ਡਾ. ਕਿਰਪਾਲ ਸਿੰਘ
Jump to navigation
Jump to search
ਡਾ. ਕਿਰਪਾਲ ਸਿੰਘ | |
---|---|
ਜਨਮ | ਕਿਰਪਾਲ ਸਿੰਘ 1 ਜਨਵਰੀ 1924 ਗੁਜਰਾਂਵਾਲਾ (ਪਾਕਿਸਤਾਨ) |
ਮੌਤ | 7 ਮਈ 2019 ਚੰਡੀਗੜ੍ਹ |
ਕਬਰ | ਚੰਡੀਗੜ੍ਹ |
ਕੌਮੀਅਤ | ਭਾਰਤੀ |
ਨਾਗਰਿਕਤਾ | ਭਾਰਤੀ |
ਅਲਮਾ ਮਾਤਰ | ਖਾਲਸਾ ਕਾਲਜ, ਅੰਮ੍ਰਿਤਸਰ |
ਕਿੱਤਾ | ਸਿੱਖ ਵਿਦਿਵਾਨ |
ਇਨਾਮ | ਡਾਕਟਰ ਆਫ ਲਿਟਰੇਚਰ |
ਵਿਧਾ | ਸਿੱਖ ਇਤਿਹਾਸ |
ਡਾ. ਕਿਰਪਾਲ ਸਿੰਘ[1] (ਸੰਨ 1924 ਈ:-7 ਮਈ 2019[2]) ਦਾ ਜਨਮ ਗੁਜਰਾਂਵਾਲਾ (ਪਾਕਿਸਤਾਨ) ਵਿੱਚ ਹੋਇਆ। ਆਪ ਦੀ ਦਿਲਚਸਪੀ ਇਤਿਹਾਸ ਵੱਲ ਵਧੇਰੇ ਹੋਣ ਕਰਕੇ ਆਪ ਦਾ ਨਾਂਅ ਭਾਰਤ ਦੇ ਆਧੁਨਿਕ ਅਤੇ ਮੱਧਕਾਲੀਨ ਇਤਿਹਾਸ ਵਿੱਚ ਨਿਵੇਕਲਾ ਯੋਗਦਾਨ ਪਾਉਣ ਵਿੱਚ ਅਨਿੱਖੜਵਾਂ ਹੈ।
ਅਕਾਦਮਿਕ ਜੀਵਨ[ਸੋਧੋ]
ਡਾ. ਕਿਰਪਾਲ ਸਿੰਘ ਨੇ ਆਪਣਾ ਅਕਾਦਮਿਕ ਜੀਵਨ ਪ੍ਰੋਫੈਸਰ ਆਫ ਰਿਸਰਚ ਵਜੋਂ ਖਾਲਸਾ ਕਾਲਜ, ਅੰਮ੍ਰਿਤਸਰ ਤੋਂ ਸੰਨ 1950 ਈ: ਵਿੱਚ ਸ਼ੁਰੂ ਕੀਤਾ। ਇੱਕ ਦਰਜਨ ਦੇ ਕਰੀਬ ਪੰਜਾਬੀ ਪੁਸਤਕਾਂ ਲੋਕ ਅਰਪਨ ਕੀਤੀਆਂ। ਡਾ. ਕਿਰਪਾਲ ਸਿੰਘ ਬਹੁਤ ਸਾਰੀਆਂ ਮੰਨੀਆਂ-ਪ੍ਰਮੰਨੀਆਂ ਸੰਸਥਾਵਾਂ ਏਸ਼ੀਐਟਿਕ ਸੁਸਾਇਟੀ ਆਫ ਕੋਲਕਾਤਾ ਦੇ ਇਤਿਹਾਸ ਅਤੇ ਆਰਕੀਆਲੋਜੀ ਵਿਭਾਗ ਦੇ ਸੈਕਟਰੀ ਦੀ ਜ਼ਿੰਮੇਵਾਰੀ ਨਿਭਾਉਣ ਦੇ ਨਾਲ-ਨਾਲ ਮੈਂਬਰ ਆਫ ਗਵਰਨਿੰਗ ਕੌਾਸਲ ਦੇ ਤੌਰ 'ਤੇ ਵੀ ਸੇਵਾ ਨਿਭਾਈ।
ਯੋਗਦਾਨ[ਸੋਧੋ]
- ਡਾ. ਕਿਰਪਾਲ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਮੌਖਿਕ ਇਤਿਹਾਸ ਦੇ ਬਾਨੀ ਹਨ। ਇਨ੍ਹਾਂ ਨੇ ਬਰਤਾਨੀਆ ਦੇ ਲਾਰਡ ਐਟਲੀ, ਲਾਰਡ ਇਸਮੇ, ਸਰ ਪੈਟਰਕ ਸਪੇਸ, ਸਰ ਫਰਾਂਸਿਸ ਮੂਡੀ ਨਾਲ 1964 ਈ: ਵਿੱਚ ਭਾਰਤੀ ਵੰਡ ਦੇ ਫੈਸਲੇ ਉੱਤੇ ਡੂੰਘੀਆਂ ਵਿਚਾਰਾਂ ਕੀਤੀਆਂ। ਆਪ ਨੇ 1972 ਈ: ਵਿੱਚ 'ਪੰਜਾਬ ਦਾ ਬਟਵਾਰਾ' 'ਤੇ ਮਹਾਨ ਕਾਰਜ ਕਰਕੇ ਇਤਿਹਾਸ ਦੇ ਖੇਤਰ ਵਿੱਚ ਸਥਾਪਤੀ ਵਾਲਾ ਸਥਾਨ ਪ੍ਰਾਪਤ ਕੀਤਾ।
- ਜਨਮ ਸਾਖੀਆਂ ਦੇ ਖੇਤਰ ਵਿੱਚ ਆਪ ਦੀਆਂ ਸਿੱਖ ਕੌਮ ਨੂੰ ਵਡਮੁੱਲੀਆਂ ਦੇਣਾਂ ਹਨ। 1956 ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਖੋਜੀ ਵਿਦਵਾਨ ਡਾ. ਕਿਰਪਾਲ ਸਿੰਘ ਨੇ ਪਾਕਿਸਤਾਨ ਤੋਂ ਕੰਕਣ ਦੀ ਰਚਨਾ ਸੰਖੇਪ ਦਸ ਗੁਰ ਕਥਾ ਦਾ ਉਤਾਰਾ ਭਾਰਤ ਲਿਆ ਕੇ ਪੰਜਾਬ (ਭਾਰਤ) ਵਿੱਚ ਇਸ ਦਾ ਸੰਪਾਦਨ ਕੀਤਾ।
