਚ ਸ਼ਮੂਲੀਅਤ ਹੋਣ ਕਰ ਕੇ ਰਾਸ਼ਟਰਪਤੀ ਰਿਚਰਡ ਨਿਕਸਨ ਤੇ ਮਹਾਂ-ਮੁਕੱਦਮਾ ਚਲਾਉਣ ਦੀ ਮੰਗ ਕੀਤੀ।
- 22 ਨਵੰਬਰ – ਯੂ.ਐਨ.ਓ. ਨੇ ਫਲਸਤੀਨ ਮੁਕਤੀ ਸੰਗਠਨ ਨੂੰ ਆਬਜ਼ਰਵਰ ਸਟੇਟਸ ਦੇਣ ਨੂੰ ਮਨਜ਼ੂਰੀ ਦਿਤੀ |
- 29 ਨਵੰਬਰ – ਬਰਤਾਨੀਆ ਵਿੱਚ ਆਇਰਿਸ਼ ਰੀਪਬਲੀਕਨ ਆਰਮੀ ਨੂੰ ਗ਼ੈਰ ਕਾਨੂੰਨੀ ਕਰਾਰ ਦੇ ਦਿਤਾ ਗਿਆ |
- 30 ਨਵੰਬਰ – ਭਾਰਤ ਤੇ ਪਾਕਿਸਤਾਨ ਵਿੱਚ 10 ਸਾਲ ਪੁਰਾਣਾ ਵਪਾਰਕ ਡੈਡਲਾਕ ਟੁਟਿਆ ਤੇ ਵਾਹਗਾ-ਅਟਾਰੀ ਬਾਰਡਰ ਰਾਹੀਂ ਵਪਾਰ ਦੋਬਾਰਾ ਸ਼ੁਰੂ ਹੋਇਆ |
- 31 ਦਸੰਬਰ – ਅਮਰੀਕਾ ਵਿੱਚ ਲੋਕਾਂ ਨੂੰ ਸੋਨਾ ਖ਼ਰੀਦਣ ਤੇ ਵੇਚਣ ਦੀ ਇਜਾਜ਼ਤ ਮਿਲ ਗਈ।
ਜਨਮ
[ਸੋਧੋ]- 7 ਜੂਨ – ਭਾਰਤੀ ਟੈਨਿਸ ਖਿਡਾਰੀ ਮਹੇਸ਼ ਭੂਪਤੀ
ਮਰਨ
[ਸੋਧੋ]- 4 ਫ਼ਰਵਰੀ – ਭਾਰਤੀ ਭੌਤਿਕ ਅਤੇ ਗਣਿਤ ਵਿਗਿਆਨੀ ਸਤਿੰਦਰ ਨਾਥ ਬੋਸ ਦੀ ਮੌਤ।
- 13 ਫ਼ਰਵਰੀ – ਅਮੀਰ ਖ਼ਾਨ, ਭਾਰਤੀ ਗਾਇਕ (ਜ. 1912)।
- 10 ਜੂਨ – ਮਸ਼ਹੂਰ ਅਕਾਲੀ ਆਗੂ ਤੇ ਸਾਬਕਾ ਵਜ਼ੀਰ ਗਿਆਨੀ ਕਰਤਾਰ ਸਿੰਘ ਦੀ ਪਟਿਆਲਾ ਵਿਖੇ ਮੌਤ ਹੋਈ।
- 27 ਅਕਤੂਬਰ – ਭਾਰਤੀ ਗਣਿਤ ਵਿਗਿਆਨੀ ਸੀ ਪੀ ਰਾਮਾਨੁਜਮ ਦੀ ਮੌਤ ਹੋਈ।
ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |
ਸਦੀ: | 19ਵੀਂ ਸਦੀ – 20ਵੀਂ ਸਦੀ – 21ਵੀਂ ਸਦੀ |
---|---|
ਦਹਾਕਾ: | 1940 ਦਾ ਦਹਾਕਾ 1950 ਦਾ ਦਹਾਕਾ 1960 ਦਾ ਦਹਾਕਾ – 1970 ਦਾ ਦਹਾਕਾ – 1980 ਦਾ ਦਹਾਕਾ 1990 ਦਾ ਦਹਾਕਾ 2000 ਦਾ ਦਹਾਕਾ |
ਸਾਲ: | 1972 1973 1974 – 1975 – 1976 1977 1978 |
