ਗੁਲਜ਼ਾਰ ਸਿੰਘ ਸੰਧੂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਗੁਲਜ਼ਾਰ ਸਿੰਘ ਸੰਧੂ
ਜਨਮ
ਗੁਲਜ਼ਾਰ ਸਿੰਘ ਸੰਧੂ

27 ਫਰਵਰੀ 1935
ਪਿੰਡ ਕੋਟਲਾ ਬਡਲਾ, ਸਮਰਾਲਾ ਤਹਿਸੀਲ, ਲੁਧਿਆਣਾ ਜ਼ਿਲ੍ਹਾ
ਅਲਮਾ ਮਾਤਰਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ
ਕੈਂਪ ਕਾਲਜ ਨਵੀਂ ਦਿੱਲੀ
ਪੇਸ਼ਾਪੱਤਰਕਾਰ, ਕਹਾਣੀਕਾਰ

ਗੁਲਜ਼ਾਰ ਸਿੰਘ ਸੰਧੂ (ਜਨਮ 27 ਫਰਵਰੀ 1935)[1] ਇੱਕ ਪ੍ਰਸਿੱਧ ਪੰਜਾਬੀ ਲੇਖਕ ਹੈ। ਇਸਨੂੰ 1982 ਵਿੱਚ ਆਪਣੇ ਕਹਾਣੀ ਸੰਗ੍ਰਹਿ ਅਮਰ ਕਥਾ[2] ਲਈ ਸਾਹਿਤ ਅਕਾਦਮੀ ਇਨਾਮ ਨਾਲ ਸਨਮਾਨਿਤ ਕੀਤਾ ਗਿਆ।[3] 21 ਸਤੰਬਰ 2011 ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਉਸ ਨੂੰ ਉਨ੍ਹਾਂ ਦੀ ਸਾਹਿਤ ਅਤੇ ਪੱਤਰਕਾਰੀ ਦੇ ਖ਼ੇਤਰ ਵਿੱਚ ਯੋਗਦਾਨ ਲਈ ਪ੍ਰੋਫੈਸਰ ਆਫ ਐਮੀਨੈਂਸ ਦੇ ਖ਼ਿਤਾਬ ਨਾਲ ਸਨਮਾਨਿਤ ਕੀਤਾ ਗਿਆ ਸੀ।[4]

ਜ਼ਿੰਦਗੀ[ਸੋਧੋ]

ਮੁੱਢਲਾ ਜੀਵਨ[ਸੋਧੋ]

ਗੁਲਜ਼ਾਰ ਸਿੰਘ ਦਾ ਜਨਮ 27 ਫਰਵਰੀ 1935 ਲੁਧਿਆਣਾ ਜਿਲੇ ਦੀ ਸਮਰਾਲਾ ਤਹਿਸੀਲ ਦੇ ਪਿੰਡ ਕੋਟਲਾ ਬਡਲਾ ਵਿੱਚ ਹੋਇਆ ਸੀ। ਉਸਨੇ ਗਿਆਨੀ ਅਤੇ ਪੰਜਾਬੀ ਸਾਹਿਤ ਦੀ ਐਮ ਏ ਕੀਤੀ। ਗੁਲਜ਼ਾਰ ਸਿੰਘ ਸੰਧੂ ਨੇ ਮੈਟ੍ਰਿਕ ਗੁਰੂ ਗੋਬਿੰਦ ਸਿੰਘ ਖਾਲਸਾ ਸਕੂਲ ਮਾਹਿਲਪੁਰ ਤੋਂ ਕੀਤੀ। ਫਿਰ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਤੋਂ ਬੀਏ ਅਤੇ ਕੈਂਪ ਕਾਲਜ ਨਵੀਂ ਦਿੱਲੀ ਤੋਂ ਐਮਏ ਅੰਗਰੇਜ਼ੀ ਕੀਤੀ। ਉਸਦਾ ਵਿਆਹ 11 ਮਾਰਚ 1966 ਨੂੰ ਡਾ. ਸੁਰਜੀਤ ਕੌਰ ਨਾਲ ਹੋਇਆ ਸੀ।

ਕੈਰੀਅਰ[ਸੋਧੋ]

ਗੁਲਜ਼ਾਰ ਸਿੰਘ ਸੰਧੂ ਪੰਜਾਬੀ ਟ੍ਰਿਬਿਊਨ ਅਤੇ ਦੇਸ਼ ਸੇਵਕ ਅਖ਼ਬਾਰ ਦੇ ਸੰਪਾਦਕ ਅਤੇ ਪੰਜਾਬੀ ਯੂਨੀਵਰਸਿਟੀ ਦੇ ਜਨਸੰਚਾਰ ਵਿਭਾਗ ਦੇ ਪ੍ਰੋਫੈਸਰ ਤੇ ਮੁਖੀ ਵੀ ਰਹੇ।

ਲਿਖਤਾਂ[ਸੋਧੋ]

ਕਹਾਣੀ ਸੰਗ੍ਰਹਿ[ਸੋਧੋ]

ਨਾਵਲ[ਸੋਧੋ]

ਅਨੁਵਾਦਿਤ ਪੁਸਤਕਾਂ[ਸੋਧੋ]

'

ਸੰਪਾਦਿਤ[ਸੋਧੋ]

ਰੇਖਾ-ਚਿੱਤਰ[ਸੋਧੋ]

  • ਸਾਡਾ ਹਸਮੁੱਖ ਬਾਬਾ (1951)
  • ਰੋਹੀ ਦਾ ਰੁੱਖ (1955)

ਹਵਾਲੇ[ਸੋਧੋ]

  1. ਰਛਪਾਲ ਸਿੰਘ ਗਿੱਲ (2004). ਪੰਜਾਬ ਕੋਸ਼ ਜਿਲਦ ਪਹਿਲੀ. ਭਾਸ਼ਾ ਵਿਭਾਗ ਪੰਜਾਬ. p. 251.
  2. "Amar Katha". Sahitya Akademi Publications, 2003.
  3. "Encyclopaedia of Indian Literature: A-Devo".
  4. ਸੰਧੂ ਬਣੇ ਪ੍ਰੋਫੈਸਰ ਆਫ਼ ਐਮੀਨੈਂਸ