ਅਮਿਤੋਜ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 3: ਲਾਈਨ 3:
| image_size=
| image_size=
| caption =
| caption =
| birth_date = {{birth date|df=yes|1947|00|00}}
| birth_date = {{birth date|df=yes|1947|06|3}}
| birth_place = ਭੁਲੱਥ ਦੇ ਨੇੜੇ ਪਿੰਡ ਅਖਾੜਾ
| birth_place = ਭੁਲੱਥ ਦੇ ਨੇੜੇ ਪਿੰਡ ਅਖਾੜਾ
| death_date = {{death date and age|df=yes|2005|8|27|1947|0|00}}
| death_date = {{death date and age|df=yes|2005|8|27|1947|06|3}}
| death_place = ਜਲੰਧਰ, ਪੰਜਾਬ (ਭਾਰਤ)
| death_place = ਜਲੰਧਰ, ਪੰਜਾਬ (ਭਾਰਤ)
| alma_mater = [[ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ]]
| alma_mater = [[ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ]]
ਲਾਈਨ 12: ਲਾਈਨ 12:
| movement = [[ਆਧੁਨਿਕਤਾ]]
| movement = [[ਆਧੁਨਿਕਤਾ]]
}}
}}
'''ਅਮਿਤੋਜ''' (ਮੁੱਢਲਾ ਨਾਂ – ਕ੍ਰਿਸ਼ਨ ਕੁਮਾਰ; ਫੇਰ ਕੰਵਲ ਸ਼ਮੀਮ; ਫੇਰ ਕ੍ਰਿਸ਼ਨ ਕੰਵਲ ਸਰੀਨ, 1947 - 27 ਅਗਸਤ 2005) ਪੰਜਾਬੀ ਦਾ ਇੱਕ ਪ੍ਰਤਿਭਾਸ਼ੀਲ ਕਵੀ ਸੀ।
'''ਅਮਿਤੋਜ''' (ਮੁੱਢਲਾ ਨਾਂ – ਕ੍ਰਿਸ਼ਨ ਕੁਮਾਰ; ਫੇਰ ਕੰਵਲ ਸ਼ਮੀਮ; ਫੇਰ ਕ੍ਰਿਸ਼ਨ ਕੰਵਲ ਸਰੀਨ, 3 ਜੂਨ 1947<ref>[http://paash.wordpress.com/2008/09/08/amitojs-poem-about-his-last-meeting-with-paash/ Amitoj's poem about his last meeting with Paash]</ref> - 27 ਅਗਸਤ 2005) ਪੰਜਾਬੀ ਦਾ ਇੱਕ ਪ੍ਰਤਿਭਾਸ਼ੀਲ ਕਵੀ ਸੀ।


ਉਸਦਾ ਜਨਮ ਜਲੰਧਰ-ਅਮ੍ਰਿਤਸਰ ਸੜਕ ‘ਤੇ ਭੁਲੱਥ ਦੇ ਨੇੜੇ ਪਿੰਡ ਅਖਾੜੇ ਦੇ ਤਕੜੇ ਜ਼ਿਮੀਦਾਰਾਂ ਦੇ ਘਰ ਹੋਇਆ। ਉਸਦਾ ਕਪੂਰਥਲੇ ਸਰਕਾਰੀ ਕਾਲਜ ਵਿਚ ਪੜ੍ਹਦਿਆਂ 1962 ਵਿਚ ਹੋਣਹਾਰ ਕਵੀ ਸੁਰਜੀਤ ਪਾਤਰ ਨਾਲ਼ ਮੇਲ਼ ਹੋਇਆ। ਉਸਨੇ ਜੀਵਨ ਬੀਮੇ ਦੀ ਨੌਕਰੀ ਕਰਦਿਆਂ ਈਵਨਿੰਗ ਕਾਲਜ ਵਿਚ ਪੜ੍ਹਾਈ ਕੀਤੀ ਅਤੇ ਅਖ਼ਬਾਰ [[ਨਵਾਂ ਜ਼ਮਾਨਾ]] ਵਿਚ ਡੇੜ੍ਹ ਸਾਲ ਪੱਤਰਕਾਰੀ ਦਾ ਕੰਮ ਕੀਤਾ। ਫਿਰ ਪੰਜਾਬ ਯੂਨੀਵਰਸਟੀ ਚੰਡੀਗੜ੍ਹ ਤੋਂ ਐੱਮ ਏ ਅਤੇ ਪੀ ਐੱਚ ਡੀ ਕੀਤੀ। 1980ਵਿਆਂ ਵਿੱਚ ਜਲੰਧਰ ਦੂਰਦਰਸ਼ਨ ਦੇ ਪ੍ਰੋਗਰਾਮ [[ਕੱਚ ਦੀਆਂ ਮੁੰਦਰਾਂ]] ਵਿੱਚ ਆਪਣੀ ਸਾਹਿਤਕ ਸ਼ੈਲੀ ਕਰਕੇ ਵੀ ਜਾਣੇ ਜਾਂਦੇ ਹਨ।
ਉਸਦਾ ਜਨਮ ਜਲੰਧਰ-ਅਮ੍ਰਿਤਸਰ ਸੜਕ ‘ਤੇ ਭੁਲੱਥ ਦੇ ਨੇੜੇ ਪਿੰਡ ਅਖਾੜੇ ਦੇ ਤਕੜੇ ਜ਼ਿਮੀਦਾਰਾਂ ਦੇ ਘਰ ਹੋਇਆ। ਉਸਦਾ ਕਪੂਰਥਲੇ ਸਰਕਾਰੀ ਕਾਲਜ ਵਿਚ ਪੜ੍ਹਦਿਆਂ 1962 ਵਿਚ ਹੋਣਹਾਰ ਕਵੀ ਸੁਰਜੀਤ ਪਾਤਰ ਨਾਲ਼ ਮੇਲ਼ ਹੋਇਆ। ਉਸਨੇ ਜੀਵਨ ਬੀਮੇ ਦੀ ਨੌਕਰੀ ਕਰਦਿਆਂ ਈਵਨਿੰਗ ਕਾਲਜ ਵਿਚ ਪੜ੍ਹਾਈ ਕੀਤੀ ਅਤੇ ਅਖ਼ਬਾਰ [[ਨਵਾਂ ਜ਼ਮਾਨਾ]] ਵਿਚ ਡੇੜ੍ਹ ਸਾਲ ਪੱਤਰਕਾਰੀ ਦਾ ਕੰਮ ਕੀਤਾ। ਫਿਰ ਪੰਜਾਬ ਯੂਨੀਵਰਸਟੀ ਚੰਡੀਗੜ੍ਹ ਤੋਂ ਐੱਮ ਏ ਅਤੇ ਪੀ ਐੱਚ ਡੀ ਕੀਤੀ। 1980ਵਿਆਂ ਵਿੱਚ ਜਲੰਧਰ ਦੂਰਦਰਸ਼ਨ ਦੇ ਪ੍ਰੋਗਰਾਮ [[ਕੱਚ ਦੀਆਂ ਮੁੰਦਰਾਂ]] ਵਿੱਚ ਆਪਣੀ ਸਾਹਿਤਕ ਸ਼ੈਲੀ ਕਰਕੇ ਵੀ ਜਾਣੇ ਜਾਂਦੇ ਹਨ।

