ਜਸਵੰਤ ਸਿੰਘ (ਖੋਜੀ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਬਾਊ ਜਸਵੰਤ ਸਿੰਘ 'ਖੋਜੀ'

ਜਸਵੰਤ ਸਿੰਘ ਖੋਜੀ (-੧੯੯੯)ਜੋ ਬਾਊ ਜੀ ਕਰਕੇ ਜਾਣੇ ਜਾਂਦੇ ਹਨ , ਬ੍ਰਹਮ ਬੁੰਗਾ ਟਰਸਟ ਦੋਦੜਾ [1]ਅਤੇ ਨਾਮ ਸਿਮਰਨ ਸੰਗਤ ਦੋਦੜਾ ਦੇ ਬਾਨੀ ਸਨ।ਹਿੰਦੁਸਤਾਨੀ ਫੌਜ ਦੀ ਬਰਮਾ ਵਿੱਚ ਨੌਕਰੀ ਦੌਰਾਨ, ੨੪ ਸਾਲ ਦੀ ਉਮਰ ਵਿੱਚ , ਅਕਾਲ ਤਖਤ ਸਾਹਿਬ ਅੰਮ੍ਰਿਤਸਰ ਤੋਂ ਅੰਮ੍ਰਿਤ ਪਾਨ ਕਰਕੇ ਆਪਣੇ ਜੀਵਨ ਨੂੰ ਸਿੱਖ ਧਰਮ ਅਨੁਸਾਰ ਢਾਲਣਾ ਸ਼ੁਰੂ ਕੀਤਾ।ਫੌਜ ਵਿੱਚ ਕਲਰਕ ਦੀ ਪਦਵੀ ਤੇ ਹਰਮਨ ਪਿਆਰੇ ਹੋਣ ਕਰਕੇ ਸਾਥੀਆਂ ਵਿੱਚ 'ਬਾਊ ਜੀ 'ਦੀ ਅੱਲ ਪੈ ਗਈ। ਰਿਟਾਇਰਮੈਂਟ ਬਾਅਦ ਸਿੱਖ ਸੰਗਤੀ ਕੈਂਪਾਂ ਦੀ ਲਹਿਰ ਦੇ ਮੋਢੀ ਬਣੇ।੧੯੯੯ ਵਿੱਚ ਅਕਾਲ ਚਲਾਨਾ ਕਰ ਗਏ। ਜੀਵਨ ਭਰ ਕਦੇ ਵੀ ਆਪਣੇ ਬਾਰੇ ਪ੍ਰਚਾਰ ਨਹੀਂ ਕੀਤਾ।ਜੀਵਨ ਦੇ ਆਖਰੀ ਸਾਲਾਂ ਵਿੱਚ ,ਸੰਗਤ ਦਾ ਆਪਣੇ ਸਰੀਰ ਪ੍ਰਤੀ ਮੋਹ ਤੋਂ ਧਿਆਨ ਹਟਾਉਣ ਲਈ , ਸੰਗਤ ਵਿੱਚ ਆਉਣਾ ਛੱਡ ਕੇ ਆਪਣੇ ਨਿਵਾਸ ਵਿੱਚ ਅਲਿਪਤ ਰਹਿਣ ਨੂੰ ਤਰਜੀਹ ਦਿੱਤੀ। ਪ੍ਰੋਫੈਸਰ ਪੂਰਨ ਸਿੰਘ ਤੇ ਭਾਈ ਵੀਰ ਸਿੰਘ ਜਹੀਆਂ ਸ਼ਖ਼ਸੀਅਤਾਂ ਦੀਆਂ ਲਿਖਤਾਂ ਤੋਂ ਬਹੁਤ ਪ੍ਰਭਾਵਿਤ ਸਨ। ੧੯੮੧ ਵਿੱਚ ਉਨ੍ਹਾਂ ਦੇ ਕੈਲਗਰੀ ਅਮਰੀਕਾ ਫੇਰੀ ਦੌਰਾਨ ਤੇ ਬਾਦ ਇਹ ਸੰਗਤੀ ਕੀਰਤਨ ਦੋਦੜਾ ਲਹਿਰ ਅਮਰੀਕਾ , ਕੈਨੇਡਾ ਤੇ ਦੁਨੀਆਂ ਦੇ ਹੋਰ ਦੇਸ਼ਾਂ ਤੱਕ ਫੈਲ ਗਈ।[2]

ਕੀਤੇ ਕੰਮ[ਸੋਧੋ]

ਸਿੱਖ ਸੰਗਤੀ ਕੈਂਪ ਲਹਿਰ[ਸੋਧੋ]

