ਸਮੱਗਰੀ 'ਤੇ ਜਾਓ

ਜਸਵੰਤ ਸਿੰਘ (ਖੋਜੀ)

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਬਾਊ ਜਸਵੰਤ ਸਿੰਘ 'ਖੋਜੀ'

ਜਸਵੰਤ ਸਿੰਘ ਖੋਜੀ (-1999)ਜੋ ਬਾਊ ਜੀ ਕਰਕੇ ਜਾਣੇ ਜਾਂਦੇ ਹਨ, ਬ੍ਰਹਮ ਬੁੰਗਾ ਟਰਸਟ ਦੋਦੜਾ[1] ਅਤੇ ਨਾਮ ਸਿਮਰਨ ਸੰਗਤ ਦੋਦੜਾ ਦੇ ਬਾਨੀ ਸਨ।ਹਿੰਦੁਸਤਾਨੀ ਫੌਜ ਦੀ ਬਰਮਾ ਵਿੱਚ ਨੌਕਰੀ ਦੌਰਾਨ, 24 ਸਾਲ ਦੀ ਉਮਰ ਵਿੱਚ, ਅਕਾਲ ਤਖਤ ਸਾਹਿਬ ਅੰਮ੍ਰਿਤਸਰ ਤੋਂ ਅੰਮ੍ਰਿਤ ਪਾਨ ਕਰਕੇ ਆਪਣੇ ਜੀਵਨ ਨੂੰ ਸਿੱਖ ਧਰਮ ਅਨੁਸਾਰ ਢਾਲਣਾ ਸ਼ੁਰੂ ਕੀਤਾ।ਫੌਜ ਵਿੱਚ ਕਲਰਕ ਦੀ ਪਦਵੀ ਤੇ ਹਰਮਨ ਪਿਆਰੇ ਹੋਣ ਕਰਕੇ ਸਾਥੀਆਂ ਵਿੱਚ 'ਬਾਊ ਜੀ 'ਦੀ ਅੱਲ ਪੈ ਗਈ। ਰਿਟਾਇਰਮੈਂਟ ਬਾਅਦ ਸਿੱਖ ਸੰਗਤੀ ਕੈਂਪਾਂ ਦੀ ਲਹਿਰ ਦੇ ਮੋਢੀ ਬਣੇ।1999 ਵਿੱਚ ਅਕਾਲ ਚਲਾਨਾ ਕਰ ਗਏ। ਜੀਵਨ ਭਰ ਕਦੇ ਵੀ ਆਪਣੇ ਬਾਰੇ ਪ੍ਰਚਾਰ ਨਹੀਂ ਕੀਤਾ।ਜੀਵਨ ਦੇ ਆਖਰੀ ਸਾਲਾਂ ਵਿੱਚ,ਸੰਗਤ ਦਾ ਆਪਣੇ ਸਰੀਰ ਪ੍ਰਤੀ ਮੋਹ ਤੋਂ ਧਿਆਨ ਹਟਾਉਣ ਲਈ, ਸੰਗਤ ਵਿੱਚ ਆਉਣਾ ਛੱਡ ਕੇ ਆਪਣੇ ਨਿਵਾਸ ਵਿੱਚ ਅਲਿਪਤ ਰਹਿਣ ਨੂੰ ਤਰਜੀਹ ਦਿੱਤੀ। ਪ੍ਰੋਫੈਸਰ ਪੂਰਨ ਸਿੰਘ ਤੇ ਭਾਈ ਵੀਰ ਸਿੰਘ ਜਹੀਆਂ ਸ਼ਖ਼ਸੀਅਤਾਂ ਦੀਆਂ ਲਿਖਤਾਂ ਤੋਂ ਬਹੁਤ ਪ੍ਰਭਾਵਿਤ ਸਨ। 1981 ਵਿੱਚ ਉਹਨਾਂ ਦੇ ਕੈਲਗਰੀ ਅਮਰੀਕਾ ਫੇਰੀ ਦੌਰਾਨ ਤੇ ਬਾਦ ਇਹ ਸੰਗਤੀ ਕੀਰਤਨ ਦੋਦੜਾ ਲਹਿਰ ਅਮਰੀਕਾ, ਕੈਨੇਡਾ ਤੇ ਦੁਨੀਆ ਦੇ ਹੋਰ ਦੇਸ਼ਾਂ ਤੱਕ ਫੈਲ ਗਈ।[2]

