ਸਮੱਗਰੀ 'ਤੇ ਜਾਓ

ਦਲੀਪ ਕੌਰ ਟਿਵਾਣਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਦਲੀਪ ਕੌਰ ਟਿਵਾਣਾ
ਦਲੀਪ ਕੌਰ ਟਿਵਾਣਾ, ਅਕਤੂਬਰ 2013
ਦਲੀਪ ਕੌਰ ਟਿਵਾਣਾ, ਅਕਤੂਬਰ 2013
ਜਨਮ4 ਮਈ 1935
ਪਿੰਡ ਰੱਬੋਂ ਉਚੀ (ਲੁਧਿਆਣਾ)
ਮੌਤ31 ਜਨਵਰੀ 2020(2020-01-31) (ਉਮਰ 84)
ਕਿੱਤਾਨਾਵਲਕਾਰ, ਕਹਾਣੀਕਾਰ
ਰਾਸ਼ਟਰੀਅਤਾਭਾਰਤੀ
ਸ਼ੈਲੀਨਾਵਲ, ਕਹਾਣੀ
ਵਿਸ਼ਾਨਾਰੀ ਮਾਨਸਕਿਤਾ
ਪ੍ਰਮੁੱਖ ਕੰਮਏਹੁ ਹਮਾਰਾ ਜੀਵਣਾ,ਵਾਟ ਹਮਾਰੀ, ਲੌਘ ਗਏ ਦਰਿਆ, ਕਥਾ ਕਹੋ ਉਰਵਸ਼ੀ.

ਦਲੀਪ ਕੌਰ ਟਿਵਾਣਾ (4 ਮਈ 1935 - 31 ਜਨਵਰੀ 2020) ਇੱਕ ਪੰਜਾਬੀ ਨਾਵਲਕਾਰ ਤੇ ਨਿੱਕੀ ਕਹਾਣੀ ਦੀ ਲੇਖਿਕਾ ਸੀ। ਉਸ ਨੇ ਜ਼ਿਆਦਾਤਰ ਮਜ਼ਲੂਮ ਔਰਤਾਂ ਦੀ ਮਾਨਸਿਕਤਾ ਅਤੇ ਉਹਨਾਂ ਦੇ ਸਮਾਜ ਵਿੱਚ ਨੀਵੇਂ ਦਰਜੇ ਦੀ ਹਾਲਤ ਬਾਰੇ ਲਿਖਿਆ ਹੈ। ਉਸ ਦੇ ਨਾਵਲਾਂ ਦੀਆਂ ਕੁਝ ਔਰਤਾਂ ਪੜ੍ਹੀਆਂ-ਲਿਖੀਆਂ ਜਾਂ ਆਰਥਿਕ ਤੌਰ 'ਤੇ ਮਜ਼ਬੂਤ ਹੋਣ ਦੇ ਬਾਵਜੂਦ ਵੀ ਮਨੁੱਖਤਾ ਵਿੱਚ ਬਰਾਬਰੀ ਦਾ ਇਜ਼ਹਾਰ ਨਹੀਂ ਕਰ ਸਕੀਆਂ, ਨਾ ਹੀ ਉਹ ਇੱਕ ਡਰ ਥੱਲੇ ਰਹਿ ਕੇ ਪਰਿਵਾਰ ਤੇ ਸਮਾਜ ਵਿੱਚ ਬਰਾਬਰੀ ਦਾ ਦਾਅਵਾ ਕਰਦੀਆਂ ਹਨ।[ਹਵਾਲਾ ਲੋੜੀਂਦਾ]

ਟਿਵਾਣਾ ਨੂੰ 1971 ਵਿੱਚ ਆਪਣੇ ਨਾਵਲ ਏਹੁ ਹਮਾਰਾ ਜੀਵਣਾ ਲਈ ਸਾਹਿਤ ਅਕਾਦਮੀ ਇਨਾਮ ਮਿਲਿਆ।[1]

ਜੀਵਨ

[ਸੋਧੋ]