ਉਨ੍ਹਾਂ ਬਰਮਾ ਫੌਜ ਤੋਂ ਰਿਟਾਇਰਮੈਂਟ ਤੋਂ ਬਾਦ , ਆਪਣੇ ਰਿਟਾਇਰਡ ਫ਼ੌਜੀ ਸਾਥੀਆਂ ਨਾਲ ਇੱਕ ਸਿੱਖੀ ਸਿਧਾਂਤਾਂ ਤੇ ਜੀਵਨ ਸ਼ੈਲੀ ਤੇ ਅਧਾਰਤ , ਕੈਂਪਾਂ ਵਿੱਚ ਸੰਗਤ ਕਰਨ ਦੀ ਲਹਿਰ ਪੈਦਾ ਕੀਤੀ । ੧੯੬੦ ਤੋਂ ਅਰੰਭ , ਸ਼ੁਰੂ ਵਿੱਚ ਇਹ ਲਹਿਰ ਹਰ ਮਹੀਨੇ ਕਿਸੇ ਪਿੰਡ ਵਿੱਚ ਸੰਗਤ ਰੂਪ ਵਿੱਚ ਸੀ।ਅੱਜਕਲ , ਸੰਸਾਰ ਦੇ ਵੱਖ ਵੱਖ ਸ਼ਹਿਰਾਂ ਖ਼ਾਸ ਕਰਕੇ ਪੰਜਾਬ(ਭਾਰਤ )ਦੇ ਸ਼ਹਿਰਾਂ/ ਪਿੰਡਾਂ ਵਿੱਚ ਹਰ ਪੰਦਰਵਾੜੇ ਨੂੰ ਦੋ ਦਿਨੀਂ ਸਿੱਖ ਸੰਗਤੀ ਕੀਰਤਨ ਤੇ ਨਾਮ ਸਿਮਰਨ ਕੈਂਪ [3]ਦੇ ਰੂਪ ਵਿੱਚ ਅਤੇ ਸਾਲ ਵਿੱਚ ਚਾਰ ਵੱਡੇ ੮-੧੦ ਦਿਨੀਂ ਸਮਾਗਮਾਂ ਦੇ ਰੂਪ ਵਿੱਚ ਪਿੰਡ ਦੋਦੜਾ ਤੇ ਦੁਰਾਹਾ ਵਿੱਚ ਸਾਹਮਣੇ ਆਂਉਦੀ ਹੈ।

ਗੁਰਦੁਆਰੇ[ਸੋਧੋ]

 1. ਉਨ੍ਹਾਂ ੧੯੭੩ ਵਿੱਚ ਪਿੰਡ ਦੋਦੜਾ ਵਿਖੇ ਆਪਣੇ ਰਿਟਾਇਰਡ ਫ਼ੌਜੀ ਸਹਿਯੋਗੀ ਸੂਬੇਦਾਰ ਕਿਸ਼ਨ ਸਿੰਘ ਦੇ ਦਾਨ ਕੀਤੇ ਪਲਾਟ ਤੇ ਗੁਰਦੁਆਰਾ ਸਥਾਪਿਤ ਕੀਤਾ।
 2. ੧੯੯੦ਵਿੱਚ ਦੋਦੜਾ ਵਿੱਚ ਵੱਡਾ ਹਾਲ (੨੦੦ਫੁੱਟ*੧੫੦ਫੁੱਟ)[4]ਤੇ ੧੯੮੩ ਵਿੱਚ ਬ੍ਰਹਮ ਬੁੰਗਾ ਟਰਸਟ ਦੀ ਸਥਾਪਨਾ।
 3. ਪਿੰਡ ਦੋਰਾਹਾ ਵਿਖੇ ਗੁਰਦੁਆਰਾ ਤੇ ਰਿਹਾਈਸ਼ੀ ਕੈਂਪਸ ਦੀ ਸਥਾਪਨਾ।

ਰਚਨਾਵਾਂ[ਸੋਧੋ]

ਬਾਊ ਜਸਵੰਤ ਸਿੰਘ ਖੋਜੀ ਦੇ ਲੇਖ

ਉਨ੍ਹਾਂ ਗੁਰੂ ਗ੍ਰੰਥ ਸਾਹਿਬ ਬਾਣੀ ਤੇ ਅਧਾਰਤ ਸਿੱਖ ਸਿਧਾਂਤ ਦੇ ਮੂਲ ਧਾਰਨਾਵਾਂ ਬਾਰੇ ੧੩੨ ਲੇਖ [4]ਵੱਖ ਵੱਖ ਵਿਸ਼ਿਆਂ ਸੰਗਤ, ਹਉਮੈ[5],ਸਬਦ,ਦੂਜਾ ਭਾਉ , ਸਿਮਰਨ, ਧਰਮ [6]ਜਾਂ ਮਜ਼ਹਬ , ਭਰਮ ,ਬੰਧਨ-ਛੁਟਨ [7]ਆਦਿ ਤੇ ਲਿਖੇ ਜੋ ੧੩ ਕਿਤਾਬਾਂ [1]ਦੀ ਸ਼ਕਲ ਵਿੱਚ ਬ੍ਰਹਮ ਬੁੰਗਾ ਟਰਸਟ ਦੋਦੜਾ ਵੱਲੋਂ ਛਾਪੇ ਗਏ ਹਨ।ਇਨ੍ਹਾਂ ਕਿਤਾਬਾਂ ਦਾ ਹਿੰਦੀ ਤਰਜਮਾ ਵੀ ਹੋ ਚੁੱਕਾ ਹੈ ਤੇ ੫ ਲੇਖ ਅੰਗਰੇਜ਼ੀ [4][8]ਵਿੱਚ ਹਨ।