ਕੀਤੇ ਕੰਮ

[ਸੋਧੋ]

ਸਿੱਖ ਸੰਗਤੀ ਕੈਂਪ ਲਹਿਰ

[ਸੋਧੋ]

ਉਹਨਾਂ ਬਰਮਾ ਫੌਜ ਤੋਂ ਰਿਟਾਇਰਮੈਂਟ ਤੋਂ ਬਾਦ, ਆਪਣੇ ਰਿਟਾਇਰਡ ਫ਼ੌਜੀ ਸਾਥੀਆਂ ਨਾਲ ਇੱਕ ਸਿੱਖੀ ਸਿਧਾਂਤਾਂ ਤੇ ਜੀਵਨ ਸ਼ੈਲੀ ਤੇ ਅਧਾਰਤ, ਕੈਂਪਾਂ ਵਿੱਚ ਸੰਗਤ ਕਰਨ ਦੀ ਲਹਿਰ ਪੈਦਾ ਕੀਤੀ। 1960 ਤੋਂ ਅਰੰਭ, ਸ਼ੁਰੂ ਵਿੱਚ ਇਹ ਲਹਿਰ ਹਰ ਮਹੀਨੇ ਕਿਸੇ ਪਿੰਡ ਵਿੱਚ ਸੰਗਤ ਰੂਪ ਵਿੱਚ ਸੀ।ਅੱਜਕਲ, ਸੰਸਾਰ ਦੇ ਵੱਖ ਵੱਖ ਸ਼ਹਿਰਾਂ ਖ਼ਾਸ ਕਰਕੇ ਪੰਜਾਬ(ਭਾਰਤ)ਦੇ ਸ਼ਹਿਰਾਂ/ ਪਿੰਡਾਂ ਵਿੱਚ ਹਰ ਪੰਦਰਵਾੜੇ ਨੂੰ ਦੋ ਦਿਨੀਂ ਸਿੱਖ ਸੰਗਤੀ ਕੀਰਤਨ ਤੇ ਨਾਮ ਸਿਮਰਨ ਕੈਂਪ[3] ਦੇ ਰੂਪ ਵਿੱਚ ਅਤੇ ਸਾਲ ਵਿੱਚ ਚਾਰ ਵੱਡੇ 8-10 ਦਿਨੀਂ ਸਮਾਗਮਾਂ ਦੇ ਰੂਪ ਵਿੱਚ ਪਿੰਡ ਦੋਦੜਾ ਤੇ ਦੁਰਾਹਾ ਵਿੱਚ ਸਾਹਮਣੇ ਆਂਉਦੀ ਹੈ।

ਗੁਰਦੁਆਰੇ

[ਸੋਧੋ]
  1. ਉਹਨਾਂ 1973 ਵਿੱਚ ਪਿੰਡ ਦੋਦੜਾ ਵਿਖੇ ਆਪਣੇ ਰਿਟਾਇਰਡ ਫ਼ੌਜੀ ਸਹਿਯੋਗੀ ਸੂਬੇਦਾਰ ਕਿਸ਼ਨ ਸਿੰਘ ਦੇ ਦਾਨ ਕੀਤੇ ਪਲਾਟ ਤੇ ਗੁਰਦੁਆਰਾ ਸਥਾਪਿਤ ਕੀਤਾ।
  2. 1990ਵਿੱਚ ਦੋਦੜਾ ਵਿੱਚ ਵੱਡਾ ਹਾਲ (200ਫੁੱਟ*150ਫੁੱਟ)[4] ਤੇ 1983 ਵਿੱਚ ਬ੍ਰਹਮ ਬੁੰਗਾ ਟਰਸਟ ਦੀ ਸਥਾਪਨਾ।
  3. ਪਿੰਡ ਦੋਰਾਹਾ ਵਿਖੇ ਗੁਰਦੁਆਰਾ ਤੇ ਰਿਹਾਈਸ਼ੀ ਕੈਂਪਸ ਦੀ ਸਥਾਪਨਾ।

