ਸ਼ਮੀਲ
ਸ਼ਮੀਲ |
---|
ਸ਼ਮੀਲ, ਪੂਰਾ ਨਾਂ ਜਸਵੀਰ ਸ਼ਮੀਲ (ਜਨਮ 8 ਦਸੰਬਰ 1970) ਇੱਕ ਪੰਜਾਬੀ ਕਵੀ, ਪੱਤਰਕਾਰ, ਸੰਪਾਦਕ[1] ਅਤੇ ਲੇਖਕ ਹੈ|[2]
ਜੀਵਨ
[ਸੋਧੋ]ਮੂਲ ਰੂਪ ਵਿੱਚ ਭਾਰਤੀ ਪੰਜਾਬ ਦੇ ਰੋਪੜ ਜਿਲੇ ਦੇ ਪਿੰਡ ਠੌਣਾ ਦੇ ਵਸਨੀਕ ਸ਼ਮੀਲ ਨੇ ਗ੍ਰੈਜੁਏਟ ਪਧਰ ਦੀ ਪੜ੍ਹਾਈ ਸਰਕਾਰੀ ਕਾਲਜ ਰੋਪੜ ਤੋਂ ਕੀਤੀ। ਬੀ.ਏ. ਦੇ ਦੂਜੇ ਸਾਲ ਦੌਰਾਨ ਹੀ ਉਸ ਦਾ ਪਹਿਲਾ ਕਾਵਿ ਸੰਗ੍ਰਹਿ 'ਇੱਕ ਛਿਣ ਦੀ ਵਾਰਤਾ' ਪ੍ਰਕਾਸ਼ਿਤ ਹੋਇਆ। ਪਹਿਲੀ ਕਿਤਾਬ ਦਾ ਹੀ ਪੰਜਾਬੀ ਸਾਹਿਤ ਦੇ ਵਿਦਵਾਨਾਂ ਨੇ ਨੋਟਿਸ ਲਿਆ।[3] ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਪੰਜਾਬੀ ਦੀ ਐਮ.ਏ. ਅਤੇ ਪੱਤਰਕਾਰੀ ਦੀ ਪੜ੍ਹਾਈ ਕੀਤੀ। ਸਾਲ 1994 ਤੱਕ ਸ਼ਮੀਲ ਨੂੰ ਪੰਜਾਬੀ ਟ੍ਰਿਬਿਊਨ ਵਰਗੇ ਅਖਬਾਰਾਂ ਚ ਛਪੇ ਉਸਦੇ ਸਿਆਸੀ-ਸਮਾਜੀ ਲੇਖਾਂ ਸਦਕੇ ਪੰਜਾਬੀ ਪੱਤਰਕਾਰੀ ਦੇ ਖੇਤਰ ਵਿੱਚ ਗੰਭੀਰਤਾ ਨਾਲ ਪੜ੍ਹਿਆ ਜਾਣ ਲੱਗ ਪਿਆ। 1993-95 ਦੌਰਾਨ ਸ਼ਮੀਲ ਨੇ ਟੋਰਾਂਟੋ ਦੇ ਪੰਜਾਬੀ ਹਫਤਾਵਾਰ 'ਪੰਜ ਪਾਣੀ' 'ਚ ਗੈਰ-ਸਿਆਸੀ ਮਸਲਿਆਂ ਉੱਤੇ ਇੱਕ ਨਿਯਮਿਤ ਕਾਲਮ ਵੀ ਲਿਖਿਆ। ਸ਼ਮੀਲ ਸਿਆਸੀ-ਸਮਾਜੀ ਅਤੇ ਸਭਿਆਚਾਰਕ ਵਿਸ਼ਿਆਂ ਉੱਤੇ ਨਿਰੰਤਰਤਾ ਨਾਲ ਲਿਖਦਾ ਰਿਹਾ ਹੈ। 1996 'ਚ ਸ਼ੁਰੂ ਹੋਏ ਪੰਜਾਬੀ ਅਖਬਾਰ 'ਦੇਸ਼ ਸੇਵਕ' ਦੀ ਪਹਿਲੀ ਟੀਮ ਵਿੱਚ ਵਿੱਚ ਸ਼ਮੀਲ ਸਹਿ-ਸੰਪਾਦਕ ਦੇ ਤੌਰ 'ਤੇ ਸ਼ਾਮਿਲ ਸੀ ਅਤੇ ਓਸ ਤੋਂ ਮਗਰੋਂ 1998-99 ਦੌਰਾਨ ਪੰਜਾਬੀ ਨਿਊਜ਼ ਮੈਗਜ਼ੀਨ 'ਪੰਜ ਦਰਿਆ' ਦਾ ਸੰਪਾਦਕ ਰਿਹਾ। 