ਸੁਰਜੀਤ ਕੌਰ ਸਖੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸੁਰਜੀਤ ਕੌਰ ਸਖੀ ਦਾ ਜਨਮ 29 ਸਤੰਬਰ 1948 ਨੂੰ ਮਾਤਾ ਸ਼ਾਂਤੀ ਦੇਵੀ, ਪਿਤਾ ਬਲਦੇਵ ਸਿੰਘ ਦੇ ਘਰ ਨਾਗਲਪੱਟੀ ਮਛਰਾਲੀ ਜਿਲ੍ਹਾ ਯਮਨਾ ਨਗਰ (ਹਰਿਆਣਾ) ਵਿਚ ਹੋਇਆ।[1]ਸੁਰਜੀਤ ਸਖੀ ਦੀ ਜ਼ਾਤ ਤੋਂ ਕਾਇਨਾਤ ਤੱਕ ਫੈਲੀ ਹੋਈ ਸ਼ਾਇਰੀ 20ਵੀਂ ਸਦੀ ਪ੍ਰਾਪਤੀ ਹੈ। ਇਹ ਸ਼ਾਇਰੀ ਕਾਫ਼ੀ ਸਾਰੀ ਪੰਜਾਬੀ ਕਵਿਤਾ ਵਾਂਗ ਅਸੰਚ੍ਰਿਤ, ਸ਼ੋਰੀਲੀ ਅਤੇ ਬ੍ਰਿਤਾਤਿਕ ਨਹੀਂ। ਬਲਕਿ ਸ਼ਬਦਾਂ ਰਾਹੀਂ ਸਰਗੋਸ਼ੀਆਂ ਕਰ ਰਹੀ ਹੈ, ਨਾ ਇਸ ਵਿਚ ਅਕਾ ਹੈ ਨਾ ਥਕਾ।[2]


ਰਚਨਾਵਾਂ[ਸੋਧੋ]

  • ਕਿਰਨਾਂ (1979)
  • ਅੰਗੂਠੇ ਦਾ ਨਿਸ਼ਾਨ (1985)
  • ਜਵਾਬੀ ਖਤ (1989)
  • ਮੈਂ ਸ਼ਿਕੰਦਰ ਨਹੀਂ (2001)

ਕਾਵਿ ਨਮੂਨਾ[ਸੋਧੋ]

ਆਮ ਇਨਸਾਨ ਹਾਂ ਮੈਂ ਸ਼ਿਕੰਦਰ ਨਹੀਂ
ਨਾ ਸੀ ਦੁਨੀਆ ਨੂੰ ਜਿੱਤਣ ਦੀ ਖਾਹਿਸ਼ ਕੋਈ
ਇਹ ਜ਼ਮਾਨਾ ਤਾਂ ਐਵੇਂ ਫਤਹਿ ਹੋ ਗਿਆ
ਸਿਰਫ ਤੈਨੂੰ ਫਤਹਿ ਕਰਦਿਆਂ ਕਰਦਿਆਂ।

ਪਦਵੀ ਤੇ ਪੁਰਸਕਾਰ[ਸੋਧੋ]

  • ਪ੍ਰਧਾਨ ਕਾਵਿ ਕਿਆਰੀ, ਸਿੰਬਲ ਕੈਂਪਸ, ਜੰਮੂ ਕਸ਼ਮੀਰ
  • ਅਕੈਡਮੀ ਅੌਫ਼ ਆਰਟ ਕਲਚਰ ਐਂਡ ਲੈਂਗੁਏਜਿਜ਼, ਜੰਮੂ ਕਸ਼ਮੀਰ ਤੋਂ ਸਮਾਨਿਤ

ਹਵਾਲੇ[ਸੋਧੋ]

  1. ਪ੍ਰੋ. ਪ੍ਰੀਤਮ ਸਿੰਘ, ਪੰਜਾਬੀ ਲੇਖਕ ਕੋਸ਼, ਪੰਨਾ 154
  2. ਡਾ. ਰਾਜਿੰਦਰਪਾਲ ਸਿੰਘ ਬਰਾੜ, ਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸ, ਪੰਜਾਬੀ ਅਕਾਦਮੀ, ਦਿੱਲੀ, ਪੰਨਾ 198