ਅਮਰਜੀਤ ਸਿੰਘ ਜੀਤ
ਅਮਰਜੀਤ ਸਿੰਘ ਜੀਤ | |
---|---|
ਜਨਮ | ਰਾਮਾ ਮੰਡੀ | 4 ਨਵੰਬਰ 1961
ਕਿੱਤਾ | ਕਵੀ |
ਭਾਸ਼ਾ | ਪੰਜਾਬੀ |
ਰਾਸ਼ਟਰੀਅਤਾ | ਭਾਰਤ |
ਸਿੱਖਿਆ | ਉਚ ਸਿੱਖਿਆ |
ਅਲਮਾ ਮਾਤਰ | ਸਰਕਾਰੀ ਰਾਜਿੰਦਰਾ ਕਾਲਜ ਬਠਿੰਡਾ |
ਕਾਲ | 1981 |
ਪ੍ਰਮੁੱਖ ਕੰਮ | ਚਾਨਣ ਦਾ ਛਿੱਟਾਂ, ਬਦਲਦੇ ਮੌਸਮਾਂ ਅੰਦਰ |
ਜੀਵਨ ਸਾਥੀ | ਸ਼੍ਰੀ ਮਤੀ ਸੁਰਾਜ ਕੌਰ |
ਅਮਰਜੀਤ ਸਿੰਘ ਜੀਤ (ਜਨਮ 04 ਨਵੰਬਰ 1961) ਪੰਜਾਬ ਦਾ ਮਸ਼ਹੂਰ ਕਵੀ, ਕਾਮਰੇਡੀ ਖਿਆਲਾਂ ਦੇ ਹੋਣ ਕਾਰਨ ਆਪ ਇਸ ਲਹਿਰ ਵਿੱਚ ਸਰਗਰਮ ਰਹੇ। ਆਪ ਦਾ ਜਨਮ ਮਾਤਾ ਸਵਿੱਤਰੀ ਦੇਵੀ ਦੀ ਕੁੱਖੋਂ ਪਿਤਾ ਸ੍ਰ: ਰੂਪ ਸਿੰਘ ਸ਼ਾਂਤ ਦੇ ਘਰ ਰਾਮਾ ਮੰਡੀ ਜ਼ਿਲ੍ਹਾ ਬਠਿੰਡਾ ਵਿਖੇ ਹੋਇਆ। ਆਪ ਦੀ ਸ਼ਾਦੀ 15 ਅਪ੍ਰੈਲ 1991 ਨੂੰ ਸੁਰਾਜ ਕੌਰ ਨਾਲ ਹੋਈ।
ਸਿੱਖਿਆ
[ਸੋਧੋ]ਅਮਰਜੀਤ ਜੀਤ ਨੇ ਮੁੱਢਲੀ ਪ੍ਰਾਇਮਰੀ ਦੀ ਸਿੱਖਿਆ ਗੌਰਮਿੰਟ ਸਕੂਲ ਰਾਮਾ ਮੰਡੀ ਅਤੇ ਦਸਵੀਂ ਤੱਕ ਦੀ ਪੜ੍ਹਾਈ ਹਿੰਦੂ ਹਾਈ ਸਕੂਲ ਰਾਮਾ ਤੋਂ ਪ੍ਰਾਪਤ ਕੀਤੀ, ਜਦੋਂ ਕਿ ਉਚੇਰੀ ਸਿੱਖਿਆ ਸਰਕਾਰੀ ਰਾਜਿੰਦਰਾ ਕਾਲਜ ਬਠਿੰਡਾ,ਕਿੱਤਾ ਮੁਖੀ ਸਿੱਖਿਆ ਸਰਕਾਰੀ ਮੈਡੀਕਲ ਕਾਲਜ, ਪਟਿਆਲਾ ਤੋਂ ਹਾਸਿਲ ਕੀਤੀ। ਕਾਮਰੇਡੀ ਖ਼ਿਆਲਾਂ ਦਾ ਹੋਣ ਕਾਰਨ ਅਮਰਜੀਤ ਸਿੰਘ ਜੀਤ ਕਾਲਜ ਦੇ ਦਿਨਾਂ ਦੌਰਾਨ ਪੀ. ਐਸ. ਯੂ. ਵਿਦਿਆਰਥੀ ਜਥੇਬੰਦੀ (ਰੰਧਾਵਾ) ਨਾਲ ਜੁੜਿਆ ਰਿਹਾ। ਅਮਰਜੀਤ ਸਿੰਘ ਜੀਤ ਨੇ ਸਿਹਤ ਵਿਭਾਗ ਵਿੱਚ ਬਤੌਰ ਫਾਰਮਾਸਿਸਟ ਸਰਕਾਰੀ ਸੇਵਾ ਕੀਤੀ। ਆਪ ਪੰਜਾਬ ਦੀਆਂ ਬਹੁਤ ਸਾਰੀਆਂ ਸਾਹਿਤ ਸਭਾਵਾਂ ਨਾਲ ਜੁੜੇ ਹੋਏ ਹਨ।