ਹਵਾਲੇ[ਸੋਧੋ]

 1. 1.0 1.1 "ਨਾਮ ਅਭਿਆਸ ਸਮਾਗਮ ਸੰਗਤ ਦੋਦੜਾ". Retrieved ੦੫/੦੧/੨੦੧੬.  Check date values in: |access-date= (help)
 2. "ਉੱਤਰੀ ਅਮਰੀਕਾ ਦੇ ਹਾਲੀਆ ਸੰਗਤੀ ਕੈਂਪ(ਸਮਾਗਮ)". Retrieved ੦੮/੦੧/੨੦੧੬.  Check date values in: |access-date= (help)
 3. "ਦੋ ਦਿਨਾਂ ਨਾਮ ਸਿਮਰਨ ਸਮਾਗਮ". Retrieved ੦੭/੦੧/੨੦੧੬.  Check date values in: |access-date= (help)
 4. 4.0 4.1 4.2 https://dhangurunanak.wordpress.com/2012/05/08/dodra-sahib-introduction-jaan-pehchan/
 5. ਖੋਜੀ, ਜਸਵੰਤ ਸਿੰਘ (੧੨/੧੯੮੩). ਗੁਰਬਾਣੀ ਅਨੁਭਵ ਤੇ ਹੋਰ ਲੇਖ. ਬ੍ਰਹਮ ਬੁੰਗਾ ਟਰਸਟ , ਦੋਦੜਾ. p. ੯-੨. ਆਪਣੀ ਅੱਡਰੀ ਹਸਤੀ ਦਾ ਅਹਿਸਾਸ, ਮੈਂ ਮੇਰੀ ਦੀ ਪੂਰਤੀ ਤੇ ਵਿਖਾਵੇ ਵਾਲੀ ਬਿਰਤੀ ਯਾ ਚੇਤਨਤਾ (egoistic consciousness) ਨੂੰ ਹੀ 'ਹਉਮੈ' ਕਿਹਾ ਜਾਂਦਾ ਹੈ  Check date values in: |date= (help)
 6. ਖੋਜੀ, ਜਸਵੰਤ ਸਿੰਘ (੦੯/੨੦੦੮). ਧਰਮ ਯਾ ਮਜ਼ਹਬ. ਬ੍ਰਹਮ ਬੁੰਗਾ ਟਰਸਟ ਦੋਦੜਾ. p. ੨-੨. ਇਸ ਇਲਾਹੀ ਪ੍ਰੇਮ ਖਿੱਚ ਦੀ ਰਵਾਨਗੀ ਦੀ ਸਹਿਜ ਚਾਲ ਵਿੱਚ ਸੁਰ ਹੋ ਕੇ , ਆਪਣੇ ਕੇਂਦਰ ਅਕਾਲ ਪੁਰਖ ਵੱਲ ਖਿਚਿਆ ਜਾਣਾ ਹੀ , ਸਾਰੇ ਜੀਵਾਂ ਦਾ ਇਕੋ-ਇਕ ਸੱਚਾ ਆਤਮਿਕ ਧਰਮ ਹੈ।  Check date values in: |date= (help)
 7. ਖੋਜੀ, ਜਸਵੰਤ ਸਿੰਘ (੧੯੮੩). ਸਬਦੁ ਵੀਚਾਰਿ ਤੇ ਹੋਰ ਲੇਖ. ਬ੍ਰਹਮ-ਬੁੰਗਾ ਟਰੱਸਟ. ਧਾਰਮਿਕ ਬੰਧਨ-ਜਦ ,ਮਾਨਵਤਾ (humanity) ਨੂੰ ਵੰਡੀਆ ਪਾ ਕੇ ਸੀਮਤ ਧਾਰਮਿਕ ਫਿਰਕਿਆਂ ਦੇ , ਆਪੂੰ ਘੜੇ ਅਸੂਲਾਂ ਤੇ ਕਰਮ ਕਾਂਡਾਂ ਦੇ ਬੰਧਨਾਂ ਵਿੱਚ ਜਕੜਿਆ ਜਾਂਦਾ ਹੈ -ਤਾਂ ਸਰਬ ਸਾਂਝੀ ਇਲਾਹੀ ਮਾਨਵਤਾ ਵਿੱਚ , ਮਜ਼ਹਬੀ ਤਅੱਸਬ , ਈਰਖਾ , ਦਵੈਤ , ਵੈਰ-ਵਿਰੋਧ ਦੀ ਗਿਲਾਨੀ ਆ ਜਾਂਦੀ ਹੈ  Check date values in: |date= (help)
 8. "Divine Power and other articles".  Unknown parameter |access date= ignored (|access-date= suggested) (help)