ਸਮੱਗਰੀ 'ਤੇ ਜਾਓ

ਸ਼ਮਸ਼ਾਦ ਬੇਗਮ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਸ਼ਮਸ਼ਾਦ ਬੇਗਮ

ਸ਼ਮਸ਼ਾਦ ਬੇਗਮ (ਉਰਦੂ: شمشاد بیگم; ਜਨਮ ੧੪ ਅਪ੍ਰੈਲ ੧੯੧੯) ਇੱਕ ਉੱਘੀ ਭਾਰਤੀ ਗਾਇਕਾ ਹੈ[1][2] ਜਿਸਨੇ ਪੰਜਾਬੀ ਅਤੇ ਹਿੰਦੀ ਫ਼ਿਲਮਾਂ ਵਿੱਚ ਪਿੱਠਵਰਤੀ ਗਾਇਕਾ ਦੇ ਤੌਰ ਤੇ ਗਾਇਆ। ਹਿੰਦੀ ਫ਼ਿਲਮਾਂ ਵਿੱਚ ਉਹ ਸਭ ਤੋਂ ਪਹਿਲੇ ਪਿੱਠਵਰਤੀ ਗਾਇਕਾਂ ਵਿਚੋਂ ਸੀ। ਕੁੰਦਨ ਲਾਲ ਸਹਿਗਲ ਇਸਦੇ ਪਸੰਦੀਦਾ ਗਾਇਕ ਹਨ। ਪੰਜਾਬੀ ਗੀਤਾਂ ਵਿਚੋਂ ਬੱਤੀ ਬਾਲ਼ ਕੇ ਬਨੇਰੇ ਉੱਤੇ ਰੱਖਨੀ ਆਂ, ਰੱਬ ਨਾ ਕਰੇ, ਹਾਏ ਨੀ ਮੇਰਾ ਬਾਲਮ ਆਦਿ ਉਹਨਾਂ ਦੇ ਸਦਾਬਹਾਰ ਗੀਤ ਹਨ।

ਮੁੱਢਲੀ ਜ਼ਿੰਦਗੀ

[ਸੋਧੋ]

ਸ਼ਮਸ਼ਾਦ ਬੇਗਮ ਦਾ ਜਨਮ ਇੱਕ ਮੁਸਲਮਾਨ ਪਰਵਾਰ ਵਿੱਚ ਹੋਇਆ। ਬਚਪਨ ਵਿੱਚ ਉਹ ਨਾਅਤਾਂ ਗਾਇਆ ਕਰਦੇ ਸਨ। ਉਹ ਅੱਠ ਬੱਚਿਆਂ, ਪੰਜ ਪੁੱਤਰਾਂ ਅਤੇ ਤਿੰਨ ਧੀਆਂ ਵਿੱਚੋਂ ਇੱਕ ਸੀ, ਜਿਸਦਾ ਜਨਮ ਸੀਮਤ ਸਾਧਨਾਂ ਵਾਲੇ ਇੱਕ ਰੂੜੀਵਾਦੀ ਮੁਸਲਿਮ ਪਰਿਵਾਰ ਵਿੱਚ ਹੋਇਆ ਸੀ। ਉਸਦੇ ਪਿਤਾ, ਮੀਆਂ ਹੁਸੈਨ ਬਖਸ਼ ਮਾਨ, ਇੱਕ ਮਕੈਨਿਕ ਵਜੋਂ ਕੰਮ ਕਰਦੇ ਸਨ ਅਤੇ ਉਸਦੀ ਮਾਂ, ਗੁਲਾਮ ਫਾਤਿਮਾ, ਰੂੜੀਵਾਦੀ ਸੁਭਾਅ ਦੀ ਇੱਕ ਪਵਿੱਤਰ ਔਰਤ, ਇੱਕ ਸਮਰਪਿਤ ਪਤਨੀ ਅਤੇ ਮਾਂ ਸੀ ਜਿਸਨੇ ਆਪਣੇ ਬੱਚਿਆਂ ਨੂੰ ਰਵਾਇਤੀ ਪਰਿਵਾਰਕ ਕਦਰਾਂ-ਕੀਮਤਾਂ ਨਾਲ ਪਾਲਿਆ ਸੀ।