1975 20ਵੀਂ ਸਦੀ ਅਤੇ 1970 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਬੁੱਧਵਾਰ ਨੂੰ ਸ਼ੁਰੂ ਹੋਇਆ।
ਘਟਨਾ
[ਸੋਧੋ]- 19 ਜਨਵਰੀ – 6.5 ਰਿਕਟਰ ਸਕੇਲ ਦੀ ਤੀਬਰਤਾ ਦੇ ਭੂਚਾਲ ਕਾਰਨ ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਨੁਕਸਾਨ ਹੋਇਆ।
- 31 ਜਨਵਰੀ – ਭਾਰਤੀ ਅਦਾਕਾਰਾ ਪ੍ਰਿਤੀ ਜ਼ਿੰਟਾ
- 26 ਫ਼ਰਵਰੀ – ਭਾਰਤ ਦੇ ਦੇ ਪਹਿਲੇ ਪਤੰਗ ਮਿਊਜ਼ੀਅਮ, ਸ਼ੰਕਰ ਕੇਂਦਰ ਦੀ ਅਹਿਮਦਾਬਾਦ 'ਚ ਸਥਾਪਨਾ ਹੋਈ।
- 27 ਫ਼ਰਵਰੀ –ਰਿਚਰਡ ਨਿਕਸਨ ਅਮਰੀਕਾ ਦੇ 37ਵੇਂ ਰਾਸ਼ਟਰਪਤੀ ਬਣੇ।
- 28 ਫ਼ਰਵਰੀ– ਲੰਡਨ ਦੀ ਇੱਕ ਅੰਡਰਗਰਾਊਂਡ ਗੱਡੀ ਮੂਰਗੇਟ ਦੇ ਆਖ਼ਰੀ ਸਟੇਸ਼ਨ ਤੋਂ ਵੀ ਅੱਗੇ ਨਿਕਲ ਜਾਣ ਕਾਰਨ ਹੇਠਾਂ ਜਾ ਡਿੱਗੀ ਤੇ 43 ਮੁਸਾਫ਼ਰ ਮਾਰੇ ਗਏ।
- 9 ਜੁਲਾਈ – ਅਕਾਲੀਆਂ ਨੇ ਐਮਰਜੰਸੀ ਵਿਰੁਧ ਮੋਰਚੇ ਵਿੱਚ ਗ੍ਰਿਫ਼ਤਾਰੀਆਂ ਦਿਤੀਆਂ।
- 29 ਨਵੰਬਰ – ਬਿਲ ਗੇਟਸ ਨੇ ਆਪਣੀ ਕੰਪਨੀ ਵਾਸਤੇ 'ਮਾਈਕਰੋਸਾਫ਼ਟ' ਨਾਂ ਚੁਣਿਆ |
ਜਨਮ
[ਸੋਧੋ]ਮਰਨ
[ਸੋਧੋ]- 7 ਮਾਰਚ – ਮਿਖਾਇਲ ਬਾਖ਼ਤਿਨ, ਰੂਸੀ ਦਾਰਸ਼ਨਿਕ (ਜ. 189
ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |
ਸਦੀ: | 19ਵੀਂ ਸਦੀ – 20ਵੀਂ ਸਦੀ – 21ਵੀਂ ਸਦੀ |
---|---|
ਦਹਾਕਾ: | 1940 ਦਾ ਦਹਾਕਾ 1950 ਦਾ ਦਹਾਕਾ 1960 ਦਾ ਦਹਾਕਾ – 1970 ਦਾ ਦਹਾਕਾ – 1980 ਦਾ ਦਹਾਕਾ 1990 ਦਾ ਦਹਾਕਾ 2000 ਦਾ ਦਹਾਕਾ |
ਸਾਲ: | 1973 1974 1975 – 1976 – 1977 1978 1979 |
1976 20ਵੀਂ ਸਦੀ ਅਤੇ 1970 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਵੀਰਵਾਰ ਨੂੰ ਸ਼ੁਰੂ ਹੋਇਆ।
ਘਟਨਾ
[ਸੋਧੋ]- 22 ਜਨਵਰੀ – ਦੁਨੀਆ ਦਾ ਸਭ ਤੋਂ ਵੱਡਾ ਡਾਕਾ ਬੈਰੂਤ ਦੇ ਬੈਂਕ ਵਿੱਚ ਮਾਰਿਆ ਗਿਆ। ਲੁੱਟੀ ਗਈ ਰਕਮ 2 ਅਤੇ 5 ਕਰੋੜ ਡਾਲਰ ਦੇ ਵਿਚਕਾਰ ਸੀ।
- 26 ਫ਼ਰਵਰੀ – ਅਮਰੀਕਾ ਨੇ ਨੇਵਾਦਾ 'ਚ ਪਰਮਾਣੂ ਟੈਸਟ ਕੀਤਾ।
- 27 ਮਾਰਚ – ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀ.ਸੀ. ਵਿੱਚ ਸਬ-ਵੇਅ ਸਿਸਟਮ (ਮੈਟਰੋ) ਸ਼ੁਰੂ ਕੀਤਾ ਗਿਆ।
- 26 ਜੂਨ –ਕੈਨੇਡਾ ਦੇ ਸ਼ਹਿਰ ਟੋਰਾਂਟੋ ਵਿੱਚ ਸੀ.ਐਨ ਟਾਵਰ ਨੂੰ ਲੋਕਾਂ ਵਾਸਤੇ ਖੋਲ੍ਹਿਆ ਗਿਆ।
- 18 ਨਵੰਬਰ – ਸਪੇਨ ਦੀ ਪਾਰਲੀਮੈਂਟ ਨੇ 37 ਸਾਲ ਮਗਰੋਂ ਦੋਬਾਰਾ ਡੈਮੋਕਰੇਸੀ ਲਾਗੂ ਕਰਨ ਦਾ ਬਿੱਲ ਪਾਸ ਕੀਤਾ।
ਜਨਮ
[ਸੋਧੋ]- 15 ਦਸੰਬਰ – ਭਾਰਤੀ ਫੁੱਟਬਾਲ ਖਿਡਾਰੀ ਬਾਈਚੁੰਗ ਭੂਟੀਆ ਦਾ ਜਨਮ ਹੋਇਆ।
ਮਰਨ
[ਸੋਧੋ]ਸਦੀ: | 19ਵੀਂ ਸਦੀ – 20ਵੀਂ ਸਦੀ – 21ਵੀਂ ਸਦੀ |
---|---|
ਦਹਾਕਾ: | 1940 ਦਾ ਦਹਾਕਾ 1950 ਦਾ ਦਹਾਕਾ 1960 ਦਾ ਦਹਾਕਾ – 1970 ਦਾ ਦਹਾਕਾ – 1980 ਦਾ ਦਹਾਕਾ 1990 ਦਾ ਦਹਾਕਾ 2000 ਦਾ ਦਹਾਕਾ |
ਸਾਲ: | 1974 1975 1976 – 1977 – 1978 1979 1980 |
1977 20ਵੀਂ ਸਦੀ ਅਤੇ 1970 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਸ਼ਨੀਵਾਰ ਨੂੰ ਸ਼ੁਰੂ ਹੋਇਆ।
ਘਟਨਾ