06:26, 17 ਦਸੰਬਰ 2013 ਦਾ ਦੁਹਰਾਅ

ਅਮਿਤੋਜ
ਜਨਮ(1947-06-03)3 ਜੂਨ 1947
ਭੁਲੱਥ ਦੇ ਨੇੜੇ ਪਿੰਡ ਅਖਾੜਾ
ਮੌਤ27 ਅਗਸਤ 2005(2005-08-27) (ਉਮਰ 58)
ਜਲੰਧਰ, ਪੰਜਾਬ (ਭਾਰਤ)
ਕਿੱਤਾਕਵੀ
ਅਲਮਾ ਮਾਤਰਪੰਜਾਬ ਯੂਨੀਵਰਸਿਟੀ, ਚੰਡੀਗੜ੍ਹ
ਸਾਹਿਤਕ ਲਹਿਰਆਧੁਨਿਕਤਾ
ਰਿਸ਼ਤੇਦਾਰਪਤਨੀ ਅੰਮਿ੍ਤਪਾਲ ਕੌਰ, ਬੇਟੀ ਸੁਖਮਨੀ ਅਤੇ ਬੇਟਾ ਆਗੋਸ਼

ਅਮਿਤੋਜ (ਮੁੱਢਲਾ ਨਾਂ – ਕ੍ਰਿਸ਼ਨ ਕੁਮਾਰ; ਫੇਰ ਕੰਵਲ ਸ਼ਮੀਮ; ਫੇਰ ਕ੍ਰਿਸ਼ਨ ਕੰਵਲ ਸਰੀਨ, 3 ਜੂਨ 1947[1] - 27 ਅਗਸਤ 2005) ਪੰਜਾਬੀ ਦਾ ਇੱਕ ਪ੍ਰਤਿਭਾਸ਼ੀਲ ਕਵੀ ਸੀ।