1999 ਚ ਸ਼ਮੀਲ ਨੇ ਟੀਵੀ ਚੈਨਲ 'ਤਾਰਾ ਪੰਜਾਬੀ' ਦੇ ਨਿਊਜ਼ ਕੋਆਰਡੀਨੇਟਰ ਵਜੋਂ ਇਲੈਕਟ੍ਰਾਨਿਕ ਮੀਡੀਆ ਵਿੱਚ ਕਦਮ ਰਖਿਆ। 2002 ਚ ਸ਼ਮੀਲ 'ਦੇਸ਼ ਸੇਵਕ' ਦਾ ਡਿਪਟੀ ਐਡੀਟਰ ਬਣਿਆ। 2004 ਚ ਉਸਨੇ ਰਜਿੰਦਰ ਸੈਨੀ ਅਤੇ ਹਰੀਸ਼ ਜੈਨ ਨਾਲ ਮਿਲ ਕੇ 'ਪ੍ਰਵਾਸੀ' ਦਾ ਚੰਡੀਗੜ੍ਹ ਐਡੀਸ਼ਨ ਸ਼ੁਰੂ ਕੀਤਾ ਅਤੇ 2006 ਵਿੱਚ ਉਹ ਦੇਸ਼ ਸੇਵਕ ਦਾ ਸੰਪਾਦਕ ਬਣਿਆ। 2007 ਵਿੱਚ ਉਹ ਦੇਸ਼ ਸੇਵਕ ਛੱਡ ਕੇ ਕੈਨੇਡਾ ਚਲਾ ਗਿਆ ਅਤੇ ਪੰਜਾਬੀ ਹਫਤਾਵਾਰੀ ਰਸਾਲੇ 'ਪ੍ਰਵਾਸੀ' ਲਈ ਕੰਮ ਕਰਨ ਲੱਗ ਗਿਆ। ਅੱਜਕਲ ਸ਼ਮੀਲ ਟੋਰਾਂਟੋ ਤੋਂ ਓਮਨੀ ਟੀਵੀ ਲਈ ਰਿਪੋਰਟਰ ਹੈ।
ਰਚਨਾਵਾਂ
[ਸੋਧੋ]- ਇੱਕ ਛਿਣ ਦੀ ਵਾਰਤਾ[5]
ਇਸ ਕਿਤਾਬ ਚ ਸ਼ਮੀਲ ਦੀਆਂ 1987 ਤੋਂ 1989 ਦੌਰਾਨ ਲਿਖੀਆਂ 9 ਲੰਮੀਆਂ ਕਵਿਤਾਵਾਂ ਹਨ। ਇਹ ਕਵਿਤਾਵਾਂ ਸ਼ਮੀਲ ਦੀ ਗਹਿਰੀ ਵਿਚਾਰਧਾਰਕ ਅਤੇ ਦਾਰਸ਼ਨਿਕ ਸੂਝ ਨੂੰ ਉਜਾਗਰ ਕਰਦੀਆਂ ਹਨ ਜਦੋਂ ਸ਼ਮੀਲ ਹਾਲੇ ਬੀ.ਏ. ਦਾ ਵਿਦਿਆਰਥੀ ਸੀ। ਇਸ ਕਾਵਿ-ਸੰਗ੍ਰਹਿ ਦਾ ਉਸ ਵੇਲੇ ਦੇ ਉਘੇ ਸਾਹਿਤਕਾਰਾਂ ਅਤੇ ਸਮੀਖਿਅਕਾਂ ਨੇ ਨੋਟਿਸ ਲਿਆ ਅਤੇ ਭਰਵੀਂ ਪ੍ਰਸੰਸਾ ਕੀਤੀ।
- ਓ ਮੀਆਂ[6]
ਹਾਲਾਂਕਿ ਪੰਜਾਬੀ ਕਵਿਤਾ ਵਿੱਚ ਇਸ ਸਦੀ ਦੇ ਆਰੰਭ ਤੋਂ ਹੀ ਵਿਚਾਰ ਅਤੇ ਪ੍ਰਗਟਾਵੇ ਪੱਖੋਂ ਨਵੇਂ ਰੁਝਾਨ ਦੇਖਣ ਨੂੰ ਮਿਲਦੇ ਨੇ ਪਰ ਇਹ ਕਿਤਾਬ ਮੁਕੰਮਲ ਤੌਰ ਤੇ ਪੰਜਾਬੀ ਕਵਿਤਾ ਦੇ ਅਸਲੋਂ ਨਵੇਂ ਮੁਹਾਂਦਰੇ ਦੀ ਮਿਸਾਲ ਹੈ। ਇਹ ਕਵਿਤਾ ਬ੍ਰਹਿਮੰਡੀ ਚੇਤਨਾ, ਰੂਹਾਨੀ ਮੁਹੱਬਤ, ਦਾਰਸ਼ਨਿਕ ਸਵਾਲਾਂ ਅਤੇ ਇਸ ਲੋਕ ਤੋਂ ਪਰੇ ਦੀ ਖੋਜ ਦੀ ਕਵਿਤਾ ਹੈ। ਕਵਿਤਾ ਦੇ ਨਾਲ ਨਾਲ ਸ਼ਮੀਲ ਦੇ ਦੋ ਲੰਮੇ ਲੇਖ ਵੀ ਇਸ ਕਿਤਾਬ ਦਾ ਇੱਕ ਬਹੁਤ ਅਹਿਮ ਹਿੱਸਾ ਹਨ।