[ਸੋਧੋ]- 18 ਜਨਵਰੀ – ਪਾਕਿਸਤਾਨੀ ਕਿ੍ਕਟਰ ਇਮਰਾਨ ਖ਼ਾਨ ਨੇ ਇਕੋ ਮੈਚ 'ਚ 12 ਵਿਕਟਾਂ ਲੈ ਕੇ ਰਿਕਾਰਡ ਕਾਇਮ ਕੀਤਾ
- 19 ਜਨਵਰੀ – ਹਰਿਦੁਆਰ ਵਿੱਚ ਕੁੰਭ ਦਾ ਮੇਲਾ; ਇੱਕ ਕਰੋੜ ਤੋਂ ਵੱਧ ਲੋਕ ਪੁੱਜੇ।
- 21 ਜਨਵਰੀ – ਇਟਲੀ ਵਿੱਚ ਗਰਭਪਾਤ ਨੂੰ ਕਾਨੂਨੀ ਮਾਨਤਾ ਮਿਲੀ।
- 22 ਜਨਵਰੀ – ਐਮਰਜੰਸੀ ਭਾਰਤ ਵਿਰੁਧ ਅਕਾਲੀ ਦਲ ਦਾ ਮੋਰਚਾ ਖ਼ਤਮ ਹੋਇਆ।
- 27 ਮਾਰਚ – ਦੁਨੀਆ ਦਾ ਸਭ ਤੋਂ ਭਿਆਨਕ ਹਵਾਈ ਹਾਦਸਾ ਜਿਸ ਵਿੱਚ 582 ਲੋਕ ਮਾਰੇ ਗਏ।
- 16 ਜੂਨ – ਲਿਓਨਿਡ ਬਰੈਜ਼ਨਫ਼ ਸੋਵੀਅਤ ਰੂਸ ਦਾ ਪਹਿਲਾ ਰਾਸ਼ਟਰਪਤੀ ਬਣਿਆ। ਹੁਣ ਉਹ ਮੁਲਕ ਦਾ ਰਾਸ਼ਟਰਪਤੀ ਅਤੇ ਕਮਿਊਨਿਸਟ ਪਾਰਟੀ ਦਾ ਜਨਰਲ ਸੈਕਟਰੀ ਵੀ ਸੀ।
- 19 ਨਵੰਬਰ – ਮਿਸਰ ਦਾ ਰਾਸ਼ਟਰਪਤੀ ਅਨਵਰ ਸਾਦਾਤ ਇਜ਼ਰਾਈਲ ਗਿਆ।
ਜਨਮ
[ਸੋਧੋ]ਮਰਨ
[ਸੋਧੋ]- 8 ਮਾਰਚ – ਕ੍ਰਿਸ਼ਨ ਚੰਦਰ, ਹਿੰਦੀ ਕਹਾਣੀਕਾਰ ਦੀ ਮੌਤ।
ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |
ਸਦੀ: | 19ਵੀਂ ਸਦੀ – 20ਵੀਂ ਸਦੀ – 21ਵੀਂ ਸਦੀ |
---|---|
ਦਹਾਕਾ: | 1940 ਦਾ ਦਹਾਕਾ 1950 ਦਾ ਦਹਾਕਾ 1960 ਦਾ ਦਹਾਕਾ – 1970 ਦਾ ਦਹਾਕਾ – 1980 ਦਾ ਦਹਾਕਾ 1990 ਦਾ ਦਹਾਕਾ 2000 ਦਾ ਦਹਾਕਾ |
ਸਾਲ: | 1975 1976 1977 – 1978 – 1979 1980 1981 |
1978 20ਵੀਂ ਸਦੀ ਅਤੇ 1970 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਐਤਵਾਰ ਨੂੰ ਸ਼ੁਰੂ ਹੋਇਆ।
ਘਟਨਾ
[ਸੋਧੋ]- 1 ਜਨਵਰੀ – ਏਅਰ ਇੰਡੀਆ ਦੇ ਜਹਾਜ਼ ਦਾ ਬੰਬਈ ਕੋਲ ਹਾਦਸਾ, 213 ਮਰੇ |