1932 ਵਿੱਚ, ਕਿਸ਼ੋਰ ਸ਼ਮਸ਼ਾਦ ਇੱਕ ਹਿੰਦੂ ਕਾਨੂੰਨ ਦੇ ਵਿਦਿਆਰਥੀ ਗਣਪਤ ਲਾਲ ਬੱਟੋ ਦੇ ਸੰਪਰਕ ਵਿੱਚ ਆਈ, ਜੋ ਉਸੇ ਗੁਆਂਢ ਵਿੱਚ ਰਹਿੰਦਾ ਸੀ ਅਤੇ ਜੋ ਉਸ ਤੋਂ ਕਈ ਸਾਲ ਵੱਡਾ ਸੀ। ਉਨ੍ਹਾਂ ਦਿਨਾਂ ਵਿੱਚ, ਲਾੜਾ-ਲਾੜੀ ਬਹੁਤ ਛੋਟੇ ਹੁੰਦੇ ਸਨ, ਵਿਆਹ ਕੀਤੇ ਜਾਂਦੇ ਸਨ, ਅਤੇ ਸ਼ਮਸ਼ਾਦ ਦੇ ਮਾਤਾ-ਪਿਤਾ ਪਹਿਲਾਂ ਹੀ ਉਸਦੇ ਲਈ ਇੱਕ ਢੁਕਵੇਂ ਗਠਜੋੜ ਦੀ ਤਲਾਸ਼ ਕਰ ਰਹੇ ਸਨ। ਉਨ੍ਹਾਂ ਦੀਆਂ ਕੋਸ਼ਿਸ਼ਾਂ 1934 ਵਿੱਚ ਫਲ ਦੇਣ ਦੀ ਕਗਾਰ 'ਤੇ ਸਨ ਜਦੋਂ ਗਣਪਤ ਲਾਲ ਬੱਟੋ ਅਤੇ ਸ਼ਮਸ਼ਾਦ ਨੇ ਇੱਕ ਦੂਜੇ ਨਾਲ ਵਿਆਹ ਕਰਨ ਦਾ ਫੈਸਲਾ ਕੀਤਾ। 1934 ਵਿੱਚ, ਧਾਰਮਿਕ ਮਤਭੇਦਾਂ ਕਾਰਨ ਦੋਹਾਂ ਦੇ ਪਰਿਵਾਰਾਂ ਦੇ ਸਖ਼ਤ ਵਿਰੋਧ ਦੇ ਬਾਵਜੂਦ, 15 ਸਾਲ ਦੀ ਸ਼ਮਸ਼ਾਦ ਨੇ ਗਣਪਤ ਲਾਲ ਬੱਟੋ ਨਾਲ ਵਿਆਹ ਕਰਵਾ ਲਿਆ। ਇਸ ਜੋੜੇ ਦਾ ਸਿਰਫ਼ ਇੱਕ ਬੱਚਾ ਸੀ, ਊਸ਼ਾ ਨਾਮ ਦੀ ਇੱਕ ਧੀ, ਜਿਸਨੇ ਸਮੇਂ ਦੇ ਨਾਲ ਇੱਕ ਹਿੰਦੂ ਸੱਜਣ, ਲੈਫਟੀਨੈਂਟ ਕਰਨਲ ਯੋਗੇਸ਼ ਰਾਤਰਾ, ਭਾਰਤੀ ਫੌਜ ਵਿੱਚ ਇੱਕ ਅਧਿਕਾਰੀ, ਨਾਲ ਵਿਆਹ ਕਰਵਾ ਲਿਆ।

