ਨਰਿੰਜਨ ਸਿੰਘ ਤਸਨੀਮ
ਨਰਿੰਜਨ ਤਸਨੀਮ | |
---|---|
ਜਨਮ | ਅੰਬਰਸਰ, ਬ੍ਰਿਟਿਸ਼ ਭਾਰਤ (ਹੁਣ ਤਰਨ ਤਾਰਨ, ਪੰਜਾਬ, ਭਾਰਤ) | 1 ਮਈ 1929
ਮੌਤ | 17 ਅਗਸਤ 2019 | (ਉਮਰ 90)
ਕਿੱਤਾ | ਅਧਿਆਪਕ, ਨਾਵਲਕਾਰ |
ਰਾਸ਼ਟਰੀਅਤਾ | ਭਾਰਤੀ |
ਸ਼ੈਲੀ | ਨਾਵਲ |
ਪ੍ਰਮੁੱਖ ਕੰਮ | ਗਵਾਚੇ ਅਰਥ |
ਨਰਿੰਜਨ ਸਿੰਘ ਤਸਨੀਮ (1 ਮਈ 1929 - 17 ਅਗਸਤ 2019)[1], ਸਾਹਿਤ ਅਕਾਡਮੀ ਇਨਾਮ ਪ੍ਰਾਪਤ ਕਰਤਾ[2] ਇੱਕ ਪੰਜਾਬੀ ਨਾਵਲਕਾਰ ਅਤੇ ਆਲੋਚਕ ਹੈ। ਹੁਣ ਤੱਕ ਉਸ ਦੀਆਂ ਲਗਭਗ 30 ਪੁਸਤਕਾਂ ਪੰਜਾਬੀ ਅਤੇ ਅੰਗਰੇਜ਼ੀ ਵਿੱਚ ਛਪ ਚੁੱਕੀਆਂ ਹਨ। ਉਸਨੂੰ ਪੰਜਾਬੀ ਭਾਸ਼ਾ ਦੇ ਸਿਰਮੌਰ ਪੁਰਸਕਾਰ ਪੰਜਾਬੀ ਸਾਹਿਤ ਰਤਨ ਸਹਿਤ ਕਈ ਪੁਰਸਕਾਰਾਂ ਨਾਲ ਸਨਮਾਨਿਆ ਜਾ ਚੁੱਕਾ ਹੈ।[3]
ਜੀਵਨ
[ਸੋਧੋ]ਨਰਿੰਜਨ ਸਿੰਘ ਦਾ ਜਨਮ ਆਪਣੇ ਨਾਨਕੇ ਪਿੰਡ ਤਰਨਤਾਰਨ ਵਿੱਚ 1 ਮਈ 1929 ਨੂੰ ਹੋਇਆ ਸੀ। ਇਨ੍ਹਾਂ ਦੇ ਮਾਤਾ ਦਾ ਨਾਮ ਸੀਤਾਵੰਤੀ ਅਤੇ ਪਿਤਾ ਦਾ ਨਾਮ ਕਰਮ ਸਿੰਘ ਸੀ। ਪੰਜਾਬ ਯੂਨੀਵਰਸਿਟੀ ਤੋਂ ਅੰਗਰੇਜ਼ੀ ਸਾਹਿਤ ਦੀ ਐਮ.ਏ. ਦੀ ਡਿਗਰੀ ਕੀਤੀ ਅਤੇ ਫਿਰ ਉਹ ਕਾਲਜ ਵਿੱਚ ਪੜ੍ਹਾਉਣ ਬਤੌਰ ਅੰਗਰੇਜੀ ਪ੍ਰੋ. ਨੌਕਰੀ ਕਰਨ ਲੱਗੇ। ਤਸਨੀਮ ਨੇ ਆਪਣੇ ਸਾਹਿਤਕ ਖੇਤਰ ਦੀ ਸ਼ੁਰੁਆਤ 35 ਸਾਲ ਦੀ ਉਮਰ ਵਿੱਚ ਉਰਦੂ ਸਾਹਿਤ ਲਿਖਣ ਤੋਂ ਕੀਤੀ। ਸ਼ੁਰੂ ਵਿੱਚ ਉਨ੍ਹਾਂ ਨੇ ਉਰਦੂ ਕਹਾਣੀਆਂ ਲਿਖੀਆਂ। ਫਿਰ ਈਸ਼ਵਰ ਚਿੱਤਰਕਾਰ ਦੇ ਪ੍ਰਭਾਵ ਅਧੀਨ ਉਨ੍ਹਾਂ ਨੇ ਪੰਜਾਬੀ ਵਿੱਚ ਲਿਖਣਾ ਸ਼ੁਰੂ ਕੀਤਾ ਅਤੇ ਪਹਿਲਾ ਨਾਵਲ ਪਰਛਾਵੇਂ ਲਿਖਿਆ। ਉਹ ਐਸ.ਸੀ.ਡੀ . ਕਾਲਜ ਵਿੱਚੋਂ ਬਤੌਰ ਅੰਗਰੇਜ਼ੀ ਪ੍ਰੋ. ਰਿਟਾਇਰ ਹੋਏ।[4]
ਮੌਤ
[ਸੋਧੋ]ਨਿਰੰਜਨ ਤਸਨੀਮ ਦੀ ਮੌਤ 17 ਅਗਸਤ 2019 ਉਨ੍ਹਾਂ ਦੇ ਘਰ ਵਿਕਾਸ ਨਗਰ ਲੁਧਿਆਣਾ ਵਿੱਚ ਹੋਈ । ਉਸ ਸਮੇਂ ਇਨ੍ਹਾਂ ਦੀ ਉਮਰ 91 ਸਾਲ ਸੀ।[5]
ਰਚਨਾਵਾਂ
[ਸੋਧੋ]ਸਵੈ ਜੀਵਨੀ
[ਸੋਧੋ]ਕਹਾਣੀ ਸੰਗ੍ਰਹਿ
[ਸੋਧੋ]ਨਾਵਲ
[ਸੋਧੋ]- ਤ੍ਰੇੜਾਂ ਤੇ ਰੂਪ (1967)
- ਰੇਤ ਛਲ (1969)
- ਹਨੇਰਾ ਹੋਣ ਤੱਕ (1971)
- ਇੱਕ ਹੋਰ ਨਵਾਂ ਸਾਲ (1974)
- ਜਦੋਂ ਸਵੇਰ ਹੋਈ (1977)