- 10 ਮਾਰਚ – ਪੁਲਾੜ ਯਾਨ ਸੋਯੂਜ-28 ਪ੍ਰਿਥਵੀ 'ਤੇ ਪਰਤਿਆ।
- 10 ਜੂਨ – ਨਿਰੰਕਾਰੀਆਂ ਦੇ ਖ਼ਿਲਾਫ਼ ਅਕਾਲ ਤਖ਼ਤ ਤੋਂ ‘ਹੁਕਮਨਾਮਾ’ ਜਾਰੀ ਕੀਤਾ। ਇਸ ‘ਹੁਕਮਨਾਮੇ’ ਵਿੱਚ ਸਿੱਖਾਂ ਨੂੰ ਨਿਰੰਕਾਰੀਆਂ ਨਾਲ ‘ਰੋਟੀ-ਬੇਟੀ ਦੀ ਸਾਂਝ’ (ਸਮਾਜਕ ਰਿਸ਼ਤਾ) ਤੇ ਹੋਰ ਸਬੰਧ ਰੱਖਣ ਤੋਂ ਰੋਕ ਦਿਤਾ ਗਿਆ।
- 20 ਜੂਨ –ਪ੍ਰਕਾਸ਼ ਸਿੰਘ ਬਾਦਲ, ਮੁੱਖ ਮੰਤਰੀ ਬਣਿਆ
- 25 ਜੁਲਾਈ– ਓਲਧਾਮ, ਇੰਗਲੈਂਡ ਵਿੱਚ ਦੁਨੀਆ ਦੀ ਪਹਿਲੀ ਟੈਸਟ ਟਿਊਬ ਬੱਚੀ ਪੈਦਾ ਹੋਈ।
- 27 ਅਕਤੂਬਰ – ਮਿਸਰ ਦੇ ਰਾਸ਼ਟਰਪਤੀ ਅਨਵਰ ਸਾਦਾਤ ਅਤੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਮੇਨਾਚਮ ਬੇਗਨ ਤੌਰ ਉੱਤੇ ਅਮਨ ਦਾ ਨੋਬਲ ਇਨਾਮ ਦਿਤਾ ਗਿਆ।
- 28 ਅਕਤੂਬਰ – ਲੁਧਿਆਣਾ ਵਿੱਚ 18ਵੀਂ ਅਕਾਲੀ ਕਾਨਫ਼ਰੰਸ ਵਿੱਚ 5 ਲੱਖ ਤੋਂ ਵਧ ਸਿੱਖ ਸ਼ਾਮਲ ਹੋਏ।
- 11 ਦਸੰਬਰ – ਇਰਾਨ ਦੇ ਸ਼ਾਹ ਪਹਿਲਵੀ ਵਿਰੁਧ ਸਾਰੇ ਮੁਲਕ ਵਿੱਚ ਜ਼ਬਰਦਸਤ ਮੁਜ਼ਾਹਰੇ ਹੋਏ।
- 19 ਦਸੰਬਰ – ਇੰਦਰਾ ਗਾਂਧੀ ਨੂੰ ਲੋਕ ਸਭਾ ਦੀ ਤੌਹੀਨ ਕਾਰਨ ਹਾਊਸ 'ਚੋਂ ਕਢਿਆ ਤੇ ਕੈਦ ਕੀਤਾ ਗਿਆ
ਜਨਮ
[ਸੋਧੋ]ਮਰਨ
[ਸੋਧੋ]ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |
ਸਦੀ: | 19ਵੀਂ ਸਦੀ – 20ਵੀਂ ਸਦੀ – 21ਵੀਂ ਸਦੀ |
---|---|
ਦਹਾਕਾ: | 1940 ਦਾ ਦਹਾਕਾ 1950 ਦਾ ਦਹਾਕਾ 1960 ਦਾ ਦਹਾਕਾ – 1970 ਦਾ ਦਹਾਕਾ – 1980 ਦਾ ਦਹਾਕਾ 1990 ਦਾ ਦਹਾਕਾ 2000 ਦਾ ਦਹਾਕਾ |