- ਧੂਫ਼
ਸ਼ਮੀਲ ਦੀ ਕਵਿਤਾ ਦੀ ਤੀਸਰੀ ਕਿਤਾਬ ਹੈ ਜੋ 2019 ਵਿੱਚ ਪ੍ਰਕਾਸ਼ਿਤ ਹੋਈ।
- ਰੱਬ ਦਾ ਸੁਰਮਾ
ਸ਼ਮੀਲ ਦੀ ਕਵਿਤਾ ਦੀ ਚੌਥੀ ਕਿਤਾਬ 2022 ਵਿੱਚ ਪ੍ਰਕਾਸ਼ਿਤ ਹੋਈ ਹੈ।
ਵਾਰਤਕ
[ਸੋਧੋ]- ਸਿਆਸਤ ਦਾ ਰੁਸਤਮ-ਏ-ਹਿੰਦ
2003 ਛਪੀ ਇਹ ਸ਼ਮੀਲ ਦੀ ਵਾਰਤਕ ਦੀ ਪਹਿਲੀ ਕਿਤਾਬ ਕਮਿਉਨਿਸਟ ਲੀਡਰ ਹਰਕਿਸ਼ਨ ਸਿੰਘ ਸੁਰਜੀਤ[7] ਦੇ ਸਿਆਸੀ ਜੀਵਨ ਉੱਤੇ ਅਧਾਰਿਤ ਹੈ ਅਤੇ ਇਸ ਕਿਤਾਬ ਨੇ ਮੁਲਕ ਭਰ ਦੇ ਮੀਡੀਆ ਚ ਵਿਵਾਦ ਅਤੇ ਚਰਚਾ ਛੇੜੀ। ਇਸ ਕਿਤਾਬ ਚ ਸ਼ਮੀਲ ਨੇ ਦਾਅਵਾ ਕੀਤਾ ਕਿ ਭਾਰਤੀ ਕਮਿਉਨਿਸਟ ਪਾਰਟੀ ਵੱਲੋਂ ਪੇਸ਼ ਕੀਤਾ ਗਿਆ ਸਿਖ ਹੋਮਲੈਂਡ ਦਾ ਪਹਿਲਾ ਥੀਸਿਸ ਆਪਣੇ ਜੇਲ ਦੇ ਦਿਨਾਂ ਚ ਕਾਮਰੇਡ ਸੁਰਜੀਤ ਨੇ ਤਿਆਰ ਕੀਤਾ ਸੀ, ਨਾ ਕਿ ਜੀ. ਅਧਿਕਾਰੀ ਨੇ, ਜਿਵੇਂ ਕਿ ਪਹਿਲਾਂ ਮੰਨਿਆ ਜਾਂਦਾ ਸੀ। ਸ਼ਮੀਲ ਨਾਲ ਇੱਕ ਟੀਵੀ ਇੰਟਰਵਿਊ ਦੌਰਾਨ ਕਾਮਰੇਡ ਸੁਰਜੀਤ ਨੇ ਇਹ ਗੱਲ ਖੁਦ ਵੀ ਕਬੂਲ ਕੀਤੀ। ਇਹ ਕਿਤਾਬ ਭਾਰਤੀ ਲੋਕਤੰਤਰ ਦੇ ਵਿਕਾਸ ਦੇ ਸੰਦਰਭ ਚ ਭਾਰਤੀ ਖੱਬੇ-ਪੱਖੀ ਲਹਿਰ ਦੇ ਵੱਖ ਵੱਖ ਪਹਿਲੂਆਂ ਤੇ ਵੀ ਚਰਚਾ ਕਰਦੀ ਹੈ ਅਤੇ ਇਸ ਨਜ਼ਰੀਏ ਤੋਂ ਭਾਰਤੀ ਕਮਿਉਨਿਸਟਾਂ ਦੀ ਭੂਮਿਕਾ ਨੂੰ ਸਮਝਣ ਦਾ ਜਤਨ ਕਰਦੀ ਹੈ। ਭਾਰਤੀ ਲੋਕਤੰਤਰ ਦੇ ਨਿਕਾਸ ਤੇ ਵਿਕਾਸ ਚ ਸ਼ਮੀਲ ਦਾ ਇਹ ਵਿਸ਼ਲੇਸ਼ਣ ਕਾਫੀ ਮਹੱਤਵਪੂਰਨ ਹੈ।
- ਸਿੰਘ ਯੋਗੀ (ਲੇਖਕ 'ਬਲਰਾਮ' ਨਾਲ ਸਾਂਝੇ ਤੌਰ 'ਤੇ)[8]