1955 ਵਿੱਚ ਗਣਪਤ ਲਾਲ ਬੱਟੋ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ। ਉਸਦੀ ਮੌਤ ਨੇ ਸ਼ਮਸ਼ਾਦ ਨੂੰ ਬਹੁਤ ਪਰੇਸ਼ਾਨ ਕਰ ਦਿੱਤਾ, ਕਿਉਂਕਿ ਉਸਦਾ ਪਤੀ ਉਸਦੀ ਜ਼ਿੰਦਗੀ ਦਾ ਕੇਂਦਰ ਸੀ ਅਤੇ ਉਹ ਦੋਵੇਂ ਇੱਕ ਦੂਜੇ ਲਈ ਬਹੁਤ ਸਮਰਪਿਤ ਸਨ। ਉਸਨੇ ਉਸਦੇ ਕਰੀਅਰ ਅਤੇ ਇਕਰਾਰਨਾਮੇ ਦੇ ਬਹੁਤ ਸਾਰੇ ਪਹਿਲੂਆਂ ਨੂੰ ਸੰਭਾਲਿਆ ਸੀ ਅਤੇ ਉਸਦੇ ਕਰੀਅਰ ਦੀ ਤਰੱਕੀ ਦੇ ਪਿੱਛੇ ਇੱਕ ਵੱਡੀ ਸਕਾਰਾਤਮਕ ਊਰਜਾ ਸੀ। ਉਸਦੀ ਮੌਤ ਤੋਂ ਬਾਅਦ, ਸ਼ਮਸ਼ਾਦ ਸੂਚੀਬੱਧ ਹੋ ਗਈ ਅਤੇ ਆਪਣੇ ਕਰੀਅਰ ਨੂੰ ਅੱਗੇ ਵਧਾਉਣ ਲਈ ਲੜਨ ਦੀ ਭਾਵਨਾ ਗੁਆ ਬੈਠੀ, ਜਿਸਨੇ ਬਾਅਦ ਵਿੱਚ ਇੱਕ ਤਿੱਖੀ ਗਿਰਾਵਟ ਦਰਜ ਕੀਤੀ। ਦਰਅਸਲ, ਜਦੋਂ ਕਿ ਸ਼ਮਸ਼ਾਦ ਬੇਗਮ ਇੱਕ ਬੇਮਿਸਾਲ ਗਾਇਕਾ ਅਤੇ ਇੱਕ ਸਫਲ ਮਸ਼ਹੂਰ ਦੋਨੋਂ ਹੀ ਸੀ, ਉਹ ਕੁਝ ਡੂੰਘੇ ਪੱਧਰ 'ਤੇ ਹਮੇਸ਼ਾ ਇੱਕ ਪਤਨੀ ਅਤੇ ਮਾਂ ਪਹਿਲਾਂ ਸੀ, ਜਿਸਨੇ ਸੁਭਾਵਕ ਤੌਰ 'ਤੇ ਆਪਣੇ ਕਰੀਅਰ ਨਾਲੋਂ ਆਪਣੇ ਪਰਿਵਾਰ ਨੂੰ ਤਰਜੀਹ ਦਿੱਤੀ। ਸੁਭਾਅ ਦੁਆਰਾ, ਉਸਨੇ ਜਨਤਕ ਚਮਕ ਅਤੇ ਵਪਾਰਕ ਸੌਦਿਆਂ ਤੋਂ ਦੂਰ ਰਹਿਣ ਨੂੰ ਤਰਜੀਹ ਦਿੱਤੀ, ਇਹ ਵਿਚਾਰ ਰੱਖਦੇ ਹੋਏ ਕਿ ਇੱਕ ਔਰਤ ਲਈ ਅਜਿਹੀਆਂ ਚੀਜ਼ਾਂ ਵਿੱਚ ਸ਼ਾਮਲ ਹੋਣਾ ਅਸੰਭਵ ਹੈ. ਆਪਣੇ ਪਤੀ ਦੀ ਮੌਤ ਤੋਂ ਬਾਅਦ, ਸ਼ਮਸ਼ਾਦ ਬੇਗਮ ਆਪਣੀ ਧੀ ਅਤੇ ਜਵਾਈ ਨਾਲ ਮੁੰਬਈ ਵਿੱਚ, ਪਹਿਲਾਂ ਦੱਖਣੀ ਮੁੰਬਈ ਵਿੱਚ ਅਤੇ ਬਾਅਦ ਵਿੱਚ ਹੀਰਾਨੰਦਾਨੀ ਗਾਰਡਨ ਵਿੱਚ ਰਹਿਣ ਲੱਗੀ। ਉਹ ਹੌਲੀ-ਹੌਲੀ ਇਕਾਂਤ ਬਣ ਗਈ ਅਤੇ ਆਪਣੇ ਆਪ ਨੂੰ ਪੂਰੀ ਤਰ੍ਹਾਂ ਆਪਣੇ ਪੋਤੇ-ਪੋਤੀਆਂ ਨੂੰ ਸਮਰਪਿਤ ਕਰ ਦਿੱਤੀ, ਇਸ ਬਿੰਦੂ ਤੱਕ ਕਿ ਆਮ ਲੋਕ ਇਸ ਗੱਲ ਤੋਂ ਅਣਜਾਣ ਸਨ ਕਿ ਉਹ ਜ਼ਿੰਦਾ ਸੀ ਜਾਂ ਮਰ ਗਈ ਸੀ। 2004 ਵਿੱਚ, ਮੀਡੀਆ ਵਿੱਚ ਇੱਕ ਵਿਵਾਦ ਖੜ੍ਹਾ ਹੋ ਗਿਆ, ਜਦੋਂ ਕਈ ਪ੍ਰਕਾਸ਼ਨਾਂ ਨੇ ਗਲਤ ਰਿਪੋਰਟ ਦਿੱਤੀ ਕਿ ਸ਼ਮਸ਼ਾਦ ਬੇਗਮ ਦੀ ਕੁਝ ਸਾਲ ਪਹਿਲਾਂ ਮੌਤ ਹੋ ਗਈ ਸੀ। ਸ਼ਮਸ਼ਾਦ ਦੇ ਪਰਿਵਾਰ ਨੇ ਇੱਕ ਪ੍ਰੈਸ ਰਿਲੀਜ਼ ਵਿੱਚ ਸਪੱਸ਼ਟ ਕੀਤਾ ਕਿ ਅਜਿਹਾ ਨਹੀਂ ਹੈ। ਉਸਦਾ ਸਵੈ-ਨਿਰਭਰ ਇਕਾਂਤ ਕਮਾਲ ਦਾ ਹੈ, ਕਿਉਂਕਿ ਉਹਨਾਂ ਸਾਰੇ ਦਹਾਕਿਆਂ ਦੌਰਾਨ ਲੋਕਾਂ ਦੀਆਂ ਨਜ਼ਰਾਂ ਤੋਂ ਦੂਰ, ਉਸਦੇ ਪੁਰਾਣੇ ਗੀਤ ਲੋਕਾਂ ਵਿੱਚ ਪ੍ਰਸਿੱਧ ਰਹੇ ਅਤੇ ਇੱਕ ਦਿਨ ਵੀ ਅਜਿਹਾ ਨਹੀਂ ਲੰਘਿਆ ਜਦੋਂ ਕਿ ਵਿਧਾਨ ਭਾਰਤੀ ਅਤੇ ਆਲ ਇੰਡੀਆ ਰੇਡੀਓ 'ਤੇ ਘੱਟੋ-ਘੱਟ ਇੱਕ ਦੋ ਗਾਣੇ ਚੱਲੇ।

