ਚਮਨ ਲਾਲ ਚਮਨ
ਚਮਨ ਲਾਲ ਚਮਨ | |
---|---|
ਜਨਮ | 1933/1934 (ਉਮਰ 90–91)[1] ਪਾਸਲਾ (ਹੁਣ ਜਲੰਧਰ ਜ਼ਿਲ੍ਹਾ), ਬ੍ਰਿਟਿਸ਼ ਪੰਜਾਬ |
ਦਫ਼ਨ ਦੀ ਜਗ੍ਹਾ | London, England |
ਕਿੱਤਾ | Poet, Lyricist |
ਭਾਸ਼ਾ | ਪੰਜਾਬੀ, ਉਰਦੂ, ਹਿੰਦੀ |
ਨਾਗਰਿਕਤਾ | ਬਰਤਾਨਵੀ |
ਸ਼ੈਲੀ | Panjabi, Filmi |
ਵਿਸ਼ਾ | ਸਮਾਜਿਕ |
ਪ੍ਰਮੁੱਖ ਕੰਮ | ਸੌਣ ਦਾ ਮਹੀਨਾ (ਗਾਣਾ) |
ਚਮਨ ਲਾਲ ਚਮਨ (1934 - 4 ਫ਼ਰਵਰੀ 2019) ਇੱਕ ਉੱਘੇ ਪੰਜਾਬੀ ਕਵੀ ਸਨ।[1][2] ਇਹ ਉਰਦੂ ਅਤੇ ਹਿੰਦੀ ਵਿੱਚ ਵੀ ਲਿਖਦੇ ਹਨ।
ਉਸ ਦਾ ਲਿਖਿਆ ਅਤੇ ਜਗਜੀਤ ਸਿੰਘ ਦਾ ਗਾਇਆ ਗੀਤ “ਸਾਉਣ ਦਾ ਮਹੀਨਾ” ਬਹੁਤ ਮਸ਼ਹੂਰ ਹੋਇਆ।[1][3] ਚਿਤ੍ਰਾ ਸਿੰਘ, ਆਸ਼ਾ ਭੋਂਸਲੇ, ਕੁਮਾਰ ਸਾਨੂ ਅਤੇ ਸੋਨੂੰ ਨਿਗਮ ਨੇ ਵੀ ਉਸ ਦੇ ਗੀਤਾਂ ਨੂੰ ਆਵਾਜ਼ ਦਿੱਤੀ। ਫਿਲਮੀ ਗੀਤਾਂ ਵੀ ਲਿਖੇ ਤੇ ਨਾਟਕ ਵੀ।[4]
ਜੀਵਨ ਅਤੇ ਕੰਮ
[ਸੋਧੋ]ਚਮਨ ਦਾ ਜਨਮ 1934 ਵਿੱਚ ਜਲੰਧਰ ਦੇ ਇੱਕ ਛੋਟੇ ਜਿਹੇ ਪਿੰਡ ਪਾਸਲਾ ਵਿੱਚ ਹੋਇਆ। ਬਚਪਨ ਵਿੱਚ ਹੀ ਇਹਨਾਂ ਦੀ ਮਾਂ ਦੀ ਮੌਤ ਹੋ ਗਈ ਅਤੇ ਇਹਨਾਂ ਦੇ ਪਿਤਾ ਇਹਨਾਂ ਨੂੰ ਕੀਨੀਆ ਲੈ ਗਏ ਜਿੱਥੇ 1950 ਵਿਆਂ ਅਤੇ 60 ਵਿਆਂ ਵਿੱਚ ਇਹਨਾਂ ਨੈਰੋਬੀ ਤੋਂ ਕੀਨੀਆ ਰੇਡੀਓ (ਦ ਵੌਇਸ ਆੱਫ਼ ਕੀਨੀਆ) ਵਿੱਚ ਪ੍ਰਜ਼ੈਂਟਰ ਦੇ ਤੌਰ 'ਤੇ ਕੰਮ ਕੀਤਾ ਅਤੇ ਸੈਂਕੜੇ ਹਸਤੀਆਂ ਨਾਲ ਮੁਲਾਕਾਤਾਂ ਕੀਤੀਆਂ।
1956 ਤੋਂ 1974 ਤੱਕ ਆਪਣੀ ਜ਼ਿੰਦਗੀ ਦੇ ਅਠਾਰਾਂ ਸਾਲ ਕੀਨੀਆ ਵਿੱਚ ਬਿਤਾਉਣ ਤੋਂ ਬਾਅਦ ਇਹ ਬਰਤਾਨੀਆ ਆ ਗਿਆ, ਜਿਥੇ ਉਸ ਨੇ ਬੀਬੀਸੀ ਵਿੱਚ ਲੰਮਾ ਅਰਸਾ ਕੰਮ ਕੀਤਾ; ਗੀਤਮਾਲਾ ਵਰਗੇ ਸੰਗੀਤਕ ਪ੍ਰੋਗਰਾਮ ਆਰੰਭੇ ਅਤੇ ਅਨੇਕਾਂ ਨਾਮਵਰ ਹਸਤੀਆਂ ਨਾਲ ਇੰਟਰਵਿਊ ਪੇਸ਼ ਕੀਤੇ।