2003 ਚ ਪ੍ਰਕਾਸ਼ਿਤ ਇਹ ਕਿਤਾਬ ਲੇਖਕ ਬਲਰਾਮ ਅਤੇ ਸ਼ਮੀਲ ਨੇ ਸਾਂਝੇ ਤੌਰ ਤੇ ਲਿਖੀ ਸੀ। ਇਹ ਵਿਸ਼ਵ ਪ੍ਰਸਿਧ ਅਧਿਆਤਮਕ ਆਗੂ ਅਤੇ ਕੁੰਡਲਿਨੀ ਯੋਗ ਸਿਖਿਅਕ ਭਾਈ ਹਰਭਜਨ ਸਿੰਘ ਯੋਗੀ[9] ਦੇ ਜੀਵਨ ਉੱਤੇ ਇੱਕ ਮਾਤਰ ਕਿਤਾਬ ਹੈ ਜਿਹਨਾਂ ਨੂੰ ਪਛਮੀ ਅਧਿਆਤਮਕ ਦਾਇਰਿਆਂ ਚ 'ਯੋਗੀ ਭਜਨ' ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਯੋਗੀ ਭਜਨ ਸਿਖ ਪਿਛੋਕੜ ਵਾਲੇ ਪਹਿਲੇ ਆਗੂ ਹਨ ਜਿਹਨਾਂ ਦਾ ਪਛਮੀ ਦੇਸ਼ਾਂ ਵਿੱਚ ਤੇਜ਼ੀ ਨਾਲ ਉਭਰ ਰਹੇ ਯੋਗ ਸੰਪਰਦਾਏ ਚ ਐਨਾ ਵੱਡਾ ਪ੍ਰਭਾਵ ਹੈ। ਯੋਗਾ ਸਿਖਿਅਕ ਹੋਣ ਦੇ ਨਾਲ ਨਾਲ ਯੋਗੀ ਜੀ ਦਾ ਸਿਖ ਜੀਵਨ ਜਾਚ ਦਾ ਪਛਮੀ ਦੁਨੀਆ ਚ ਪ੍ਰਚਾਰ-ਪ੍ਰਸਾਰ ਕਰਨ ਚ ਇੱਕ ਬਹੁਤ ਵੱਡਾ ਯੋਗਦਾਨ ਹੈ। ਇਸ ਕਿਤਾਬ ਚ ਸ਼ਮੀਲ ਅਤੇ ਬਲਰਾਮ ਨੇ ਇਹ ਵਿਚਾਰ ਪੇਸ਼ ਕੀਤਾ ਕਿ ਯੋਗੀ ਜੀ ਦੇ ਸਿਖ ਸਮਾਜ ਅਤੇ ਪੂਰੇ ਵਿਸ਼ਵ ਭਾਈਚਾਰੇ ਪ੍ਰਤੀ ਯੋਗਦਾਨ ਨੂੰ ਜਾਣੇ ਅਤੇ ਸਮਝੇ ਜਾਣ ਚ ਹਾਲੇ ਬਹੁਤ ਕਸਰ ਬਾਕੀ ਹੈ।
ਹਵਾਲੇ
[ਸੋਧੋ]- ↑ "Earlier, Desh Sevak Editor Shameel talked about the political significance vis-a-vis the Act and the role of the media in its effective implementation". The Tribune, Chandigarh, India.
- ↑ "ਪੁਰਾਲੇਖ ਕੀਤੀ ਕਾਪੀ". Archived from the original on 2012-09-18. Retrieved 2013-01-20.
{{cite web}}
: Unknown parameter|dead-url=
