ਸਮੱਗਰੀ 'ਤੇ ਜਾਓ

ਸ਼ਾਹ ਸ਼ਰਫ਼

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਸ਼ਾਹ ਸ਼ਰਫ਼

ਸ਼ਾਹ ਸ਼ਰਫ਼ (1640–1724) ਉੱਘੇ ਰਹੱਸਵਾਦੀ ਸੂਫ਼ੀ ਫ਼ਕੀਰ ਅਤੇ ਕਵੀ ਸੀ। ਉਨ੍ਹਾਂ ਦੀਆਂ ਰਚਨਾਵਾਂ ਦੋਹੜੇ, ਕਾਫ਼ੀਆਂ ਅਤੇ ਸ਼ੁਤੁਰਨਾਮਾ ਹਨ।[1] ਮੁਹੰਮਦ ਬਖਸ "ਸੈਫ਼ਲ ਮਲੂਕ" ਵਿੱਚ ਉਸ ਬਾਰੇ ਲਿਖਦਾ ਹੈ:-

ਸੁਖਨ ਸ਼ਰੀਫ ਸ਼ਰਫ਼ ਦੇ ਰੱਜੇ, ਕੱਬੇ ਸ਼ਾਹ ਸ਼ਰਫ ਦੇ,
ਪੰਧ ਪਿਆਂ ਨੂੰ ਰਾਹ ਦਿਖਾਵਣ, ਰਾਹ ਬਰ ਉਸ ਤਰਫ਼ ਦੇ

ਜੀਵਨ ਵੇਰਵੇ

[ਸੋਧੋ]