ਕੰਮ

[ਸੋਧੋ]

ਬੇਗਮ ਨੇ 16 ਦਸੰਬਰ 1937 ਨੂੰ ਆਲ ਇੰਡੀਆ ਰੇਡੀਓ, ਲਾਹੌਰ ਦੀ ਸਥਾਪਨਾ ਵੇਲ਼ੇ ਰੇਡੀਓ ’ਤੇ ਗਾ ਕੇ ਆਪਣੇ ਗਾਇਕੀ ਜੀਵਨ ਦੀ ਸ਼ੁਰੂਆਤ ਕੀਤੀ। ਇਹਨਾਂ ਗੀਤਾਂ ਵਿਚੋਂ ਗੀਤ ਇਕ ਬਾਰ ਫਿਰ ਕਹੋ ਜ਼ਰਾ ਬਹੁਤ ਮਸ਼ਹੂਰ ਹੋਇਆ। ਸਾਰੰਗੀ ਮਾਸਟਰ, ਉਸਤਾਦ ਹੁਸੈਨ ਬਖ਼ਸ਼ਵਾਲਾ ਤੋਂ ਉਹਨਾਂ ਸੰਗੀਤ ਦੀ ਸਿੱਖਿਆ ਲਈ। ਉਹਨਾਂ ਨੇ ਲਾਹੌਰ ਦੇ ਮਸ਼ਹੂਰ ਕੰਪੋਜ਼ਰ ਗ਼ੁਲਾਮ ਹੈਦਰ ਦੇ ਸੰਗੀਤ ਹੇਠ ਕਈ ਫ਼ਿਲਮਾਂ ਵਿੱਚ ਗਾਇਆ ਜਿੰਨ੍ਹਾਂ ਵਿੱਚ ਖ਼ਜ਼ਾਨਚੀ (੧੯੪੧) ਅਤੇ ਖ਼ਾਨਦਾਨ (੧੯੪੨) ਵੀ ਸ਼ਾਮਲ ਹਨ। ੧੯੪੪ ਵਿੱਚ ਗਾਇਕੀ ਦੇ ਸਫ਼ਰ ਨੂੰ ਜਾਰੀ ਰੱਖਣ ਲਈ ਆਪਣਾ ਪਰਵਾਰ ਛੱਡ ਕੇ ਉਹ ਮੁੰਬਈ (ਉਦੋਂ ਬੰਬੇ) ਆ ਵਸੀ ਅਤੇ ਮਹਿਬੂਬ ਖ਼ਾਨ ਦੀ ਇਤਿਹਾਸਕ ਫ਼ਿਲਮ ਹੁਮਾਯੂੰ ਵਿੱਚ ਗਾਇਆ ਜਿਸਦਾ ਗੀਤ ਨੈਨਾ ਭਰ ਆਏ ਨੀਰ ਇੱਕ ਹਿੱਟ ਗੀਤ ਸੀ।

ਗੀਤ ਦਾ ਸਫਰ

[ਸੋਧੋ]