ਉਸ ਨੂੰ ਲੰਦਨ ਵਿੱਚ 2010 ਵਿੱਚ ਸਨਮਾਨਿਤ ਕੀਤਾ ਗਿਆ ਸੀ ਅਤੇ ਮੀਡੀਆ, ਕਲਾ ਅਤੇ ਸਭਿਆਚਾਰ ਵਿੱਚ ਉਸਦੀਆਂ ਪ੍ਰਾਪਤੀਆਂ ਲਈ ਏਸ਼ੀਅਨ ਅਚੀਵਰਜ਼ ਗੋਲਡ ਅਵਾਰਡ ਦਿੱਤਾ ਗਿਆ ਸੀ।[3][5]
13 ਸਾਲ ਦੀ ਉਮਰ ਵਿੱਚ ਇਹਨਾਂ ਗੁਰੂ ਨਾਨਕ ਦੇਵ ਦੇ ਜਨਮ ਦਿਨ `ਤੇ ਕਵਿਤਾ ਲਿਖ ਕੇ ਸੁਣਾਈ ਜਿਸ ਬਦਲੇ ਕਿਸੇ ਨੇ ਉਸ ਨੂੰ ਇਨਾਮ ਵਜੋਂ ਇੱਕ ਰੁਪਇਆ ਦਿੱਤਾ।
ਭਾਰਤ ਅਤੇ ਪਾਕਿਸਤਾਨ ਦੀ ਆਜ਼ਾਦੀ ਦੀ 50 ਵੀਂ ਵਰ੍ਹੇਗੰਢ ਮੌਕੇ, ਉਸਨੇ, ਸਰੇ ਜਹਾਂ ਸੇ ਅੱਛਾ ਲਿਖਿਆ ਜਿਸ ਨੂੰ ਉੱਘੇ ਪੰਜਾਬੀ ਲੇਖਕ ਬਲਵੰਤ ਗਾਰਗੀ ਨੇ ਨਿਰਦੇਸ਼ਤ ਕੀਤਾ ਅਤੇ ਸੰਗੀਤ ਗ਼ਜ਼ਲ ਗਾਇਕ, ਜਗਜੀਤ ਸਿੰਘ ਨੇ ਤਿਆਰ ਕੀਤਾ ਸੀ।[3] 1997 ਅਤੇ 98 ਵਿੱਚ ਲੰਡਨ ਅਤੇ ਬ੍ਰਿਟੇਨ ਦੇ ਹੋਰ ਸ਼ਹਿਰਾਂ ਵਿੱਚ ਖੇਡੇ ਜਾਣ ਵੇਲੇ ਇਸ ਨੂੰ ਵੱਡੀ ਸਫਲਤਾ ਮਿਲੀ।[5]
ਗੀਤਕਾਰੀ ਦਾ ਨਮੂਨਾ
[ਸੋਧੋ]ਸਾਉਣ ਦਾ ਮਹੀਨਾ ਏ
ਸਾਉਣ ਦਾ ਮਹੀਨਾ ਏ ਜੀ, ਸਾਉਣ ਦਾ ਮਹੀਨਾ ਏ।
ਅੰਬਰਾਂ ਚ ਵਾਲ ਕੋਈ ਝਾੜਦੀ ਹਸੀਨਾ ਏ।
ਇਕ ਇਕ ਬੂੰਦ ਕੋਈ ਮੋਤੀ ਤੇ ਨਗੀਨਾ ਏ।
ਭਿੱਜੀ ਭਿੱਜੀ, ਸਿੱਲ੍ਹੀ ਸਿੱਲ੍ਹੀ ਪੌਣ ਦਾ ਮਹੀਨਾ ਏ।
ਸਾਉਣ ਦਾ ਮਹੀਨਾ ਏ ਜੀ, ਸਾਉਣ ਦਾ ਮਹੀਨਾ ਏ।
ਧਰਤੀ ਦੇ ਮੁੱਖੜੇ ਨੂੰ ਧੋਣ ਦਾ ਮਹੀਨਾ ਏ।
ਤਿੱਪ ਤਿੱਪ ਕੋਠਿਆਂ ਦੇ ਚੋਣ ਦਾ ਮਹੀਨਾ ਏ।
ਤੇ ਦਿਲ ਵਿਚ ਕੁਝ ਕੁਝ ਹੋਣ ਦਾ ਮਹੀਨਾ ਏ।
ਸਾਉਣ ਦਾ ਮਹੀਨਾ ਏ ਜੀ, ਸਾਉਣ ਦਾ ਮਹੀਨਾ ਏ।
ਖੀਰ ਅਤੇ ਮਾਲ੍ਹ ਪੂੜੇ ਖਾਣ ਦਾ ਮਹੀਨਾ ਏ।
ਰੁੱਸ ਰੁੱਸ, ਮੰਨ ਮੰਨ ਜਾਣ ਦਾ ਮਹੀਨਾ ਏ।
ਹਾਣ ਵਾਲੇ ਹਾਣੀਆਂ ਦੇ ਹਾਣ ਦਾ ਮਹੀਨਾ ਏ।
ਤੇ ਸੌਣ ਵਾਲੇ ਬੰਦਿਆਂ ਲਈ ਸੌਣ ਦਾ ਮਹੀਨਾ ਏ।