ਸ਼ਾਹ ਸ਼ਰਫ਼ ਦਾ ਜਨਮ 1656 ਨੂੰ ਬਟਾਲਾ ਸਾਂਝੇ ਪੰਜਾਬ ਵਿੱਚ (ਜ਼ਿਲ੍ਹਾ ਗੁਰਦਾਸਪੁਰ) ਵਿਖੇ ਹੋਇਆ ਸੀ। ਦਾਦਾ ਖਤਰੀ ਸੀ, ਜੋ ਮਹਿਕਮਾ ਮਾਲ ਵਿੱਚ ਕਾਨੂੰਗੋ ਦੇ ਅਹੁਦੇ ਤੇ ਸੀ। ਉਨ੍ਹਾਂ ਨੇ ਇਸਲਾਮ ਨੂੰ ਪਸੰਦ ਕੀਤਾ ਤੇ ਪਰਿਵਾਰ ਸਮੇਤ ਮੁਸਲਮਾਨ ਹੋ ਗਏ। ਸ਼ਾਹ ਸ਼ਰਫ਼ ਨੂੰ ਜਵਾਨੀ ਵਿੱਚ ਫਕੀਰੀ ਦੀ ਲੌ ਲੱਗੀ ਤੇ ਉੁਹ ਲਾਹੌਰ ਚਲੇ ਗਏ। ਇੱਥੇ ਸ਼ੇਖ ਮੁਹੰਮਦ ਫਾਜ਼ਲ ਕਾਦਰੀ ਦੇ ਮੁਰੀਦ ਬਣੇ, ਜੋ ਕਿ ਬਟਾਲੇ ਦੇ ਵਸਨੀਕ ਸਨ। ਇੱਥੋਂ ਹੀ ਇਹਨਾਂ ਨੂੰ ‘ਸ਼ਾਹ ਸ਼ਰਫ` ਦਾ ਖਿਤਾਬ ਮਿਲਿਆ ਤੇ ਬਾਕੀ ਸਾਰੀ ਉਮਰ ਮੁਰਸ਼ਦ ਪਾਸ ਲਾਹੌਰ ਰਹੇ। ਮੌਲਾ ਬਖ਼ਸ ਕੁਸ਼ਤਾ, ਕਵੀ ਦੀ ਮ੍ਰਿਤੂ 1137 ਹਿਜਰੀ (1725 ਈ.) ਦਿੰਦਾ ਹੈ, ਨਾਲ ਹੀ ਲਿਖਦਾ ਹੈ- ਕਿ ਉਸਨੇ ਲਗਭਗ 66 ਸਾਲ ਦੀ ਆਯੂ ਭੋਗੀ, ਇਸ ਹਿਸਾਬ ਨਾਲ ਉਹਨਾਂ ਦੀ ਜਨਮ ਮਿਤੀ 1659 ਦੀ ਹੀ ਬਣਦੀ ਹੈ।” ਸ਼ਾਹ ਸ਼ਰਫ਼ ਜਿਨ੍ਹਾਂ ਨੂੰ ਸ਼ੇਖ਼ ਸ਼ਰਫ਼ ਦੇ ਨਾਂ ਨਾਲ ਵੀ ਜਾਣਿਆਂ ਜਾਂਦਾ ਹੈ। ਆਪ ਨੂੰ ਸ਼ੇਖ਼ ਮੁਹੰਮਦ ਫ਼ਾਜ਼ਿਲ ਜੋ ਕਿ ਕਾਦਰੀ ਸੱਤਾਰੀ (ਲਾਹੌਰ) ਦੇ ਰਹਿਣ ਵਾਲੇ ਸਨ, ਉਨ੍ਹਾਂ ਨੂੰ ਸੂਫ਼ੀ ਧਾਰਾ ਵੱਲ ਲੈ ਕੇ ਆਏ। ਉਨ੍ਹਾਂ ਦਾ ਯਕੀਨ ਹੈ ਕਿ ਜਿਵੇਂ ਬੀਜ਼ ਬੂਟਾ ਬਣਨ ਲਈ ਆਪਣੇ ਆਪ ਨੂੰ ਖ਼ਤਮ ਕਰ ਲੈਂਦਾ ਹੈ, ਇਸੇ ਤਰ੍ਹਾਂ ਬੰਦੇ ਨੂੰ ਆਪਣੇ ਆਪ ਨੂੰ ਖ਼ੁਦਾ ਵਿੱਚ ਲੀਨ ਹੋਇਆਂ ਹੀ ਅਸਲੀ ਅਧਿਆਤਮਿਕਤਾ ਦੇ ਦਰਸ਼ਨ ਹੋ ਸਕਦੇ ਹਨ। ਉਨ੍ਹਾਂ ਦੀਆਂ ਕਾਫ਼ੀਆਂ ਦਾ ਪ੍ਰਭਾਵ ਬਾਅਦ ਵਾਲੇ ਕਵੀਆਂ ਵਿੱਚ ਸ਼ਪਸ਼ਟ ਦੇਖਿਆ ਜਾ ਸਕਦਾ ਹੈ। ਆਪ ਦਾ ਮੁਰਸ਼ਦ ਮੁਹੰਮਦ ਫ਼ਾਜ਼ਿਲ ਕਾਦਰ ਸੀ। ਸ਼ਰਪ ਹਾਲੇ ਛੋਟੀ ਉਮਰ ਦਾ ਹੀ ਸੀ ਿਕ ਉਸ ਦੇ ਭਰਾ ਦੀ ਮੌਤ ਹੋ ਗਈ ਅਤੇ ਵਿਧਵਾ ਭਰਜਾਈ ਨਾਲ ਰਹਿ ਕਰਕੇ ਆਪ ਦੀ ਪਤਨੀ ਆਪ ਨੂੰ ਤਾਹਨੇ ਮਿਹਣੇ ਦਿੰਦੀ ਰਹਿੰਦੀ ਸੀ ਜਿਸ ਕਰਕੇ ਆਪ ਦੀ ਬਦਨਾਮੀ ਹੋਣ ਕਾਰਨ ਆਪ ਨੇ ਘਰ ਬਾਰ ਤਿਆਗ ਦਿਤਾ।

ਰਚਨਾ

[ਸੋਧੋ]

ਸ਼ਾਹ ਸ਼ਰਫ਼ ਦੀ ਰਚਨਾ ਦਾ ਕੋਈ ਪ੍ਰਮਾਣਿਕ ਸੰਕਲਨ ਨਹੀਂ ਮਿਲਦਾ। ਫਿਰ ਵੀ ਸਭ ਤੋਂ ਪਹਿਲਾ ਮੁਨਸ਼ੀ ਗੁਲਾਬ ਸਿੰਘ ਐਂਡ ਸਨਜ਼ ਦੁਆਰਾ ਸਨ 1901 ਈ. ਵਿੱਚ ‘ਸ਼ਬਦ-ਸ਼ਲੋਕ ਭਗਤਾਂ ਦੇ’ ਵਿੱਚ ਸ਼ਾਹ ਸ਼ਫ਼ ਦੇ ਹੇਠ ਲਿਖੇ ਪੱਦ ਸ਼ਾਮਿਲ ਹਨ:

1) ਸਿਰੀ ਰਾਗੁ

ਤੇਰੀ ਚਿਤਵਨਿ ਮੀਤ ਪਿਆਰੇ ਮਨ ਬਉਰਾਨਾ ਮੋਹਾਰੇ।...