ਰਚਨਾਵਾਂ

[ਸੋਧੋ]
ਬਾਊ ਜਸਵੰਤ ਸਿੰਘ ਖੋਜੀ ਦੇ ਲੇਖ

ਉਹਨਾਂ ਗੁਰੂ ਗ੍ਰੰਥ ਸਾਹਿਬ ਬਾਣੀ ਤੇ ਅਧਾਰਤ ਸਿੱਖ ਸਿਧਾਂਤ ਦੇ ਮੂਲ ਧਾਰਨਾਵਾਂ ਬਾਰੇ 132 ਲੇਖ[4] ਵੱਖ ਵੱਖ ਵਿਸ਼ਿਆਂ ਸੰਗਤ, ਹਉਮੈ[5],ਸਬਦ,ਦੂਜਾ ਭਾਉ, ਸਿਮਰਨ, ਧਰਮ[6] ਜਾਂ ਮਜ਼ਹਬ, ਭਰਮ ,ਬੰਧਨ-ਛੁਟਨ [7] ਆਦਿ ਤੇ ਲਿਖੇ ਜੋ 13 ਕਿਤਾਬਾਂ[1] ਦੀ ਸ਼ਕਲ ਵਿੱਚ ਬ੍ਰਹਮ ਬੁੰਗਾ ਟਰਸਟ ਦੋਦੜਾ ਵੱਲੋਂ ਛਾਪੇ ਗਏ ਹਨ।ਇਨ੍ਹਾਂ ਕਿਤਾਬਾਂ ਦਾ ਹਿੰਦੀ ਤਰਜਮਾ ਵੀ ਹੋ ਚੁੱਕਾ ਹੈ ਤੇ 5 ਲੇਖ ਅੰਗਰੇਜ਼ੀ[4][8] ਵਿੱਚ ਹਨ।

ਹਵਾਲੇ

[ਸੋਧੋ]
  1. 1.0 1.1 "ਨਾਮ ਅਭਿਆਸ ਸਮਾਗਮ ਸੰਗਤ ਦੋਦੜਾ". Retrieved 05/01/2016. {{cite web}}: Check date values in: |access-date= (help)
  2. "ਉੱਤਰੀ ਅਮਰੀਕਾ ਦੇ ਹਾਲੀਆ ਸੰਗਤੀ ਕੈਂਪ(ਸਮਾਗਮ)". Retrieved 08/01/2016. {{cite web}}: Check date values in: |access-date= (help)
  3. "ਦੋ ਦਿਨਾਂ ਨਾਮ ਸਿਮਰਨ ਸਮਾਗਮ". Retrieved 07/01/2016. {{cite web}}: Check date values in: |access-date= (help)
  4. 4.0 4.1 4.2 https://dhangurunanak.wordpress.com/2012/05/08/dodra-sahib-introduction-jaan-pehchan/
  5. Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000012-QINU`"'</ref>" does not exist.
  6. Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000013-QINU`"'</ref>" does not exist.
  7. Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000014-QINU`"'</ref>" does not exist.
  8. "Divine Power and other articles". {{cite web}}: Cite has empty unknown parameter: |1= (help); Unknown parameter |access date= ignored (|access-date= suggested) (help)
ਹਵਾਲੇ ਵਿੱਚ ਗ਼ਲਤੀ:<ref> tag defined in <references> has no name attribute.