ਸਾਉਣ ਦਾ ਮਹੀਨਾ ਏ ਜੀ, ਸਾਉਣ ਦਾ ਮਹੀਨਾ ਏ।
ਭਰ ਦੇਵੇ ਨੱਕੋ ਨੱਕ ਰੰਜ ਨਾਲ ਰੰਜਿਆਂ ਨੂੰ।
ਬੜਾ ਹੀ ਹੈਰਾਨ ਕਰੇ ਮਹੀਨਾ ਇਹ ਗੰਜਿਆਂ ਨੂੰ।
ਵਾਰ ਵਾਰ ਲਾਹੁਣਾ ਪਵੇ, ਕੋਠੇ ਉੱਤੋਂ ਮੰਜਿਆਂ ਨੂੰ।
ਢਿੱਲੀ ਅਤੇ ਕਸੀ ਹੋਈ ਦੌਣ ਦਾ ਮਹੀਨਾ ਏ।
ਸਾਉਣ ਦਾ ਮਹੀਨਾ ਏ ਜੀ, ਸਾਉਣ ਦਾ ਮਹੀਨਾ ਏ।
ਮਿੱਠੇ ਮਿੱਠੇ ਸੁਰ ਅਤੇ ਤਾਨ ਦਾ ਮਹੀਨਾ ਏ।
ਕੂਲੇ ਕੂਲੇ ਫੁੱਲ ਮੁਸਕਾਨ ਦਾ ਮਹੀਨਾ ਏ।
ਕਿਸੇ ਉੱਤੇ ਦਿਲ ਆ ਜਾਣ ਦਾ ਮਹੀਨਾ ਏ।
ਰੁੱਸੇ ਹੋਏ ਯਾਰਾਂ ਨੂੰ ਮਨਾਉਣ ਦਾ ਮਹੀਨਾ ਏ।
ਸਾਉਣ ਦਾ ਮਹੀਨਾ ਏ ਜੀ, ਸਾਉਣ ਦਾ ਮਹੀਨਾ ਏ।
ਹਵਾਲੇ
[ਸੋਧੋ]- ↑ 1.0 1.1 1.2 "'Poetry and lyrics are my first love'". DNAIndia.com. 30 July 2008. Retrieved 23 November 2012.
- ↑ "Chaman Lal Chaman talks about his life". BBC. Retrieved 25 November 2012.
- ↑ 3.0 3.1 3.2 "Chaman blooms in Britain". AsianAffairs.in. January 2010. Archived from the original on 17 February 2013. Retrieved 23 November 2012.
- ↑ "Chaman Lal Chaman Song-Lyrics". Archived from the original on 4 January 2013. Retrieved 25 November 2012.
- ↑ 5.0 5.1 "CHAMAN BLOOMS IN BRITAIN - Veteran Broadcaster, Poet, Lyricist and Journalist Honoured with a Major Award". OpenArticle.com. Retrieved 25 November 2012.[permanent dead link][permanent dead link]