2) ਰਾਗ ਆਸਾ-ਕਾਫੀ

ਤੂ ਕਿਆ ਜਾਣੇ ਸ਼ਰਫ਼ਾ ਖੇਲਿ ਪਰੇਮਕਾ।

ਪੇ੍ਰਮ ਕਾ ਖੇਲ ਨਹੀਂ ਤੇ ਖੇਲਾ।

3) ਰਾਗਾ ਝੰਝੋਟੀ

ਪੰਡਿਤ ਪੁਛਦੀ ਮੈਂ ਵਾਟਾ ਭਲੇਂਦੀ ਹਾਰੀਆ ਮੇਰੀ ਜਾਨਿ।

ਸ਼ਬਦ-ਸ਼ਲੋਕ ਭਗਤਾਂ ਦੇ ਤੋਂ ਬਾਅਦ ਡਾ. ਸੁਰਿੰਦਰ ਸਿੰਘ, ਭਾਸ਼ਾ ਵਿਭਾਗ ਪੰਜਾਬ ਨੇ ਕੋਹਲੀ ਹੋਰਾਂ ਤੋਂ ‘ਚੋਣਵੀਆ ਕਾਫ਼ੀਆਂ’ ਦਾ ਸੰਕਲਨ ਤਿਆਰ ਕਰਵਾ ਕੇ ਸੰਨ 1965 ਵਿੱਚ ਪ੍ਰਕਾਸ਼ਿਤ ਕੀਤਾ। ਜਿਸ ਵਿੱਚ 81 ਕਾਫ਼ੀਕਾਰਾਂ ਦੀਆਂ ਰਚਨਾਵਾਂ ਸ਼ਾਮਲ ਹਨ ਤੇ ਸ਼ਾਹ-ਸ਼ਰਫ਼ ਦੀਆਂ ਅੱਠ ਕਾਫ਼ੀਆ ਸੰਕਲਿਤ ਹਨ- ਜਿੰਨਾ ਵਿਚੋਂ 1,2,3,6,7,8 ਵਾਲੀਆ 6 ਕਾਫ਼ੀਆ ਪਹਿਲੇ ਸੰਗ੍ਰਹਿ ਦੇ ਅੰਕ 2,3,5,6,7, ਅਤੇ ਜ਼ਜ਼ ਉਤੇ ਕ੍ਰਮਵਾਰ ਸੰਕਲਿਤ ਹੋਈਆ।

ਡਾ. ਜੀਤ ਸਿੰਘ ਸੀਤਲ ਨੇ ਪੰਜਾਬੀ ਸਾਹਿਤ ਦਾ ਆਲੋਚਨਾਤਮਕ ਇਤਿਹਾਸ` ਵਿੱਚ (ਪੰਨੇ 318-19) ਕਵੀ ਦੇ ਲਿਖੇ ਇੱਕ ‘ਸ਼ੁਤਰਨਾਮਾ’ ਦਾ ਉਲੇਖ ਕੀਤਾ ਹੈ ਅਤੇ ਵੰਨਗੀ ਪੇਸ਼ ਕੀਤੀ ਹੈ