ਉਨ੍ਹਾਂ ਨੂੰ ਬਚਪਨ ਤੋਂ ਹੀ ਗਾਉਣ ਦਾ ਬੜਾ ਸ਼ੌਕ ਸੀ, ਪਰ ਰੂੜੀਵਾਦੀ ਪਰਿਵਾਰ ਇਸ ਦੀ ਇਜਾਜ਼ਤ ਨਹੀਂ ਸੀ ਦੇ ਰਿਹਾ। ਆਖ਼ਰ ਉਨ੍ਹਾਂ ਦੇ ਪਿਤਾ ਨੇ ਹਮੇਸ਼ਾ ਬੁਰਕਾ ਪਹਿਨ ਕੇ ਰਿਕਾਰਡਿੰਗ ਕਰਾਉਣ ਤੇ ਫੋਟੋ ਨਾ ਖਿਚਵਾਉਣ ਦੀ ਸ਼ਰਤ ਉੱਤੇ ਗਾਉਣ ਦੀ ਇਜਾਜ਼ਤ ਦਿੱਤੀ ਸੀ। ਉਨ੍ਹਾਂ ਆਪਣੀ ਫ਼ਿਲਮੀ ਪਿੱਠਵਰਤੀ ਗਾਇਕੀ ਦੀ ਸ਼ੁਰੂਆਤ ਦਲਸੁਖ ਪੰਚੋਲੀ ਦੀ ਪੰਜਾਬੀ ਫ਼ਿਲਮ ‘ਯਮਲਾ ਜੱਟ’ ਤੋਂ ਕੀਤੀ ਸੀ। ਇਹ ਇਹੋ ਫ਼ਿਲਮ ਹੈ ਸ਼ਮਸ਼ਾਦ ਬੇਗਮ ਨੇ 14 ਸਾਲ ਦੀ ਉਮਰ ਵਿੱਚ ਗਾਉਣਾ ਸ਼ੁਰੂ ਕੀਤਾ ਸੀ। ਪਰਿਵਾਰ ਵਾਲੇ ਨਾਰਾਜ਼ ਸਨ ਪਰ ਉਨ੍ਹਾਂ ਨੇ ਬੁਰਕਾ ਪਾ ਕੇ ਗਾਉਣ ਦੀ ਆਗਿਆ ਦੇ ਦਿੱਤੀ। ਸ਼ਮਸ਼ਾਦ ਬੇਗਮ ਨੇ ਗਾਇਕੀ ਦੀ ਕੋਈ ਰਵਾਇਤੀ ਸਿੱਖਿਆ ਹਾਸਲ ਨਹੀਂ ਕੀਤੀ ਸੀ ਪਰ ਸੁਰੀਲੀ ਆਵਾਜ਼ ਉਨ੍ਹਾਂ ਨੂੰ ਮੁੰਬਈ ਤੱਕ ਲੈ ਗਈ। ਉਨ੍ਹਾਂ ਨੇ ਸ਼ੁਰੂ ‘ਚ ਪੰਜਾਬੀ ਗੀਤ ਗਾਏ। 1947 ਵਿੱਚ ਉਹ ਆਲ ਇੰਡੀਆ ਰੇਡੀਓ ਲਾਹੌਰ ਨਾਲ ਜੁੜੇ ਅਤੇ ਰੇਡੀਓ ਲਈ ਗੀਤ ਗਾਏ। ਇਨ੍ਹਾਂ ਗੀਤਾਂ ਸਦਕਾ ਹੀ ਉਨ੍ਹਾਂ ਨੂੰ ਉੱਘੇ ਸੰਗੀਤ ਨਿਰਦੇਸ਼ਕ ਮਾਸਟਰ ਗੁਲਾਮ ਹੈਦਰ ਨੇ ਪੰਜਾਬੀ ਫਿਲਮ ‘ਯਮਲਾ ਜੱਟ’ ਵਿੱਚ ਗੀਤ ਗਾਉਣ ਦਾ ਮੌਕਾ ਦਿੱਤਾ। ਮੁੜ ਕੇ ਉਨ੍ਹਾਂ ਪਿੱਛੇ ਨਹੀਂ ਦੇਖਿਆ। ਸ਼ਮਸ਼ਾਦ ਬੇਗਮ ਬਾਲੀਵੁੱਡ ਫਿਲਮਾਂ ਦੀ ਪਹਿਲੀ ਗਾਇਕਾ ਸੀ। ਉਨ੍ਹਾਂ ਨੇ ਤਕਰੀਬਨ 5 ਹਜ਼ਾਰ ਗੀਤ ਗਾਏ।

ਪਹਿਲਾ ਗੀਤ

[ਸੋਧੋ]

ਉਨ੍ਹਾਂ ਪਹਿਲਾ ਗੀਤ ਲਾਹੌਰ ਵਿੱਚ ਪਿਸ਼ਾਵਰ ਰੇਡੀਓ ਉੱਤੇ 16 ਦਸੰਬਰ, 1947 ਨੂੰ ਗਾਇਆ ਸੀ ਤੇ ਫਿਰ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ।

ਸੰਗੀਤਕਾਰ ਦੇ ਨਾਮ ਕੰਮ ਕੀਤਾ

[ਸੋਧੋ]