ਸਾਲ: | 1976 1977 1978 – 1979 – 1980 1981 1982 |
1979 20ਵੀਂ ਸਦੀ ਅਤੇ 1970 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਸੋਮਵਾਰ ਨੂੰ ਸ਼ੁਰੂ ਹੋਇਆ।
ਘਟਨਾ
[ਸੋਧੋ]- 17 ਜਨਵਰੀ – ਰੂਸ ਨੇ ਜ਼ਮੀਨ ਹੇਠਾਂ ਪ੍ਰਮਾਣੂ ਟੈਸਟ ਕੀਤਾ।
- 17 ਫ਼ਰਵਰੀ – ਚੀਨ ਨੇ ਵੀਅਤਨਾਮ 'ਤੇ ਹਮਲਾ ਕੀਤਾ।
- 9 ਮਾਰਚ – ਫਰਾਂਸ ਨੇ ਮੁਰੌਰਾ ਟਾਪੂ 'ਤੇ ਪ੍ਰਮਾਣੂੰ ਪਰੀਖਣ ਕੀਤਾ।
- 4 ਮਈ – ਮਾਰਗਰੈੱਟ ਥੈਚਰ ਇੰਗਲੈਂਡ ਦੀ ਪਹਿਲੀ ਔਰਤ ਪ੍ਰਧਾਨ ਮੰਤਰੀ ਬਣੀ।
- 7 ਜੂਨ – ਪਹਿਲੀ ਵਾਰ ਯੂਰਪੀ ਸੰਸਦ ਦਾ ਗਠਨ ਹੋਇਆ
- 1 ਜੁਲਾਈ – ਸੋਨੀ ਕੰਪਨੀ ਨੇ ਪਹਿਲਾ ‘ਵਾਕਮੈਨ’ ਮਾਰਕੀਟ ਵਿੱਚ ਲਿਆਂਦਾ।
- 15 ਜੁਲਾਈ – ਜਨਤਾ ਪਾਰਟੀ ਦੀ ਅਗਵਾਈ ਵਾਲੀ ਕੁਲੀਸ਼ਨ ਸਰਕਾਰ ਵਿੱਚ ਫੁੱਟ ਪੈ ਜਾਣ ਕਾਰਨ ਮੋਰਾਰਜੀ ਦੇਸਾਈ ਨੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿਤਾ।
- 16 ਜੁਲਾਈ – ਇਰਾਕ ਵਿੱਚ ਹਸਨ ਅਲ ਬਕਰ ਨੂੰ ਅਸਤੀਫ਼ਾ ਦੇਣ ਵਾਸਤੇ ਮਜਬੂਰ ਕਰ ਕੇ ਸਦਾਮ ਹੁਸੈਨ ਦੇਸ਼ ਦਾ ਰਾਸ਼ਟਰਪਤੀ ਬਣਿਆ।
- 1 ਨਵੰਬਰ – ਈਰਾਨ ਦੇ ਧਾਰਮਕ ਮੁਖੀ ਅਤਾਉੱਲਾ ਖੁਮੀਨੀ ਨੇ ਈਰਾਨੀਆਂ ਨੂੰ ਅਮਰੀਕਨਾਂ ਤੇ ਇਜ਼ਰਾਈਲੀਆਂ ਉੱਤੇ ਹਮਲੇ ਤੇਜ਼ ਕਰਨ ਵਾਸਤੇ ਕਿਹਾ।
- 4 ਨਵੰਬਰ – ਤਹਿਰਾਨ (ਈਰਾਨ) ਵਿੱਚ ਅਤਾਉਲਾ ਖੁਮੀਨੀ ਦੇ ਹਮਾਇਤੀ ਖਾੜਕੂ ਵਿਦਿਆਰਥੀਆਂ ਨੇ ਅਮਰੀਕਨ ਐਮਬੈਸੀ ਉੱਤੇ ਕਬਜ਼ਾ ਕਰ ਕੇ 90 ਬੰਦੇ ਕਬਜ਼ੇ ਵਿੱਚ ਲੈ ਲਏ।