ਜੇ ਕਰ ਸ਼ੁਤਰ ਕਬੂਲ ਕਰਦਾਂ ਸੋਤੰ ਰੋਜ਼ ਅੰਜ਼ਲ।

ਵਾਕਫ਼ ਰਮਜ਼ਨਾ ਹੁੰਦੀ ਮੁੜ ਕੇ, ਇਸ਼ਕ ਹਮੇਲ ਨ ਪਾਂਦਾ ਗਲ।

ਸ਼ੌਕ ਨਕੇਲ ਅਲਫ਼ ਵਿੱਚ ਬੀਨੀ, ਸੀਸ ਸਜੂਦ ਝੁਕਾਂਦਾ ਦਿਲ।

ਇਸ਼ਕ ਮੁਰਾਦ ਮੁਹਾਰ ਹਿਜਰਦੀ, ਪਕੜੀ ਲਈ ਜਾਵੇ ਜਿਤ ਵਲ।

ਸ਼ਾਹ ਸ਼ਰਫ਼ ਦੇ ਕਾਲਮ ਦਾ ਮੂਲ ਸ੍ਵਰ ਪ੍ਰੇਮ ਹੈ। ਇਸ਼ਕ ਸੂਫ਼ੀ-ਸਾਧਨਾ ਦਾ ਧੁਰਾ ਹੈ। ਇਸ਼ਕ ਦੇ ਮਾਰਗ ਉੱਤੇ ਚਲ ਕੇ ਉਹ ਪਰਮ ਤੱਤ੍ਵ ਨਾਲ ਅੰਭੇਦਭਾ ਦੀ ਅਵਸਥਾ ਮਾਣਨ ਦਾ ਅਧਿਕਾਰੀ ਹੁੰਦਾ ਹੈ। ਪ੍ਰੇਮ ਕੋਈ ਸਰਲ ਪ੍ਰਕਿਰਿਆ ਨਹੀਂ। ਸ਼ਾਹ ਸ਼ਰਫ ਅਨੁਸਾਰ ਇਹ ਕਠੋਰ ਸਾਧਨਾ ਹੈ। ਸੱਚਾ ਪ੍ਰੇਮ ਕੀਤੇ ਬਿਨਾਂ ਜੀਵਨ ਵਿਅਰਥ ਹੈ। ਸ਼ਾਹ ਸ਼ਰਫ਼ ਨੇ ਪੂਰਵਕ ਪ੍ਰੀਤਮ ਨੂੰ ਮਿਲਣ ਦਾ ਹੌਂਸਲਾ ਕੀਤਾ ਹੈ:

‘ਸਹੁ ਨੂੰ ਮਿਲਿਆ ਲੋੜੀਦੇ’

ਮਦ ਸਾਡੇ ਬੰਧਨਿ ਤੋੜੀਏ।

ਪ੍ਰੇਮ ਵਿੱਚ ਬਿਰਹੋਂ ਦਾ ਸਲ੍ਹ ਭਾਵੇਂ ਸਹਿਣਾ ਪੈਦਾ ਹੈ, ਪਰ ਇਹ ਪੀੜ ਵੀ ਆਨੰਦ ਦਾਇਕ ਹੈ। ਪ੍ਰਭੂ ਦੀ ਦਿਤੀ ਹੋਈ ਹੈ, ਇਸ ਨੂੰ ਸਹਿਣ ਕਰਨਾ ਬਣਦਾ ਹੈ-ਸੱਚ ਤਾਂ ਇਹ ਹੈ ਕਿ ਜੋ ਹੱਕ ਦਾ ਰਸਤਾ ਪਛਾਣ ਲੈਂਦਾ ਹਨ, ਫਿਰ ਉਹ ਦਮ ਨਹੀਂ ਮਾਰਦੇ, ਚੁਪ ਹੋ ਜਾਂਦੇ ਹਨ। ਰਜ਼ਾ ਵਿੱਚ ਰਹਿੰਦੇ ਹਨ। ਕਿਹੋ ਜਿਹੀ ਸਥਿਤੀ ਵੀ ਕਿਉਂ ਨ ਪੈਦਾ ਹੋ ਜਾਏ, ਉਹ ਇਸ਼ਕ ਦੇ ਰਾਹ ਤੇ ਚਲਣੋਂ ਹਟਦੇ ਨਹੀਂ:-