ਉਸਦਾ ਜਨਮ ਜਲੰਧਰ-ਅਮ੍ਰਿਤਸਰ ਸੜਕ ‘ਤੇ ਭੁਲੱਥ ਦੇ ਨੇੜੇ ਪਿੰਡ ਅਖਾੜੇ ਦੇ ਤਕੜੇ ਜ਼ਿਮੀਦਾਰਾਂ ਦੇ ਘਰ ਹੋਇਆ। ਉਸਦਾ ਕਪੂਰਥਲੇ ਸਰਕਾਰੀ ਕਾਲਜ ਵਿਚ ਪੜ੍ਹਦਿਆਂ 1962 ਵਿਚ ਹੋਣਹਾਰ ਕਵੀ ਸੁਰਜੀਤ ਪਾਤਰ ਨਾਲ਼ ਮੇਲ਼ ਹੋਇਆ। ਉਸਨੇ ਜੀਵਨ ਬੀਮੇ ਦੀ ਨੌਕਰੀ ਕਰਦਿਆਂ ਈਵਨਿੰਗ ਕਾਲਜ ਵਿਚ ਪੜ੍ਹਾਈ ਕੀਤੀ ਅਤੇ ਅਖ਼ਬਾਰ ਨਵਾਂ ਜ਼ਮਾਨਾ ਵਿਚ ਡੇੜ੍ਹ ਸਾਲ ਪੱਤਰਕਾਰੀ ਦਾ ਕੰਮ ਕੀਤਾ। ਫਿਰ ਪੰਜਾਬ ਯੂਨੀਵਰਸਟੀ ਚੰਡੀਗੜ੍ਹ ਤੋਂ ਐੱਮ ਏ ਅਤੇ ਪੀ ਐੱਚ ਡੀ ਕੀਤੀ। 1980ਵਿਆਂ ਵਿੱਚ ਜਲੰਧਰ ਦੂਰਦਰਸ਼ਨ ਦੇ ਪ੍ਰੋਗਰਾਮ ਕੱਚ ਦੀਆਂ ਮੁੰਦਰਾਂ ਵਿੱਚ ਆਪਣੀ ਸਾਹਿਤਕ ਸ਼ੈਲੀ ਕਰਕੇ ਵੀ ਜਾਣੇ ਜਾਂਦੇ ਹਨ।

ਉਸਦੀਆਂ ਕਵਿਤਾਵਾਂ ਦੀ ਇੱਕੋ-ਇਕ ਕਿਤਾਬ ਖ਼ਾਲੀ ਤਰਕਸ਼ (ਓਪੀਨੀਅਨ ਮੇਕਰਜ਼, ਲੁਧਿਆਣਾ, 1998) ਸੁਰਜੀਤ ਪਾਤਰ ਦੀ ਪਹਿਲਕਦਮੀ ਤੇ ਛਪੀ ਸੀ ਅਤੇ ਬਹੁਤ ਸਾਰੀਆਂ ਰਚਨਾਵਾਂ ਅਜੇ ਪ੍ਰਕਾਸ਼ਿਤ ਨਹੀਂ ਹੋਈਆਂ। ਉਸਦਾ ਨਾਮ ਅਮਿਤੋਜ ਪਾਤਰ ਨੇ ਹੀ ਰੱਖਿਆ ਸੀ।[2]

1971 ਵਿੱਚ ਬੰਗਲਾਦੇਸ਼ ਦੇ ਮੁਕਤੀ ਸੰਗਰਾਮ ਦੇ ਦੌਰਾਨ ਅਮਿਤੋਜ ਨੇ ਢਾਕਾ ਯੂਨੀਵਰਸਿਟੀ ਦੇ ਇੱਕ ਵਿਦਿਆਰਥੀ ਲਈ ਇੱਕ ਸ਼ਰਧਾਂਜਲੀ ਵਜੋਂ ਰੋਸ਼ਨਆਰਾ ਨਾਮਕ ਇੱਕ ਕਵਿਤਾ ਲਿਖੀ ਸੀ, ਜੋ ਇੱਕ ਪਾਕਿਸਤਾਨੀ ਟੈਂਕ ਵਲੋਂ ਕੁਚਲ ਦਿੱਤਾ ਗਿਆ ਸੀ। ਇਸ ਕਵਿਤਾ ਯੂਐਨਆਈ ਨੇ ਦੇਸ਼ ਭਰ ਵਿੱਚ ਜਾਰੀ ਕਰ ਦਿੱਤੀ ਸੀ ਅਤੇ ਇਹ ਵਿਆਪਕ ਤੌਰ ਤੇ ਸਲਾਹੀ ਗਈ ਗਈ ਸੀ।[3][4]

ਕਾਵਿ ਨਮੂਨਾ

ਕੰਧ ’ਤੇ ਟੰਗਿਆ ਖ਼ਾਲੀ ਤਰਕਸ਼ ਹੱਸ ਰਿਹਾ ਹੈ
ਕੰਧ ’ਤੇ ਟੰਗਿਆ ਖ਼ਾਲੀ ਤਰਕਸ਼ ਕੀ ਕੀ ਦੱਸ ਰਿਹਾ ਹੈ

ਪਹਿਲੀ ਕਾਨੀ ਮਾਂ ਨੇ ਭੰਨ੍ਹੀ ਘੋਲ਼ ਕੇ ਦੁੱਧ ਵਿਚ ਲੋਰੀ
ਦੂਜੀ ਕਾਨੀ ਬਣ ਗਈ ਬੁੱਢੇ ਬਾਪ ਲਈ ਡੰਗੋਰੀ

ਸੋਲ਼ਾਂ ਤੀਰ ਤੋੜੇ ਮਦਰੱਸੇ ਬਾਕੀ ਤੋੜੇ ਯਾਰਾਂ
ਸਾਹਿਬਾਂ ਦੇ ਹੱਥ ਇਕ ਨਾ ਆਇਆ ਮਿਰਜ਼ਾ ਕਰੇ ਵਿਚਾਰਾਂ

ਹਵਾਲੇ