ਸਨਮਾਨ[ਸੋਧੋ]
- ਪੰਜਾਬੀ ਯੂਨੀਵਰਸਿਟੀ ਪਟਿਆਲਾ[3] ਨੇ ਡਾਕਟਰ ਆਫ ਲਿਟਰੇਚਰ ਦੀ ਉਪਾਧੀ ਦੇ ਕੇ ਸਨਮਾਨਿਤ ਕੀਤਾ।
- ਆਪ ਦੀਆਂ ਸੇਵਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਚੀਫ ਖਾਲਸਾ ਦੀਵਾਨ ਸ੍ਰੀ ਅੰਮਿ੍ਤਸਰ 2002 ਵਿਚ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ 2004 ਵਿਚ, ਸਿੱਖ ਐਜੂਕੇਸ਼ਨਲ ਸੁਸਾਇਟੀ ਚੰਡੀਗੜ੍ਹ 2005 ਵਿੱਚ ਆਪ ਨੂੰ ਸਨਮਾਨਿਤ ਕਰ ਚੁੱਕੀ ਹੈ।
- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ[4] ਡਾ: ਕਿਰਪਾਲ ਸਿੰਘ ਨੂੰ ਇੱਕ ਲੱਖ ਰੁਪਏ ਨਕਦ, ਦੁਸ਼ਾਲਾ, ਸਿਰੋਪਾਓ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।
- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਨੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਵਿਖੇ ਸਰਬ ਹਿੰਦ ਸੁੰਦਰ ਦਸਤਾਰ ਮੁਕਾਬਲੇ ਸਬੰਧੀ ਕਰਵਾਏ ਧਾਰਮਿਕ ਸਮਾਗਮ ਵਿੱਚ ਡਾ: ਕਿਰਪਾਲ ਸਿੰਘ ਵੱਲੋਂ ਕੀਤੀ ਇਤਿਹਾਸਕ ਗ੍ਰੰਥਾਂ ਦੀ ਖੋਜ, ਸਿੱਖ ਸਰੋਤ ਇਤਿਹਾਸਕ ਗ੍ਰੰਥਾਂ ਦੀ ਸੰਪਾਦਨਾ ਪ੍ਰੋਜੈਕਟਾਂ ਰਾਹੀਂ ਸਿੱਖ ਕੌਮ ਦੇ ਵਡਮੁੱਲੇ ਵਿਰਸੇ ਤੇ ਸਰਮਾਏ ਨੂੰ ਸਾਂਭਣ ਲਈ ਕੀਤੀਆਂ ਸੇਵਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਸਨਮਾਨਿਤ ਕੀਤਾ।
ਲਿਖਣ ਕੰਮ[ਸੋਧੋ]
ਆਪ ਨੇ ਲਗਭਗ 15 ਪੁਸਤਕਾਂ ਅੰਗਰੇਜ਼ੀ ਵਿਚ, 12 ਪੁਸਤਕਾਂ ਪੰਜਾਬੀ ਵਿੱਚ ਅਤੇ 11 ਪੁਸਤਕਾਂ ਪੰਜਾਬੀ ਵਿੱਚ ਅਨੁਵਾਦ ਕੀਤੀਆਂ ਹਨ।
ਹਵਾਲੇ[ਸੋਧੋ]
- ↑ http://punjabnewsusa.com/1wp/index.php?option=com_content&view=article&id=6670:2011-08-18-13-36-30&catid=106:2011-01-24-02-29-06&Itemid=642
- ↑ "ਇਤਿਹਾਸਕਾਰ ਡਾ. ਕਿਰਪਾਲ ਸਿੰਘ ਦਾ ਦੇਹਾਂਤ". Punjabi Tribune Online (in ਹਿੰਦੀ). 2019-05-08. Retrieved 2019-05-09.
- ↑ http://punjabiuniversity.ac.in/pbiuniweb/index.html
- ↑ http://new.sgpc.net/ਸ਼੍ਰੋਮਣੀ-ਗੁਰਦੁਆਰਾ-ਪ੍ਰਬੰਧ-3/