ignored (|url-status=
suggested) (help) - ↑ "Dr Gurbhagat Singh took a serious note of this book in his review article on 1990's Punjabi literature. (It was published in Indian Sahitya Academy's Literary Journal 'Indian Literature')". Archived from the original on 2010-06-18. Retrieved 2013-01-20.
{{cite web}}
: Unknown parameter|dead-url=
ignored (|url-status=
suggested) (help) - ↑ "Siyasat Da Rustame Hind (harikishan Singh Surjeet Da Rajsi Jeevan)". Unistar Books Pvt. Ltd. Year: 2001.
{{cite web}}
: Check date values in:|date=
(help); horizontal tab character in|date=
at position 7 (help)[permanent dead link] - ↑ ਸ਼ਮੀਲ (1989). ਇੱਕ ਛਿਣ ਦੀ ਵਾਰਤਾ. ਸਰਹਿੰਦ: ਲੋਕਗੀਤ ਪ੍ਰਕਾਸ਼ਨ.
- ↑ "Critics hail Shameel's poetry book O Miyan as trail blazer". indianexpress.
- ↑ http://en.wikipedia.org/wiki/Harkishan_Singh_Surjeet
- ↑ Shameel & Balram (2005). "Singh yogi: sikh dharm of western hemisphere". Prose. Lokgeet Parkashan. p. 219.
- ↑ http://en.wikipedia.org/wiki/Harbhajan_Singh_Yogi#cite_note-1