ਸਾਹਿਕ ਸਫਰ
[ਸੋਧੋ]ਅਮਰਜੀਤ ਸਿੰਘ ਜੀਤ ਨੂੰ ਸਾਹਿਤ ਦੀ ਚੇਟਕ ਘਰ ਤੋਂ ਹੀ ਲੱਗੀ, ਉਸਦੇ ਪਿਤਾ ਖ਼ੁਦ ਆਪਣੇ ਸਮੇਂ ਦੇ ਬਹੁਤ ਵਧੀਆ ਸਾਹਿਤਕਾਰ ਸਨ। ਸਾਲ 2003 'ਚ ਦਮਦਮਾ ਸਾਹਿਬ' ਸਾਹਿਤ ਸਭਾ,ਤਲਵੰਡੀ ਸਾਬੋ ਨਾਲ ਜੁੜਨ ਕਰਕੇ ਸਾਹਿਤ ਦੀ ਮੁੱਖ ਧਾਰਾ ਵਿੱਚ ਸ਼ਾਮਲ ਹੋ ਗਿਆ ਅਤੇ ਉਸਤਾਦ ਜਨਕ ਰਾਜ ਜਨਕ ਦੀ ਸੰਗਤ ਨਾਲ ਗ਼ਜ਼ਲ ਲਿਖਣ ਵੱਲ ਮੁੜ ਪਿਆ। ਉਹ ਅੱਜਕੱਲ ਸਾਹਿਤ ਜਾਗ੍ਰਿਤੀ ਸਭਾ ਬਠਿੰਡਾ ਦਾ ਪ੍ਰਧਾਨ ਹੈ। ਉਸ ਦੇ ਦੋ ਗ਼ਜ਼ਲ ਛੱਪ ਚੁੱਕੇ ਨੇ।
- ਚਾਨਣ ਦਾ ਛਿੱਟਾਂ
- ਬਦਲਦੇ ਮੌਸਮਾਂ ਅੰਦਰ[1]
ਰਚਨਾਵਾਂ
[ਸੋਧੋ]ਨੰਗੇ ਧੜ ਹੀ ਲੜਿਆ ਸੀ ਉਹ ਜਿੱਤ ਗਿਆ ਹੈ। ਹੱਕੀ ਮੰਤਰ ਪੜ੍ਹਿਆ ਸੀ ਉਹ ਜਿੱਤ ਗਿਆ ਹੈ।
ਬੇਈਮਾਨਾਂ ਦੇ ਸੰਗ ਲੜਨਾ ਉਂਜ ਅੱਖਾ ਸੀ, ਸੱਚ ਦਾ ਪੱਲਾ ਫੜਿਆ ਸੀ ਉਹ ਜਿੱਤ ਗਿਆ ਹੈ।
ਏਕੇ ਦੇ ਵਿੱਚ ਬਲ ਹੁੰਦਾ ਏ ਜਾਣਨ ਸਾਰੇ, ਮਜ਼ਲੂਮਾਂ ਸੰਗ ਖੜ੍ਹਿਆ ਸੀ ਉਹ ਜਿੱਤ ਗਿਆ ਹੈ।
ਵੈਰੀ ਨੇ ਕਿੱਲ ਗੱਡੇ ਉਸ ਦੇ ਰਾਹਾਂ ਅੰਦਰ ਸੂਲੀ 'ਤੇ ਜਾ ਚੜ੍ਹਿਆ ਸੀ ਉਹ ਜਿੱਤ ਗਿਆ ਹੈ।
ਰਾਤ ਹਨੇਰੀ ਝੱਖੜ ਝੁੱਲੇ ਉਸ ਦੇ ਸਿਰ ਤੋਂ ਧੁੱਪਾਂ ਦੇ ਵਿੱਚ ਫੜਿਆ ਸੀ ਉਹ ਜਿੱਤ ਗਿਆ ਹੈ।
ਸੱਚ ਦੇ ਅੱਗੇ ਜੀਤ ਕਦੇ ਕੁਝ ਅੜਦਾ ਨਹੀਂ ਹੈ, ਸੱਚ ਦਾ ਸੂਰਜ ਚੜ੍ਹਿਆ ਸੀ ਉਹ ਜਿੱਤ ਗਿਆ ਹੈ।
ਹਵਾਲੇ
[ਸੋਧੋ]- ↑ ਕੁਲਦੀਪ ਸਿੰਘ ਬੰਗੀ ਗ਼ਜ਼ਲਗੋ