- 17 ਨਵੰਬਰ – ਆਇਤੁੱਲਾ ਖੁਮੀਨੀ ਨੇ ਅਗ਼ਵਾ ਕੀਤੇ 50 ਤੋਂ ਵੱਧ ਅਮਰੀਕਨਾਂ ਵਿਚੋਂ 13 ਔਰਤਾਂ ਅਤੇ ਕਾਲਿਆਂ ਨੂੰ ਰਿਹਾਅ ਕਰਨ ਦਾ ਹੁਕਮ ਜਾਰੀ ਕੀਤਾ।
- 21 ਨਵੰਬਰ – ਇਸਲਾਮਾਬਾਦ (ਪਾਕਿਸਤਾਨ) ਵਿੱਚ ਇੱਕ ਭੀੜ ਨੇ ਅਮਰੀਕਨ ਐਮਬੈਸੀ 'ਤੇ ਹਮਲਾ ਕਰ ਕੇ ਬਿਲਡਿੰਗ ਨੂੰ ਅੱਗ ਲਾ ਦਿਤੀ | ਇਸ ਘਟਨਾ ਵਿੱਚ ਦੋ ਅਮਰੀਕਨ ਮਾਰੇ ਗਏ।
- 4 ਦਸੰਬਰ – ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਨੇ ਦੂਜੀ ਵਾਰ ਸਰਬ ਸੰਮਤੀ ਨਾਲ ਮਤਾ ਪਾਸ ਕਰ ਕੇ ਤਹਿਰਾਨ ਵਿੱਚ ਅਮਰੀਕਨ ਐਮਬੈਸੀ ਦੇ ਮੁਲਾਜ਼ਮ, ਜੋ 4 ਨਵੰਬਰ ਦੇ ਦਿਨ ਇਰਾਨ ਵਿੱਚ ਕਬਜ਼ੇ ਵਿੱਚ ਲਏ ਗਏ ਸਨ, ਨੂੰ ਰਿਹਾ ਕਰਨ ਵਾਸਤੇ ਕਿਹਾ।
- 18 ਦਸੰਬਰ – ਸਟੈਨਲੀ ਬੈਰਟ ਨੇ 739.6 ਮੀਲ ਘੰਟਾ ਦੀ ਸਪੀਡ ਨਾਲ ਗੱਡੀ ਚਲਾ ਕੇ ਆਵਾਜ਼ ਦੀ ਸਪੀਡ ਦਾ ਮੁਕਾਬਲਾ ਕਰਨ ਦੀ ਕੋਸ਼ਿਸ਼ ਕੀਤੀ।
- 27 ਦਸੰਬਰ –ਅਫ਼ਗ਼ਾਨਿਸਤਾਨ ਵਿੱਚ ਰੂਸ ਦੇ ਕਠਪੁਤਲੀ ਨੁਮਾਇੰਦੇ, ਰਾਸ਼ਟਰਪਤੀ ਬਾਬਰਕ ਕਾਰਮਾਲ, ਨੇ ਮੁਲਕ ਦੀ ਵਾਗਡੋਰ ਸੰਭਾਲੀ।
- 31 ਦਸੰਬਰ – ਸਿਰਫ਼ ਇੱਕ ਸਾਲ ਵਿੱਚ ਹੀ ਪੈਟਰੋਲ ਦੇ ਭਾਅ 88% ਵੱਧ ਗਏ।
ਜਨਮ
[ਸੋਧੋ]- 7 ਫ਼ਰਵਰੀ – ਤਵੱਕੁਲ ਕਰਮਾਨ, ਨੋਬਲ ਸ਼ਾਂਤੀ ਪੁਰਸਕਾਰ ਜੇਤੂ ਯੇਮੇਨੀ ਪੱਤਰਕਾਰ ਦਾ ਜਨਮ।
ਮਰਨ
[ਸੋਧੋ]- 4 ਅਪਰੈਲ – ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਜੁਲਫ਼ਿਕਾਰ ਅਲੀ ਭੁੱਟੋ ਨੂੰ ਆਪਣੇ ਇੱਕ ਵਿਰੋਧੀ ਦੇ ਕਤਲ ਦੀ ਸਾਜ਼ਸ਼ ਰਚਣ ਦੇ ਦੋਸ਼ ਵਿੱਚ ਫ਼ਾਂਸੀ ਦਿਤੀ ਗਈ।
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |