ਛਿੰਦਰ ਕੌਰ ਸਿਰਸਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਛਿੰਦਰ ਕੌਰ ਸਿਰਸਾ
ਛਿੰਦਰ ਕੌਰ ਸਿਰਸਾ
ਛਿੰਦਰ ਕੌਰ ਸਿਰਸਾ
ਜਨਮ(1975-08-26)26 ਅਗਸਤ 1975
ਸਿਰਸਾ ਹਰਿਆਣਾ
ਕਿੱਤਾਲੇਖਿਕਾ, ਸਟੇਜ ਐਂਕਰ, ਰੇਡੀਓ ਅਨਾਂਊਂਸਰ, ਟੀ. ਵੀ. ਕਲਾਕਾਰਾ ਅਤੇ ਗਿੱਧੇ ਦੀ ਕੋਚ
ਭਾਸ਼ਾਪੰਜਾਬੀ
ਰਾਸ਼ਟਰੀਅਤਾਭਾਰਤ
ਸਿੱਖਿਆਐਮ. ਏ.
ਅਲਮਾ ਮਾਤਰਕੁਰੂਕਸ਼ੇਤਰ ਯੂਨੀਵਰਸਿਟੀ
ਕਾਲ੧੯੯੦
ਪ੍ਰਮੁੱਖ ਕੰਮਖਿਆਲ ਉਡਾਰੀ
ਜੀਵਨ ਸਾਥੀਕੁਲਵੰਤ ਸਿੰਘ
ਬੱਚੇ2 ਪੁੱਤਰ

ਛਿੰਦਰ ਕੌਰ ਸਿਰਸਾ ਲੇਖਿਕਾ, ਸਟੇਜ ਐਂਕਰ, ਰੇਡੀਓ ਅਨਾਂਊਂਸਰ, ਟੀ. ਵੀ. ਕਲਾਕਾਰਾ ਅਤੇ ਗਿੱਧੇ ਦੀ ਕੋਚ ਹੈ। ਆਪ ਦਾ ਜਨਮ ਮਾਤਾ ਜਸਵੰਤ ਕੌਰ ਦੀ ਸੁਲੱਖਣੀ ਕੁਖੋਂ 26 ਅਗਸਤ 1975 ਨੂੰ ਸਿਰਸਾ ਵਿਖੇ ਹੋਇਆ। ਹਸੂ-ਹਸੂ ਕਰਦੇ ਚਿਹਰੇ ਵਾਲੀ ਖੂਬਸੂਰਤ ਮੁਟਿਆਰ ਛਿੰਦਰ ਕੌਰ ਸਿਰਸਾ ਦਾ ਵਿਆਹ ਅਧਿਆਪਕ ਕੁਲਵੰਤ ਸਿੰਘ ਨਾਲ ਹੋਇਆ ਇਹਨਾਂ ਦੇ ਦੋ ਪੁੱਤਰ ਹਨ।

ਸਾਹਿਤ ਸਿਰਜਨਾ[ਸੋਧੋ]

ਦਸਵੀਂ 'ਚ ਪੜ੍ਹਦਿਆਂ ਕਲਮ ਚੁੱਕਣ ਵਾਲੀ ਛਿੰਦਰ ਕੌਰ ਸਿਰਸਾ, ਜਦੋਂ ਕਾਲਿਜ ਵਿੱਚ ਨਾਮਵਰ ਕਵੀ ਸੁਰਜੀਤ ਪਾਤਰ ਜੀ ਆਏ ਤਾਂ ਉਨ੍ਹਾਂ ਦੀਆਂ ਰਚਨਾਵਾਂ ਸੁਣੀਆਂ ਤਾਂ ਉਹ ਪ੍ਰਭਾਵਿਤ ਹੋਏ ਬਿਨਾ ਨਾ ਰਹਿ ਸਕੀ। ਅਤੇ ਬਾਅਦ ਵਿੱਚ ਨਿੱਜੀ ਟੀ. ਵੀ. ਚੈਨਲ ਤੇ ਕੰਮ ਕਰਦਿਆਂ ਸੁਰਜੀਤ ਪਾਤਰ ਜੀ ਨਾਲ ਗੱਲਬਾਤ ਕਰਨ ਦਾ ਵੀ ਮੌਕਾ ਮਿਲਿਆ। ਇਹਨਾਂ ਨੇ ਐਮ. ਏ. (ਪੋਲ. ਸਾਇੰਸ) ਅਤੇ ਜੇ. ਬੀ. ਟੀ. ਪੜ੍ਹਈ ਕੀਤੀ ਇਸ ਸਮੇਂ ਦੌਰਾਨ ਇਹ ਨੇ ਕਾਲਿਜ ਵਿੱਚ ਆਪਣੀ ਕਲਮ ਦੀ ਖੂਬ ਪਛਾਣ ਬਣਾ ਕੇ ਰੱਖੀ। ਆਪਣੀ ਪਲੇਠੀ ਪੁਸਤਕ 'ਖਿਆਲ ਉਡਾਰੀ' ਨਾਲ ਸਾਹਿਤਕ ਖੇਤਰ ਵਿੱਚ ਭਰਵਾਂ ਹੁੰਗਾਰਾ ਦਿਤਾ। ਬਹੁ-ਕਲਾਵਾਂ ਦੀ ਇਹ ਮੂਰਤੀ ਅਤਿ ਰੁਝੇਵਿਆਂ ਦੇ ਬਾਵਜੂਦ ਜਦੋਂ ਸਮਾਜਿਕ ਗਤੀ-ਵਿਧੀਆਂ ਵਿੱਚ ਵੱਧ ਚੜ੍ਹਕੇ ਹਿੱਸਾ ਲੈਂਦੀ ਹੈ ਤਾਂ ਉਥੇ ਉਸ ਦਾ ਉਚਾਈਆਂ ਨੂੰ ਛੋਹ ਰਿਹਾ ਕੱਦ-ਬੁੱਤ 'ਸਮਾਜ-ਸੇਵਿਕਾ' ਦਾ ਹੁੰਦਾ ਹੈ। ਇਹਨਾਂ ਦਾ ਪ੍ਰਵਾਰ ਕਦਮ-ਕਦਮ ਉਤੇ ਸਹਿਯੋਗ ਅਤੇ ਹੱਲਾ-ਸ਼ੇਰੀ ਦਿੰਦਾ ਹੈ ਇਸ ਸਦਕਾ ਸਾਹਿਤ ਤੇ ਸਮਾਜ ਵਿੱਚ ਆਪਣੀ ਅਤੇ ਆਪਣੇ ਖਾਨਦਾਨ ਦੀ ਪਛਾਣ ਗੂਹੜੀ ਕਰਨ ਦੀ ਅਹਿਮ ਭੂਮਿਕਾ ਨਿਭਾ ਰਹੀ ਹੈ। ਕਵਿੱਤਰੀ ਦੇ ਤੌਰ ਤੇ ਉਡਾਰੀਆਂ ਲਾਉਂਦੀ ਉਹ ਦਿੱਲੀ ਸਾਹਿਤ ਅਕਾਦਮੀ ਵਲੋਂ ਕਰਵਾਏ ਗਏ ਕਵੀ-ਦਰਬਾਰ ਵਿੱਚ ਵੀ ਆਪਣੀ ਸ਼ਾਇਰੀ ਅਤੇ ਕਲਾ ਦੀ ਛਾਪ ਛੱਡ ਆਈ ਹੈ।

ਨਾਟਕ ਅਤੇ ਫ਼ਿਲਮਾਂ[ਸੋਧੋ]

ਛਿੰਦਰ ਕੌਰ ਨੇ ਜਿੱਥੇ ਜਲੰਧਰ ਦੂਰਦਰਸ਼ਨ ਤੇ ਕਈ ਪੰਜਾਬੀ ਨਾਟਕ ਕੀਤੇ, ਉਥੇ ਉਸ ਨੇ ਨਾਮਵਰ ਰੰਗ-ਕਰਮੀ ਸੰਜੀਵ ਸ਼ਾਦ, ਜੋ ਉਸ ਨੂੰ ਸ਼ਬਦਾਂ ਦੀ ਜਾਦੂਗਰਨੀ ਕਿਹਾ ਕਰਦੇ ਹਨ, ਦੀ ਨਿਰਦੇਸ਼ਨਾ ਹੇਠ, ਸਿਰਸਾ ਪੁਲੀਸ ਦੇ ਸਹਿਯੋਗ ਨਾਲ ਬਣੀ ਫਿਲਮ 'ਪਹਿਲ ਦ ਟਰਨਿੰਗ ਪੁਆਇੰਟ' ਵਿਚ, ਸੁਪ੍ਰਸਿੱਧ ਲੇਖਕ ਤੇ ਨਿਰਦੇਸ਼ਕ ਦਰਸ਼ਨ ਦਰਵੇਸ਼ ਦੀ ਨਿਰਦੇਸ਼ਨਾ ਹੇਠ ਪੰਜਾਬੀ ਗੀਤ ਦੀ ਵੀਡੀਓ 'ਟੱਕਰਾਂ' ਵਿੱਚ ਅਤੇ ਬਾਲੀਵੁੱਡ ਐਕਟਰ ਅਵਤਾਰ ਗਿੱਲ ਨਾਲ ਇੱਕ ਹਿੰਦੀ ਫਿਲਮ ਵਿੱਚ ਕੰਮ ਕੀਤਾ।