ਸ਼ਮਸ਼ਾਦ ਬੇਗ਼ਮ ਨੇ ਫਿਲਮ ਦੁਨੀਆ ਦੇ ਉੱਘੇ ਸੰਗੀਤ ਨਿਰਦੇਸ਼ਕ ਐਸ.ਡੀ. ਬਰਮਨ, ਓ.ਪੀ. ਨਈਅਰ, ਗ਼ੁਲਾਮ ਹੈਦਰ, ਨੌਸ਼ਾਦ, ਸ਼ਾਮ ਸੁੰਦਰ, ਮਦਨ ਮੋਹਨ ਤੇ ਹੋਰਾਂ ਨਾਲ ਗੀਤ ਗਾਏ। ਉਨ੍ਹਾਂ ਦੇ ਗਾਏ ਗੀਤ ਅੱਜ ਵੀ ਖਾਸ ਕਰਕੇ ਬਜ਼ੁਰਗਾਂ ਦੀ ਜ਼ੁਬਾਨ ‘ਤੇ ਹਨ। ਉਨ੍ਹਾਂ ਗ਼ੁਲਾਮ ਹੈਦਰ ਦੀ ਸੇਧ ਨਾਲ ਅਨੇਕਾਂ ਗੀਤ ਗਾਏ, ਜੋ ਦੇਸ਼ ਦੀ ਵੰਡ ਉੱਤੇ ਪਾਕਿਸਤਾਨ ਚਲੇ ਗਏ, ਪਰ ਉਨ੍ਹਾਂ ਭਾਰਤ ਵਿੱਚ ਰਹਿਣ ਨੂੰ ਤਰਜੀਹ ਦਿੱਤੀ।

ਪੰਜਾਬੀ ਗੀਤ

[ਸੋਧੋ]

ਸ਼ਮਸ਼ਾਦ ਬੇਗ਼ਮ ਦੇ ਗਾਏ ਪੰਜਾਬੀ ਗੀਤ ‘ਛੱਬੀ ਦੀ ਚੁੰਨੀਆਂ ਮੈਂ ਮਲ ਮਲ ਧੋਂਦੀ ਆਂ’, ‘ਮਾਹੀ ਗਿਆ ਪਰਦੇਸ ਮੈਂ ਛਮ ਛਮ ਰੋਂਦੀ ਹਾਂ’, ‘ਤੇਰੀ ਕਣਕ ਦੀ ਰਾਖੀ’, ‘ਭਾਵੇਂ ਬੋਲ ਭਾਵੇਂ ਨਾ ਬੋਲ’, ‘ਕੱਤਿਆ ਕਰੂੰ ਤੇਰੀ ਰੂੰ’[3] ਤੇ ‘ਮੇਰੀ ਲੱਗਦੀ ਕਿਸੇ ਨਾ ਵੇਖੀ’ ਉਸ ਵੇਲੇ ਬੜਾ ਮਕਬੂਲ ਹੋਇਆ ਸੀ। ਉਨ੍ਹਾਂ ਵੱਲੋਂ ਦਿਲ ਟੁੰਬਵੀਂ ਆਵਾਜ਼ ਵਿੱਚ ਗਾਈ ‘ਹੀਰ’ ਅੱਜ ਵੀ ਲੋਕਾਂ ਨੂੰ ਯਾਦ ਹੈ। ਇਸ ਵੇਲ਼ੇ ਉਹਨਾਂ ਦੇ ਗੀਤ ਕਣਕਾਂ ਦੀਆਂ ਫ਼ਸਲਾਂ ਪੱਕੀਆਂ ਨੇ, ਆਇਆ ਹੈ ਬੁਲਾਵਾ ਮੁਝੇ ਦਰਬਾਰ-ਏ-ਨਬੀ ਸੇ ਆਦਿ ਬਹੁਤ ਪਸੰਦ ਕੀਤੇ ਗਏ।

ਹਿੰਦੀ ਗੀਤ

[ਸੋਧੋ]

