ਐਸ. ਸਾਕੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਜਨਮ:
ਕਾਰਜ_ਖੇਤਰ:ਪੰਜਾਬ, ਬਿਹਾਰ
ਰਾਸ਼ਟਰੀਅਤਾ:ਭਾਰਤੀ
ਭਾਸ਼ਾ:ਪੰਜਾਬੀ, ਹਿੰਦੀ
ਵਿਸ਼ਾ:ਨਾਵਲ, ਕਹਾਣੀ


ਐਸ. ਸਾਕੀ, ਇੱਕ ਪਿਆਰਾ ਮਨੁੱਖ ਤੇ ਸਹਿਜੇ-ਸਹਿਜੇ ਸਥਾਪਤ ਹੋਇਆ ਪੰਜਾਬੀ ਲੇਖਕ, ਕਹਾਣੀਕਾਰ ਅਤੇ ਨਾਵਲਕਾਰ ਹੈ। ਉਸ ਨੂੰ ਆਪਣੀ ਮਾਂ-ਬੋਲੀ ਵਿੱਚ ਲਿਖਣਾ ਤੇ ਛਪਣਾ ਚੰਗਾ ਲੱਗਦਾ ਹੈ।

ਸਾਹਿਤਕ-ਸਫ਼ਰ[ਸੋਧੋ]

1986 ਵਿੱਚ ਪ੍ਰਕਾਸ਼ਿਤ ਆਪਣੇ ਪਹਿਲੇ ਕਹਾਣੀ ਸੰਗ੍ਰਹਿ ‘ਇਕ ਬਟਾ ਦੋ ਆਦਮੀ’ ਨਾਲ ਆਪਣਾ ਸਾਹਿਤਕ ਸਫ਼ਰ ਸ਼ੁਰੂ ਕਰ ਕੇ ਸਾਕੀ ਹੁਣ ਤਕ ਪੰਜਾਬੀ ਸਾਹਿਤ ਨੂੰ 13 ਕਹਾਣੀ ਸੰਗ੍ਰਹਿ ਅਤੇ 6 ਨਾਵਲ ਦੇ ਚੁੱਕਾ ਹੈ। ਉਸ ਨੇ ਆਪਣਾ ਸਾਹਿਤਕ ਸਫ਼ਰ ਮਹਿੰਦਰਾ ਕਾਲਜ ਪਟਿਆਲਾ ਵਿੱਚ ਪੜ੍ਹਦਿਆਂ ਹੀ ਸ਼ੁਰੂ ਕਰ ਦਿੱਤਾ ਸੀ ਜਦੋਂ ਉਸ ਦੀਆਂ ਕਹਾਣੀਆਂ ਮਾਸਿਕ ਪੱਤਰਾਂ ‘ਪ੍ਰੀਤਲੜੀ’, ‘ਕਹਾਣੀ’, ‘ਪੰਜ ਦਰਿਆ’ ਅਤੇ ‘ਕਵਿਤਾ’ ਆਦਿ ਵਿੱਚ ਪ੍ਰਕਾਸ਼ਿਤ ਹੋਇਆ ਕਰਦੀਆਂ ਸਨ।

ਪੜ੍ਹਾਈ[ਸੋਧੋ]

ਪਟਿਆਲੇ ਤੋਂ ਫਾਈਨ ਆਰਟਸ ਵਿੱਚ ਉੱਚ ਸਿੱਖਿਆ ਲਈ ਸ਼ਾਂਤੀ ਨਿਕੇਤਨ ਯੂਨੀਵਰਸਿਟੀ ਚਲਾ ਗਿਆ।

ਕਹਾਣੀ ਸੰਗ੍ਰਹਿ[ਸੋਧੋ]

ਨਵਾਂ ਕਹਾਣੀ ਸੰਗ੍ਰਹਿ ਬਹੁਰੂਪੀਆ ਪ੍ਰਕਾਸ਼ਿਤ ਹੋਇਆ। ਹਥਲੇ ਕਹਾਣੀ ਸੰਗ੍ਰਹਿ ਵਿੱਚ ਸਾਕੀ ਦੀਆਂ 25 ਕਹਾਣੀਆਂ ਸ਼ਾਮਲ ਹਨ। ਉਹ ਸਾਡੇ ਸ਼ਹਿਰੀ ਮੱਧ-ਵਰਗੀ ਪਰਿਵਾਰਾਂ ਦੀਆਂ ਲੋੜਾਂ-ਥੋੜਾਂ, ਸਮਾਜ ਵਿੱਚ ਵਾਪਰੇ ਵਿਭਚਾਰ, ਮਨੁੱਖ ਦੀਆਂ ਤ੍ਰਿਪਤ-ਅਤ੍ਰਿਪਤ ਰੀਝਾਂ-ਉਮੰਗਾਂ ਦੀ ਬੜੀ ਮਾਰਮਿਕ ਪੇਸ਼ਕਾਰੀ ਕਰਦਾ ਹੈ। ‘ਬਹੁਰੂਪੀਆ’, ਰੰਡੀ, ਪਿਉ ਜਿਹਾ, ਰੱਬ ਦਾ ਘਰ, ਜੂਠੀ ਥਾਲੀ, ਬੇਜੀ ਜਿਹੀ, ਕਮਲੀ, ਸੂਰ ਤੇ ਸੁਰਗ, ਕੀ ਕਰੇ ਕੋਈ, ਸ਼ੇਖੂ, ਵਿਰਸਾ, ਕੁਝ ਨਹੀਂ, ਉਹ ਨਹੀਂ ਆਇਆ ਤੇ ਮਦਰ ਇਸ ਸੰਗ੍ਰਹਿ ਦੀਆਂ ਕੁਝ ਖੂਬਸੂਰਤ ਕਹਾਣੀਆਂ ਹਨ। ਪਹਿਲਾ ਦਿਨ ਕਹਾਣੀ ਸੰਗ੍ਰਹਿ ਹੈ। ਆਪਣੇ ਨਾਵਲਾਂ [[ਛੋਟਾ ਸਿੰਘ], ਨਿਕਰਮੀ, ਵੱਡਾ ਆਦਮੀ, ਮੇਲੋ ਤੇ ‘ਭਖੜੇ ਅਤੇ ਰੰਡੀ ਦੀ ਧੀ ਦਾ ਵੀ ਪੰਜਾਬੀ ਸਾਹਿਤ ਵਿੱਚ ਭਰਵਾਂ ਸਵਾਗਤ ਹੋਇਆ ਹੈ।

ਸਨਮਾਨ[ਸੋਧੋ]

  • ਐਸ. ਸਾਕੀ ਨੂੰ ਉਸ ਦੇ ਕਹਾਣੀ ਸੰਗ੍ਰਹਿ ‘ਨਾਨਕ ਦੁਖੀਆ ਸਭ ਸੰਸਾਰ’ ਲਈ ਭਾਰਤੀ ਭਾਸ਼ਾ ਪ੍ਰੀਸ਼ਦ ਕਲਕੱਤਾ ਵੱਲੋ ਸਨਮਾਨ ਦਿਤਾ ਗਿਆ।
  • ਨਾਵਲ ਵੱਡਾ ਆਦਮੀ ਲਈ ਪੰਜਾਬੀ ਸਾਹਿਤ ਸਭਾ ਲੰਡਨ ਦਾ ਬਾਬਾ ਸ਼ੇਖ ਫਰੀਦ ਪੁਰਸਕਾਰ
  • ਪੰਜਾਬੀ ਸਾਹਿਤ ਟਰੱਸਟ ਢੁਡੀਕੇ ਦਾ ਬਲਰਾਜ ਸਾਹਨੀ ਪੁਰਸਕਾਰ
  • ਪੰਜਾਬੀ ਸਾਹਿਤ ਕਲਾ ਸੰਗਮ ਦਿੱਲੀ ਵੱਲੋਂ ਨਾਨਕ ਸਿੰਘ ਨਾਵਲਿਸਟ ਪੁਰਸਕਾਰ ਆਦਿ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ।
  • ਪੰਜਾਬੀ ਅਕਾਦਮੀ, ਦਿੱਲੀ ਵੱਲੋਂ 2010 ਦਾ ‘ਗਲਪ ਪੁਰਸਕਾਰ’ ਆਪ ਦੀ ਪੁਸਤਕ ‘ਮੋਹਨ ਲਾਲ ਸੋ ਗਿਆ’ ਨੂੰ ਦਿੱਤਾ ਗਿਆ, ਜਿਸ ਵਿੱਚ ਪੰਜਾਹ ਹਜ਼ਾਰ ਰੁਪਏ ਨਕਦ, ਅਕਾਦਮੀ ਦਾ ਸਨਮਾਨ ਪੱਤਰ ਤੇ ਸ਼ਾਲ ਭੇਟ ਕੀਤਾ ਗਿਆ।[1]

ਹਵਾਲੇ[ਸੋਧੋ]