ਕਦਮ ਨਾ ਪਾਛੇ ਦੇਈ ਹਾਲੋਂ,

ਤੋੜੇ ਸਿਰ ਵਖਿ ਕੀਚੈ ਧੜਿ ਨਾਲੋਂ,

ਤਾਂ ਭੀ ਹਾਲ ਨਾ ਕਹੀਂ ਵੇ ਅੜਿਆ।

ਸ਼ਾਹ ਸ਼ਰਫ਼ ਦੀ ਜ਼ੋ ਵੀ ਥੋੜੀ ਜਿਨੀ ਰਚਲਾ ਉਪਲਬਧ ਹੈ, ਉਸ ਤੋਂ ਸਿੱਧ ਹੈ ਕਿ ਉਹ ਇੱਕ ਚੰਗਾ ਅਨੁਭਵੀ ਕਵੀ ਸੀ, ਜਿਸਦੀ ਅਭਿਵਿਅਕਤੀ ਸਰਲ ਪਰ ਪ੍ਰਭਾਵਸ਼ਾਲੀ ਸੀ। ਉਸਦੀ ਭਾਸ਼ਾ ਭਾਵੇਂ ਪੰਜਾਬੀ ਹੈ, ਪਰ ਕਿਤੇ-ਕਿਤੇ ਲਹਿੰਦੀ ਦਾ ਪ੍ਰਭਾਵ ਹੈ। ਪੂਰਵ-ਵਰਤੀ ਸੂਫ਼ੀਆਂ ਵਿਚੋਂ ਸ਼ਾਹ ਸ਼ਰਫ ਨੇ ਸ਼ਾਹ ਹੁਸੈਨ ਦਾ ਬਹੁਤ ਪ੍ਰਭਾਵ ਗ੍ਰਹਿਣ ਕੀਤਾ ਹੈ। ਸ਼ਾਹ ਸ਼ਰਫ਼ ਦੀਆਂ ਕਾਫ਼ੀਆਂ ਵਿੱਚ ਵਿਯੋਗ ਦੀ ਪੀੜ ਦਾ ਭਾਵ ਬੜੇ ਸੁੱਚਜੇ ਢੰਗ ਨਾਲ ਪ੍ਰਗਟਾਇਆ ਗਿਆ ਹੈ। ਸ਼ਾਹ ਸ਼ਰਫ਼ ਦੀ ਕਵਿਤਾ 8 ਰਾਗਾਂ (ਸਿਰੀ, ਆਸਾ, ਆਸਾਵਰੀ, ਝੰਝੋਟੀ, ਧਨਾਸਰੀ, ਬਿਲਾਵਲ, ਕਿਦਾਰਾ, ਬਸੰਤ) ਦੀ ਵਰਤੋਂ ਕੀਤੀ ਗਈ ਹੈ, ਇਸ ਲਈ ਸਾਰੀ ਰਚਨਾ ਗੇਯਤਾ ਪ੍ਰਧਾਨ ਹੈ ਇਨ੍ਹਾਂ ਰਾਗਾਂ ਵਿਚੋਂ ਅਧਿਕ ਵਰਤੋਂ ਧਨਾਸਰੀ ਦੀ ਹੈ।

ਸ਼ਾਹ ਸ਼ਰਫ ਨੇ ਉਪਮਾਨ ਵਿਧਾਨ ਬੜੀ ਸਫਲਤਾ ਨਾਲ ਕੀਤਾ ਹੈ।

‘ਸਹੁ ਬਿਨ ਕਦ ਸੁਖ ਪਾਵਈ’

ਇਸ ਭਾਵ ਨੂੰ ਦ੍ਰਿੜ, ਕਰਨ ਤੇ ਤੀਰਬ ਪ੍ਰਭਾਵ ਪਾਉਣ ਲਈ ਮੱਛਲੀ ਅਤੇ ਕੂੰਜ ਦੀ ਤੜਪ ਦਾ ਸੁੰਦਰ ਉਪਮਾਨ ਵਿਧਾਨ ਕੀਤਾ।

ਸ਼ਾਹ ਸ਼ਰਫ਼ ਕਾਵਿ-ਸਿਰਜਨਾ ਵਿੱਚ ਨਿਪੁਣ ਹੈ ਪਰ ਉਸਦੀ ਇਤਨੀ ਘਟ ਰਚਨਾ ਉਪਲਬਧ ਹੋਣ ਕਾਰਨ ਉਸ ਦੇ ਕਾਵਿ ਦੀਆਂ ਵਿਸ਼ੇਸ਼ਤਾਵਾਂ ਨੂੰ ਵਿਸਤਾਰ ਨਾਲ ਦਰਸਾਇਆ ਨਹੀਂ ਜਾ ਸਕਦਾ।

ਹਵਾਲੇ

[ਸੋਧੋ]