ਸ਼ਮਸ਼ਾਦ ਬੇਗ਼ਮ ਨੇ ਹਿੰਦੀ ਫ਼ਿਲਮਾਂ ਵਿੱਚ ਅਨੇਕਾਂ ਹੀ ਸਦਾਬਹਾਰ ਗੀਤ ਗਾਏ, ਜਿਨ੍ਹਾਂ ਵਿੱਚ ਕਹੀਂ ਪੇ ਨਿਗਾਹੇਂ ਕਹੀਂ ਪੇ ਨਿਸ਼ਾਨਾ’, ‘ਮੇਰੇ ਪੀਆ ਗਏ ਰੰਗੂਨ’, ‘ਕਭੀ ਆਰ ਕਭੀ ਪਾਰ’ ਅਤੇ ਕਜਰਾ ਮੁਹੱਬਤ ਵਾਲਾ’ ਮੁੱਖ ਹਨ, ਜਿਸ ਤੋਂ ਪਿਛਲੇ ਦਿਨੀਂ ਗੁਜ਼ਰੇ ਅਦਾਕਾਰ ਪ੍ਰਾਣ ਨੇ ਆਪਣੀ ਅਦਾਕਾਰੀ ਦਾ ਆਗਾਜ਼ ਕੀਤਾ ਸੀ। ਰੇਡੀਓ ’ਤੇ ਗਾਏ ਗੀਤਾਂ ਵਿਚੋਂ ਇਕ ਬਾਰ ਫਿਰ ਕਹੋ ਜ਼ਰਾ ਬਹੁਤ ਮਸ਼ਹੂਰ ਹੋਇਆ।

ਹੋਰ ਭਾਸ਼ਾ ਵਿੱਚ ਗੀਤ

[ਸੋਧੋ]

ਉਨ੍ਹਾਂ ਬੰਗਾਲੀ, ਮਰਾਠੀ, ਗੁਜਰਾਤੀ ਤੇ ਤਾਮਿਲ ਫ਼ਿਲਮਾਂ ਨੂੰ ਵੀ ਆਪਣੀ ਖ਼ੂਬਸੂਰਤ ਆਵਾਜ਼ ਨਾਲ ਸ਼ਿੰਗਾਰਿਆ।

ਵਿਆਹ ਅਤੇ ਬੱਚੇ

[ਸੋਧੋ]

ਉਨ੍ਹਾਂ 15 ਸਾਲ ਦੀ ਉਮਰ ਵਿੱਚ 1934 ਵਿੱਚ ਗਣਪਤ ਲਾਲ ਬੱਟੋ ਨਾਲ ਵਿਆਹ ਤੋਂ ਬਾਅਦ ਵੀ ਪਿਤਾ ਨਾਲ ਕੀਤਾ ਵਾਅਦਾ ਨਿਭਾਇਆ। ਉਨ੍ਹਾਂ ਦੇ ਪਤੀ ਦੀ 1955 ਵਿੱਚ ਮੌਤ ਹੋ ਗਈ ਸੀ ਤੇ ਉਹ ਉਦੋਂ ਤੋਂ ਹੀ ਆਪਣੀ ਧੀ ਊਸ਼ਾ ਤੇ ਜਵਾਈ ਯੋਗ ਰੱਤੜਾ ਨਾਲ ਇੱਥੇ ਰਹਿ ਰਹੇ ਸਨ।

ਮੌਤ

[ਸੋਧੋ]

ਮਿਤੀ 25 ਅਪਰੈਲ 2013 ਨੂੰ ਉਹਨਾਂ ਦਾ ਦਿਹਾਂਤ ਹੋ ਗਿਆ|

ਸਨਮਾਨ

[ਸੋਧੋ]

2009 ਵਿੱਚ ਪਦਮ ਭੂਸ਼ਣ ਐਵਾਰਡ

ਹਵਾਲੇ

[ਸੋਧੋ]
  1. India Post, ਦੱਖਣੀ ਏਸੀਆ ਬਿਉਰੋ ਅਗਸਤ 1998 Available online Archived 2013-05-17 at the Wayback Machine.
  2. "ਸ਼ਮਸ਼ਾਦ ਬੇਗ਼ਮ ਦੀ 94 ਸਾਲ ਦੀ ਉਮਰ ਵਿੱਚ ਮੌਤ – ਟਾਈਮਜ਼ ਆਪ ਇੰਡੀਆ". Retrieved 2013-04-24.
  3. ਪੰਜਾਬੀ ਟ੍ਰਿਬਿਊਨ [1]

ਬਾਹਰੀ ਕੜੀਆਂ

[ਸੋਧੋ]