ਉਸ ਦਾ ਜਨਮ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਰੱਬੋਂ ਵਿੱਚ 1935 ਵਿੱਚ ਹੋਇਆ। ਪੰਜਾਬ ਯੂਨੀਵਰਸਿਟੀ ਤੋਂ ਉਸ ਨੇ ਐਮ.ਏ ਪੰਜਾਬੀ ਕੀਤੀ ਅਤੇ ਯੂਨੀਵਰਸਿਟੀ ਵਿੱਚ ਪੰਜਾਬੀ ਦੀ ਪੀ.ਐਚ.ਡੀ. ਕਰਨ ਵਾਲੀ ਉਹ ਪਹਿਲੀ ਔਰਤ ਸੀ[ਹਵਾਲਾ ਲੋੜੀਂਦਾ]

ਆਪਣੇ ਨਾਵਲ ‘ਏਹੁ ਹਮਾਰਾ ਜੀਵਣਾ’(ਅੰਗਰੇਜ਼ੀ:This our Life 1969) ਲਈ ਉਸ 1971 ਵਿੱਚ ਸਾਹਿਤ ਅਕਾਦਮੀ ਇਨਾਮ ਹਾਸਲ ਕੀਤਾ। ਟਿਵਾਣਾ ਨੇ ਪਹਿਲਾ ਨਾਵਲ 'ਅਗਨੀ ਪ੍ਰੀਖਿਆ'(ਅੰਗਰੇਜ਼ੀ:The Ordeal of Life) ਲਿਖਿਆ,ਜਿਸ ਤੋਂ ਬਾਦ ਉਸ ਨੇ ਨਾਵਲਾਂ ਦੀ ਇੱਕ ਲੜੀ ਹੀ; ‘ਵਾਟ ਹਮਾਰੀ’(ਅੰਗਰੇਜ਼ੀ:Our path 1970), ‘ਤੀਲੀ ਦਾ ਨਿਸ਼ਾਨ’(ਅੰਗਰੇਜ਼ੀ:Mark of Nose Pin,1971), ‘ਸੂਰਜ ਤੇ ਸਮੁੰਦਰ’(ਅੰਗਰੇਜ਼ੀ:Sun and Ocean,1972), ‘ਦੂਸਰੀ ਸੀਤਾ’(ਅੰਗਰੇਜ਼ੀ:Second Sita,1975), ‘ਸਰਕੰਡੇ ਦਾ ਦੇਸ਼’, ‘ਧੁੱਪ ਛਾਂ ਤੇ ਰੁੱਖ’, ‘ਲੰਮੀ ਉਡਾਰੀ’ ਤੇ ਤਤਕਾਲੀਨ ਨਾਵਲ ‘ਪੀਲੇ ਪੱਤਿਆਂ ਦੀ ਦਾਸਤਾਨ’ ਲਿਖ ਦਿਤੀ। ਨਾਵਲਾਂ ਤੋਂ ਇਲਾਵਾ, ਸ੍ਵੈ ਜੀਵਨੀ ‘ਨੰਗੇ ਪੈਰਾਂ ਦਾ ਸਫ਼ਰ’ ਦੇ ਸਿਰਲੇਖ ਹੇਠ ਲਿਖੀ ਹੈ। ਟਿਵਾਣਾ ਨੇ ਛੇ ਕਹਾਣੀ ਸੰਗ੍ਰਿਹ ਸਾਧਨਾ, ‘ਯਾਤਰਾ’, ‘ਕਿਸ ਦੀ ਧੀ’, ‘ਇਕ ਕੁੜੀ’, ‘ਤੇਰਾ ਮੇਰਾ ਕਮਰਾ’ ਅਤੇ ‘ਮਾਲਣ’ ਵੀ ਛਪਵਾਏ ਹਨ।