ਰੇਡੀਓ ਅਧਿਕਾਰੀ[ਸੋਧੋ]

ਰੇਡੀਓ-ਅਨਾਂਊਂਸਰ ਹੁੰਦਿਆਂ ਹੋਇਆਂ ਉਸ ਨੂੰ ਬਹੁਤ ਸਾਰੀਆਂ ਸਖਸ਼ੀਅਤਾਂ ਨਾਲ ਮੁਲਾਕਾਤ ਕਰਨ ਦਾ ਮੌਕਾ ਮਿਲਿਆ। ਜਿਨ੍ਹਾਂ 'ਚੋਂ ਕਾਮਰੇਡ ਸਵਰਨ ਸਿੰਘ ਵਿਰਕ, ਮੈਡਮ ਸ਼ੀਲ ਕੌਸ਼ਿਕ, ਪ੍ਰੋ. ਸੇਵਾ ਸਿੰਘ ਬਾਜਵਾ (ਸੀ. ਡੀ. ਇਲ. ਯੂ.), ਪ੍ਰਿੰਸੀਪਲ ਇੰਦਰਜੀਤ ਸਿੰਘ ਧੀਂਗੜਾ, ਰੰਗ-ਕਰਮੀ ਸੰਜੀਵ ਸ਼ਾਦ, ਮਾਲਵੇ ਦੇ ਸਾਹਿਤਕਾਰ ਤੇ ਅਲੋਚਕ ਦਵਿੰਦਰ ਸੈਫੀ ਆਦਿ ਵਿਸ਼ੇਸ਼ ਵਰਣਨਯੋਗ ਨਾਮ ਹਨ। ਆਪ ਅਨੇਕਾਂ ਸਟੇਜਾਂ ਕਵਰ ਕਰਨ ਦੇ ਨਾਲ-ਨਾਲ ਹਰਿਆਣਾ ਪੰਜਾਬੀ ਸਾਹਿਤ ਅਕਾਦਮੀ ਪੰਚਕੂਲਾ ਵਲੋਂ ਕਰਵਾਏ ਗਏ ਕਵੀ-ਦਰਬਾਰਾਂ ਦਾ ਵੀ ਸਫਲ ਮੰਚਨ ਕਰਨ ਦਾ ਨਾਮਨਾ ਖੱਟ ਚੁੱਕੀ ਹੈ।

ਕਵਿਤਾ[ਸੋਧੋ]

ਆਪਣੀ ਹੀ ਜ਼ਿੰਦਗੀ ਦੇ ਹਨੇਰੇ ਦੂਰ ਕਰਨ ਲਈ,
ਮੋਮਬੱਤੀ ਵਾਂਗ ਮੈਂ ਦਿਨ ਰਾਤ ਬਲਾਂ,
ਪਰ ਪਿਘਲਦੀ ਨਹੀਂ।

ਤਲੀਆਂ 'ਤੇ ਲੱਗੀਆਂ ਮਹਿੰਦੀਆਂ ਨੇ ਰੰਗ ਗੂੜ੍ਹੇ ਦਿੱਤੇ ਨੇ,
ਨਾ ਬਦਲਿਆ ਹੈ ਤੇ ਸਾਇਦ ਨਾ ਬਦਲੇਗਾ।
ਔਰਤ ਦੀ ਕਿਸਮਤ ਦਾ ਰੰਗ

ਮੈਨੂੰ ਅਸਮਾਨੀ ਚਾਨਣ ਤੇ ਜਰੂਰ ਦਿਸਦਾ ਹੈ ਮਾਂ
ਪਰ ਮੇਰੀ ਜ਼ਿੰਦਗੀ ਦੇ ਹਨੇਰੇ ਤੇਰੇ ਹੀ ਵਾਂਗ ਨੇ ਮਾਂ

ਹਰ ਵਾਰ ਜਦੋਂ ਹਦਸੇ ਵਾਪਰਨਗੇ
ਏਸੇ ਤਰ੍ਹਾਂ ਹੀ ਵਾਦਿਆਂ ਨਾਲ ਇਹ ਉੱਚਾ ਸਮਾਨ
ਅੱਲ੍ਹੇ ਜ਼ਖ਼ਮਾਂ 'ਤੇ ਮਲ੍ਹਮ ਲਾਏਗਾ ਤੇ ਭੁੱਲ ਜਾਵੇਗਾ
ਤਦ ਤੱਕ ਨਵਾਂ ਇੱਕ ਹੋਰ ਹਾਦਸਾ ਵਾਪਰ ਜਾਏਗਾ।

ਹਵਾਲੇ[ਸੋਧੋ]