- ਜੁਗਾਂ ਤੋਂ ਪਾਰ (1981)
- ਅਜਨਬੀ ਲੋਕ (1980)
- ਗੁਆਚੇ ਅਰਥ (1993)
- ਤਲਾਸ਼ ਕੋਈ ਸਦੀਵੀ (1999) ਆਖਰੀ ਨਾਵਲ
ਆਲੋਚਨਾ
[ਸੋਧੋ]- ਪੰਜਾਬੀ ਨਾਵਲ ਦਾ ਆਲੋਚਨਾਤਮਿਕ ਅਧਿਐਨ (1973)
- ਪੰਜਾਬੀ ਨਾਵਲ ਦਾ ਮੁਹਾਂਦਰਾ (1979)
- ਮੇਰੀ ਨਾਵਲ ਨਿਗਾਰੀ (1985)
- ਨਾਵਲ ਕਲਾ ਤੇ ਮੇਰਾ ਅਨੁਭਵ (1996)
ਸਨਮਾਨ
[ਸੋਧੋ]ਤਸਨੀਮ ਨੂੰ ਉਹਨਾਂ ਦੀ ਕਿਤਾਬ ਗਵਾਚੇ ਅਰਥ (ਨਾਵਲ) ਲਈ
- 1993 ਕਰਤਾਰ ਸਿੰਘ ਧਾਲੀਵਾਲ ਅਵਾਰਡ
- 1994 ਸਰਬ ਉੱਤਮ ਪੰਜਾਬੀ ਗਲਪਕਾਰ ਸਨਮਾਨ
- 1995 ਸ਼੍ਰੋਮਣੀ ਸਾਹਿਤਕਾਰ ਸਟੇਟ ਪੁਰਸਕਾਰ
- 1996 ਭਾਰਤ ਗੌਰਵ ਪੁਰਸਕਾਰ
- 1999 ਵਿੱਚ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ[7]
- 2003 ਹਸਰਤ ਯਾਦਗਾਰੀ ਪੁਰਸਕਾਰ
- 2015 ਵਿੱਚ ਪੰਜਾਬੀ ਸਾਹਿਤ ਰਤਨ ਦਾ ਸਨਮਾਨ ਮਿਲਿਆ।[8][9]
ਹਵਾਲੇ
[ਸੋਧੋ]- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000000E-QINU`"'</ref>" does not exist.
- ↑ The Lost Meaning - Page 3 - Google Books Result
- ↑ ਕਸੇਲ, ਔਲਖ ਤੇ ਤਸਨੀਮ ਬਣੇ ਪੰਜਾਬੀ ਸਾਹਿਤ ਰਤਨ, ਪੰਜਾਬੀ ਟ੍ਰਿਬਿਊਨ, 30 ਦਸੰਬਰ 2015
- ↑ "hindustantimes.com".
- ↑ "Hindustan Times,Ludhiana".
- ↑ "ਪੁਰਾਲੇਖ ਕੀਤੀ ਕਾਪੀ". Archived from the original on 2013-06-28. Retrieved 2013-06-28.
{{cite web}}
: Unknown parameter|dead-url=
ignored (|url-status=
suggested) (help) - ↑ "Sahitya Akademi Award in 1999 for his book Gawache Arth". sahitya-akademi.gov.in.
- ↑ "Shiromani literary award for Kasel, Aulakh and Tasneem". hindustantimes.com.
- ↑ "Award for Prof Tasneem" Archived 2016-08-19 at the Wayback Machine.. tribuneindia.com.
<ref>
tag defined in <references>
has no name attribute.