ਉਸ ਦੇ ਕਹਾਣੀ ਸੰਗ੍ਰਿਹਾਂ ਦੇ ਅੰਗਰੇਜ਼ੀ, ਹਿੰਦੀ ਤੇ ਉਰਦੂ ਵਿੱਚ ਤਰਜਮੇ ਹੋ ਚੁਕੇ ਹਨ ਤੇ ਰਚਨਾਵਾਂ ਕਈ ਪਤ੍ਰਕਾਵਾਂ ਵਿੱਚ ਪ੍ਰਕਾਸ਼ਿਤ ਕੀਤੀਆਂ ਜਾ ਚੁਕੀਆਂ ਹਨ। ਟਿਵਾਣਾ ਦੇ ਨਾਵਲਾਂ ਤੇ ਕਹਾਣੀਆਂ ਦੇ ਪਾਤਰ ਮਜ਼ਲੂਮ ਤੇ ਦੱਬੇ ਹੋਏ ਪੇਂਡੂ ਲੋਕ ਹਨ ਜਿਹਨਾਂ ਦੀਆਂ ਹਸਰਤਾਂ ਕੁੱਚਲੀਆਂ ਜਾਂਦੀਆਂ ਰਹੀਆਂ ਹਨ। ਨਾਰੀ ਮਾਨਸਕਿਤਾ ਦੀ ਗੁੰਝਲਦਾਰ ਅੰਦਰੂਨੀ ਦੁਵਿਧਾ ਉਸ ਦਾ ਮੁੱਖ ਵਿਸ਼ਾ ਹੈ। ਗਲਪ ਸਾਹਿਤ ਵਿੱਚ ਮਹਾਨ ਪ੍ਰਾਪਤੀਆਂ ਤੋਂ ਇਲਾਵਾ ਉਸ ਨੇ ਦੋ ਪੁਸਤਕਾਂ ਸਾਹਿਤਕ ਅਲੋਚਨਾਂ ਤੇ ਵੀ ਲਿਖੀਆਂ ਹਨ।[ਹਵਾਲਾ ਲੋੜੀਂਦਾ]

ਰਚਨਾਵਾਂ

[ਸੋਧੋ]

ਨਾਵਲ

[ਸੋਧੋ]

ਕਹਾਣੀਆਂ

[ਸੋਧੋ]

ਸੰਪਾਦਿਤ ਕਹਾਣੀ ਸੰਗ੍ਰਹਿ

[ਸੋਧੋ]

ਸਵੈ-ਜੀਵਨੀ

[ਸੋਧੋ]

ਬੱਚਿਆਂ ਲਈ

[ਸੋਧੋ]

ਜੀਵਨੀ

[ਸੋਧੋ]

ਸਨਮਾਨ

[ਸੋਧੋ]

ਡਾ. ਦਲੀਪ ਕੌਰ ਟਿਵਾਣਾ ਨੂੰ ਸਾਹਿਤ ਅਕਾਦਮੀ ਦਿੱਲੀ ਅਤੇ ਸਰਸਵਤੀ ਸਨਮਾਨ ਨਾਲ ਨਿਵਾਜਿਆ ਗਿਆ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਤੋਂ ਡੀ ਲਿੱਟ ਦੀ ਡਿਗਰੀ, ਪੰਜਾਬ ਸਰਕਾਰ ਵਲੋਂ ਪੰਜਾਬੀ ਸਾਹਿਤ ਰਤਨ ਅਤੇ ਭਾਰਤ ਸਰਕਾਰ ਵਲੋਂ ਪਦਮਸ਼੍ਰੀ ਦੀਆਂ ਉਪਾਧੀਆਂ ਉਹਨਾਂ ਨੂੰ ਮਿਲੀਆਂ ਹਨ।[2][3]

ਹਵਾਲੇ

[ਸੋਧੋ]
  1. "..:: SAHITYA : Akademi Awards ::." sahitya-akademi.gov.in. Retrieved 2021-05-02.
  2. "Blogger". accounts.google.com. Retrieved 2021-05-02.
  3. "ਸਾਹਿਤਕਾਰ ਦਲੀਪ ਕੌਰ ਟਿਵਾਣਾ ਦਾ ਸਨਮਾਨ". ਪੰਜਾਬੀ ਟ੍ਰਿਬਿਊਨ.

ਬਾਹਰੀ ਲਿੰਕ

[ਸੋਧੋ]